ਸੰਤ ਤੇਜਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੰਤ ਤੇਜਾ ਸਿੰਘ
Teja Singh LCCN2014680975 (cropped).jpg
ਆਮ ਜਾਣਕਾਰੀ
ਪੂਰਾ ਨਾਂ ਨਿਰੰਜਣ ਸਿੰਘ ਮਹਿਤਾ
ਜਨਮ 14 ਮਈ 1877

ਬਲੇਵਾਲੀ (ਪਾਕਿਸਤਾਨ)

ਮੌਤ 3 ਜੁਲਾਈ 1965
ਕੌਮੀਅਤ ਭਾਰਤੀ
ਪਛਾਣੇ ਕੰਮ ਬੜੂ ਸਾਹਿਬ


ਸੰਤ ਤੇਜਾ ਸਿੰਘ (14 ਮਈ 1877 - 3 ਜੁਲਾਈ 1965) ਦਾ ਜਨਮ ਪਿੰਡ ਬਲੇਵਾਲੀ (ਪਾਕਿਸਤਾਨ) ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਰੁਲੀਆ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਪਹਿਲਾ ਨਾਂਅ ਨਿਰੰਜਨ ਸਿੰਘ ਮਹਿਤਾ ਸੀ ਅਤੇ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਦਰਸ਼ਨ ਕਰਕੇ ਆਪ ਉਨ੍ਹਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਆਪ ਨੇ ਤੁਰੰਤ ਹੀ ਅੰਮ੍ਰਿਤ ਛਕ ਲਿਆ ਅਤੇ ਆਪ ਤੇਜਾ ਸਿੰਘ ਦੇ ਨਾਂਅ ਨਾਲ ਜਾਣੇ ਜਾਣ ਲੱਗੇ।

ਵਿਦਿਆ[ਸੋਧੋ]

ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮ. ਏ. ਅਤੇ ਐਲ. ਐਲ. ਬੀ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਏ. ਐਮ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਟੀਚਰ ਟਰੇਨਿੰਗ ਕਾਲਜ 'ਚ ਬਤੌਰ ਪ੍ਰਿੰਸੀਪਲ ਵੀ ਆਪ ਨੇ ਕੰਮ ਕੀਤਾ।

ਸਿੱਖੀ ਦਾ ਪ੍ਰਚਾਰ[ਸੋਧੋ]

ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਆਪ ਨੇ ਬਾਹਰਲੇ ਦੇਸ਼ਾਂ ਇੰਗਲੈਂਡ, ਯੂ. ਐਸ. ਏ. ਅਤੇ ਕੈਨੇਡਾ 'ਚ ਸਿੱਖੀ ਦਾ ਅਤੁੱਟ ਪ੍ਰਚਾਰ ਕੀਤਾ। ਵਾਪਸ ਆਉਣ ਉਪਰੰਤ ਸੰਤ ਅਤਰ ਸਿੰਘ ਦੇ ਹੁਕਮ ਅਨੁਸਾਰ ਹੀ ਮਸਤੂਆਣਾ, ਗੁਜਰਾਂਵਾਲਾ ਅਤੇ ਬਨਾਰਸ ਦੇ ਕਾਲਜਾਂ 'ਚ ਸੇਵਾ ਕੀਤੀ। ਆਪ ਨੇ ਵਿਸ਼ਵ ਪੱਧਰੀ ਧਾਰਮਿਕ ਕਾਨਫਰੰਸ 'ਚ ਹਿੱਸਾ ਲਿਆ ਅਤੇ ਅਮਰੀਕਾ, ਕੈਨੇਡਾ, ਮਲਾਇਆ, ਸਿੰਘਾਪੁਰ ਅਤੇ ਅਫ਼ਰੀਕਾ ਦੇ ਦੇਸ਼ਾਂ 'ਚ ਪ੍ਰਚਾਰ ਕੀਤਾ ਅਤੇ ਦੁਨੀਆ ਦੇ ਕੋਨੇ-ਕੋਨੇ 'ਚ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।

ਕਲਗੀਧਰ ਟਰੱਸਟ ਦੀ ਸਥਾਪਨਾ[ਸੋਧੋ]

ਸੰਤ ਅਤਰ ਸਿੰਘ ਅਤੇ ਸੰਤ ਤੇਜਾ ਸਿੰਘ ਦੇ ਆਸ਼ੇ ਅਨੁਸਾਰ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੇਣ ਲਈ ਕਲਗੀਧਰ ਟਰੱਸਟ ਬੜੂ ਸਾਹਿਬ ਵੱਲ ਸਭ ਤੋਂ ਪਹਿਲੀ ਅਕਾਲ ਅਕੈਡਮੀ ਸਿਰਫ਼ ਪੰਜ ਬੱਚਿਆਂ ਨਾਲ ਬੜੂ ਸਾਹਿਬ ਵਿਖੇ ਸਥਾਪਿਤ ਕੀਤੀ। ਆਪ ਦਾ ਜੀਵਨ ਇੱਕ ਪੂਰਨ ਗੁਰਸਿੱਖੀ ਦਾ ਆਦਰਸ਼ ਦਰਸਾਉਂਦਾ ਹੈ ਕਿ ਆਪ ਨੇ ਸੰਤ ਅਤਰ ਸਿੰਘ ਦੇ ਹਰ ਇੱਕ ਵਚਨ ਅਤੇ ਆਗਿਆ ਨੂੰ ਮੰਨ ਕੇ ਗੁਰਸਿੱਖੀ ਦੇ ਪਦ ਨੂੰ ਸਿੰਚਿਆ ਅਤੇ ਬਜ਼ੁਰਗ ਹੋਣ 'ਤੇ ਆਪ ਨੇ ਬ੍ਰਹਮ ਵਿੱਦਿਆ ਦਾ ਕੇਂਦਰ ਬੜੂ ਸਾਹਿਬ (ਹਿ: ਪ੍ਰ:), ਗੁ: ਨਾਨਕਸਰ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਸੰਤ ਅਤਰ ਸਿੰਘ ਜੀ ਚੀਮਾ ਸਾਹਿਬ ਆਦਿ ਧਾਰਮਿਕ ਅਸਥਾਨਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਸੰਤ ਅਤਰ ਸਿੰਘ ਦੀ ਵਿਸਥਾਰ ਰੂਪ 'ਚ ਜੀਵਨ-ਕਥਾ ਲਿਖੀ। ਆਪ ਜੀ ਦਾ 3 ਜੁਲਾਈ,1965 ਨੂੰ ਦਿਹਾਂਤ ਹੋ ਗਿਆ।

ਹੋਰ ਦੇਖੋ[ਸੋਧੋ]

ਦੇਹਾਂਤ[ਸੋਧੋ]

ਆਪ ਜੀ ਦਾ ਜੀਵਨ ਇੱਕ ਪੂਰਨ ਗੁਰਸਿੱਖ ਦਾ ਆਦਰਸ਼ ਦਰਸਾਉਦਾ ਹੈ। ਆਪ ਜੀ ਦਾ 3 ਜੁਲਾਈ 1965 ਨੂੰ ਦਿਹਾਂਤ ਹੋ ਗਿਆ ਸੀ