ਹਾਥੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਹਾਥੀ
ਪਥਰਾਟ ਦੌਰ: Pliocene–Recent
ਅਫਰੀਕੀ ਹਾਥੀ (Loxodonta africana)
ਅਫਰੀਕੀ ਹਾਥੀ (Loxodonta africana)
ਵਿਗਿਆਨਕ ਵਰਗੀਕਰਨ
ਜਗਤ: ਜਾਨਵਰ
ਸੰਘ: ਕੋਰਡਾਟ
ਉਪਸੰਘ: ਰੀੜ੍ਹਧਾਰੀ
ਜਮਾਤ: ਥਣਧਾਰੀ
ਗਣ: ਪ੍ਰੋਬੋਸ਼ਿਡੀਆ (Proboscidea)
ਟੱਬਰ: ਐਲੀਫੰਟਿਡੀ
ਗਰੇ, 1821

ਹਾਥੀ (ਵਿਗਿਆਨਕ ਨਾਮ: L. cyclotis (ਅਫਰੀਕੀ ਹਾਥੀ); Elephas maximus (ਏਸ਼ੀਆਈ ਹਾਥੀ)) ਇੱਕ ਵੱਡਾ ਥਣਧਾਰੀ ਜ਼ਮੀਨੀ ਜਾਨਵਰ ਹੈ। ਅੱਜ ਐਲੀਫੰਟਿਡੀ (Elephantidae)ਕੁਲ ਵਿੱਚ ਕੇਵਲ ਦੋ ਪ੍ਰਜਾਤੀਆਂ ਜਿੰਦਾ ਹਨ: ਐਲੀਫਸ ਅਤੇ ਲਾਕਸੋਡਾਂਟਾ। ਤੀਜੀ ਪ੍ਰਜਾਤੀ ਮਮਥਸ ਵਿਲੁਪਤ ਹੋ ਚੁੱਕੀ ਹੈ।[੧] ਜੀਵਤ ਦੋ ਪ੍ਰਜਾਤੀਆਂ ਦੀਆਂ ਤਿੰਨ ਜਾਤੀਆਂ ਸਿਆਣੀਆਂ ਜਾਂਦੀਆਂ ਹਨ:- ਲਾਕਸੋਡਾਂਟਾ ਪ੍ਰਜਾਤੀ ਦੀਆਂ ਦੋ ਜਾਤੀਆਂ-ਅਫਰੀਕੀ ਖੁੱਲੇ ਮੈਦਾਨਾਂ ਦਾ ਹਾਥੀ (ਹੋਰ ਨਾਮ: ਬੁਸ਼ ਜਾਂ ਸਵਾਨਾ ਹਾਥੀ) ਅਤੇ ਅਫਰੀਕੀ ਜੰਗਲਾਂ ਦਾ ਹਾਥੀ - ਅਤੇ ਐਲੀਫਸ ਪ੍ਰਜਾਤੀ ਦਾ ਭਾਰਤੀ ਜਾਂ ਏਸ਼ੀਆਈ ਹਾਥੀ। [੨] ਹਾਲਾਂਕਿ ਕੁੱਝ ਖੋਜਕਾਰ ਦੋਨਾਂ ਅਫਰੀਕੀ ਜਾਤੀਆਂ ਨੂੰ ਇੱਕ ਹੀ ਮੰਨਦੇ ਹਨ ਅਤੇ ਹੋਰ ਦੂਜੇ ਮੰਨਦੇ ਹਨ ਕਿ ਪੱਛਮੀ ਅਫਰੀਕਾ ਦਾ ਹਾਥੀ ਚੌਥੀ ਜਾਤੀ ਹੈ।[੩] ਐਲੀਫੰਟਿਡੀ ਦੀਆਂ ਬਾਕੀ ਸਾਰੀਆਂ ਜਾਤੀਆਂ ਅਤੇ ਪ੍ਰਜਾਤੀਆਂ ਵਿਲੁਪਤ ਹੋ ਗਈਆਂ ਹਨ। ਬਹੁਤੀਆਂ ਤਾਂ ਪਿਛਲੇ ਹਿਮਯੁਗ ਵਿੱਚ ਹੀ ਵਿਲੁਪਤ ਹੋ ਗਈਆਂ ਸਨ, ਹਾਲਾਂਕਿ ਮੈਮਥ ਦਾ ਬੌਣਾ ਸਰੂਪ ਸੰਨ 2000 ਈ ਪੂ ਤੱਕ ਜਿੰਦਾ ਰਿਹਾ ਹੈ। [੪]
ਅੱਜ ਹਾਥੀ ਜ਼ਮੀਨ ਦਾ ਸਭ ਤੋਂ ਵੱਡਾ ਜੀਵ ਹੈ।[੫] ਹਾਥੀ ਦਾ ਗਰਭ ਕਾਲ 22 ਮਹੀਨਿਆਂ ਦਾ ਹੁੰਦਾ ਹੈ, ਜੋ ਕਿ ਜ਼ਮੀਨੀ ਜੀਵਾਂ ਵਿੱਚ ਸਭ ਤੋਂ ਲੰਬਾ ਹੈ।[੬] ਜਨਮ ਸਮੇਂ ਹਾਥੀ ਦਾ ਬੱਚਾ ਕਰੀਬ ੧੦੫ ਕਿਲੋ ਦਾ ਹੁੰਦਾ ਹੈ।[੬] ਹਾਥੀ ਅਮੂਮਨ 50 ਤੋਂ 70 ਸਾਲ ਤੱਕ ਜਿੰਦਾ ਰਹਿੰਦਾ ਹੈ, ਹਾਲਾਂਕਿ ਸਭ ਤੋਂ ਦੀਰਘ ਆਯੂ ਹਾਥੀ 82 ਸਾਲ ਦਾ ਦਰਜ ਕੀਤਾ ਗਿਆ ਹੈ। [੭] ਅੱਜ ਤੱਕ ਦਾ ਦਰਜ ਕੀਤਾ ਸਭ ਤੋਂ ਵਿਸ਼ਾਲ ਹਾਥੀ 1955 ਵਿੱਚ ਅੰਗੋਲਾ ਵਿੱਚ ਮਾਰਿਆ ਗਿਆ ਸੀ।[੮] ਇਸ ਨਰ ਦਾ ਭਾਰ ਲੱਗਭੱਗ 10,900 ਕਿਲੋ ਸੀ, ਅਤੇ ਮੋਢੇ ਤੱਕ ਦੀ ਉਚਾਈ 3. 96 ਮੀਟਰ ਸੀ ਜੋ ਕਿ ਇੱਕ ਆਮ ਅਫਰੀਕੀ ਹਾਥੀ ਤੋਂ ਲੱਗਭੱਗ ਇੱਕ ਮੀਟਰ ਜ਼ਿਆਦਾ ਹੈ।[੯] ਇਤਹਾਸ ਦੇ ਸਭਤੋਂ ਛੋਟੇ ਹਾਥੀ ਯੂਨਾਨ ਦੇ ਕ੍ਰੀਟ ਟਾਪੂ ਵਿੱਚ ਮਿਲਦੇ ਸਨ ਅਤੇ ਗਾਂ ਦੇ ਵੱਛੇ ਜਾਂ ਸੂਰ ਦੇ ਆਕਾਰ ਦੇ ਹੁੰਦੇ ਸਨ।[੧੦]
ਏਸ਼ੀਆਈ ਸਭਿਅਤਾਵਾਂ ਵਿੱਚ ਹਾਥੀ ਸਿਆਣਪ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਅਤੇ ਆਪਣੀ ਯਾਦ ਸ਼ਕਤੀ ਅਤੇ ਅਕਲਮੰਦੀ ਲਈ ਪ੍ਰਸਿੱਧ ਹੈ, ਜਿੱਥੇ ਉਨ੍ਹਾਂ ਦੀ ਅਕਲਮੰਦੀ ਡਾਲਫਿਨ[੧੧][੧੨][੧੩][੧੪] ਅਤੇ ਵਣਮਾਣਸ਼ਾਂ ਦੇ ਬਰਾਬਰ ਮੰਨੀ ਜਾਂਦੀ ਹੈ।[੧੫][੧੬] ਸਰਸਰੀ ਨਿਰੀਖਣ ਤੋਂ ਭਲੀ-ਭਾਂਤ ਪਤਾ ਚਲ ਜਾਂਦਾ ਹੈ ਕਿ ਹਾਥੀ ਦਾ ਕੋਈ ਕੁਦਰਤੀ ਸ਼ਿਕਾਰੀ ਜਾਨਵਰ ਨਹੀਂ ਹੈ,[੧੭] ਹਾਲਾਂਕਿ ਸੀਹਾਂ ਦਾ ਝੁੰਡ ਸ਼ਾਵਕ ਜਾਂ ਕਮਜੋਰ ਹਾਥੀ ਦਾ ਸ਼ਿਕਾਰ ਕਰਦੇ ਵੇਖਿਆ ਗਿਆ ਹੈ।[੧੮][੧੯] ਹੁਣ ਇਹ ਮਨੁੱਖੀ ਦਖਲ ਅਤੇ ਗ਼ੈਰਕਾਨੂੰਨੀ ਸ਼ਿਕਾਰ ਦੇ ਕਾਰਨ ਸੰਕਟਗ੍ਰਸਤ ਜੀਵ ਹੈ।

ਹਵਾਲੇ[ਸੋਧੋ]

 1. U. Joger and G. Garrido (2001). "Phylogenetic position of Elephas, Loxodonta and Mammuthus, based on molecular evidence". The World of Elephants - International Congress, Rome 2001. 
 2. http://www.bbc.co.uk/nature/life/Elephantidae
 3. Somerville, Keith (2002-09-26). "W African elephants 'separate' species". BBC. http://news.bbc.co.uk/1/hi/sci/tech/2282801.stm. 
 4. Vartanyan, S. L.; Garutt, V. E.; Sher, A. V. (25 March 1993). "Holocene dwarf mammoths from Wrangel Island in the Siberian Arctic". Nature 362 (6418): 337–340. doi:10.1038/362337a0. http://blogs.nature.com/nautilus/Dwarf%20mammoths.pdf. 
 5. "African Elephant". National Geographic. http://www3.nationalgeographic.com/animals/mammals/african-elephant.html. Retrieved on 2007-06-16. 
 6. ੬.੦ ੬.੧ http://www.birds.cornell.edu/brp/elephant/sections/cyclotis/families/babies.html
 7. Elephants – Animal Corner
 8. Fenykovi, Jose (June 4, 1956). "The Biggest Elephant Ever Killed By Man". USA: CNN. p. 7. http://sportsillustrated.cnn.com/vault/article/magazine/MAG1069744/7/index.htm. 
 9. "Animal Bytes: Elephant". San Diego Zoo. http://www.sandiegozoo.org/animalbytes/t-elephant.html. Retrieved on 2007-06-16. 
 10. Bate, D.M.A. 1907. On Elephant Remains from Crete, with Description of Elephas creticus sp.n. Proc. zool. Soc. London: 238–250.
 11. Jennifer Viegas (2011). "Elephants smart as chimps, dolphins". ABC Science. http://www.abc.net.au/science/articles/2011/03/08/3158077.htm. Retrieved on 2011-03-08. 
 12. Jennifer Viegas (2011). "Elephants Outwit Humans During Intelligence Test". Discovery News. http://news.discovery.com/animals/elephants-intelligence-test-110307.html. 
 13. "What Makes Dolphins So Smart?". The Ultimate Guide: Dolphins. 1999. http://tursiops.org/dolfin/guide/smart.html. Retrieved on 2007-10-30. 
 14. "Mind, memory and feelings". Friends Of The Elephant. http://www.elephantfriends.org/mind.html. 
 15. Hart, B.L.; L.A. Hart, M. McCoy, C.R. Sarath (November 2001). "Cognitive behaviour in Asian elephants: use and modification of branches for fly switching". Animal Behaviour (Academic Press) 62 (5): 839–847. doi:10.1006/anbe.2001.1815. http://www.ingentaconnect.com/content/ap/ar/2001/00000062/00000005/art01815. Retrieved on ੩੦ ਅਕਤੂਬਰ ੨੦੦੭. 
 16. Scott, David (2007-10-19). "Elephants Really Don't Forget". Daily Express. http://express.lineone.net/posts/view/22474/Elephants-really-don-t-forget. Retrieved on ੩੦ ਅਕਤੂਬਰ ੨੦੦੭. 
 17. Joubert D. 2006. Hunting behaviour of lions (Panthera leo) on elephants (Loxodonta africana) in the Chobe National Park, Botswana. African Journal of Ecology 44:279–281.
 18. Loveridge, A. J.; Hunt, J. E.; Murindagomo, F.; Macdonald, D. W. (2006). "Influence of drought on predation of elephant (Loxodonta africana) calves by lions (Panthera leo) in an African wooded savannah". Journal of Zoology 270 (3): 523–530. doi:10.1111/j.1469-7998.2006.00181.x. 
 19. ਫਰਮਾ:Cite episode