ਸਮੱਗਰੀ 'ਤੇ ਜਾਓ

ਹਾਕੀ ਇੰਡੀਆ ਲੀਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਾਕੀ ਇੰਡੀਆ ਲੀਗ (ਐੱਚ ਆਈ ਐੱਲ) ਭਾਰਤ ਵਿੱਚ ਪ੍ਰੋਫੈਸ਼ਨਲ ਹਾਕੀ ਮੁਕਬਲਾ ਹੈ ਜਿਸ ਨੂੰ ਅੰਤਰਰਾਸ਼ਟਰੀ ਹਾਕੀ ਇੰਡੀਆ ਦੁਆਰਾ ਸੰਚਾਲਤ ਕੀਤਾ ਗਿਆ ਹੈ। ਇਸ ਵਿੱਚ ਸ਼ੁਰੂ ਵਿੱਚ ਸੱਤ ਟੀਮਾਂ ਭਾਗ ਲੈਣਗੀਆਂ ਜਿਸ ਵਿੱਚ ਭਾਰਤ ਅਤੇ ਵਿਦੇਸ਼ੀ ਖਿਡਾਰੀ ਭਾਗ ਲੈ ਸਕਣਗੇ। ਇਸ ਦੀ 2016 ਤੱਕ 8 ਟੀਮਾਂ ਅਤੇ 2018 ਤੱਕ 10 ਟੀਮਾਂ ਦਾ ਮੁਕਬਲਾ ਕਰਨ ਦੀ ਤਜਵੀਜ ਹੈ। ਇਸ ਲੀਗ ਲਈ ਹਾਕੀ ਇੰਡੀਆ ਨੇ ਦੇਸ਼ ਦੀਆਂ ਛੇ ਟੀਮਾਂ ਦੀ ਚੋਣ ਕੀਤੀ, ਜਿਨ੍ਹਾਂ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਰਾਂਚੀ, ਬੰਗਲੌਰ, ਮੁੰਬਈ ਅਤੇ ਦਿੱਲੀ ਸ਼ਾਮਲ ਸਨ। ਟੀਮਾਂ ਦੀ ਨਿਲਾਮੀ ਦੌਰਾਨ ਜੇ ਪੀ ਗਰੁੱਪ ਨੇ ਪੰਜਾਬ, ਸਹਾਰਾ ਇੰਡੀਆ ਪਰਿਵਾਰ ਨੇ ਉੱਤਰ ਪ੍ਰਦੇਸ਼, ਪਾਟਿਲ ਗਰੁੱਪ ਨੇ ਰਾਂਚੀ, ਡਾਬਰ ਇੰਡੀਆ ਲਿਮਟਿਡ ਨੇ ਮੁੰਬਈ, ਪੌਂਟੀ ਚੱਡਾ ਦੀ ਕੰਪਨੀ ਵੇਵ ਗਰੁੱਪ ਨੇ ਦਿੱਲੀ ਦੀ ਟੀਮ ਨੂੰ ਖਰੀਦਿਆ।[1] ਜੇ ਪੀ ਗਰੁੱਪ ਨੇ ਆਪਣੀ ਟੀਮ ਦਾ ਨਾਂ ਪੰਜਾਬ ਵਾਰੀਅਰਜ਼, ਸਹਾਰਾ ਇੰਡੀਆ ਨੇ ਉੱਤਰ ਪ੍ਰਦੇਸ਼ ਵਿਜਾਰਡਜ਼, ਪਾਟਿਲ ਗਰੁੱਪ ਨੇ ਰਾਂਚੀ ਰਾਈਨੋਜ਼, ਡਾਬਰ ਇੰਡੀਆ ਨੇ ਮੁੰਬਈ ਮੈਜੀਸ਼ੀਅਨਜ਼, ਵੇਵ ਗਰੁੱਪ ਨੇ ਦਿੱਲੀ ਵੈਵ ਰਾਈਡਰਜ਼ ਰੱਖਿਆ।

ਹਾਕੀ ਇੰਡੀਆ ਲੀਗ ਟੀਮਾਂ ਜੋ ਨਾ ਖਰੀਦੀਆਂ ਗਈਆਂ

ਟੀਵੀ

[ਸੋਧੋ]

ਇਸ ਖੇਡ ਨੂੰ ਪ੍ਰਸਾਰਤਿਤ ਕਰਨ ਦੇ ਅਧਿਕਾਰ ਹੇਠ ਲਿਖੇ ਹਨ।

ਜੇਤੂ ਬੋਲੀ ਕਰਤਾ ਘਰੇਲੂ ਬਰਾਡਕਾਸਟ ਕਰਨ ਦਾ ਅਧਿਕਾਰ
ਸਟਾਰ ਸਪੋਰਟਸ  ਭਾਰਤ
  ਵਰਲਡ ਵਾਈਡ
ਸਕਾਈ ਸਪੋਰਟਰ  ਨਿਊਜ਼ੀਲੈਂਡ
ਫੋਕਸ ਸਪੋਰਟਸ  ਆਸਟਰੇਲੀਆ
ਟੈਨ ਸਪੋਰਟਸ  ਪਾਕਿਸਤਾਨ
 ਦੱਖਣ ਪੂਰਬੀ ਏਸ਼ੀਆ
 ਮੇਨਾ
ਉਐਸਐਨ  ਮੇਨਾ
ਸੁਪਰ ਸਪੋਰਟਸ  ਦੱਖਣੀ ਅਫਰੀਕਾ
ਵੱਨ ਵਰਲਡ ਸਪੋਰਟ  ਸੰਯੁਕਤ ਰਾਜ
 ਕੈਨੇਡਾ

ਹਵਾਲੇ

[ਸੋਧੋ]