ਹੇਰਾਂ, ਲੁਧਿਆਣਾ
ਹੇਰਾਂ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਲੁਧਿਆਣਾ |
ਬਲਾਕ | ਸੁਧਾਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਨੇੜੇ ਦਾ ਸ਼ਹਿਰ | ਲੁਧਿਆਣਾ |
ਹੇਰਾਂ ਲੁਧਿਆਣਾ ਜ਼ਿਲੇ ਦੇ ਬਲਾਕ ਸੁਧਾਰ ਦਾ ਪਿੰਡ ਹੈ।[1] ਇਹ ਰਾਏਕੋਟ ਤੋਂ 12 ਕਿਲੋਮੀਟਰ ਦੂਰ ਪੈਂਦਾ ਹੈ। ਪਿੰਡ ਦੀ ਆਬਾਦੀ ਲਗਪਗ 2800 ਹੈ। ਇੱਥੋਂ ਦੇ ਵਸਨੀਕਾਂ ਦਾ ਗੋਤ ‘ਹੇਅਰ’ ਹੈ। ਇਸ ਪਿੰਡ ਦੇ ਗੁਆਢ 'ਚ ਰਾਜੋਆਣਾ ਖੁਰਦ, ਤਲਵੰਡੀ ਰਾਏ, ਛੱਜਾਵਾਲ, ਸੁਜਾਨਪੁਰ, ਵੜੈਚ, ਐਤੀਆਣਾ, ਚਚਰਾਹੀ ਹਨ। ਪਿੰਡ ਦੀ ਆਬਾਦੀ ਲਗਪਗ 2800 ਹੈ। ਇਸ ਪਿੰਡ ਨੂੰ ਤਿੰਨ ਹਿੱਸਿਆਂ ਵਿੱਚ ਪੱਕਾ ਹਿੱਸਾ, ਮੋਰੀ ਵਾਲਾ ਹਿੱਸਾ ਅਤੇ ਨਾਹਰ ਵਾਲਾ ਹਿੱਸ ਵਿੱਚ ਵੰਡਿਆ ਗਿਆ ਹੈ।
ਸਹੂਲਤਾਂ
[ਸੋਧੋ]ਸਰਕਾਰੀ ਪ੍ਰਾਇਮਰੀ, ਸੀਨੀਅਰ ਸੈਕੰਡਰੀ ਸਕੂਲ, ਬਾਬਾ ਨੰਦ ਸਿੰਘ ਸਕੂਲ, ਮਹੰਤ ਕਿਰਪਾਲ ਦਾਸ ਦੀ ਸਮਾਧ, ਅਰਾਮ ਬਾਗ, ਹਸਪਤਾਲ, ਪਸ਼ੂ ਹਸਪਤਾਲ, ਬਿਰਧ ਆਸ਼ਰਮ ਤੇ ਧਰਮਸ਼ਾਲਾ, ਬੈਂਕ ਸ਼ਾਖਾ, ਡਾਕਖਾਨੇ, ਪਾਰਕ, ਸਹਿਕਾਰੀ ਸੁਸਾਇਟੀ, ਘੰਟਾਘਰ ਆਦਿ ਦੀ ਸਹੂਲਤ ਹੈ।
ਧਾਰਮਿਕ ਸਥਾਨ
[ਸੋਧੋ]ਇਹ ਪਿੰਡ ਗੁਰੂ ਗੋਬਿੰਦ ਸਿੰਘ ਮਾਰਗ ਨਾਲ ਜੁੜਿਆ ਹੋਇਆ ਹੈ। ਇਸ ਪਿੰਡ ਦੀ ਧਰਤੀ ਨੂੰ ਦੋ ਗੁਰੂ ਸਾਹਿਬਾਨ ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਇਤਿਹਾਸਕ ਗੁਰਦੁਆਰੇ, ਇੱਕ ਮੰਦਰ, ਬਾਬਾ ਸ਼ਹੀਦ ਜੀ ਦੀ ਯਾਦਗਾਰ ਹਨ।