ਸਮੱਗਰੀ 'ਤੇ ਜਾਓ

ਆਨੰਦਪੁਰ ਸਾਹਿਬ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਨੰਦਪੁਰ ਸਾਹਿਬ ਤੋਂ ਮੋੜਿਆ ਗਿਆ)
ਆਨੰਦਪੁਰ ਸਾਹਿਬ
ਕਸਬਾ
ਤਖਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਦਾ ਮੁੱਖ ਆਕਰਸ਼ਣ
ਤਖਤ ਸ੍ਰੀ ਕੇਸਗੜ੍ਹ ਸਾਹਿਬ, ਆਨੰਦਪੁਰ ਦਾ ਮੁੱਖ ਆਕਰਸ਼ਣ
ਦੇਸ਼ ਭਾਰਤ
ਰਾਜਪੰਜਾਬ
ਜਿੱਲ੍ਹਾਰੂਪਨਗਰ
ਸਰਕਾਰ
 • ਵਿਧਾਇਕਮਦਨ ਮੋਹਣ ਮਿੱਤਲ
 • ਸਾਂਸਦਰਵਨੀਤ ਸਿੰਘ
ਭਾਸ਼ਾ
 • ਅਧਿਕਾਰਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
140118
ਦੂਰਭਾਸ਼ ਕੋਡ91-1887
ਵਾਹਨ ਰਜਿਸਟ੍ਰੇਸ਼ਨPB 16 (ਪੀਬੀ 16)
ਵੈੱਬਸਾਈਟwww.cityanandpursahib.com

ਆਨੰਦਪੁਰ ਸਾਹਿਬ ਭਾਰਤ ਦੇ ਉੱਤਰ-ਪੱਛਮੀ ਰਾਜ ਪੰਜਾਬ, ਭਾਰਤ ਦੇ ਰੂਪਨਗਰ ਜਿਲੇ ਦਾ ਇੱਕ ਨਗਰ ਹੈ।

ਇਤਿਹਾਸ

[ਸੋਧੋ]

ਆਨੰਦਪੁਰ ਸਾਹਿਬ ਦੀ ਸਥਾਪਨਾ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਨੇ 1665 ਵਿੱਚ ਕੀਤੀ। ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਆਨੰਦਪੁਰ ਸਾਹਿਬ ਦੀ ਸਿੱਖ ਪੰਥ ਦੀ ਇਤਿਹਾਸਕ ਮਹੱਤਤਾ ਹੈ। ਆਨੰਦਪੁਰ ਸਾਹਿਬ ਦੀ ਸਥਾਪਨਾ 19 ਜੂਨ 1665 ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਭੋਰਾ ਸਾਹਿਬ ਦੇ ਸਥਾਨ ‘ਤੇ ਸਮੇਂ ਦੀ ਪਰੰਪਰਾ ਅਨੁਸਾਰ ਮੋੜ੍ਹੀ ਗੱਡ ਕੇ ਰੱਖੀ ਗਈ ਸੀ। ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਸਾਹਿਬ ਤੋਂ 9 ਕਿਲੋਮੀਟਰ ਦੂਰ ਪਹਾੜਾਂ ਵੱਲ ਆਨੰਦਪੁਰ ਸਾਹਿਬ ਵਸਾਇਆ ਸੀ। ਇਸ ਦਾ ਪਹਿਲਾ ਨਾਮ ਮਾਖੋਵਾਲ ਸੀ। ਦੰਦਕਥਾ ਮੁਤਾਬਕ ਇੱਥੇ ਮਾਖੋ ਨਾਮ ਦਾ ਇੱਕ ਡਾਕੂ ਰਹਿੰਦਾ ਸੀ, ਜਿਹੜਾ ਇੱਥੇ ਕਿਸੇ ਨੂੰ ਵੱਸਣ ਨਹੀਂ ਦਿੰਦਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ‘ਤੇ ਚੱਕ ਨਾਨਕੀ ਨਾਮੀ ਨਗਰ ਵਸਾਇਆ ਤਾਂ ਮਾਖੋ ਡਾਕੂ ਭੱਜ ਗਿਆ। ਜਿੱਥੇ 9 ਸਾਲ ਦੀ ਉਮਰ ਵਿੱਚ ਬਾਲਕ ਗੋਬਿੰਦ ਰਾਏ ਨੇ ਚੱਕ ਨਾਨਕੀ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਦਿੱਲੀ ਵੱਲ ਤੋਰਿਆ ਸੀ ਤਾਂ ਚੱਕ ਨਾਨਕੀ ਨੂੰ ਆਨੰਦਪੁਰ ਸਾਹਿਬ ਬਣਾ ਦਿੱਤਾ।

ਕਿਲ੍ਹੇ

[ਸੋਧੋ]

ਆਨੰਦਪੁਰ ਸਾਹਿਬ ਨੂੰ ਸਿੱਖ ਬੌਧਿਕਤਾ, ਵਿਦਵਤਾ ਅਤੇ ਵਕਤ ਦੇ ਵਿਦਵਾਨਾਂ ਦਾ ਕੇਂਦਰ ਬਣਾਉਣਾ ਲਈ ਪੰਜ ਕਿਲ੍ਹਿਆਂ ਆਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫ਼ਤਹਿਗੜ੍ਹ ਦੀ ਉਸਾਰੀ ਕੀਤੀ ਗਈ। ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਨੂੰ ਕੇਂਦਰ ਵਿੱਚ ਰੱਖ ਕੇ ਇਸ ਦੇ ਆਲੇ-ਦੁਆਲੇ ਪੰਜ ਕਿਲੇ ਉਸਾਰੇ। ਕੇਸਗੜ੍ਹ ਦੇ ਅਸਥਾਨ ‘ਤੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ ਕਰ ਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ।

  • ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚ ਸਭ ਤੋਂ ਪਹਿਲਾ ਕਿਲ੍ਹਾ ਆਨੰਦਗੜ੍ਹ ਸਾਹਿਬ ਹੀ ਉਸਾਰਿਆ ਸੀ। ਇਹ ਅਪਰੈਲ 1689 ਵਿੱਚ ਬਣਨਾ ਸ਼ੁਰੂ ਹੋਇਆ ਸੀ। ਇਹ ਕਿਲਾ ਸਭ ਤੋਂ ਮਜ਼ਬੂਤ ਅਤੇ ਉੱਚਾ ਮੰਨਿਆ ਜਾਂਦਾ ਸੀ।
  • ਕਿਲ੍ਹਾ ਲੋਹਗੜ੍ਹ ਖ਼ਾਸ ਅਹਿਮੀਅਤ ਰੱਖਦਾ ਸੀ। ਇਹ ਕਿਲ੍ਹਾ ਸਤਲੁਜ ਦਰਿਆ ਦੇ ਕੰਢੇ ‘ਤੇ ਸੀ।
  • ਤੀਜੇ ਕਿਲ੍ਹੇ ਹੋਲਗੜ੍ਹ ਦਾ ਫ਼ਲਸਫ਼ਾ ਸਦਾ ਕਿਰਿਆਸ਼ੀਲ ਰਹਿਣ ਦਾ ਸੁਨੇਹਾ ਦਿੰਦਾ ਹੈ।
  • ਚੌਥਾ ਕਿਲ੍ਹਾ ਫ਼ਤਹਿਗੜ੍ਹ ਸਾਹਿਬ ਆਸ਼ਾਵਾਦੀ ਅਤੇ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦਾ ਹੈ।
  • ਪੰਜਵਾਂ ਕਿਲ੍ਹਾ ਆਨੰਦਪੁਰ ਸਾਹਿਬ ਤੋਂ ਤਕਰੀਬਨ 5 ਕਿਲੋਮੀਟਰ ਦੂਰ ਕਿਲ੍ਹਾ ਤਾਰਾਗੜ੍ਹ ਵੀ ਸਿੱਖ ਨੂੰ ਭਗਤੀ-ਸ਼ਕਤੀ ਦੇ ਸੁਮੇਲ ਦੀ ਜਾਚ ਸਿੱਖਣ ਦਾ ਫ਼ਲਸਫ਼ਾ ਦਿੰਦਾ ਹੈ।

ਭੂਗੋਲਿਕ ਸਥਿਤੀ, ਆਵਾਗਮਨ

[ਸੋਧੋ]

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸੀਮਾ ਉੱਤੇ ਸਥਿਤ।

ਹੋਲਾ ਮਹੱਲਾ

[ਸੋਧੋ]

ਹੋਲਾ ਮਹੱਲਾ ਦੋ ਸਬਦਾਂ ਦਾ ਸੁਮੇਲ ਹੈ।ਹੋਲਾ ਦਾ ਮਤਲਬ ਹਮਲਾ ਕਰਣਾ।ਮਹੱਲਾ ਦਾ ਮਤਲਬ ਜਿਸ ਜਗ੍ਹਾ ਹਮਲਾ ਕਰਣਾ ਹੈ।ਹੋਲਾ ਮਹਲਾ ਖਾਲਸਾ ਪੰਥ ਦਾ ਨਿਆਰੇਪਨ ਦਾ ਪਰਤੀਤ ਹੈ।ਲੋਕਾਂ ਦੀਆਂ ਟੋਲੀਆਂ ਤੇ ਖਾਲਸੇ ਦਾ ਟੋਲਾ।ਲੋਕਾਂ ਦੀਆਂ ਬੋਲੀਆਂ ਖਾਲਸੇ ਦਾ ਬੋਲਾ ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ। ਹੋਲਾ ਮਹਲਾ1700ਈ.ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਰੰਭ ਕੀਤਾ।ਆਨੰਦਗੜ ਤੋਂ ਆਰੰਭ ਹੋਕੇ ਹੋਲਗੜ੍ਹ ਸਮਾਪਤ ਹੋਂਂਦਾ ਹੈ।....... ਹੋਲਾ ਮਹੱਲਾ

ਬਾਹਰੀ ਕੜੀਆਂ

[ਸੋਧੋ]