ਹੇਕਾਨੀ ਜਖਾਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
refer to caption
ਹੇਕਾਨੀ ਜਾਖਾਲੂ ਨੂੰ 2018 ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਹੋਇਆ

ਹੇਕਾਨੀ ਜਖਾਲੂ ਕੇਂਸ (ਜਨਮ 1976 ਤੋਂ ਬਾਅਦ)[1] ਇੱਕ ਭਾਰਤੀ ਵਕੀਲ ਅਤੇ ਸਮਾਜਿਕ ਉੱਦਮੀ ਹੈ। ਉਸ ਨੇ ਨਾਗਾਲੈਂਡ ਦੇ ਨੌਜਵਾਨਾਂ ਦੀ ਕਾਰੋਬਾਰੀ ਮੌਕੇ ਹਾਸਿਲ ਕਰਨ ਸਬੰਧੀ ਮਦਦ ਲਈ ਗੈਰ-ਸਰਕਾਰੀ ਸੰਗਠਨ ਯੂਥਨੈੱਟ ਨਾਗਾਲੈਂਡ ਦਾ ਸੇਟ ਅੱਪ ਤਿਆਰ ਕੀਤਾ। ਇਸ ਕੰਮ ਲਈ ਉਸ ਨੂੰ 2018 ਵਿੱਚ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਮੁੱਢਲਾ ਜੀਵਨ[ਸੋਧੋ]

ਹੇਕਾਨੀ ਜਖਾਲੂ ਦਾ ਜਨਮ ਦਿਮਾਪੁਰ, ਨਾਗਾਲੈਂਡ ਵਿੱਚ ਹੋਇਆ ਸੀ। ਉਸ ਦੀ ਸਿੱਖਿਆ ਬੰਗਲੁਰੂ ਦੇ ਬਿਸ਼ਪ ਕਾਟਨ ਗਰਲਜ਼ ਸਕੂਲ ਤੋਂ ਹੋਈ ਅਤੇ ਉਸਨੇ ਦਿੱਲੀ ਦੇ ਲੇਡੀ ਸ਼੍ਰੀ ਰਾਮ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਵਿੱਚ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ।[2] ਫੇਰ ਉਸਨੇ ਦਿੱਲੀ ਯੂਨੀਵਰਸਿਟੀ ਵਿਖੇ ਬੈਚਲਰ ਆਫ਼ ਲਾਅ ਦੀ ਪੜ੍ਹਾਈ ਕੀਤੀ ਅਤੇ ਸੈਨ ਫਰਾਂਸਿਸਕੋ ਯੂਨੀਵਰਸਿਟੀ ਵਿਖੇ ਮਾਸਟਰ ਆਫ਼ ਲਾਅ ਕੀਤੀ।

ਕਰੀਅਰ[ਸੋਧੋ]

ਸੰਯੁਕਤ ਰਾਜ ਵਿੱਚ ਕੰਮ ਕਰਨ ਤੋਂ ਬਾਅਦ, ਜਖਾਲੂ ਵਾਪਸ ਦਿੱਲੀ ਪਰਤੀ ਅਤੇ ਇੱਕ ਵਕੀਲ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੂੰ ਇਕ ਫਰਮ ਵਿਚ ਭਾਈਵਾਲ ਬਣਾਇਆ ਗਿਆ ਸੀ, ਪਰੰਤੂ ਉਸਨੇ ਖੁਦ ਨਾਗਾਲੈਂਡ ਤੋਂ ਦਿੱਲੀ ਆ ਰਹੇ ਨੌਜਵਾਨਾਂ ਦੀ ਗਿਣਤੀ ਨੂੰ ਵੇਖਦਿਆਂ, 2006 ਵਿਚ ਇਕ ਗੈਰ-ਸਰਕਾਰੀ ਸੰਗਠਨ (ਐਨ.ਜੀ.ਓ.) ਯੂਥਨੈੱਟ ਸਥਾਪਤ ਕਰਨ ਲਈ ਕੋਹਿਮਾ (ਨਾਗਾਲੈਂਡ ਦੀ ਰਾਜਧਾਨੀ) ਜਾਣ ਦਾ ਫ਼ੈਸਲਾ ਕੀਤਾ, ਜਿਸਦਾ ਉਦੇਸ਼ ਨਾਗਾਲੈਂਡ ਦੇ ਨੌਜਵਾਨਾਂ ਲਈ ਵਧੇਰੇ ਮੌਕੇ ਪੈਦਾ ਕਰਨਾ ਹੈ।[3] 2018 ਤਕ ਯੂਥਨੈੱਟ ਕੋਲ 30 ਕਰਮਚਾਰੀ ਸਨ ਅਤੇ ਇਸਨੇ ਦਾਅਵਾ ਕੀਤਾ ਹੈ ਕਿ 23,500 ਲੋਕਾਂ ਦੀ ਮਦਦ ਕੀਤੀ ਹੈ। ਇਸਦਾ ਉਦੇਸ਼ ਉੱਦਮੀਆਂ ਨੂੰ ਆਪਣੇ ਵਿਚਾਰਾਂ ਦੀ ਪਾਲਣਾ ਕਰਨ ਅਤੇ ਕੋਹਿਮਾ ਵਿੱਚ ਇੱਕ "ਮੇਡ ਇਨ ਨਾਗਾਲੈਂਡ" ਕੇਂਦਰ ਸਥਾਪਤ ਕਰਨ ਵਿੱਚ ਸਹਾਇਤਾ ਕਰਨਾ ਹੈ ਜੋ ਉਨ੍ਹਾਂ ਦੇ ਕਾਰੀਗਰਾਂ ਦੀਆਂ ਚੀਜ਼ਾਂ ਵੇਚਦਾ ਹੈ।[4] [5] ਦੋ ਸਾਲਾਂ ਤਕ ਚੱਲਣ ਤੋਂ ਬਾਅਦ, "ਮੇਡ ਇਨ ਨਾਗਾਲੈਂਡ" ਸੈਂਟਰ ਨੇ 2020 ਵਿਚ ਇਕ ਈ-ਕਾਮਰਸ ਖੇਤਰ ਖੋਲ੍ਹਿਆ।

ਉਸ ਦੇ ਕੰਮ ਦੀ ਮਾਨਤਾ ਵਿਚ, ਜਾਖਲੂ ਨੂੰ ਸਾਲ 2018 ਵਿਚ ਨਾਰੀ ਸ਼ਕਤੀ ਪੁਰਸਕਾਰ ਮਿਲਿਆ, ਜਿਹੜਾ ਕਿ ਸਿਰਫ ਔਰਤਾਂ ਨੂੰ ਦਿੱਤਾ ਜਾਣ ਵਾਲਾ ਭਾਰਤ ਦਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਹੈ। ਉਹ ਉਸ ਸਾਲ ਸਨਮਾਨਿਤ ਕੀਤੇ ਜਾਣ ਵਾਲੇ ਭਾਰਤ ਦੇ ਉੱਤਰ-ਪੂਰਬ ਦੀ ਇਕਲੌਤਾ ਵਿਅਕਤੀ ਸੀ।[6]

ਹਵਾਲੇ[ਸੋਧੋ]

 

  1. Ghose, Dipankar (12 February 2018). "Ahead of polls, what youth in Nagaland say they really want: jobs". The Indian Express (in ਅੰਗਰੇਜ਼ੀ). Archived from the original on 16 February 2018. Retrieved 20 November 2020. 
  2. Barua, Ananya (18 March 2019). "This woman quit her dream job to help 30K youth in Nagaland get jobs". The Better India. Archived from the original on 22 September 2020. Retrieved 19 November 2020. 
  3. Ghose, Dipankar (12 February 2018). "Ahead of polls, what youth in Nagaland say they really want: jobs". The Indian Express (in ਅੰਗਰੇਜ਼ੀ). Archived from the original on 16 February 2018. Retrieved 20 November 2020. 
  4. "Entrepreneurship conclave held in Nagaland to boost local start-ups". ANI News (in ਅੰਗਰੇਜ਼ੀ). 13 February 2020. Archived from the original on 15 November 2020. Retrieved 20 November 2020. 
  5. "'Made in Nagaland' Center completes 2 years, launches e-commerce site". Morung Express. 29 June 2020. Archived from the original on 6 September 2020. Retrieved 20 November 2020. 
  6. "Naga social entrepreneur Hekani Jakhalu gets Nari Shakti Puraskar". East Mojo (in ਅੰਗਰੇਜ਼ੀ). 8 March 2019. Archived from the original on 20 November 2020. Retrieved 20 November 2020.