ਮਹਿੰਦਰ ਸਿੰਘ ਧੋਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਐਮ.ਐਸ. ਧੋਨੀ
Mahendra Singh Dhoni January 2016 (cropped).jpg
ਧੋਨੀ ਜਨਵਰੀ 2016 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮਮਹਿੰਦਰ ਸਿੰਘ ਧੋਨੀ
ਜਨਮ (1981-07-07) 7 ਜੁਲਾਈ 1981 (ਉਮਰ 41)
ਰਾਂਚੀ, ਬਿਹਾਰ (ਹੁਣ ਝਾਰਖੰਡ), ਭਾਰਤ
ਛੋਟਾ ਨਾਂਮਮਾਹੀ, ਕੈਪਟਨ ਕੂਲ, ਥਲਾ[1]
ਕੱਦ5 ਫ਼ੁੱਟ 10 ਇੰਚ (1.78 ਮੀ)
ਬੱਲੇਬਾਜ਼ੀ ਦਾ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਦਾ ਅੰਦਾਜ਼ਸੱਜਾ ਹੱਥ ਮੱਧਮ
ਭੂਮਿਕਾਵਿਕਟ-ਕੀਪਰ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 251)2 ਦਸੰਬਰ 2005 v ਸ਼੍ਰੀਲੰਕਾ
ਆਖ਼ਰੀ ਟੈਸਟ26 ਦਸੰਬਰ 2014 v ਆਸਟਰੇਲੀਆ
ਓ.ਡੀ.ਆਈ. ਪਹਿਲਾ ਮੈਚ (ਟੋਪੀ 158)23 ਦਸੰਬਰ 2004 v ਬੰਗਲਾਦੇਸ਼
ਆਖ਼ਰੀ ਓ.ਡੀ.ਆਈ.26 ਜੂਨ 2019 v ਵੈਸਟਇੰਡੀਜ਼
ਓ.ਡੀ.ਆਈ. ਕਮੀਜ਼ ਨੰ.7
ਟਵੰਟੀ20 ਪਹਿਲਾ ਮੈਚ (ਟੋਪੀ 2)1 ਦਸੰਬਰ 2006 v ਦੱਖਣੀ ਅਫ਼ਰੀਕਾ
ਆਖ਼ਰੀ ਟਵੰਟੀ2027 ਫ਼ਰਵਰੀ 2019 v ਆਸਟਰੇਲੀਆ
ਟਵੰਟੀ20 ਕਮੀਜ਼ ਨੰ.7
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1999/00–2003/04ਬਿਹਾਰ
2004/05–ਚਲਦਾਝਾਰਖੰਡ
2008–2015ਚੇਨਈ ਸੂਪਰ ਕਿੰਗਜ਼ (squad no. 7)
2016–2017ਰਾਈਜ਼ਿੰਗ ਪੂਨੇ ਸੂਪਰਜਾਇੰਟ (squad no. 7)
2018–ਚਲਦਾਚੇਨਈ ਸੂਪਰ ਕਿੰਗਜ਼ (squad no. 7)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20ਆਈ
ਮੈਚ 90 341 98
ਦੌੜਾਂ 4,876 10,561 1,617
ਬੱਲੇਬਾਜ਼ੀ ਔਸਤ 38.09 50.72 37.60
100/50 6/33 10/71 0/2
ਸ੍ਰੇਸ਼ਠ ਸਕੋਰ 224 183* 56
ਗੇਂਦਾਂ ਪਾਈਆਂ 96 36
ਵਿਕਟਾਂ 0 1
ਗੇਂਦਬਾਜ਼ੀ ਔਸਤ 31.00
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 1/14
ਕੈਚ/ਸਟੰਪ 256/38 314/120 57/34
ਸਰੋਤ: ESPNcricinfo, 27 ਜੂਨ 2019

ਮਹਿੰਦਰ ਸਿੰਘ ਧੋਨੀ, ਐਮ.ਐੱਸ. ਧੋਨੀ (ਜਨਮ 7 ਜੁਲਾਈ 1981, ਬਿਹਾਰ ਦੇ ਰਾਂਚੀ ਵਿੱਚ) ਦੇ ਨਾਮ ਨਾਲ ਜਾਣੇ ਜਾਂਦੇ ਭਾਰਤੀ ਕ੍ਰਿਕਟ ਖਿਡਾਰੀ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਵਰਤਮਾਨ ਕਪਤਾਨ ਹਨ। ਸ਼ੁਰੂਆਤ ਵਿੱਚ ਇੱਕ ਗ਼ੈਰ-ਮਾਮੂਲੀ ਉੱਜਲ ਅਤੇ ਪਹਿਲਕਾਰ ਬੱਲੇਬਾਜ਼ ਦੇ ਜਾਣੇ ਜਾਂਦੇ ਧੋਨੀ ਓ.ਡੀ.ਆਈ. ਦੇ ਸਭ ਤੋਂ ਸ਼ਾਂਤ-ਚਿੱਤ ਕਪਤਾਨ ਵਿੱਚੋਂ ਇੱਕ ਜਾਣੇ ਜਾਂਦੇ ਹਨ। ਉਸ ਦੀ ਕਪਤਾਨੀ ਦੇ ਦੌਰਾਨ ਭਾਰਤ ਨੇ 2007 ਆਈ ਸੀ ਸੀ ਵਿਸ਼ਵ ਟਵੰਟੀ-ਟਵੰਟੀ, 2007 - 2008 ਦੇ ਸੀਬੀ ਸੀਰੀਜ ਅਤੇ ਬਾਰਡਰ - ਗਾਵਸਕਰ ਟਰਾਫੀ ਜਿਸ ਵਿੱਚ ਭਾਰਤ ਨੇ ਆਸਟਰੇਲੀਆ ਨੂੰ 2-0 ਤੇ ਹਰਾਇਆ। ਧੋਨੀ ਨੇ ਕਈ ਸਨਮਾਨ ਪ੍ਰਾਪਤ ਕੀਤੇ ਹਨ ਜਿਵੇਂ 2008 ਵਿੱਚ 'ਆਈ.ਸੀ.ਸੀ ਓਡੀਆਈ ਪਲੇਅਰ ਆਫ ਦ ਯੀਅਰ' ਅਵਾਰਡ (ਪਹਿਲਾ ਭਾਰਤੀ ਖਿਡਾਰੀ ਜਿਹਨਾਂ ਨੂੰ ਇਹ ਸਨਮਾਨ ਮਿਲਿਆ), ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਅਤੇ 2009 ਵਿੱਚ ਭਾਰਤ ਦੇ ਚੌਥੇ ਸਰਬ-ਉਚ ਨਾਗਰਿਕ ਸਨਮਾਨ, ਪਦਮਸ਼੍ਰੀ ਪੁਰਸਕਾਰ।

ਆਈ.ਪੀ.ਐਲ.[ਸੋਧੋ]

ਮਹਿੰਦਰ ਸਿੰਘ ਧੋਨੀ, ਜੋ ਕਿ 2008 ਵਿੱਚ ਭਾਰਤੀ ਪ੍ਰੀਮੀਅਰ ਲੀਗ ਵਿੱਚ ਚੇਨਈ ਦੀ ਟੀਮ ਦਾ ਕਪਤਾਨ ਸੀ, ਨੂੰ ਚੇਨਈ ਸੁਪਰ ਕਿੰਗਜ਼ ਨੇ 2008 ਦੇ ਖਿਡਾਰੀਆਂ ਦੀ ਨਿਲਾਮੀ ਵਿੱਚ 1.5 ਮਿਲੀਅਨ ਡਾਲਰ ਵਿੱਚ ਖਰੀਦਿਆ ਸੀ, ਉਹ 2009 ਤੱਕ ਆਈਪੀਐਲ ਦਾ ਸਭ ਤੋਂ ਮਹਿੰਗਾ ਖਿਡਾਰੀ ਸੀ।

ਕਪਤਾਨੀ ਕੌਸ਼ਲ[ਸੋਧੋ]

  • ਧੋਨੀ ਦੀ ਕਪਤਾਨੀ ਲਈ ਸਿਫ਼ਾਰਿਸ਼ ਸਚਿਨ ਤੇਂਦੁਲਕਰ ਨੇ ਕੀਤੀ ਸੀ। 2007 ਵਿੱਚ ਜਦੋਂ ਰਾਹੁਲ ਦਰਾਵਿੜ ਨੇ ਟੈਸਟ ਅਤੇ ਇਕ-ਰੋਜ਼ਾ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਸਚਿਨ ਨੂੰ ਚੋਣਕਾਰਾਂ ਅਤੇ [ਸ਼ਰਦ ਪਵਾਰ] ਦੇ ਬੋਰਡ ਨੇ ਪੁੱਛਿਆ ਤਾਂ ਓਨ੍ਹਾ ਨੇ ਧੋਨੀ ਦਾ ਨਾਮ ਲਿਆ।
  • ਧੋਨੀ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ 2007 ਟਵੰਟੀ-ਟਵੰਟੀ ਵਿਸ਼ਵ ਕੱਪ ਜਿੱਤਿਆ।
  • '2007-08 ਕਾਮਨਵੈਲਥ ਬੈਂਕ ਸੀਰੀਜ਼ ਇਕ-ਰੋਜ਼ਾ ਤਿਕੋਣੀ ਲੜੀ ਜਿਸ ਵਿੱਚ ਭਾਰਤ ਬਨਾਮ ਸ੍ਰੀ-ਲੰਕਾ ਅਤੇ ਆਸਟ੍ਰੇਲੀਆ ਸੀ,ਵਿੱਚ ਭਾਰਤ ਦੀ ਜਿੱਤ।
  • ਇੱਕ-ਰੋਜ਼ਾ ਲੜੀ ਵਿੱਚ ਅਗਸਤ 2008 ਵਿੱਚ ਹੋਏ ਆਇਡਿਯਾ ਕੱਪ ਵਿੱਚ ਸ੍ਰੀਲੰਕਾ ਵਿਰੁੱਧ ਜਿੱਤ।
  • ਬਾਰਡਰ ਗਾਵਸਕਰ ਟ੍ਰਾਫੀ 2008 ਵਿੱਚ ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ਜਿੱਤੀ।
  • ਇਸ ਤੋਂ ਇਲਾਵਾ ਭਾਰਤੀ ਟੀਮ ਨੇ ਇੰਗਲੈਂਡ ਵਿਰੁੱਧ ਭਾਰਤ ਵਿੱਚ ਖੇਡਦੇ ਹੋਏ ਆਰਬੀਐੱਸ ਕੱਪ ਜਿੱਤਿਆ। ਭਾਰਤ ਨੇ 2 ਮੈਚ ਟੈਸਟ ਲੜੀ (1-0 ਨਾਲ) ਅਤੇ 7 ਮੈਚ ਇਕ-ਰੋਜ਼ਾ ਲੜੀ (5-0) ਨਾਲ ਜਿੱਤੀ।
  • ਧੋਨੀ 14/11/2008 ਅਤੇ 05/02/2009 ਵਿਚਾਲੇ ਨੌ ਇਕ-ਰੋਜ਼ਾ ਮੈਚ ਲਗਾਤਾਰ ਜਿੱਤਣ ਵਾਲੇ ਪਹਿਲੇ ਭਾਰਤੀ ਕਪਤਾਨ ਹਨ।
  • ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਦੂਸਰੀ ਵਾਰ 2011 ਵਿਸ਼ਵ ਕ੍ਰਿਕਟ ਕੱਪ ਜਿੱਤਿਆ।
  • ਧੋਨੀ ਦੀ ਕਪਤਾਨੀ ਦੌਰਾਨ ਭਾਰਤ, ਇੰਗਲੈਂਡ ਵਿੱਚ 2013 ਚੈਂਪੀਅਨ ਟਰਾਫੀ ਜਿੱਤਣ ਵਿੱਚ ਵੀ ਸਫ਼ਲ ਹੋਇਆ।

ਹਵਾਲੇ[ਸੋਧੋ]

  1. Sen, Rohan. "MS Dhoni pays tribute to CSK fans: Thala is a big nickname they have given me". India Today (in ਅੰਗਰੇਜ਼ੀ). Retrieved 5 May 2019.