ਸਮੱਗਰੀ 'ਤੇ ਜਾਓ

ਨੀਲਕੰਠੀ ਪਿੱਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨੀਲਕੰਠੀ ਪਿੱਦੀ
ਨਰ
Scientific classification
Kingdom:
Phylum:
Class:
Order:
Family:
Genus:
Species:
L. svecica
Binomial name
Luscinia svecica
(Linnaeus, 1758)
ਨੀਲਕੰਠੀ ਪਿੱਦੀ ਦੀਆਂ ਉਪ ਪ੍ਰਜਾਤੀਆਂ ਦੀ ਵੰਡ

ਨੀਲਕੰਠੀ ਪਿੱਦੀ (ਅੰਗਰੇਜ਼ੀ: Bluethroat) ਨੀਲਕੰਠੀ ਪਿੱਦੀ ਯੂਰੇਸ਼ੀਆ ਤੇ ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ, ਖ਼ਾਸ ਕਰਕੇ ਅਲਾਸਕਾ ਵਿੱਚ ਮਿਲਣ ਵਾਲਾ ਪੰਛੀ ਏ। ਇਸਦਾ ਪਰਸੂਤ ਦਾ ਮੁੱਖ ਇਲਾਕਾ ਹੁਨਾਲ ਦੀ ਰੁੱਤੇ ਸਕੈਂਡੀਨੇਵੀਆ, ਰੂਸ ਸਾਈਬੇਰੀਆ ਹਨ। ਇਹ ਯੂਰਪ ਦੇ ਲਹਿੰਦੇ ਤੇ ਮੱਧ ਇਲਾਕਿਆਂ ਅਤੇ ਹਿਮਾਲਿਆ ਦੀ ਦੱਖਣੀ ਬਾਹੀ ਦੇ ਕੁਝ ਇਲਾਕਿਆਂ ਵਿੱਚ ਵੀ ਪਰਸੂਤ ਕਰਦਾ ਹੈ। ਸਿਆਲ ਵਿੱਚ ਇਹ ਦੱਖਣੀ ਯੂਰਪ, ਅਫ਼ਰੀਕਾ, ਅਰਬ ਤੇ ਏਸ਼ੀਆ ਦੇ ਹੋਰਨਾਂ ਇਲਾਕਿਆਂ ਨੂੰ ਪਰਵਾਸ ਕਰਦਾ ਹੈ। ਇਸ ਪੰਖੀ ਨੂੰ ਪੁਰਾਣੇ ਜ਼ਮਾਨੇ ਦੇ ਮੱਖੀਆਂ ਖਾਣ ਵਾਲੇ ਪੰਖੇਰੂਆਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਤੇ ਇਸਦਾ ਵਿਗਿਆਨਕ ਨਾਂਅ Luscinia Svecica ਏ। ਇਸਦੀਆਂ ਅਗਾੜੀ 10 ਉਪ-ਜਾਤੀਆਂ ਮੰਨੀਆਂ ਗਈਆਂ ਹਨ ਜੋ ਗਲ਼ੇ ਦੀਆਂ ਧਾਰੀਆਂ ਤੇ ਪਰਾਂ ਦੇ ਰੰਗ ਦੇ ਫ਼ਰਕ ਨਾਲ ਵੱਖ ਵੱਖ ਇਲਾਕਿਆਂ ਵਿੱਚ ਮਿਲਦੀਆਂ ਹਨ।

ਜਾਣ-ਪਛਾਣ

[ਸੋਧੋ]

ਇਸਦੀ ਲੰਮਾਈ 13-15 ਸੈਮੀ ਤੇ ਵਜ਼ਨ 12 ਤੋਂ 25 ਗ੍ਰਾਮ ਹੁੰਦਾ ਹੈ। ਨਰ ਦੀ ਧੌਣ ਗਾਜਰੀ, ਕਾਲੀ, ਨੀਲੀ ਹੁੰਦੀ ਹੈ ਜੋ ਵੇਖਣ ਨੂੰ ਇਵੇਂ ਲਗਦੀ ਹੈ ਜਿਵੇਂ ਕਿਸੇ ਗਲ਼ ਵਿੱਚ ਹਾਰ ਪਾਇਆ ਹੋਵੇ। ਨਰ ਦੇ ਸਰੀਰ ਦਾ ਮਗਰਲਾ ਹਿੱਸਾ ਗਾਜਰੀ-ਭੂਰਾ ਤੇ 'ਗਾੜੀਓਂ ਚਿੱਟੇ ਰੰਗ ਦਾ ਹੁੰਦਾ ਏ। ਇਸਦਾ ਪੂੰਝਾ ਗਾਜਰੀ ਤੇ ਕਾਲ਼ਾ ਹੁੰਦਾ ਹੈ। ਅੱਖੀਂ ਦੇ ਉੱਤੇ ਚਿੱਟੀ ਪੱਟੀ ਉੱਕਰੀ ਹੁੰਦੀ ਏ। ਮਾਦਾ ਦਾ ਰੰਗ ਭੂਰਾ-ਮਿੱਟੀ ਰੰਗਾ ਹੀ ਹੁੰਦਾ ਹੈ ਤੇ ਇਸਦੀਆਂ ਅੱਖੀਂ ਦੇ ਉੱਤੇ-ਥੱਲੇ ਦੋ ਚਿੱਟੀਆਂ ਪੱਟੀਆਂ ਹੁੰਦੀਆਂ ਹਨ। ਕਿਸ਼ੋਰ ਪੰਖੇਰੂਆਂ ਦਾ ਰੰਗ ਭੂਰਾ ਹੁੰਦਾ ਜੇ।

ਖ਼ੁਰਾਕ

[ਸੋਧੋ]

ਇਸਦੀ ਖ਼ੁਰਾਕ ਕੰਗਰੋੜ-ਹੀਣ ਕੀਟ ਭੂੰਡੀਆਂ, ਮੱਕੜੀਆਂ, ਮੱਖੀਆਂ ਤੇ ਕੀੜੇ ਹਨ। ਉੱਡਦੇ ਹੋਏ ਪਤੰਗਿਆਂ ਨੂੰ ਇਹ ਹਵਾ ਵਿੱਚ ਹੀ ਬੁੱਚ ਲੈਂਦਾ ਹੈ। ਇਹ ਵੀ ਵੇਖਿਆ ਗਿਆ ਹੈ ਪੀ ਇਹ ਗੰਡੋਇਆਂ, ਝੀਂਗਿਆਂ, ਨਿੱਕਿਆਂ ਡੱਡੂਆਂ ਤੇ ਨਿੱਕੇ ਘੋਗਿਆਂ ਨੂੰ ਵੀ ਛਕ ਜਾਂਦੀ ਏ। ਸਿਆਲ ਵਿੱਚ ਇਹ ਦਾਣੇ ਤੇ ਫ਼ਲ ਵੀ ਖਾਂਦੀ ਹੈ।

ਪਰਸੂਤ

[ਸੋਧੋ]

ਇਸਦਾ ਪਰਸੂਤ ਦਾ ਮੁੱਖ ਵੇਲਾ ਹੁਨਾਲ ਦੀ ਰੁੱਤੇ ਵਸਾਖ ਤੋਂ ਸਾਉਣ ਦੇ ਮਹੀਨੇ ਹਨ। ਆਲ੍ਹਣੇ ਨੂੰ ਮਾਦਾ ਹੀ ਘਾਹ 'ਤੇ ਜਾਂ ਕਿਸੇ ਨਿੱਕੇ ਝਾੜ ਤੇ ਬਣਾਉਂਦੀ ਹੈ। ਆਲ੍ਹਣਾ ਡੂੰਘੀ ਪਿਆਲੀ ਵਰਗਾ ਘਾਹ, ਨਿੱਕੀਆਂ ਡਾਹਣੀਆਂ, ਜੜ੍ਹਾਂ ਤੇ ਕਾਈ ਤੋਂ ਬਣਾਇਆ ਜਾਂਦਾ ਹੈ। ਆਲ੍ਹਣੇ ਦੀਆਂ ਡਾਹਣੀਆਂ, ਘਾਹ ਵਗੈਰਾ ਨੂੰ ਬੰਨ੍ਹਣ ਲਈ ਜਾਨਵਰਾਂ ਦੇ,ਜ਼ਿਆਦਾਤਰ ਗਾਈਆਂ ਤੇ ਹਰਨਾਂ ਦੇ ਵਾਲ ਵਰਤੇ ਜਾਂਦੇ ਹਨ।

ਮਾਦਾ ਇੱਕ ਵੇਰਾਂ 4 ਤੋਂ 7 ਆਂਡੇ ਦੇਂਦੀ ਹੈ, ਜਿਹਨਾਂ ਤੇ 13 ਦਿਨਾਂ ਲਈ ਬਹਿਆ ਜਾਂਦਾ ਹੈ। ਬੋਟ ਆਂਡਿਆਂ ਵਿਚੋਂ ਨਿਕਲਣ ਦੇ 'ਗਾੜਲੇ 2 ਹਫ਼ਤੇ ਆਲ੍ਹਣੇ ਵਿੱਚ ਰਹਿੰਦੇ ਹਨ, ਜਿਹਨਾਂ ਨੂੰ ਖ਼ੁਰਾਕ ਵਜੋਂ ਭੂੰਡੀਆਂ, ਮੱਕੜੀਆਂ ਤੇ ਕੀਟਾਂ ਦੇ ਲਾਰਵੇ ਖਵਾਏ ਜਾਂਦੇ ਹਨ।[2]

ਗੈਲਰੀ

[ਸੋਧੋ]

ਹਵਾਲੇ

[ਸੋਧੋ]
  1. BirdLife International (2012). "Luscinia svecica". IUCN Red List of Threatened Species. Version 2013.2. International Union for Conservation of Nature. Retrieved 26 November 2013. {{cite web}}: Invalid |ref=harv (help)
  2. "Bluethroat arkive.org". Archived from the original on 2018-02-19. {{cite web}}: Unknown parameter |dead-url= ignored (|url-status= suggested) (help)