1984 ਸਿੱਖ ਵਿਰੋਧੀ ਦੰਗੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1984 ਦੇ ਸਿੱਖ ਵਿਰੋਧੀ ਦੰਗੇ ਭਾਰਤੀ ਸਿੱਖਾਂ ਦੇ ਖਿਲਾਫ ਸਨ। ਇਸ ਦੰਗਾਂ ਦਾ ਕਾਰਨ ਸੀ ਇੰਦਰਾ ਗਾਂਧੀ ਦੀ ਉਹਨਾਂ ਦੇ ਸੁਰੱਖਿਆ ਕਰਮੀਆਂ ਦੁਆਰਾ ਹੱਤਿਆ ਜੋ ਕਿ ਸਿੱਖ ਸਨ। ਉਸੇ ਦੇ ਜੁਆਬ ਵਿੱਚ ਇਹ ਦੰਗੇ ਹੋਏ ਸਨ। ਇਹਨਾਂ ਦੰਗਿਆਂ ਵਿੱਚ 3000 ਤੋਂ ਵੱਧ ਮੌਤਾਂ ਹੋਈਆਂ ਸਨ। ਸੀਬੀਆਈ ਦੀ ਰਾਇ ਵਿੱਚ ਇਹ ਸਾਰੇ ਹਿੰਸਕ ਕਿਰਿਆਂਵਾਂ ਦਿੱਲੀ ਪੁਲਿਸ ਦੇ ਅਧਿਕਾਰਿਆਂ ਅਤੇ ਇੰਦਰਾ ਗਾਂਧੀ ਦੇ ਪੁੱਤ ਰਾਜੀਵ ਗਾਂਧੀ ਦੇ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਹਿਮਤੀ ਨਾਲ ਆਯੋਜਿਤ ਕੀਤੀਆਂ ਗਈਆਂ ਸਨ। ਰਾਜੀਵ ਗਾਂਧੀ ਜਿਹਨਾਂ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਪ੍ਰਧਾਨਮੰਤਰੀ ਦੇ ਰੂਪ ਵਿੱਚ ਸਹੁੰ ਲਈ ਸੀ ਅਤੇ ਜੋ ਕਾਂਗਰਸ ਦੇ ਇੱਕ ਨੇਤਾ ਵੀ ਸਨ, ਉਹਨਾਂ ਨੂੰ ਦੰਗਿਆਂ ਬਾਰੇ ਵਿੱਚ ਪੁੱਛੇ ਜਾਣ ਤੇ, ਉਹਨਾਂ ਨੇ ਕਿਹਾ ਸੀ, "ਜੱਦ ਇੱਕ ਵੱਡਾ ਦਰਖਤ ਡਿੱਗਦਾ ਹੈ, ਤਦ ਧਰਤੀ ਵੀ ਹਿਲਦੀ ਹੈ।"

ਤੱਤਕਾਲੀਨ ਕਾਂਗਰਸ ਸਰਕਾਰ ਅਤੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਵੱਲੋਂ 11 ਕਮਿਸ਼ਨ ਤੇ ਕਮੇਟੀਆਂ ਬਿਠਾਏ ਜਾਣ ਦੇ ਬਾਵਜੂਦ ਪੀੜਤਾਂ ਨੂੰ ਸਾਲ 2018 ਤਕ ਨਿਆਂ ਦੀ ਉਡੀਕ ਕਰਨੀ ਪੈ ਰਹੀ ਹੈ। ਇਨ੍ਹਾਂ ਕਮਿਸ਼ਨਾਂ ਤੇ ਕਮੇਟੀਆਂ ਨੇ ਹੀ ਨਿਰਧਾਰਤ ਕੀਤਾ ਸੀ ਕਿ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਭੜਕੇ ‘‘ਫ਼ਸਾਦਾਂ’’ ਵਿੱਚ ‘‘3325 ਮੌਤਾਂ ਹੋਈਆਂ ਸਨ ਜਿਹਨਾਂ ਵਿੱਚੋਂ ਤਕਰੀਬਨ ਸਾਰੀਆਂ ਸਿੱਖਾਂ ਦੀਆਂ ਸਨ। ਇਕੱਲੇ ਦਿੱਲੀ ਪ੍ਰਦੇਸ਼ ਵਿੱਚ 2733 ਸਿੱਖ ਮਾਰੇ ਗਏ।’’ ਹੁਣ ਵੀ ਨਿਆਂ ਦੇ ਅਮਲ ਦਾ ਇਹ ਹਾਲ ਹੈ ਕਿ ਸੁਪਰੀਮ ਕੋਰਟ ਨੇ ਸਾਲ 2018 ਦੇ ਜਨਵਰੀ ਮਹੀਨੇ 186 ਕੇਸਾਂ ਦੀ ਮੁੜ ਤਫ਼ਤੀਸ਼ ਲਈ ਨਵੀਂ ਵਿਸ਼ੇਸ਼ ਪੜਤਾਲੀਆ ਟੀਮ (ਐੱਸਆਈਟੀ) ਨਿਯੁਕਤ ਕੀਤੀ ਹੈ।[1]

ਦੋਸ਼ੀਆਂ ਬਾਰੇ ਅਦਾਲਤੀ ਕਾਰਵਾਈ[ਸੋਧੋ]

16 ਨਵੰਬਰ 2018 ਨੂੰ 1984 ਦੇ ਸਿੱਖ ਕਤਲੇਆਮ ਦੇ ਮੁਕੱਦਮੇ ਵਿੱਚ ਨਾਮਜ਼ਦ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਅਹਿਮ ਗਵਾਹ ਚਾਮ ਕੌਰ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਸੱਜਣ ਕੁਮਾਰ ਦੀ ਸ਼ਨਾਖ਼ਤ ਕੀਤੀ ਤੇ ਕਿਹਾ ਕਿ ਸੱਜਣ ਕੁਮਾਰ ਹੀ ਉਹ ਵਿਅਕਤੀ ਹੈ ਜੋ ਸਿੱਖਾਂ ਨੂੰ ਕਤਲ ਕਰਨ ਲਈ ਭੀੜ ਨੂੰ ਉਕਸਾ ਰਿਹਾ ਸੀ।[2] 1984 ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਦੋ ਸਿੱਖਾਂ ਦੇ ਕਤਲ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਦੋਵੇਂ ਮੁਜਰਮਾਂ ਯਸ਼ਪਾਲ ਸਿੰਘ ਤੇ ਨਰੇਸ਼ ਸਹਿਰਾਵਤ ਨੂੰ ਫ਼ਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸਿੱਟ ਨੇ ਕਿਹਾ ਕਿ ਇਹ ਕਤਲ ਇੱਕ ਖਾਸ ਫ਼ਿਰਕੇ ਦੀ ‘ਨਸਲਕੁਸ਼ੀ’ ਦੇ ਇਰਾਦੇ ਨਾਲ ਕੀਤੇ ਗਏ ਸਨ ਤੇ ਇਹ ਵਿਰਲਿਆਂ ’ਚੋਂ ਵਿਰਲਾ ਕੇਸ ਬਣਦਾ ਹੈ, ਜਿਸ ਲਈ ਮੌਤ ਦੀ ਸਜ਼ਾ ਦਿੱਤੀ ਜਾਣੀ ਬਣਦੀ ਹੈ।[3] ਇਸ ਮਾਮਲੇ ਵਿੱਚ 9 ਸਾਲ ਬਾਅਦ ਐੱਫਆਈਆਰ ਦਰਜ ਹੋਈ ਅਤੇ ਉਸ ਤੋਂ 25 ਸਾਲ ਬਾਅਦ ਹੁਣ 2 ਵਿਅਕਤੀ ਦੋਸ਼ੀ ਕਰਾਰ ਹੋਏ ਹਨ।[4][5]

ਹਵਾਲੇ[ਸੋਧੋ]

  1. ਸੰਪਾਦਕੀ (2018-08-26). "ਰਾਹੁਲ ਗਾਂਧੀ ਦਾ 'ਇਤਿਹਾਸ' - Tribune Punjabi". ਪੰਜਾਬੀ ਟ੍ਰਿਬਿਊਨ. Retrieved 2018-08-28. {{cite news}}: Cite has empty unknown parameter: |dead-url= (help)
  2. "ਚਾਮ ਕੌਰ ਨੇ ਅਦਾਲਤ 'ਚ ਸੱਜਣ ਕੁਮਾਰ ਦੀ ਪਛਾਣ ਕੀਤੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-16. Retrieved 2018-11-17.
  3. "ਸਿੱਖ ਕਤਲੇਆਮ: 'ਸਿੱਟ' ਨੇ ਦੋਸ਼ੀਆਂ ਲਈ ਫਾਂਸੀ ਮੰਗੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-15. Retrieved 2018-11-17.
  4. "ਸਿੱਖ ਕਤਲੇਆਮ: ਮਹੀਪਾਲ ਕੇਸ 'ਚ ਦੋ ਵਿਅਕਤੀ ਦੋਸ਼ੀ ਕਰਾਰ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-14. Retrieved 2018-11-17.
  5. "ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਬਾਰੇ ਰਾਸ਼ਟਰਪਤੀ ਨੂੰ ਮਿਲਿਆ ਵਫ਼ਦ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-11-13. Archived from the original on 2018-12-26. Retrieved 2018-11-17. {{cite news}}: Unknown parameter |dead-url= ignored (help)