ਟ੍ਰੋਜਨ ਹਾਰਸ
ਟ੍ਰੋਜਨ ਹਾਰਸ ਜਾਂ ਲੱਕੜ ਦਾ ਘੋੜਾ ਇਕ ਕਥਾ ਹੈ ਜਿਸ ਵਿੱਚ ਯੂਨਾਨੀ ਸੈਨਿਕਾਂ ਨੇ ਟਰੌਏ ਨਗਰ ਵਿੱਚ ਦਾਖਿਲ ਹੋਣ ਲਈ ਲੱਕੜੀ ਦੇ ਵੱਡੇ ਘੋੜੇ ਦਾ ਨਿਰਮਾਣ ਕੀਤਾ (ਜਿਸ ਦੇ ਖਾਲੀ ਖੋਲ ਅੰਦਰ ਕੁਝ ਨਿਪੂੰਨ ਸੈਨਿਕ ਲੁਕੇ ਸੀ) ਅਤੇ ਧੋਖੇ ਨਾਲ ਟਰਾਏ ਨਗਰ ਵਿੱਚ ਪ੍ਰਵੇਸ਼ ਕੀਤਾ।
ਵਰਜਿਲ ਦੁਆਰਾ ਰਚਿਤ ਲਾਤੀਨੀ ਮਹਾਂਕਾਵਿ ਦਾ ਏਨਿਡ ਔਰ ਕੁਈਂਤੂਸ ਆਫ਼ ਸਿਮਨਰਾ ਦੇ ਅਨੁਸਾਰ ਟ੍ਰੋਜਨ ਹਾਰਸ ਟਰਾਏ ਦੀ ਜੰਗ ਦੀ ਕਥਾ ਹੈ। ਇਸ ਕਥਾ ਵਿੱਚ ਘਟੀਆਂ ਘਟਨਾਵਾਂ ਕਾਂਸੀ ਯੁੱਗ ਵਿਚੋਂ ਲਈਆਂ ਗਈਆਂ ਹਨ ਅਤੇ ਇਸਦੀ ਰਚਨਾ ਹੋਮਰ ਦੀ ਓਡੀਸੀ ਤੋਂ ਬਾਅਦ ਅਤੇ ਇਲੀਆਡ ਤੋਂ ਬਾਅਦ ਕੀਤੀ ਗਈ। ਇਹ ਯੂਨਾਨੀਆਂ ਦੀ ਚਾਲ ਦੁਆਰਾ ਹੀ ਸੰਭਵ ਹੋ ਸਕਿਆ ਤੇ ਕਿ ਅੰਤ ਟਰੌਏ ਸ਼ਹਿਰ ਵਿੱਚ ਦਾਖ਼ਿਲ ਹੋ ਸਕੇ। ਇੱਕ ਪ੍ਰਸਿੱਧ ਵਰਣਨ ਦੇ ਅਨੁਸਾਰ 10 ਸਾਲ ਦੀ ਬੇਅਰਥ ਸੰਘਰਸ਼ ਘੇਰਾਬੰਦੀ ਤੋਂ ਬਾਅਦ ਇੱਕ ਵਿਸ਼ਾਲ ਘੋੜੇ ਦਾ ਨਿਰਮਾਣ ਕੀਤਾ ਅਤੇ ਉਸ ਵਿੱਚ 30 ਸਿਪਾਹੀਆਂ ਵੀ ਵਿਸ਼ਿਸ਼ਟ ਟੁਕੜੀ ਛੁਪਾ ਦਿੱਤੀ। ਯੂਨਾਨੀਆਂ ਨੇ ਇਥੋਂ ਨਿਕਲਣ ਦਾ ਨਾਟਕ ਕੀਤਾ ਅਤੇ ਟ੍ਰੋਜਨਸ ਘੋੜੇ ਨੂੰ ਆਪਣੀ ਜਿੱਤ ਦਾ ਇਨਾਮ ਸਮਝ ਕੇ ਟਰੌਏ ਦੇ ਸਿਪਾਹੀ ਉਸ ਨੂੰ ਸ਼ਹਿਰ ਵਿੱਚ ਲੈ ਆਏ। ਉਸੇ ਰਾਤ ਯੂਨਾਨੀ ਸੈਨਾ ਨੇ ਟਰੌਏ ਸ਼ਹਿਰ ਵਿਚ ਪ੍ਰਵੇਸ਼ ਕਰ ਕੇ ਉਸ ਨੂੰ ਨਸ਼ਟ ਕਰ ਦਿੱਤਾ ਅਤੇ ਯੁੱਧ ਜਿਤ ਕੇ ਇਸਦਾ ਅੰਤ ਕਰ ਦਿੱਤਾ।
ਯੂਨਾਨੀ ਪਰੰਪਰਾ ਦੇ ਅਨੁਸਾਰ, ਹੋਮੇਰਿਕ ਈੳਨਿਕ ਭਾਸ਼ਾ ਵਿੱਚ ਘੋੜੇ ਨੂੰ ਲੱਲੜ ਦਾ ਘੋੜਾ (Δούρειος Ἵππος, Doureios Hippos) ਅਤੇ "ਗਿਫ਼ਟ ਹਾਰਸ" ਕਿਹਾ ਜਾਂਦਾ ਹੈ।
ਕਿਤਾਬ ਵਿੱਚ ਲਾਓਕੁਨ ਦਾ ਕਥਨ "Equo ne credite, Teucri शामिल है।Quidquid id est, timeo Danaos et ferentes. " ("ਟ੍ਰੋਜਨ ਘੌੜੇ ਉਤੇ ਵਿਸ਼ਵਾਸ ਨਾ ਕਰੋ,ਚਾਹੇ ਜੋ ਵੀ ਹੋਵੇ, ਮੈਨੂੰ ਯੂਨਾਨੀਆਂ ਦੁਆਰਾ ਲਿਆਂਦੇ ਤੌਹਫਿਆਂ ਤੋਂ ਵੀ ਡਰ ਲਗਦਾ ਹੈ।") ਆਧੁਨਿਕ ਕਹਾਵਤ " ਯੂਨਾਨੀਆਂ ਦੁਆਰਾ ਲਿਆਂਦੇ ਤੌਹਫ਼ੇ ਤੋਂ ਵੀ ਸਾਵਧਾਨ ਰਹਿਣਾ ਚਾਂਹੀਦਾ ਹੈ" ਦੀ ਉਤਪੱਤੀ ਇਥੋਂ ਹੀ ਹੋਈ।
ਤੱਥਗਤ ਸਪਸ਼ਟੀਕਰਨ
[ਸੋਧੋ]ਹੋਮਰ ਦੇ ਅਨੁਸਾਰ ਟਰੌਏ ਪਾਣੀ ਦੀ ਇੱਕ ਨਹਿਰ ਹੇਲੇਸਪੋਂਟ, ਜੋ ਅਨਾਤੋਲੀਆ ਅਤੇ ਯੂਰਪ ਨੂੰ ਅਲੱਗ ਕਰਦੀ ਹੈ, ਦੇ ਕਿਨਾਰੇ ਉਤੇ ਸਥਿਤ ਹੈ। 1870 ਦੇ ਦਹਾਕੇ ਵਿਚ, ਜੈਨਰਿਕ ਸ਼ਲੀਮਾਰ ਨੇ ਇਸ ਦੀ ਖੋਜ ਕੀਤੀ।[1] ਹੋਮਰ ਦੁਆਰਾ ਦਿੱਤੇ ਵਿਵਰਣ ਅਨੁਸਾਰ ਉਸਨੇ ਤੁਰਕੀ ਦੇ ਹਿਸਾਰਲਿਕ ਵਿੱਚ ਖੁਦਾਈ ਸ਼ੁਰੂ ਕੀਤੀ ਅਤੇ ਇੱਕ ਦੇ ਉਤੇ ਇੱਕ ਸ਼ਹਿਰਾਂ ਦਾ ਖੰਡਰਾਂ ਨੂੰ ਲੱਭਿਆ। ਅਨੇਕਾਂ ਸ਼ਹਿਰ ਹਿੰਸਾਤਮਕ ਰੂਪ ਵਿੱਚ ਢਾਹੇ ਹੋਏ ਸਨ। ਪਰ ਇਹ ਸ਼ਪੱਸ਼ਟ ਨਹੀਂ ਕਿ ਹੋਮਰ ਦਾ ਟਰੌਏ ਕਿਹੜਾ ਸੀ।
ਇਹ ਵੀ ਮੰਨਿਆਂ ਜਾਂਦਾ ਹੈ ਕਿ ਅਸਲ ਵਿੱਚ ਟ੍ਰੋਜਨ ਹਾਰਸ ਕਿਸੇ ਭੂਚਾਲ ਦਾ ਇੱਕ ਰੂਪ ਹੋਵੇ ਜੋ ਯੁੱਧ ਦੇ ਦੌਰਾਨ ਆਇਆ ਹੋਵੇ, ਜਿਸਨੇ ਟਰੌਏ ਦੀਆਂ ਕੰਧਾਂ ਨੂੰ ਕਮਜ਼ੋਰ ਕਰ ਕੇ ਉਨ੍ਹਾਂ ਨੂੰ ਹਨਲੇ ਲਈ ਖੁੱਲਾ ਕਰ ਦਿਤਾ ਹੋਵੇ।[2]
ਛਵੀਆਂ
[ਸੋਧੋ]ਇਥੇ ਟ੍ਰੋਜਨ ਹਾਰਸ ਦਾ ਸਿਰਫ ਇੱਕ ਹੀ ਜਿਉਂਦਾ ਸ਼ਾਸਤਰ ਚਿਤਰਣ ਹੈ। ਇੱਕ ਨਕਾਸ਼ੀ, ਜੋ ਮਈਕੋਨੋਸ ਬਰਤਨ ਦੇ ਉਪਰ ਹੈ। ਇਹ 8 ਈ.ਪੂ. ਦੇ ਲਗਭਗ ਪੁਰਾਣਾ ਹੈ[3]
-
ਇਸਤਾਂਬੁਲ ਆਰਕੋਲਾਜੀ ਮਿਊਜ਼ੀਅਮ ਵਿਚ
-
ਸ਼ਲੀਮਾਰ ਮਿਊਜ਼ੀਅਮ ਵਿੱਚ, ਜਰਮਨੀ
-
ਟਰੌਏ ਫ਼ਿਲਮ ਵਿਚੋਂ
-
ਮੌਡਰਨ ਇੰਟਰਪੁਟਸ਼ਨ (ਟਰੌਏ ਮੇਲਾ)ਸਟੁਟਗਾਰਟ ਵਿੱਚ ਜਰਮਨੀ (ਮਈ 2001)
ਟਿਪਣੀਆਂ
[ਸੋਧੋ]- ↑ "इमेज". Archived from the original on 2010-05-22. Retrieved 2016-10-18.
{{cite web}}
: Unknown parameter|dead-url=
ignored (|url-status=
suggested) (help) - ↑ "अर्थ्कुएक्स टोप्ल्ड एन्शेन्ट सीटीस: 11/12/97". Archived from the original on 2009-01-24. Retrieved 2016-10-18.
- ↑
{{cite book}}
: Empty citation (help)