ਹੈਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਹੈਜ਼ਾ
Adult cholera patient.jpg
ਹੈਜ਼ਾ ਕਾਰਨ ਗੰਭੀਰ ਵਿਅਕਤੀ ਦੀਆਂ ਅੱਖਾਂ, ਝਰਕਦੇ ਹੱਥਾਂ ਅਤੇ ਚਮੜੀ।
ਵਿਸ਼ਸਤਾਛੂਤ ਦੀ ਬਿਮਾਰੀ
ਲੱਛਣਵੱਡੀ ਮਾਤਰਾ ਵਿੱਚ ਪਾਣੀਦਾਰ ਦਸਤ, ਉਲਟੀਆਂ, ਮਾਸਪੇਸ਼ੀਆਂ ਵਿੱਚ ਕੜੱਲ[1][2]
ਆਮ ਸ਼ੁਰੂਆਤ2 ਘੰਟੇ ਤੋਂ 5 ਦਿਨ ਬਾਅਦ[2]
ਸਮਾਂਕੁਝ ਕੁ ਦਿਨ[1]
ਕਾਰਨਮੋਖਿਕ ਕਾਰਨ ਇੱਕ ਤੋਂ ਦੂਜੇ ਨੂੰ ਜਾਣਾ[1][3]
ਜ਼ੋਖਮ ਕਾਰਕਸਫਾਈ,ਗਰੀਬੀ ਅਤੇ ਗੰਦਾ ਪਾਣੀ[1]
ਜਾਂਚ ਕਰਨ ਦਾ ਤਰੀਕਾਮਲ ਨਰੀਖਣref name=WHO2010 />
ਬਚਾਅਸਵੱਛਤਾ ਵਿਚ ਸੁਧਾਰ, ਸਾਫ ਪਾਣੀ, ਹੈਜ਼ਾ ਦਾ ਟੀਕਾ[1][4]
ਅਵਿਰਤੀਇੱਕ ਸਾਲ ਵਿੱਚ 30 ਤੋਂ 55 ਲੱਖ ਲੋਕ[1]
ਮੌਤਾਂ28,800 (2015)[5]

ਹੈਜ਼ਾ, ਬੈਕਟੀਰੀਆ ਦਾ ਰੋਗ ਹੈ। ਇਸਦੇ ਲੱਛਣ ਕਿਸੇ ਤੋਂ ਵੀ, ਹਲਕੇ ਤੋਂ ਗੰਭੀਰ ਤੱਕ ਹੋ ਸਕਦੇ ਹਨ।[2] ਟਕਸਾਲੀ ਲੱਛਣ ਵੱਡੀ ਮਾਤਰਾ ਵਿੱਚ ਪਾਣੀ ਵਾਲੇ ਦਸਤ ਹਨ ਜੋ ਕੁਝ ਦਿਨ ਰਹਿੰਦੇ ਹਨ।[1] ਉਲਟੀਆਂ ਅਤੇ ਮਾਸਪੇਸ਼ੀਆਂ ਵਿੱਚ ਕੜੱਲ ਵੀ ਹੋ ਸਕਦੀ ਹੈ।[2] ਦਸਤ ਇੰਨੇ ਗੰਭੀਰ ਹੋ ਸਕਦੇ ਹਨ ਕਿ ਇਹ ਘੰਟਿਆਂ ਦੇ ਅੰਦਰ-ਅੰਦਰ ਸ਼ਰੀਰ ਵਿੱਚੋ ਪਾਣੀ ਦੀ ਮਾਤਰਾ ਘਟ ਜਾਂਦੀ ਹੈ।[1] ਇਸ ਦੇ ਨਤੀਜੇ ਵਜੋਂ ਅੱਖਾਂ ਡੁੱਬੀਆਂ, ਠੰਡੀ ਚਮੜੀ, ਚਮੜੀ ਦੀ ਲਚਕਤਾ ਘਟ ਸਕਦੀ ਹੈ, ਅਤੇ ਹੱਥਾਂ ਅਤੇ ਪੈਰਾਂ ਨੂੰ ਝੁਰੜੀਆਂ ਹੋ ਸਕਦੀਆਂ ਹਨ।[4] ਪਾਣੀ ਦੀ ਘਾਟ ਕਰਕੇ ਚਮੜੀ ਨੀਲੀ ਪੈ ਸਕਦੀ ਹੈ।[6] ਲੱਛਣ ਦੋ ਘੰਟੇ ਤੋਂ ਪੰਜ ਦਿਨਾਂ ਬਾਅਦ ਸ਼ੁਰੂ ਹੁੰਦੇ ਹਨ।[2]

ਹੈਜ਼ਾ ਕਈ ਕਿਸਮਾਂ ਦਾ ਹੁੰਦਾ ਹੈ, ਕੁਝ ਕਿਸਮਾਂ ਦੂਜਿਆਂ ਨਾਲੋਂ ਵਧੇਰੇ ਗੰਭੀਰ ਬਿਮਾਰੀ ਪੈਦਾ ਕਰਦੀਆਂ ਹਨ।[1] ਇਹ ਚਿੰਤਾਵਾਂ ਹਨ ਕਿ ਸਮੁੰਦਰੀ ਪੱਧਰ ਵਧਣ ਨਾਲ ਬਿਮਾਰੀ ਦੀਆਂ ਦਰਾਂ ਵਿੱਚ ਵਾਧਾ ਹੋਵੇਗਾ।[1] ਮਲ ਨਿਰੀਖਣ ਦੁਆਰਾ ਹੈਜ਼ਾ ਦਾ ਪਤਾ ਲਗਾਇਆ ਜਾ ਸਕਦਾ ਹੈ।[1] ਇੱਕ ਤੇਜ਼ ਡਿੱਪਸਟਿਕ ਨਾਮਕ ਜਾਂਚ ਉਪਲੱਬਧ ਹੈ ਪਰ ਸਹੀ ਨਹੀਂ ਹੈ।[7]

ਹੈਜ਼ਾ ਖ਼ਿਲਾਫ਼ ਰੋਕਥਾਮ ਦੇ ਤਰੀਕਿਆਂ ਵਿੱਚ ਸਵੱਛਤਾ ਵਿੱਚ ਸੁਧਾਰ ਅਤੇ ਸਾਫ ਪਾਣੀ ਦੀ ਪਹੁੰਚ ਸ਼ਾਮਲ ਹੈ[4] ਹੈਜ਼ਾ ਦੇ ਟੀਕੇ ਜੋ ਮੂੰਹ ਦੁਆਰਾ ਦਿੱਤੇ ਜਾਂਦੇ ਹਨ ਲਗਭਗ ਛੇ ਮਹੀਨਿਆਂ ਲਈ ਵਾਜਬ ਸੁਰੱਖਿਆ ਪ੍ਰਦਾਨ ਕਰਦੇ ਹਨ।[1]

ਹੈਜ਼ਾ ਅੰਦਾਜ਼ਨ 3-5 ਮਿਲੀਅਨ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ 28,800-130,000 ਲੋਕਾਂ ਦੀ ਮੌਤ ਹੋ ਜਾਂਦੀ ਹੈ।[1] [5] ਹਾਲਾਂਕਿ ਇਸ ਨੂੰ 2010 ਵਿੱਚ ਮਹਾਂਮਾਰੀ ਦਾ ਨਾਮ ਦਿੱਤਾ ਗਿਆ ਸੀ ਪਰ ਇਹ ਵਿਕਸਤ ਸੰਸਾਰ ਵਿੱਚ ਬਹੁਤ ਘੱਟ ਹੁੰਦਾ ਹੈ[1] ਛੋਟੇ ਬੱਚੇ ਜ਼ਿਆਦਾਤਰ ਪ੍ਰਭਾਵਿਤ ਹੁੰਦੇ ਹਨ। [8] ਬਿਮਾਰੀ ਦੇ ਚੱਲ ਰਹੇ ਜੋਖਮ ਵਾਲੇ ਖੇਤਰਾਂ ਵਿੱਚ ਅਫਰੀਕਾ ਅਤੇ ਦੱਖਣ-ਪੂਰਬੀ ਏਸ਼ੀਆ ਸ਼ਾਮਲ ਹਨ[1] ਪ੍ਰਭਾਵਤ ਹੋਏ ਲੋਕਾਂ ਵਿੱਚ ਮੌਤ ਦਾ ਜੋਖਮ ਆਮ ਤੌਰ ਤੇ 5% ਤੋਂ ਘੱਟ ਹੁੰਦਾ ਹੈ ਪਰ ਇਹ 50% ਤੋਂ ਵੱਧ ਹੋ ਸਕਦਾ ਹੈ।[1] ਇਲਾਜ ਤੱਕ ਪਹੁੰਚ ਨਾ ਹੋਣ ਕਾਰਨ ਮੌਤ ਦੀ ਦਰ ਵੱਧ ਰਹੀ ਹੈ।

ਚਿੰਨ੍ਹ ਅਤੇ ਲੱਛਣ[ਸੋਧੋ]

ਹੈਜ਼ਾ ਦੇ ਮੁੱਢਲੇ ਲੱਛਣ ਹਨ ਦਸਤ ਅਤੇ ਸਪੱਸ਼ਟ ਤਰਲ ਦੀ ਉਲਟੀਆਂ[9]ਬੈਕਟੀਰੀਆ ਦੇ ਗ੍ਰਹਿਣ ਕਰਨ ਤੋਂ ਅੱਧੇ ਦਿਨ ਤੋਂ ਪੰਜ ਦਿਨਾਂ ਬਾਅਦ ਇਹ ਲੱਛਣ ਆਮ ਤੌਰ 'ਤੇ ਅਚਾਨਕ ਸ਼ੁਰੂ ਹੁੰਦੇ ਹਨ।[10] ਹੈਜ਼ਾ ਦਾ ਇਲਾਜ ਨਾ ਕੀਤੇ ਜਾਣ ਵਾਲਾ ਵਿਅਕਤੀ ਇੱਕ ਦਿਨ ਵਿੱਚ 10 ਤੋਂ 20 ਲੀਟਰ ਤਕ ਦਸਤ ਪੈਦਾ ਕਰ ਸਕਦਾ ਹੈ।[9] ਪ੍ਰਭਾਵਿਤ ਵਿਅਕਤੀਆਂ ਵਿੱਚੋਂ ਹੈਜ਼ਾ ਅੱਧਿਆਂ ਦੀ ਮੌਤ ਕਰਦਾ ਹੈ।[9] ਜੇ ਗੰਭੀਰ ਦਸਤ ਦਾ ਇਲਾਜ ਨਹੀਂ ਕੀਤਾ ਜਾਂਦਾ,ਤਾਂ ਸ਼ਰੀਰ ਦਾ ਸਾਰਾ ਪਾਣੀ ਮੁੱਕ ਜਾਂਦਾ ਹੈ ਜਿਸਦਾ ਨਤੀਜਾ ਜਾਨਲੇਵਾ ਹੋ ਸਕਦਾ ਹੈ।[9] ਹੈਜ਼ਾ ਨੂੰ "ਨੀਲੀ ਮੌਤ" ਦਾ ਉਪਨਾਮ ਦਿੱਤਾ ਗਿਆ ਹੈ [11] ਕਿਉਂਕਿ ਕਿਸੇ ਵਿਅਕਤੀ ਦੀ ਚਮੜੀ ਤਰਲਾਂ ਦੇ ਬਹੁਤ ਨੁਕਸਾਨ ਤੋਂ ਨੀਲੀ-ਸਲੇਟੀ ਹੋ ਸਕਦੀ ਹੈ।[12]

ਰੋਗੀ ਸੁਸਤ ਹੋ ਸਕਦੇ ਹਨ, ਡੀਹਾਈਡਰੇਸਨ ਦੇ ਕਾਰਨ ਬਲੱਡ ਪ੍ਰੈਸ਼ਰ ਘੱਟ ਜਾਂਦਾ ਹੈ, ਨਬਜ਼ ਤੇਜ਼ ਹੁੰਦੀ ਹੈ, ਅਤੇ ਸਮੇਂ ਦੇ ਨਾਲ ਪਿਸ਼ਾਬ ਦੀ ਪੈਦਾਵਾਰ ਘੱਟ ਜਾਂਦੀ ਹੈ, ਮਾਸਪੇਸ਼ੀ ਵਿਚ ਕੜੱਲ ਅਤੇ ਕਮਜ਼ੋਰੀ ਹੁੰਦੀ ਹੈ। ਦੌਰੇ ਪੈਣ ਲਗਦੇ ਹਨ ਅਤੇ ਬੱਚੇ ਤਾ ਕੋਮਾਂ ਵਿੱਚ ਵੀ ਜਾ ਸਕਦੇ ਹਨ। [9]

ਕਾਰਨ[ਸੋਧੋ]

ਇਹ ਜਿਆਦਾਤਰ ਅਸੁਰੱਖਿਅਤ ਪਾਣੀ ਅਤੇ ਅਸੁਰੱਖਿਅਤ ਭੋਜਨ ਦੁਆਰਾ ਫੈਲਦਾ ਹੈ।[1] ਕੱਚਾ ਸਮੁੰਦਰੀ ਭੋਜਨ ਇਕ ਆਮ ਸਰੋਤ ਹੈ।[13] ਇਸ ਨਾਲ ਕੇਵਲ ਮਨੁੱਖ ਹੀ ਪ੍ਰਭਾਵਿਤ ਹੁੰਦੇ।[1] ਗਰੀਬੀ ਵੀ ਇਸਦਾ ਮੁੱਖ ਕਾਰਨ ਹੋ ਸਕਦੀ ਹੈ।

ਵਿਬਰੀਓ ਹੈਜ਼ਾ, ਬੈਕਟੀਰੀਆ, ਜੋ ਹੈਜ਼ਾ ਦਾ ਕਾਰਨ ਬਣਦਾ ਹੈ.

ਇਲਾਜ[ਸੋਧੋ]

ਆਮ ਤੌਰ ਤੇ ਦਸਤ ਦੇ ਮਾਮਲਿਆਂ ਲਈ ਵਿਸ਼ਵ ਸਿਹਤ ਸੰਗਠਨ ਸਿਫ਼ਾਰਸ਼ ਕਰਦਾ ਹੈ ਭੋਜਨ ਲਗਾਤਾਰ ਖਾਂਦੇ ਰਹਿਣਾ ਭਾਵੇਂ ਕੋਈ ਵੀ ਕਾਰਨ ਹੋਵੇ। [14] ਵਿਸ਼ੇਸ਼ ਤੌਰ ਤੇ ਓਹਨਾ ਦਾ ਕਹਿਣਾ ਹੈ ਕਿ ਜੇ ਬੱਚੇ ਨੂੰ ਪਾਣੀ ਦੇ ਦਸਤ ਲੱਗ ਜਾਂਣ ਤਾਂ ਇਲਾਜ ਕਰਵਾਉਣ ਲਈ ਯਾਤਰਾ ਕਰਨ ਵੇਲੇ ਵੀ ਆਪਣੇ ਬੱਚੇ ਨੂੰ ਦੁੱਧ ਚੁੰਘਾਉਣਾ ਜਾਰੀ ਰੱਖੋ। ਬਾਲਗ ਅਤੇ ਵੱਡੇ ਬੱਚਿਆਂ ਨੂੰ ਵੀ ਅਕਸਰ ਖਾਣਾ ਜਾਰੀ ਰੱਖਣਾ ਚਾਹੀਦਾ ਹੈ।[15]


ਹਵਾਲੇ[ਸੋਧੋ]

  1. 1.00 1.01 1.02 1.03 1.04 1.05 1.06 1.07 1.08 1.09 1.10 1.11 1.12 1.13 1.14 1.15 1.16 1.17 "Cholera vaccines: WHO position paper" (PDF). Wkly. Epidemiol. Rec. 85 (13): 117–128. March 26, 2010. PMID 20349546. Archived (PDF) from the original on April 13, 2015. 
  2. 2.0 2.1 2.2 2.3 2.4 "Cholera – Vibrio cholerae infection Information for Public Health & Medical Professionals". Centers for Disease Control and Prevention. January 6, 2015. Archived from the original on 20 March 2015. Retrieved 17 March 2015. 
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Fink2016
  4. 4.0 4.1 4.2 Harris, JB; LaRocque, RC; Qadri, F; Ryan, ET; Calderwood, SB (30 June 2012). "Cholera.". Lancet. 379 (9835): 2466–76. PMC 3761070Freely accessible. PMID 22748592. doi:10.1016/s0140-6736(12)60436-x. 
  5. 5.0 5.1 GBD 2015 Mortality and Causes of Death, Collaborators. (8 October 2016). "Global, regional, and national life expectancy, all-cause mortality, and cause-specific mortality for 249 causes of death, 1980–2015: a systematic analysis for the Global Burden of Disease Study 2015.". Lancet. 388 (10053): 1459–1544. PMC 5388903Freely accessible. PMID 27733281. doi:10.1016/s0140-6736(16)31012-1. 
  6. Bailey, Diane (2011). Cholera (1st ed.). New York: Rosen Pub. p. 7. ISBN 978-1-4358-9437-2. Archived from the original on 2016-12-03. 
  7. "Diagnosis and Detection". Centers for Disease Control and Prevention. February 10, 2015. Archived from the original on 15 March 2015. Retrieved 17 March 2015. 
  8. "Cholera – Vibrio cholerae infection". Centers for Disease Control and Prevention. October 27, 2014. Archived from the original on 17 March 2015. Retrieved 17 March 2015. 
  9. 9.0 9.1 9.2 9.3 9.4 "Cholera". Lancet. 363 (9404): 223–33. January 2004. PMID 14738797. doi:10.1016/S0140-6736(03)15328-7. 
  10. "The incubation period of cholera: A systematic review". J. Infect. 66 (5): 432–438. November 2012. PMC 3677557Freely accessible. PMID 23201968. doi:10.1016/j.jinf.2012.11.013. 
  11. Greenough, William B. (2 January 2008). "The blue death Disease, disaster, and the water we drink". The Journal of Clinical Investigation. 118 (1): 4. PMC 2171164Freely accessible. doi:10.1172/JCI34394. 
  12. McElroy, Ann; Townsend, Patricia K. (2009). Medical Anthropology in Ecological Perspective. Boulder, CO: Westview. p. 375. ISBN 978-0-8133-4384-6. 
  13. "Sources of Infection & Risk Factors". Centers for Disease Control and Prevention. November 7, 2014. Archived from the original on 12 March 2015. Retrieved 17 March 2015. 
  14. THE TREATMENT OF DIARRHOEA, A manual for physicians and other senior health workers Archived 2011-10-19 at the Wayback Machine., World Health Organization, 2005. See page 10 (14 in PDF) and esp chapter 5; "MANAGEMENT OF SUSPECTED CHOLERA", pages 16–17 (20–21 in PDF).
  15. "Community Health Worker Training Materials for Cholera Prevention and Control" (PDF). Centers for Disease Control and Prevention. Archived (PDF) from the original on 2017-07-02. 

ਬਾਹਰੀ ਕੜੀਆਂ[ਸੋਧੋ]