ਮੈਰੀਜ਼ ਕੌਂਡੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਰੀਜ਼ ਕੌਂਡੋ
ਮੈਰੀਜ਼ ਕੌਂਡੋ 2008 ਵਿੱਚ
ਮੈਰੀਜ਼ ਕੌਂਡੋ 2008 ਵਿੱਚ
ਜਨਮMaryse Boucolon
(1937-02-11) 11 ਫਰਵਰੀ 1937 (ਉਮਰ 87)
Pointe-à-Pitre, Guadeloupe
ਭਾਸ਼ਾਫ਼ਰਾਂਸੀਸੀ
ਰਾਸ਼ਟਰੀਅਤਾਫ਼ਰਾਂਸੀਸੀ
ਸਿੱਖਿਆLycée Fénelon
ਅਲਮਾ ਮਾਤਰਪੈਰਸ ਯੂਨੀਵਰਸਿਟੀ
ਪ੍ਰਮੁੱਖ ਕੰਮਸੇਗੂ
ਜੀਵਨ ਸਾਥੀMamadou Condé[1] Richard Philcox [2]

ਮੈਰੀਜ਼ ਕੌਂਡੋ, [ਜਨਮ ਸਮੇਂ ਮੈਰੀਸ ਲਿਲੀਅਨ ਐਪੋਲੀਨ ਬੂਕੋਲਨ, 11 ਫ਼ਰਵਰੀ 1937 [3],[4],[5],[6] ਪੌਂਟੇ-ਅ-ਪਿਤਰੇ (ਗੁਆਡਲੂਪ)] ਇੱਕ ਪੱਤਰਕਾਰ ਹੈ, ਸਾਹਿਤ ਦੀ ਪ੍ਰੋਫੈਸਰ ਅਤੇ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਇੱਕ ਇਤਿਹਾਸਕ ਨਾਵਲ, ਸੇਗੂ ਲਈ ਸਭ ਤੋਂ ਵੱਧ ਜਾਣੀ ਜਾਂਦੀ ਫ੍ਰੈਂਚ ਲੇਖਕ ਹੈ।[7] ਇਸ ਤੋਂ ਇਲਾਵਾ, ਉਹ ਫ੍ਰੈਂਸੋਫੋਨ ਸਾਹਿਤ ਦੀ ਵਿਦਵਾਨ ਅਤੇ ਕੋਲੰਬੀਆ ਯੂਨੀਵਰਸਿਟੀ ਵਿਚ ਫ੍ਰੈਂਚ ਦੀ ਪ੍ਰੋਫੈਸਰ ਐਮੇਰੀਤਾ ਹੈ।[8]

ਫ੍ਰੈਂਚ ਵਿੱਚ ਲਿਖੇ ਉਸ ਦੇ ਨਾਵਲਾਂ ਦਾ ਅੰਗਰੇਜ਼ੀ, ਜਰਮਨ, ਡੱਚ, ਇਤਾਲਵੀ, ਸਪੈਨਿਸ਼, ਪੁਰਤਗਾਲੀ ਅਤੇ ਜਾਪਾਨੀ ਵਿੱਚ ਅਨੁਵਾਦ ਕੀਤਾ ਗਿਆ ਹੈ।[9] ਉਸਨੇ ਆਪਣੀਆਂ ਲਿਖਤਾਂ ਲਈ ਗ੍ਰਾਂਡ ਪ੍ਰਿਕਸ ਲਿਟਰੇਅਰ ਡੀ ਲਾ ਫੇਮੇ (1986), ਪ੍ਰਿਕਸ ਡੀ ਐਲ 'ਅਕਾਡੇਮੀ ਫ੍ਰੈਂਚਾਈਸ' (1988) ਅਤੇ ਸਾਹਿਤ ਵਿਚ ਨਵਾਂ ਅਕੈਡਮੀ ਪੁਰਸਕਾਰ (2018) ਜਿੱਤੇ ਹਨ।[10]

ਜਿੰਦਗੀ[ਸੋਧੋ]

ਪੌਂਟੇ-ਅ-ਪਿਤਰੇ (ਗੁਆਡਲੂਪ)] ਵਿਖੇ ਮੈਰੀਜ਼ੇ ਬੂਕੋਲਨ ਦੇ ਤੌਰ ਤੇ ਪੈਦਾ ਹੋਈ, ਉਹ ਅੱਠ ਬੱਚਿਆਂ ਵਿੱਚੋਂ ਸਭ ਤੋਂ ਛੋਟੀ ਸੀ। ਉਹ ਬਚਪਨ ਵਿਚ ਹੀ ਜਾਣ ਗਈ ਸੀ ਕਿ ਉਹ ਇਕ ਲੇਖਕ ਬਣਨਾ ਚਾਹੁੰਦੀ ਸੀ ਜਦੋਂ ਉਸ ਦਾ ਵਾਹ ਵੁਦਰਿੰਗ ਹਾਈਟਸ ਪਿਆ ਸੀ।[11] ਉਸਨੇ 11 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਨਾਵਲ ਲਿਖਿਆ ਸੀ।[12] ਹਾਈ ਸਕੂਲ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ, ਉਸਨੇ ਪੈਰਿਸ ਵਿੱਚ ਲਾਇਸੀ ਫੈਨਲੋਨ ਅਤੇ [[ਪੈਰਿਸ ਯੂਨੀਵਰਸਿਟੀ] ਸੋਰਬਨੇ]] ਪੜ੍ਹਾਈ ਕੀਤੀ, ਜਿਥੇ ਉਸਨੇ ਅੰਗ੍ਰੇਜ਼ੀ ਮੁੱਖ ਵਿਸ਼ਾ ਰੱਖਿਆ।

1959 ਵਿੱਚ, ਉਸਨੇ ਗਿੰਨੀ ਦੇ ਇੱਕ ਐਕਟਰ ਮਮਦੌ ਕੌਂਡੀ ਨਾਲ ਵਿਆਹ ਕਰਵਾ ਲਿਆ। ਉਨ੍ਹਾਂ ਦੇ ਚਾਰ ਬੱਚੇ ਹੋਏ।

ਸਾਲ 1960-1972 ਦੇ ਵਿਚਕਾਰ,[13] ਉਸਨੇ ਗਿੰਨੀ, ਘਾਨਾ (ਜਿੱਥੋਂ 1960 ਵਿੱਚ ਰਾਜਨੀਤੀ ਕਰਕੇ ਉਸਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ), ਅਤੇ ਸੇਨੇਗਲ ਵਿੱਚ ਪੜ੍ਹਾਇਆ। ਉਹ ਪੈਰਿਸ ਵਾਪਸ ਗਈ ਅਤੇ ਉਥੇ ਉਸਨੇ ਅਲੱਗ ਅਲੱਗ ਯੂਨੀਵਰਸਿਟੀਆਂ ਵਿੱਚ ਪੜ੍ਹਾਇਆ।[9] 1975 ਵਿਚ, ਉਸਨੇ ਪੈਰਿਸ ਵਿਚ ਆਪਣੀ ਐਮ.ਏ. ਅਤੇ ਪੀ.ਐਚ.ਡੀ. ਪੂਰੀ ਕੀਤੀ। ਉਸਦਾ ਵਿਸ਼ਾ ਤੁਲਨਾਤਮਕ ਸਾਹਿਤ, ਕੈਰੇਬੀਅਨ ਸਾਹਿਤ ਵਿਚ ਕਾਲੇ ਘਸੇ ਪਿਟੇ ਖ਼ਿਆਲਾਂ ਦੀ ਪੜਤਾਲ ਸੀ। [9][10]

ਉਸਨੇ ਤਕਰੀਬਨ 40 ਸਾਲਾਂ ਦੀ ਹੋਣ ਤੱਕ ਆਪਣਾ ਪਹਿਲਾ ਨਾਵਲ ਵੀ ਪ੍ਰਕਾਸ਼ਤ ਨਹੀਂ ਕੀਤਾ ਸੀ ਕਿਉਂਕਿ "[ਉਸਨੂੰ] [ਆਪਣੇ ਆਪ ਤੇ] ਵਿਸ਼ਵਾਸ਼ ਨਹੀਂ ਸੀ ਅਤੇ ਉਸ ਨੇ [ਆਪਣੀ] ਲਿਖਤ ਨੂੰ ਬਾਹਰੀ ਦੁਨੀਆਂ ਵਿੱਚ ਪੇਸ਼ ਕਰਨ ਦੀ ਹਿੰਮਤ ਨਹੀਂ ਸੀ ਕੀਤੀ।"[11]

1981 ਵਿਚ, ਉਸ ਦਾ ਅਤੇ ਕੌਂਡੇ ਦਾ ਤਲਾਕ ਹੋ ਗਿਆ, ਕਾਫ਼ੀ ਸਮੇਂ ਤੋਂ ਵੱਖ ਹੋ ਚੁੱਕੇ ਸਨ। ਅਗਲੇ ਸਾਲ ਉਸਨੇ ਰਿਚਰਡ ਫਿਲਕੋਕਸ ਨਾਲ ਵਿਆਹ ਕਰਵਾ ਲਿਆ ਜੋ ਉਸਦੇ ਜ਼ਿਆਦਾਤਰ ਨਾਵਲਾਂ ਦੇ ਅੰਗ੍ਰੇਜ਼ੀ-ਅਨੁਵਾਦਕ ਸੀ।

1985 ਵਿਚ ਕੌਂਡੇ ਨੂੰ ਯੂਐਸ ਵਿਚ ਪੜ੍ਹਾਉਣ ਲਈ ਫੁੱਲਬ੍ਰਾਈਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਉਹ ਨਿਊਯਾਰਕ ਸਿਟੀ ਵਿਚ ਕੋਲੰਬੀਆ ਯੂਨੀਵਰਸਿਟੀ ਵਿਚ ਫ੍ਰੈਂਚ ਅਤੇ ਫ੍ਰਾਂਸਫੋਨ ਸਾਹਿਤ ਦੀ ਪ੍ਰੋਫੈਸਰ ਬਣੀ।[10] 1993 ਵਿੱਚ, ਕੌਂਡੇ ਓਕਲਾਹੋਮਾ ਯੂਨੀਵਰਸਿਟੀ ਵਿੱਚ ਵਿਸ਼ਵ ਸਾਹਿਤ ਬਾਰੇ ਚੌਧਵੀਂ ਪਟਰਬੌਗ ਕਾਨਫਰੰਸ ਲਈ ਨਿਵਾਸ ਲੇਖਕ ਸੀ।[14] ਆਪਣੀ ਸਿਰਜਣਾਤਮਕ ਲਿਖਤ ਤੋਂ ਇਲਾਵਾ, ਕੌਂਡੇ ਦਾ ਵਿਲੱਖਣ ਅਕਾਦਮਿਕ ਕੈਰੀਅਰ ਰਿਹਾ ਹੈ। 2004 ਵਿਚ ਉਹ ਕੋਲੰਬੀਆ ਯੂਨੀਵਰਸਿਟੀ ਤੋਂ ਫ੍ਰੈਂਚ ਦੀ ਪ੍ਰੋਫੈਸਰ ਐਮੇਰੀਤ ਵਜੋਂ ਸੇਵਾਮੁਕਤ ਹੋਈ। ਉਸਨੇ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ; ਸੋਰਬੋਨ, ਵਰਜੀਨੀਆ ਯੂਨੀਵਰਸਿਟੀ, ਅਤੇ ਨਨਤੇਰੇ ਯੂਨੀਵਰਸਿਟੀ ਵਿਖੇ ਵੀ ਪੜ੍ਹਾਇਆ ਹੈ।

ਹਵਾਲੇ[ਸੋਧੋ]

  1. "Maryse CONDE", Aflit, University of Western Australia/French.
  2. [1], JSTOR
  3. Isidori, Francesca. « Maryse Condé ». Affinités électives. Paris: France Culture, 13 juillet 2006.
  4. Yasmine Chouaki (9 septembre 2010). "Maryse Condé". En sol majeur. RFI (in ਫਰਾਂਸੀਸੀ). {{cite journal}}: Check date values in: |date= (help); Italic or bold markup not allowed in: |journal= (help).
  5. Ruprecht, Alvina. « Fiche d’analyse de “An tan révolisyon” ». In An tan révolisyon : elle court, elle court la liberté  théâtre, par Maryse Condé, 7‑12. Répertoire théâtre Caraïbe. Paris: Éditions de l’Amandier, 2015.
  6. Moriwaki, Kei. « Stratégie (auto)biographique chez Maryse Condé ». Sorbonne Paris IV, 2018.
  7. Condé, Maryse, and Richard Philcox. Tales from the Heart: True Stories from My Childhood. New York: Soho, 2001.
  8. Moudileno, Lydie. "Maryse Conde." Encyclopedia of African-American Culture and History. Gale, 2006. Biography in Context. Web. 18 Mar. 2014.
  9. 9.0 9.1 9.2 "Maryse Condé | Columbia | French". french.columbia.edu. Retrieved 2019-03-16.
  10. 10.0 10.1 10.2 Rebecca Wolff, Interview: "Maryse Condé" Archived November 1, 2016, at the Wayback Machine., Bomb Magazine, Vol. 68, Summer 1999, accessed 27 April 2016.
  11. 11.0 11.1 Quinn, Annalisa (2018-10-12). "Maryse Condé Wins an Alternative to the Literature Nobel in a Scandal-Plagued Year". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 2019-03-16.
  12. "Maryse Condé | Guadeloupian author". Encyclopedia Britannica (in ਅੰਗਰੇਜ਼ੀ). Retrieved 2019-03-16.
  13. Lewis, B., & Condé, M. (1995). No Silence: An Interview with Maryse Condé. Callaloo, 18(3), 543-550. Retrieved from http://www.jstor.org/stable/3299141
  14. Author Profile: Maryse Condé. (2004). World Literature Today,78(3/4), 27-27. Retrieved from http://www.jstor.org/stable/40158493