ਸਿਕੰਦਰ ਲੋਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਕੰਦਰ ਲੋਧੀ
ਦਿੱਲੀ ਦਾ ਸੁਲਤਾਨ

ਸ਼ਾਸਨ ਕਾਲ 1489–1517
ਤਾਜਪੋਸ਼ੀ 17 ਜੁਲਾਈ, 1489
ਪੂਰਵ-ਅਧਿਕਾਰੀ ਬਹਲੂਲ ਲੋਧੀ
ਵਾਰਸ ਇਬਰਾਹਿਮ ਲੋਧੀ
ਔਲਾਦ ਇਬਰਾਹਿਮ ਲੋਧੀ
ਪਿਤਾ ਬਹਲੂਲ ਲੋਧੀ
ਮੌਤ 21 ਨਵੰਬਰ, 1517
ਦਫ਼ਨ ਲੋਧੀ ਬਾਗ ਦਿੱਲੀ
ਧਰਮ ਇਸਲਾਮ

ਸਿਕੰਦਰ ਲੋਧੀ ਜਾਂ ਸਿਕੰਦਰ ਲੋਦੀ (ਜਨਮ ਨਾਮ: ਨਿਜਾਮ ਖਾਨ, ਮੌਤ 21 ਨਵੰਬਰ, 1517)[1] ਲੋਦੀ ਖ਼ਾਨਦਾਨ ਦਾ ਦੂਸਰਾ ਸ਼ਾਸਕ ਸੀ। ਆਪਣੇ ਪਿਤਾ ਬਹਲੋਸਲ ਖਾਨ ਲੋਧੀ ਦੀ ਮੌਤ ਜੁਲਾਈ 17, 1489 ਉਪਰੰਤ ਇਹ ਸੁਲਤਾਨ ਬਣਿਆ। ਇਸਦੇ ਸੁਲਤਾਨ ਬਨਣ ਵਿੱਚ ਕਠਿਨਈ ਦਾ ਮੁੱਖ ਕਾਰਨ ਸੀ ਇਸਦਾ ਵੱਡਾ ਭਰਾ, ਬਰਬਕ ਸ਼ਾਹ, ਜੋ ਤਦ ਜੌਨਪੁਰ ਦਾ ਰਾਜਪਾਲ ਸੀ। ਉਸਨੇ ਵੀ ਇਸ ਗੱਦੀ ਪਰ, ਆਪਣੇ ਪਿਤਾ ਦੇ ਸਿਕੰਦਰ ਦੇ ਨਾਮਾਂਕਨ ਦੇ ਬਾਵਜੂਦ, ਦਾਅਵਾ ਕੀਤਾ ਸੀ। ਪਰ ਸਿਕੰਦਰ ਨੇ ਇੱਕ ਪ੍ਰਤਿਨਿੱਧੀ ਮੰਡਲ ਭੇਜ ਕੇ ਮਾਮਲਾ ਸੁਲਝਾ ਲਿਆ, ਅਤੇ ਇੱਕ ਵੱਡਾ ਖੂਨ- ਖਰਾਬਾ ਬਚਾ ਲਿਆ। ਅਸਲ ਵਿੱਚ ਇਸਨੇ ਬਰਬਕ ਸ਼ਾਹ ਨੂੰ ਜੌਨਪੁਰ ਸਲਤਨਤ ਉੱਤੇ ਹਕੂਮਤ ਜਾਰੀ ਰੱਖਣ ਨੂੰ ਕਿਹਾ, ਅਤੇ ਆਪਣੇ ਚਾਚਾ ਆਲਮ ਖਾਨ ਨਾਲ ਵੀ ਵਿਵਾਦ ਸੁਲਝਾ ਲਿਆ, ਜੋ ਕਿ ਤਖਤਾ ਪਲਟਣ ਦੀ ਯੋਜਨਾ ਬਣਾ ਰਿਹਾ ਸੀ।

ਲੋਧੀ ਵੰਸ਼ ਦੇ ਸਿੱਕੇ

ਸਿਕੰਦਰ ਇੱਕ ਲਾਇਕ ਸ਼ਾਸਕ ਸਿੱਧ ਹੋਇਆ। ਉਹ ਆਪਣੀ ਪਰਜਾ ਲਈ ਦਿਆਲੂ ਸੀ। ਉਸਨੇ ਆਪਣੇ ਰਾਜ ਨੂੰ ਨੂੰ ਗਵਾਲੀਅਰ ਅਤੇ ਬਿਹਾਰ ਤੱਕ ਵਧਾਇਆ। ਉਸਨੇ ਅੱਲਾਉੱਦੀਨ ਹੁਸੈਨ ਸ਼ਾਹ ਅਤੇ ਉਸਦੀ ਬੰਗਾਲ ਦੇ ਰਾਜ ਨਾਲ ਸੁਲਾਹ ਕੀਤੀ। ਉਹ ਆਪਣੇ ਦੇਸ਼ੀ ਅਫਗਾਨ ਨਵਾਬਾਂ ਨੂੰ ਕਾਬੂ ਵਿੱਚ ਰੱਖਣ ਵਿੱਚ ਸਫਲ ਹੋਇਆ, ਅਤੇ ਆਪਣੇ ਰਾਜ ਦੌਰਾਨ ਵਪਾਰ ਨੂੰ ਖੂਬ ਬੜਾਵਾ ਦਿੱਤਾ। ਸੰਨ ੧੫੦੩ ਵਿੱਚ, ਉਸਨੇ ਵਰਤਮਾਨ ਆਗਰਾ ਸ਼ਹਿਰ ਦੀ ਨੀਂਹ ਰੱਖੀ। ਉਸਦੀ ਮੌਤ ਸੰਨ 1517 ਵਿੱਚ ਪਰਜਾ ਲਈ ਵੱਡੀ ਠੋਕਰ ਸੀ, ਜਿਵੇਂ ਕ‌ਿ ਉਸਦੇ ਦਿੱਲੀ ਵਿੱਚ ਸ਼ਾਨਦਾਰ ਮਕਬਰੇ ਤੋਂ ਵੀ ਸਿੱਧ ਹੁੰਦਾ ਹੈ।

ਹਵਾਲੇ[ਸੋਧੋ]

  1. Sen, Sailendra (2013). A Textbook of Medieval Indian History. Primus Books. pp. 122–125. ISBN 978-9-38060-734-4.