ਹਿੰਦ ਸਵਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿੰਦ ਸਵਰਾਜ
ਪਹਿਲੇ ਅਡੀਸ਼ਨ ਦਾ ਕਵਰ
ਪਹਿਲਾ ਅਡੀਸ਼ਨ
ਲੇਖਕਮਹਾਤਮਾ ਗਾਂਧੀ
ਦੇਸ਼ਭਾਰਤ
ਭਾਸ਼ਾਗੁਜਰਾਤੀ
ਪ੍ਰਕਾਸ਼ਨ ਦੀ ਮਿਤੀ
1909
ਮੀਡੀਆ ਕਿਸਮਪ੍ਰਿੰਟ

ਹਿੰਦ ਸਵਰਾਜ ਮਹਾਤਮਾ ਗਾਂਧੀ ਦੀ ਲਿਖੀ ਇੱਕ ਛੋਟੀ ਕਿਤਾਬ ਹੈ ਜਿਸਦੀ ਅਸਲ ਰਚਨਾ 1909 ਵਿੱਚ ਗੁਜਰਾਤੀ ਵਿੱਚ ਹੋਈ ਸੀ। ਗਾਂਧੀ ਨੇ ਇਸਨੂੰ ਆਪਣੀ ਇੰਗਲੈਂਡ ਤੋਂ ਦੱਖਣੀ ਅਫ਼ਰੀਕਾ ਦੀ ਯਾਤਰਾ ਦੇ ਸਮੇਂ ਸਮੁੰਦਰੀ ਜਹਾਜ਼ ਵਿੱਚ ਲਿਖਿਆ। ਇਹ ਇੰਡੀਅਨ ਓਪੀਨੀਅਨ ਵਿੱਚ ਸਭ ਤੋਂ ਪਹਿਲਾਂ ਛਪੀ ਜਿਸ ਉੱਤੇ ਭਾਰਤ ਵਿੱਚ ਅੰਗਰੇਜ਼ਾਂ ਨੇ ਇਹ ਕਹਿੰਦੇ ਹੋਏ ਪਾਬੰਦੀ ਲਾ ਦਿੱਤੀ ਕਿ ਇਸ ਵਿੱਚ ਰਾਜਧਰੋਹ ਨੂੰ ਉਭਾਰਨ ਵਾਲੀ ਸਮੱਗਰੀ ਹੈ। ਫਿਰ ਇਸਦੇ ਰਾਜਧਰੋਹੀ ਨਾ ਹੋਣ ਦੇ ਪੱਖ ਵਿੱਚ ਇਸਦਾ ਅੰਗਰੇਜ਼ੀ ਤਰਜਮਾ ਵੀ ਕੱਢਿਆ ਗਿਆ। ਅਖ਼ੀਰ 21 ਦਸੰਬਰ 1938 ਨੂੰ ਇਸ ਤੋਂ ਪਾਬੰਦੀ ਹਟਾ ਲਈ ਗਈ।

ਵਿਸ਼ਾ[ਸੋਧੋ]

ਹਿੰਦ ਸਵਰਾਜ ਮਹਾਤਮਾ ਗਾਂਧੀ ਦੇ ਮੌਲਿਕ ਕੰਮ ਅਤੇ ਜੀਵਨ ਨੂੰ ਅਤੇ 20 ਵੀਂ ਸਦੀ ਵਿੱਚ ਦੱਖਣ ਏਸ਼ੀਆਈ ਰਾਜਨੀਤੀ ਸਮਝਣ ਲਈ ਇੱਕ ਮਹੱਤਵਪੂਰਨ ਰਚਨਾ ਹੈ।[1] ਅਸਲ ਵਿੱਚ ਹਿੰਦ ਸਵਰਾਜ ਵਿੱਚ ਮਹਾਤਮਾ ਗਾਂਧੀ ਨੇ ਜੋ ਵੀ ਕਿਹਾ ਹੈ ਉਹ ਅੰਗਰੇਜਾਂ ਦੇ ਪ੍ਰਤੀ ਦਵੇਸ਼ ਹੋਣ ਦੇ ਕਾਰਨ ਨਹੀਂ ਸਗੋਂ ਉਨ੍ਹਾਂ ਦੀ ਸੱਭਿਅਤਾ ਦੇ ਖੰਡਨ ਵਿੱਚ ਕਿਹਾ ਹੈ। ਗਾਂਧੀ ਦਾ ਸਵਰਾਜ ਦਰਅਸਲ ਇੱਕ ਵਿਕਲਪਿਕ ਸੱਭਿਅਤਾ ਦਾ ਖਰੜਾ ਹੈ -ਰਾਜ ਸੱਤਾ ਪ੍ਰਾਪਤ ਕਰਨ ਦਾ ਕੋਈ ਏਜੰਡਾ ਜਾਂ ਮੈਨੀਫ਼ੈਸਟੋ ਨਹੀਂ।

ਇਸ ਛੋਟੀ ਕਿਤਾਬ ਵਿੱਚ ਵੀਹ ਅਧਿਆਏ ਅਤੇ ਦੋ ਜ਼ਮੀਮੇ (appendices) ਹਨ।

 1. ਕਾਂਗਰਸ ਅਤੇ ਉਸਦੇ ਕਰਤਾ – ਧਰਤਾ
 2. ਬੰਗ - ਭੰਗ
 3. ਅਸ਼ਾਂਤੀ ਅਤੇ ਅਸੰਤੋਸ਼
 4. ਸਵਰਾਜ ਕੀ ਹੈ?
 5. ਇੰਗਲੈਂਡ ਦੀ ਹਾਲਤ
 6. ਸੱਭਿਅਤਾ ਦਰਸ਼ਨ
 7. ਹਿੰਦੁਸਤਾਨ ਕਿਵੇਂ ਗਿਆ?
 8. ਹਿੰਦੁਸਤਾਨ ਦੀ ਹਾਲਤ - ੧
 9. ਹਿੰਦੁਸਤਾਨ ਦੀ ਹਾਲਤ - ੨
 10. ਹਿੰਦੁਸਤਾਨਕੀ ਹਾਲਤ - ੩
 11. ਹਿੰਦੁਸਤਾਨ ਦੀ ਹਾਲਤ - ੪
 12. ਹਿੰਦੁਸਤਾਨ ਦੀ ਹਾਲਤ - ੫
 13. ਸੱਚੀ ਸੱਭਿਅਤਾ ਕਿਹੜੀ?
 14. ਹਿੰਦੁਸਤਾਨ ਕਿਵੇਂ ਆਜ਼ਾਦ ਹੋਵੇ?
 15. ਇਟਲੀ ਅਤੇ ਹਿੰਦੁਸਤਾਨ
 16. ਗੋਲਾ-ਬਾਰੂਦ
 17. ਸੱਤਿਆਗ੍ਰਿਹ − ਆਤਮਬਲ
 18. ਸਿੱਖਿਆ
 19. ਮਸ਼ੀਨਾਂ
 20. ਛੁਟਕਾਰਾ

ਬਾਕੀ - 1 ਬਾਕੀ - 2

ਹਿੰਦ ਸਵਰਾਜ ਦਾ ਸਾਰ[ਸੋਧੋ]

ਸਿੱਟੇ ਦੇ ਰੂਪ ਵਿੱਚ ਗਾਂਧੀ ਪਾਠਕਾਂ ਨੂੰ ਦੱਸਦੇ ਹਨ ਕਿ -

 1. ਤੁਹਾਡੇ ਮਨ ਦਾ ਰਾਜ ਸਵਰਾਜ ਹੈ।
 2. ਤੁਹਾਡੀ ਕੁੰਜੀਵਤ ਸੱਤਿਆਗ੍ਰਿਹ, ਆਤਮਬਲ ਜਾਂ ਦਯਾ ਬਲ ਹਨ।
 3. ਉਸ ਬਲ ਨੂੰ ਆਜਮਾਉਣ ਲਈ ਸਵਦੇਸ਼ੀ ਨੂੰ ਪੂਰੀ ਤਰ੍ਹਾਂ ਅਪਨਾਉਣ ਦੀ ਜ਼ਰੂਰਤ ਹੈ।
 4. ਅਸੀਂ ਜੋ ਕਰਨਾ ਚਾਹੁੰਦੇ ਹਾਂ ਉਹ ਅੰਗਰੇਜਾਂ ਨੂੰ ਸਜ਼ਾ ਦੇਣ ਲਈ ਨਾ ਕਰੀਏ, ਸਗੋਂ ਇਸ ਲਈ ਕਰੀਏ ਕਿ ਅਜਿਹਾ ਕਰਨਾ ਸਾਡਾ ਫਰਜ਼ ਹੈ। ਯਾਨੀ ਜੇਕਰ ਅੰਗਰੇਜ਼ ਲੂਣ-ਕਰ ਰੱਦ ਕਰ ਦੇਣ, ਖੋਹਿਆ ਝੋਨਾ ਵਾਪਸ ਕਰ ਦੇਣ, ਸਭ ਹਿੰਦੁਸਤਾਨੀਆਂ ਨੂੰ ਵੱਡੇ-ਵੱਡੇ ਅਹੁਦੇ ਦੇ ਦੇਣ ਅਤੇ ਅੰਗਰੇਜ਼ੀ ਲਸ਼ਕਰ ਹਟਾ ਲੈਣ, ਤਦ ਵੀ ਅਸੀਂ ਉਨ੍ਹਾਂ ਦੀਆਂ ਮਿਲਾਂ ਦਾ ਕੱਪੜਾ ਨਹੀਂ ਪਹਿਨਾਂਗੇ, ਉਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਨਹੀਂ ਵਰਤਾਂਗੇ ਅਤੇ ਉਨ੍ਹਾਂ ਦੀ ਹੁਨਰ-ਕਲਾ ਦਾ ਉਪਯੋਗ ਵੀ ਨਹੀਂ ਕਰਾਂਗੇ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਉਹ ਸਭ ਦਰਅਸਲ ਇਸ ਲਈ ਨਹੀਂ ਕਰਾਂਗੇ ਕਿਉਂਕਿ ਇਹ ਸਭ ਨਾਕਰਨਯੋਗ ਹੈ।

ਪ੍ਰਸੰਗਿਕਤਾ[ਸੋਧੋ]

ਗਾਂਧੀ ਦੇ ‘ਹਿੰਦ ਸਵਰਾਜ’ ਦੇ ਤੇਜ਼ ਉਪਨਿਵੇਸ਼ ਵਿਰੋਧੀ ਤੇਵਰ ਸੌ ਸਾਲ ਬਾਅਦ ਅੱਜ ਹੋਰ ਵੀ ਪਰਸੰਗਿਕ ਹਨ। ਨਵ ਉਪਨਿਵੇਸ਼ਵਾਦ ਦੀਆਂ ਵਿਸ਼ਾਲ ਚੁਨੌਤੀਆਂ ਨਾਲ ਜੂਝਣ ਦੇ ਸੰਕਲਪ ਨੂੰ ਲਗਾਤਾਰ ਦ੍ਰਿੜਾਉਂਦੀ ਅਜਿਹੀ ਦੂਜੀ ਰਚਨਾ ਦੂਰ-ਦੂਰ ਨਜ਼ਰ ਨਹੀਂ ਆਉਂਦੀ।

ਇਸ ਵਿੱਚ ਗਾਂਧੀ ਦੀ ਸੋਚ ਅਤੇ ਕਰਮ ਦੇ ਮੂਲ ਵਿੱਚ ਸਰਗਰਮ ਚਿੰਤਕਾਂ ਅਤੇ ਇਤਹਾਸ ਦੇ ਨਾਇਕਾਂ - ਮੈਜਿਨੀ, ਲਿਓ ਤਾਲਸਤਾਏ, ਜਾਨ ਰਸਕਿਨ, ਐਮਰਸਨ, ਥੋਰੋ, ਬਲਾਵਤਸਕੀ, ਡੇਵਿਡ ਹਿਊਮ, ਵੇਡੇਨਬਰਨ, ਦਾਦਾ ਭਾਈ ਨਾਰੋ ਜੀ, ਰਾਨਾਡੇ, ਆਰ. ਸੀ. ਦੱਤ, ਮੈਡਮ ਕਾਮਾ, ਸ਼ਿਆਮ ਜੀ ਕ੍ਰਿਸ਼ਣ ਵਰਮਾ, ਪ੍ਰਾਣ ਜੀਵਨ ਦਾਸ ਮਹਿਤਾ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਆਦਿ ਦੇ ਅਨੋਖੇ ਜੀਵਨ ਅਤੇ ਚਿੰਤਨ ਦੀ ਸੰਖਿਪਤ ਪਰ ਦਿਲਚਸਪ ਵੰਨਗੀ ਤਾਂ ਹੈ ਹੀ, ਨਾਲ ਹੀ ਗਾਂਧੀਮਾਰਗੀ ਮਾਰਟਿਨ ਲੂਥਰ ਕਿੰਗ, ਨੈਲਸਨ ਮੰਡੇਲਾ, ਕਵਾਮੇ ਨਕਰੂਮਾ, ਕੈਨੇਥ ਕਵਾਂਡਾ, ਜੂਲੀਅਸ ਨਰੇਰੇ, ਡੇਸਮੰਡ ਟੂਟੂ ਅਤੇ ਸੇਜਾਰ ਸ਼ਾਵੇਜ ਆਦਿ ਦੇ ਵਿਲੱਖਣ ਅਹਿੰਸਕ ਸੰਘਰਸ਼ ਦੀ ਪ੍ਰੇਰਕ ਝਲਕ ਵੀ ਮਿਲਦੀ ਹੈ।

ਹਵਾਲੇ[ਸੋਧੋ]