ਸਮੱਗਰੀ 'ਤੇ ਜਾਓ

ਧਰਮਵੀਰ ਭਾਰਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਧਰਮਵੀਰ ਭਾਰਤੀ
धर्मवीर भारती
ਜਨਮ25 ਦਸੰਬਰ 1926
ਅਲਾਹਾਬਾਦ, ਉੱਤਰ ਪ੍ਰਦੇਸ਼, ਬਰਤਾਨਵੀ ਭਾਰਤ
ਮੌਤ4 ਸਤੰਬਰ 1997(1997-09-04) (ਉਮਰ 70)
ਬੰਬੇ
ਕਿੱਤਾਲੇਖਕ, ਕਵੀ, ਨਾਟਕਕਾਰ ਅਤੇ ਸਮਾਜਕ ਵਿਚਾਰਕ
ਰਾਸ਼ਟਰੀਅਤਾਭਾਰਤੀ
ਸਿੱਖਿਆਐਮ.ਏ.ਹਿੰਦੀ, ਪੀ ਐਚ ਡੀ
ਅਲਮਾ ਮਾਤਰAllahabad University
ਪ੍ਰਮੁੱਖ ਕੰਮਗੁਨਾਹੋਂ ਕਾ ਦੇਵਤਾ (1949,ਨਾਵਲ)
ਸੂਰਜ ਕਾ ਸਾਤਵਾਂ ਘੋੜਾ (1952, ਨਾਵਲ)
ਅੰਧਾ ਯੁੱਗ (1953, ਨਾਟਕ)
ਪ੍ਰਮੁੱਖ ਅਵਾਰਡ1972: ਪਦਮਸ਼੍ਰੀ
1984: ਹਲਦੀ ਘਾਟੀ ਬੈਸਟ ਜਰਨਲਿਜਮ ਅਵਾਰਡ
1988: ਬੈਸਟ ਪਲੇਰਾਈਟ ਮਹਾਰਾਣਾ ਮੇਵਾੜ ਫਾਊਂਡੇਸ਼ਨ ਅਵਾਰਡ
1989: ਸੰਗੀਤ ਨਾਟਕ ਅਕੈਡਮੀ
ਰਾਜਿੰਦਰ ਪ੍ਰਸ਼ਾਦ ਸਿਖਰ ਸਨਮਾਨ
ਭਾਰਤ ਭਾਰਤੀ ਸਨਮਾਨ
1994: ਮਹਾਰਾਸ਼ਟਰ ਗੌਰਵ
ਕੌਡੀਆ ਨਿਆਸ
ਵਿਆਸ ਸਨਮਾਨ
ਜੀਵਨ ਸਾਥੀਕਾਂਤਾ ਭਾਰਤੀ (ਵਿਆਹ1954) (ਪਹਿਲੀ ਪਤਨੀ), ਪੁਸ਼ਪਾ ਭਾਰਤੀ (ਦੂਜੀ ਪਤਨੀ)
ਬੱਚੇਪ੍ਰ੍ਮਿਤਾ (ਪਹਿਲੀ ਪਤਨੀ); ਪੁੱਤਰ ਕਿਨਸ਼ੁਕ ਭਾਰਤੀ ਅਤੇ ਧੀ ਪ੍ਰਗਯਾ ਭਾਰਤੀ (ਦੂਜੀ ਪਤਨੀ)

ਧਰਮਵੀਰ ਭਾਰਤੀ (धर्मवीर भारती) (25 ਦਸੰਬਰ 1926 – 4 ਸਤੰਬਰ 1997) ਆਧੁਨਿਕ ਹਿੰਦੀ ਸਾਹਿਤ ਦੇ ਪ੍ਰਮੁੱਖ ਲੇਖਕ, ਕਵੀ, ਨਾਟਕਕਾਰ ਅਤੇ ਸਮਾਜਕ ਵਿਚਾਰਕ ਸਨ। ਉਹ ਇੱਕ ਸਮੇਂ ਦੀ ਮਸ਼ਹੂਰ ਹਫ਼ਤਾਵਾਰ ਪਤ੍ਰਿਕਾ ਧਰਮਯੁਗ ਦੇ 1960 ਤੋਂ ਲੈਕੇ 1997 ਵਿੱਚ ਆਪਣੀ ਮੌਤ ਤੱਕ ਮੁੱਖ ਸੰਪਾਦਕ ਵੀ ਸਨ।,[1][2] ਉਨ੍ਹਾਂ ਦਾ ਨਾਵਲ ਗੁਨਾਹੋਂ ਕਾ ਦੇਵਤਾ ਸਦਾਬਹਾਰ ਰਚਨਾ ਮੰਨੀ ਜਾਂਦੀ ਹੈ। ਸੂਰਜ ਕਾ ਸਾਤਵਾਂ ਘੋੜਾ ਨੂੰ ਕਹਾਣੀ ਕਹਿਣ ਦਾ ਅਨੂਪਮ ਪ੍ਰਯੋਗ ਮੰਨਿਆ ਜਾਂਦਾ ਹੈ, ਜਿਸ ਤੇ ਸ਼ਿਆਮ ਬੇਨੇਗਾਲ ਨੇ ਇਸ ਨਾਮ ਦੀ ਫਿਲਮ ਬਣਾਈ, ਅੰਧਾ ਯੁੱਗ ਉਨ੍ਹਾਂ ਦਾ ਪ੍ਰਸਿੱਧ ਨਾਟਕ ਹੈ। ਇਬ੍ਰਾਹੀਮ ਅਲਕਾਜੀ, ਰਾਮ ਗੋਪਾਲ ਬਜਾਜ਼, ਅਰਵਿੰਦ ਗੌੜ, ਰਤਨ ਥਿਅਮ, ਐਮ ਕੇ ਰੈਨਾ, ਮੋਹਨ ਮਹਾਰਿਸ਼ੀ ਅਤੇ ਕਈ ਹੋਰ ਭਾਰਤੀ ਰੰਗ ਮੰਚ ਨਿਰਦੇਸ਼ਕਾਂ ਨੇ ਇਸ ਦਾ ਮੰਚਨ ਕੀਤਾ ਹੈ।

ਅਰੰਭ ਦਾ ਜੀਵਨ

[ਸੋਧੋ]

ਧਰਮਵੀਰ ਭਾਰਤੀ ਦਾ ਜਨਮ 25 ਦਸੰਬਰ 1926 ਨੂੰ ਇਲਾਹਾਬਾਦ ਦੇ ਇੱਕ ਕਾਯਸਥ ਪਰਿਵਾਰ ਵਿੱਚ ਚਿਰੰਜੀ ਲਾਲ ਅਤੇ ਚੰਦਾ ਦੇਵੀ ਦੇ ਘਰ ਹੋਇਆ ਸੀ। ਉਸਦੇ ਪਿਤਾ ਦੀ ਜਲਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਨੂੰ ਕਾਫ਼ੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਡਾ: ਵੀਰਬਾਲਾ, ਉਸ ਦੀ ਇੱਕ ਭੈਣ ਸੀ।

ਉਸਨੇ 1946 [3] ਵਿੱਚ ਇਲਾਹਾਬਾਦ ਯੂਨੀਵਰਸਿਟੀ ਤੋਂ ਹਿੰਦੀ ਵਿੱਚ ਐਮ.ਏ ਕੀਤੀ ਅਤੇ ਹਿੰਦੀ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ "ਚਿੰਤਮਣੀ ਘੋਸ਼ ਅਵਾਰਡ" ਜਿੱਤਿਆ।

ਹਵਾਲੇ

[ਸੋਧੋ]
  1. "A trio of aces". The Times of India. May 1, 2010. Archived from the original on 2014-02-02. Retrieved 2013-05-31. {{cite news}}: Unknown parameter |dead-url= ignored (|url-status= suggested) (help)
  2. The Illustrated weekly of India: Volume 108, Issues 39-50, 1987.
  3. "About the Playwright and Translator". Manoa. 22 (1). University of Hawai'i Press: 142–143. 2010. doi:10.1353/man.0.0086.