ਸੁਮਿਤਾ ਮਿਸ਼ਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੁਮਿਤਾ ਮਿਸ਼ਰਾ (ਜਨਮ: 30 ਜਨਵਰੀ 1967; ਚੰਡੀਗੜ੍ਹ, ਹਰਿਆਣਾ) ਇੱਕ ਭਾਰਤੀ ਪ੍ਰਸ਼ਾਸਨਿਕ ਸੇਵਾ ਅਧਿਕਾਰੀ, ਸਾਹਿਤਕਾਰ ਅਤੇ ਪ੍ਰਸਿੱਧ ਕਵਿਤਰੀ ਹੈ।[1][2] ਇਸ ਦੇ ਤਿੰਨ ਕਾਵਿ ਸੰਗ੍ਰਿਹ ਪ੍ਰਕਾਸ਼ਿਤ ਹੋ ਚੁੱਕੇ ਹਨ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਮਿਸ਼ਰਾ ਦਾ ਜਨਮ 30 ਜਨਵਰੀ, 1967 ਨੂੰ  ਡਾ ਐਨ ਸੀ ਮਿਸ਼ਰਾ ਅਤੇ ਡਾ (ਸ੍ਰੀਮਤੀ) ਪੀ ਕੇ ਮਿਸ਼ਰਾ ਦੇ ਘਰ ਲਖਨਊ ਵਿੱਚ ਹੋਇਆ ਸੀ।  ਉਸ ਨੇ ਲਖਨਊ ਵਿੱਚ ਲਾਰੇਟੋ ਕਾਨਵੈਂਟ ਸਕੂਲ ਤੋਂ ਪ੍ਰਾਇਮਰੀ ਤੱਕ ਦੀ ਸਿੱਖਿਆ ਪ੍ਰਾਪਤ ਕੀਤੀ, ਅਤੇ ਲਖਨਊ ਵਿੱਚ ਸਥਿਤ ਲਾ ਮਾਰਟਿਨਿਅਰ ਤੋਂਆਪਣੀ ਆਈਐਸਸੀ ਦੀ ਸਿੱਖਿਆ ਪੂਰੀ ਕੀਤੀ ਅਤੇ ਬੀ. ਏ. ਅਰਥ ਸ਼ਾਸਤਰ, ਗਣਿਤ ਅਤੇ ਅੰਕੜਾ-ਵਿਗਿਆਨ ਵਿੱਚ ਗ੍ਰੈਜੂਏਸ਼ਨ ਕੀਤੀ। ਫਿਰ ਉਸ ਨੇ ਲਖਨਊ ਯੂਨੀਵਰਸਿਟੀ ਤੋਂ ਅਰਥਸ਼ਾਸਤਰ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ। ਉਹ ਰਾਜਕੀ ਕੈਂਡੀ ਸਕੂਲ ਹਾਵਰਡ ਯੂਨੀਵਰਸਿਟੀ, ਦੀ ਵਿਦਿਆਰਥੀ ਰਹੀ ਹੈ। ਉਸ ਨੇ ਇਸ  ਯੂਨੀਵਰਸਿਟੀ ਤੋਂ ਲੀਡਰਸ਼ਿਪ ਅਤੇ ਜਨਤਕ ਨੀਤੀ ਦਾ ਕੋਰਸ ਪੂਰਾ ਕੀਤਾ ਹੈ। ਉਸ ਨੇ ਸ਼ਾਹੀ ਪ੍ਰਸ਼ਾਸਨ ਇੰਸਟੀਚਿਊਟ ਲੰਡਨ ਤੋਂ ਪ੍ਰਬੰਧਨ ਦੇ ਸੀਨੀਅਰ ਕੋਰਸਾਂ ਵਿੱਚ ਵੀ ਹਿੱਸਾ ਲਿਆ। ਇਸ ਦੇ ਇਲਾਵਾ, ਉਸ ਨੇ ਆਈ.ਆਈ.ਐਮ. ਅਹਿਮਦਾਬਾਦ ਅਤੇ ਆਈ.ਆਈ.ਐਮ ਬੰਗਲੌਰ ਤੋਂ ਕੋਰਸ ਕੀਤੇ। ਸਕੂਲ ਕਾਲਜ ਦੇ ਦਿਨਾਂ ਦੇ ਦੌਰਾਨ ਉਸਦੀ ਡੀਬੇਟ ਜਾਂ ਕੁਇਜ਼ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਿੱਚ ਡੂੰਘੀ ਦਿਲਚਸਪੀ ਰਹੀ ਹੈ।

ਪ੍ਰਬੰਧਕੀ ਕੈਰੀਅਰ[ਸੋਧੋ]

ਉਹ ਬਾਅਦ ਵਿੱਚ ਭਾਰਤੀ ਪ੍ਰਬੰਧਕੀ ਸੇਵਾ ਵਿੱਚ ਚਲੀ ਗਈ ਅਤੇ ਸਾਲ 1990 ਤੋਂ ਹਰਿਆਣਾ ਸਰਕਾਰ ਵਿੱਚ ਵੱਖ-ਵੱਖ ਵੱਕਾਰੀ ਅਹੁਦਿਆਂ ਤੇ ਪਰਸ਼ਾਸ਼ਕ ਰਹੀ ਹੈ।[3] ਉਸ ਨੂੰ ਐਸਡੀਐਮ,  ਡੀਸੀ, ਪ੍ਰਸ਼ਾਸਕ ਹੁਡਾ ਦੇ ਰੂਪ ਵਿੱਚ ਅਤੇ ਸਿੰਚਾਈ, ਖੇਤੀਬਾੜੀ,  ਟ੍ਰਾਂਸਪੋਰਟ, ਸੈਰ ਸਪਾਟਾ, ਮਹਿਲਾ ਤੇ ਬਾਲ ਭਲਾਈ, ਨਵਿਆਉਣਯੋਗ ਊਰਜਾ, ਵਿਗਿਆਨ ਅਤੇ ਤਕਨੀਕੀ ਵਰਗੇ  ਖੇਤਰਾਂ ਵਿੱਚ ਅਤੇ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਲੋਕ ਪ੍ਰਸ਼ਾਸਨ ਦਾ 26 ਸਾਲਾਂ ਦਾ ਅਨੁਭਵ ਹੈ।

ਸਾਲ 2005 ਵਿੱਚ ਆਫ਼ਤ ਤਤਪਰਤਾ ਤੇ ਕਾਨਫਰੰਸ ਵਿੱਚ ਕੀਤੀ ਗਈ ਉਸ ਦੀ ਟਿੱਪਣੀ ਨੂੰ ‘ਦ ਹਾਵਰਡ ਗਜਟ’ ਵਿੱਚ ਸ਼ਾਮਲ ਕੀਤਾ ਗਿਆ ਹੈ। ਉਸ ਦੀ ਨਿਗਰਾਨੀ ਅਤੇ ਸਹਾਇਤਾ ਦੇ ਅੰਤਰਗਤ ਹਰਿਆਣਾ ਨੇ ਲਗਾਤਾਰ ਤਿੰਨ ਸਾਲਾਂ ਤੱਕ ਊਰਜਾ ਸੰਭਾਲ ਲਈ ਰਾਸ਼ਟਰੀ ਇਨਾਮ ਪ੍ਰਾਪਤ ਕੀਤਾ।ਨਵਿਆਉਣਯੋਗ ਊਰਜਾ ਨਿਦੇਸ਼ਕ ਦੇ ਰੂਪ ਵਿੱਚ ਉਸ ਦੇ ਕਾਰਜਕਾਲ ਦੇ ਦੌਰਾਨ ਸਾਲ 2007 ਵਿੱਚ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਉਸ  ਦੇ ਉਲੇਖਨੀ ਕਾਰਜ ਲਈ ਹਰਿਆਣਾ ਨੂੰ ਮਹਾਮਹਿਮ ਰਾਸ਼ਟਰਪਤੀ ਸ਼੍ਰੀਮਤੀ ਪ੍ਰਤਿਭਾ ਦੇਵੀਸਿੰਹ ਪਾਟਿਲ ਵਲੋਂ ਰਾਸ਼ਟਰੀ ਇਨਾਮ ਮਿਲਿਆ।

ਹਵਾਲੇ[ਸੋਧੋ]

  1. "Haryana IAS officer Present appointment" (in अंग्रेजी). Archived from the original on 2016-11-19. Retrieved दिसंबर ३०, २०१६. {{cite web}}: Check date values in: |access-date= (help); Unknown parameter |dead-url= ignored (|url-status= suggested) (help)CS1 maint: unrecognized language (link)Check date values in: |access-date= (help) CS1 maint: Unrecognized language (link)
  2. "Haryana IAS Officers Gradation List" (in अंग्रेजी). HRY. Archived from the original on 2016-11-19. Retrieved दिसंबर ३०, २०१६. {{cite web}}: Check date values in: |access-date= (help); Unknown parameter |dead-url= ignored (|url-status= suggested) (help)CS1 maint: unrecognized language (link)Check date values in: |access-date= (help) CS1 maint: Unrecognized language (link)
  3. "Dr. Sumita Misra - IAS Principal Secretary Department of Tourism Govt of Haryana, India" (in अंग्रेजी). विश्व आर्थिक मंच. Retrieved दिसंबर ३०, २०१६. {{cite web}}: Check date values in: |access-date= (help)CS1 maint: unrecognized language (link)Check date values in: |access-date= (help) CS1 maint: Unrecognized language (link)