27 ਫ਼ਰਵਰੀ
ਦਿੱਖ
(੨੭ ਫ਼ਰਵਰੀ ਤੋਂ ਮੋੜਿਆ ਗਿਆ)
<< | ਫ਼ਰਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
27 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 58ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 307 (ਲੀਪ ਸਾਲ ਵਿੱਚ 308) ਦਿਨ ਬਾਕੀ ਹਨ।
ਵਾਕਿਆ
[ਸੋਧੋ]- 1670 –ਆਸਟਰੀਆ ਦੇ ਬਾਦਸ਼ਾਹ ਨੇ ਯਹੂਦੀਆਂ ਨੂੰ ਮੁਲਕ ਵਿਚੋਂ ਕਢਿਆ।
- 1716 –ਬੰਦਾ ਸਿੰਘ ਬਹਾਦਰ ਅਤੇ 700 ਤੋਂ ਵੱਧ ਸਿੱਖ ਦਿੱਲੀ ਪਹੁੰਚਾਏ ਗਏ।
- 1803 –ਬੰਬਈ ਦੇ ਮਾਲਾਬਾਰ ਇਲਾਕੇ ਵਿੱਚ ਭਿਆਨਕ ਅੱਗ ਲੱਗੀ। ਇਸ ਅੱਗ ਨਾਲ ਸ਼ਹਿਰ ਦਾ ਤੀਜਾ ਹਿੱਸਾ, 1000 ਤੋਂ ਵੱਧ ਘਰ ਸੜ ਗਏ। ਸੈਂਕੜੇ ਲੋਕ ਅੱਗ ਵਿੱਚ ਝੁਲਸ ਕੇ ਮਰ ਗਏ।
- 1854 – ਈਸਟ ਇੰਡੀਆ ਕੰਪਨੀ ਨੇ ਝਾਂਸੀ 'ਤੇ ਕਬਜ਼ਾ ਕੀਤਾ।
- 1900 – ਬ੍ਰਿਟਿਸ਼ ਰਾਜ 'ਚ ਲੇਬਰ ਪਾਰਟੀ ਦਾ ਗਠਨ ਹੋਇਆ।
- 1922 –ਅਮਰੀਕਨ ਸੁਪਰੀਮ ਕੋਰਟ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਸੋਧ ਨੂੰ ਜਾਇਜ਼ ਠਹਿਰਾਇਆ।
- 1933 –ਨਾਜ਼ੀਆਂ ਨੇ ਜਰਮਨ ਦੀ ਪਾਰਲੀਮੈਂਟ ਦੀ ਇਮਾਰਤ ਨੂੰ ਅੱਗ ਲਾ ਦਿਤੀ ਅਤੇ ਕਮਿਊਨਿਸਟਾਂ 'ਤੇ ਦੋਸ਼ ਮੜ੍ਹ ਦਿਤਾ।
- 1945 – ਲੇਬਨਾਨ ਨੇ ਆਜ਼ਾਦੀ ਦਾ ਐਲਾਨ ਕੀਤਾ।
- 1956 – ਮਿਸਰ 'ਚ ਔਰਤਾਂ ਨੂੰ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।
- 1956 –ਐਲਵਿਸ ਪਾਰਸਲੀ (ਕਿੰਗ) ਨੇ ਆਪਣੀ ਐਲਬਮ 'ਹਾਰਟਬਰੇਕ ਹੋਟਲ' ਜਾਰੀ ਕੀਤੀ।
- 1965 –ਫਰਾਂਸ ਨੇ ਭੂਮੀਗਤ ਪਰਮਾਣੂੰ ਪਰਖ ਕੀਤਾ।
- 1975 –ਰਿਚਰਡ ਨਿਕਸਨ ਅਮਰੀਕਾ ਦੇ 37ਵੇਂ ਰਾਸ਼ਟਰਪਤੀ ਬਣੇ।
- 2002 –ਗੁਜਰਾਤ ਦੇ ਗੋਧਰਾ ਕਾਂਡ ਵਾਪਰਿਆਂ।
- 2002 –ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁਖ ਮੰਤਰੀ ਬਣੇ।
ਜਨਮ
[ਸੋਧੋ]- 1414 –ਭਗਤ ਰਵਿਦਾਸ ਜੀ ਦਾ ਜਨਮ ਬਨਾਰਸ ਕੋਲ ਇੱਕ ਪਿੰਡ ਵਿੱਚ ਹੋਇਆ ਸੀ।
ਮੌਤ
[ਸੋਧੋ]- 1926 – ਛੇ ਬੱਬਰਾਂ ਨੂੰ ਲਾਹੌਰ ਜੇਲ ਵਿੱਚ ਫਾਂਸੀ ਦਿਤੀ ਗਈ।
- 1931 –ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਇਲਾਹਾਬਾਦ 'ਚ ਅੰਗਰੇਜ਼ ਪੁਲਸ ਨਾਲ ਮੁਕਾਬਲੇ 'ਚ ਗ੍ਰਿਫਤਾਰੀ ਤੋਂ ਬਚਣ ਲਈ ਖੁਦ ਨੂੰ ਗੋਲੀ ਮਾਰ ਕੇ ਸ਼ਹੀਦ ਹੋਏ।