ਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਡੋਰੋਥਿਆ ਲਾਂਜ ਦੁਆਰਾ "ਪਰਵਾਸੀ ਮਾਂ"

ਮਾਂ (ਜਾਂ ਮਾਤਾ, ਅੰਮੀ) ਉਹ ਔਰਤ ਹੁੰਦੀ ਹੈ ਜਿਸਨੇ ਕਿਸੇ ਬੱਚੇ ਨੂੰ ਪਾਲਿਆ, ਉਸਨੂੰ ਜਨਮ ਦਿੱਤਾ ਜਾਂ ਉਹ ਅੰਡਾਣੂ ਪ੍ਰਦਾਨ ਕੀਤਾ ਜੋ ਕਿ ਸ਼ੁਕਰਾਣੂ ਨਾਲ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿੱਚ ਪੈਦਾ ਹੋਇਆ।[੧][੨][੩][੪] ਮਾਂ ਦੀਆਂ ਭਿੰਨ-ਭਿੰਨ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਪਰਿਭਾਸ਼ਾਵਾਂ ਅਤੇ ਭੂਮਿਕਾਵਾਂ ਦੀ ਭਿੰਨਤਾ ਅਤੇ ਜਟਿਲਤਾ ਕਾਰਨ ਕੋਈ ਵਿਆਪਕ ਮੰਨਣਯੋਗ ਪਰਿਭਾਸ਼ਾ ਦੇਣੀ ਚੁਣੌਤੀ ਵਾਲੀ ਗੱਲ ਹੈ। ਮਰਦ ਵਾਸਤੇ ਤੁੱਲਾਰਥ ਸ਼ਬਦ ਪਿਉ ਜਾਂ ਪਿਤਾ ਹੈ।

ਸ਼ਬਦ ਉਤਪਤੀ[ਸੋਧੋ]

ਵਰਤਮਾਨ ਪੰਜਾਬੀ ਸ਼ਬਦ ਪੁਰਾਤਨ ਸੰਸਕ੍ਰਿਤ ਸ਼ਬਦ मातृ (ਮਾਤਰੀ) ਤੋਂ ਆਇਆ ਹੈ ਜਿਸਦੇ ਸਜਾਤੀ ਸ਼ਬਦ ਹਨ: ਲਾਤੀਨੀ māter (ਮਾਤਰ), ਯੂਨਾਨੀ μήτηρ, ਸਧਾਰਨ ਸਲਾਵੀ mati (ਇਸ ਕਰਕੇ ਰੂਸੀ мать (ਮਾਤ’ਅ)) ਅਤੇ ਫ਼ਾਰਸੀ مادر (ਮਾਦਰ)।

ਜੈਵਿਕ ਮਾਂ[ਸੋਧੋ]

ਕਿਸੇ ਥਣਧਾਰੀ ਜੀਵ, ਜਿਵੇਂ ਕਿ ਮਨੁੱਖ, ਦੇ ਮਾਮਲੇ ਵਿੱਚ ਇੱਕ ਗਰਭਵਤੀ ਔਰਤ ਆਪਣੀ ਕੁੱਖ ਵਿੱਚ ਇੱਕ ਉਪਜਾਊ ਅੰਡਾਣੂ ਸਾਂਭਦੀ ਹੈ। ਇਸ ਅੰਡਾਣੂ ਦੇ ਵਿਕਾਸ ਨਾਲ ਭਰੂਣ ਬਣਦਾ ਹੈ। ਇਹ ਗਰਭ, ਗਰਭ-ਧਾਰਨ ਤੋਂ ਲੈ ਕੇ ਪੂਰਾ ਵਿਕਸਤ ਹੋਣ ਤੱਕ ਅਤੇ ਜਨਮ ਲੈਣ ਦੀ ਹਾਲਤ ਤੱਕ ਔਰਤ ਦੇ ਗਰਭਕੋਸ਼ (ਬੱਚੇਦਾਨੀ) ਵਿੱਚ ਰਹਿੰਦਾ ਹੈ। ਮਾਂ ਜੰਮਣ-ਪੀੜਾਂ ਸਹਿਣ ਤੋਂ ਬਾਅਦ ਬੱਚੇ ਨੂੰ ਜਨਮ ਦਿੰਦੀ ਹੈ। ਬੱਚੇ ਦੇ ਜਨਮ ਤੋਂ ਬਾਅਦ ਮਾਂ ਦੇ ਸਤਨ ਦੁੱਧ ਦੇਣ ਲੱਗ ਪੈਂਦੇ ਹਨ। ਇਹ ਦੁੱਧ ਨਿਆਣੇ ਦੀ ਸੁਰੱਖਿਆ ਪ੍ਰਣਾਲੀ ਵਾਸਤੇ ਜਰੂਰੀ ਰੋਗਨਾਸ਼ਕ ਅੰਸ਼ਾਂ ਦਾ ਸਰੋਤ ਹੁੰਦਾ ਹੈ ਅਤੇ ਬੱਚੇ ਦੇ ਜੀਵਨ ਦੇ ਪਹਿਲੇ ਇੱਕ-ਦੋ ਸਾਲਾਂ ਲਈ ਉਸਦੇ ਪੋਸ਼ਣ ਦਾ ਇੱਕ-ਮਾਤਰ ਸਾਧਨ ਹੁੰਦਾ ਹੈ।[੫][੬][੭]

ਅਜੈਵਿਕ ਮਾਂ[ਸੋਧੋ]

ਮੈਕਸੀਕੋ ਸ਼ਹਿਰ ਵਿੱਚ "ਮੋਨੂਮੇਂਤੋ ਆ ਲਾ ਮਾਦਰੇ" ਭਾਵ ਮਾਂ ਲਈ ਸਮਾਰਕ। ਸ਼ਿਲਾਲੇਖ ਦਾ ਅਨੁਵਾਦ ਹੈ: "ਉਸ ਵਾਸਤੇ ਜੋ ਸਾਨੂੰ ਮਿਲਣ ਤੋਂ ਪਹਿਲਾਂ ਸਾਨੂੰ ਪਿਆਰ ਕਰਦੀ ਹੈ"

ਮਾਂ ਸ਼ਬਦ ਉਸ ਔਰਤ ਵਾਸਤੇ ਵੀ ਵਰਤਿਆ ਜਾਂਦਾ ਹੈ, ਜੋ ਜੈਵਿਕ ਮਾਂ ਨਾ ਹੋਣ ਦੇ ਬਾਵਜੂਦ ਬੱਚੇ ਦੇ ਪਾਲਣ-ਪੋਸਣ ਦਾ ਮੁੱਖ ਸਮਾਜਿਕ ਫ਼ਰਜ਼ ਨਿਭਾਉਂਦੀ ਹੈ। ਇਹ ਆਮ ਤੌਰ ਤੇ ਗੋਦ ਲੈਣ ਵਾਲੀ ਮਾਂ ਜਾਂ ਮਤੇਈ ਮਾਂ ਹੁੰਦੀ ਹੈ। ਇਤਿਹਾਸ ਵਿੱਚ ਗੋਦ ਲੈਣ ਦਾ ਰਿਵਾਜ ਭਿੰਨ-ਭਿੰਨ ਰੂਪਾਂ ਵਿੱਚ ਚੱਲਦਾ ਰਿਹਾ ਹੈ।[੮] ਅਜੋਕੇ ਸਮੇਂ ਵਿੱਚ ਗੋਦ ਲੈਣ ਦੀ ਪ੍ਰਣਾਲੀ, ਜੋ ੨੦ਵੀਂ ਸਦੀ 'ਚ ਸ਼ੁਰੂ ਹੋਈ, ਸੂਝਵਾਨ ਅਧਿਨਿਯਮਾਂ ਅਤੇ ਨਿਯਮਾਂ ਦੇ ਤਹਿਤ ਚੱਲਦੀ ਹੈ। ਹਾਲੀਆ ਦਹਾਕਿਆਂ ਵਿੱਚ ਅੰਤਰਰਾਸ਼ਟਰੀ ਗੋਦ-ਧਾਰਨ ਕਾਫ਼ੀ ਸਧਾਰਨ ਜਿਹੀ ਗੱਲ ਹੋ ਗਈ ਹੈ, ਖਾਸ ਕਰਕੇ ਪੱਛਮੀ ਜਗਤ ਵਿੱਚ।

ਨਾਇਬ ਮਾਂ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਸਰੋਗੇਸੀ

ਨਾਇਬ (ਸਰੋਗੇਟ) ਮਾਂ, ਆਮ ਤੌਰ 'ਤੇ ਉਹ ਔਰਤ ਹੁੰਦੀ ਹੈ, ਜੋ ਉਸ ਭਰੂਣ ਨੂੰ ਸਾਂਭਦੀ ਹੈ ਜੋ ਕਿਸੇ ਹੋਰ ਇਸਤਰੀ ਦੇ ਉਪਜਾਊ ਅੰਡਾਣੂ ਤੋਂ ਬਣਿਆ ਹੁੰਦਾ ਹੈ ਅਤੇ ਇਸ ਤਰਾਂ ਜੈਵਿਕ ਤੌਰ 'ਤੇ ਬੱਚਾ ਪੈਦਾ ਨਾ ਕਰਨ ਯੋਗ ਜੋੜੇ ਲਈ ਗਰਭ ਧਾਰਨ ਕਰਦੀ ਹੈ। ਇਸ ਤਰਾਂ ਉਹ ਉਸ ਬੱਚੇ ਨੂੰ ਜਨਮ ਦਿੰਦੀ ਹੈ ਜੋ ਕਿ ਜੈਵਿਕ ਤੌਰ 'ਤੇ ਉਸਦਾ ਨਹੀਂ ਹੈ। ਇੱਥੇ ਇਹ ਗੱਲ ਧਿਆਨਯੋਗ ਹੈ ਕਿ ਇਹ ਉਸ ਔਰਤ ਤੋਂ ਅਲੱਗ ਹੈ ਜੋ ਕਿ ਟੈਸਟ-ਟਿਊਬ ਤਰੀਕੇ ਨਾਲ ਗਰਭ ਧਾਰਨ ਕਰਦੀ ਹੈ। ਆਧੁਨਿਕ ਸੰਤਾਨ-ਉਤਪਤੀ ਤਕਨਾਲੋਜੀ ਵਿੱਚ ਆਈ ਉੱਨਤੀ ਕਾਰਨ ਜੈਵਿਕ ਮਾਂ-ਪੁਣੇ ਦੇ ਕਰਤੱਵ ਨੂੰ ਜੀਵਾਣੂ ਮਾਂ (ਜੋ ਅੰਡਾਣੂ ਪ੍ਰਦਾਨ ਕਰਦੀ ਹੈ) ਅਤੇ ਗਰਭਕਾਲੀ ਮਾਂ (ਜੋ ਗਰਭ ਧਾਰਨ ਕਰਦੀ ਹੈ) ਵਿਚਕਾਰ ਵੰਡਿਆ ਜਾ ਸਕਦਾ ਹੈ।

ਸਿਹਤ ਅਤੇ ਸੁਰੱਖਿਆ ਮੁੱਦੇ[ਸੋਧੋ]

ਮਾਂ ਅਤੇ ਬਾਲ ਮੌਤ-ਦਰ ਅਤੇ ਸਿਹਤ ਪੱਖੋਂ ਉਪ-ਸਹਾਰੀ ਅਫ਼ਰੀਕੀ ਮੁਲਕ ਸਭ ਤੋਂ ਵੱਧ ਖ਼ਤਰੇ ਵਾਲੇ ਹਨ।

੨੦੦੬ ਵਿੱਚ "ਸੇਵ ਦ ਚਿਲਡਰਨ" (ਬਾਲ ਬਚਾਓ) ਸੰਸਥਾ ਨੇ ਦੁਨੀਆਂ ਦੇ ਦੇਸ਼ਾਂ ਦੀ ਸਫ਼ਬੰਦੀ ਕੀਤੀ ਹੈ ਅਤੇ ਇਹ ਬੁੱਝਿਆ ਹੈ ਕਿ ਸਕੈਂਡੀਨੇਵਿਆਈ ਦੇਸ਼ ਜਨਮ ਦੇਣ ਦੇ ਮਾਮਲੇ ਵਿੱਚ ਸਭ ਤੋਂ ਵੱਧ ਸੁਰੱਖਿਤ ਦੇਸ਼ ਹਨ ਅਤੇ ਉਪ-ਸਹਾਰੀ ਅਫ਼ਰੀਕਾ ਦੇ ਦੇਸ਼ ਸਭ ਤੋਂ ਘੱਟ।[੯] ਇਹ ਘੋਖ ਦਲੀਲ ਦਿੰਦੀ ਹੈ ਕਿ ਇੱਕ ਔਰਤ, ਜੋ ਸਭ ਤੋਂ ਹੇਠਲੇ ਦਸ ਦੇਸ਼ਾਂ 'ਚੋਂ ਹੈ, ਦੇ ਗਰਭ-ਧਾਰਨ ਜਾਂ ਜਣੇਪੇ ਦੌਰਾਨ ਮਰਨ ਦਾ ਖਤਰਾ ਉਤਲੇ ਦਸ ਦੇਸ਼ਾਂ ਦੀ ਔਰਤ ਦੇ ਮੁਕਾਬਲੇ ੭੫੦ ਗੁਣਾ ਵੱਧ ਹੈ ਅਤੇ ਬੱਚੇ ਦੇ ਪਹਿਲੇ ਜਨਮ-ਦਿਨ ਤੋਂ ਪਹਿਲਾਂ ਉਸਦੀ ਮੌਤ ਨੂੰ ਦੇਖਣ ਦਾ ਖਤਰਾ ੨੮ ਗੁਣਾ ਵੱਧ ਹੈ। ਸਭ ਤੋਂ ਨਵੀਨ ਅੰਕੜਿਆਂ ਮੁਤਾਬਕ ਮਾਤਰੀ ਮੌਤ-ਦਰ ਦੇ ਪੱਖੋਂ ਇਟਲੀ, ਸਵੀਡਨ ਅਤੇ ਲੂਕਸਮਬਰਗ ਸਭ ਤੋਂ ਸੁਰੱਖਿਅਤ ਦੇਸ਼ ਹਨ ਅਤੇ ਅਫ਼ਗਾਨਿਸਤਾਨ, ਮੱਧ ਅਫ਼ਰੀਕੀ ਗਣਰਾਜ ਅਤੇ ਮਾਲਾਵੀ ਸਭ ਤੋਂ ਖ਼ਤਰਨਾਕ ਹਨ।[੧੦][੧੧] ਜਣੇਪਾ ਸੁਭਾਵਿਕ ਤੌਰ 'ਤੇ ਹੀ ਬਹੁਤ ਖ਼ਤਰਨਾਕ ਅਤੇ ਸੰਕਟਮਈ ਸਰਗਰਮੀ ਹੈ ਜਿਸ ਵਿੱਚ ਬੇਅੰਤ ਉਲਝਣਾਂ ਪੈਦਾ ਹੁੰਦੀਆਂ ਹਨ। ਜਣੇਪੇ ਦੀ ਕੁਦਰਤੀ ਮੌਤ-ਦਰ—ਜਿੱਥੇ ਮਾਤਰੀ ਮੌਤ ਨੂੰ ਟਾਲਣ ਲਈ ਕੁਝ ਨਹੀਂ ਕੀਤਾ ਜਾਂਦਾ—ਦਾ ਅੰਦਾਜ਼ਾ ੧੫੦੦ ਮੌਤਾਂ ਪ੍ਰਤੀ ੧੦੦,੦੦੦ ਜਨਮ ਹੈ। ਆਧੁਨਿਕ ਚਿਕਿਤਸਾ ਨੇ ਜਣੇਪੇ ਦੇ ਖ਼ਤਰੇ ਨੂੰ ਕਾਫ਼ੀ ਘਟਾ ਦਿੱਤਾ ਹੈ। ਆਧੁਨਿਕ ਪੱਛਮੀ ਦੇਸ਼ਾਂ ਵਿੱਚ ਮੌਜੂਦਾ ਮਾਤਰੀ ਮੌਤ-ਦਰ ਤਕਰੀਬਨ ੧੦ ਮੌਤਾਂ ਪ੍ਰਤੀ ੧੦੦,੦੦੦ ਜਨਮ ਹੈ।

ਧਰਮ ਅਤੇ ਮਾਂ-ਪੁਣਾ[ਸੋਧੋ]

ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ

ਦੁਨੀਆਂ ਦੇ ਲਗਭਗ ਸਾਰੇ ਧਰਮ ਮਾਂ ਨੂੰ ਸੌਂਪੇ ਕੰਮਾਂ ਅਤੇ ਫ਼ਰਜ਼ਾਂ ਦਾ ਜ਼ਿਕਰ ਕਰਦੇ ਹਨ ਚਾਹੇ ਧਾਰਮਿਕ ਨਿਯਮਾਂ ਦੁਆਰਾ ਜਾਂ ਉਹਨਾਂ ਮਾਤਾਵਾਂ ਦੇ ਦੈਵੀਕਰਨ ਅਤੇ ਵਡਿਆਈ ਦੁਆਰਾ ਜਿਹਨਾਂ ਨੇ ਧਾਰਮਿਕ ਵਾਰਦਾਤਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਮਾਂਵਾਂ ਅਤੇ ਔਰਤਾਂ ਦੇ ਸਬੰਧ ਵਿੱਚ ਬਣੇ ਧਾਰਮਿਕ ਕਨੂੰਨਾਂ ਦੀਆਂ ਅਨੇਕਾਂ ਉਦਾਹਰਣਾਂ ਹਨ। ਮੁੱਖ ਧਰਮ ਜਿਹਨਾਂ ਵਿੱਚ ਮਾਂਵਾਂ ਸਬੰਧੀ ਉਚੇਚੇ ਧਾਰਮਿਕ ਨਿਯਮ ਜਾਂ ਸਿਧਾਂਤ ਜਾਂ ਅਦੇਸ਼ ਹਨ: [[|ਇਸਾਈ ਧਰਮ|ਇਸਾਈਅਤ]][੧੨], ਯਹੂਦੀਅਤ[੧੩] ਅਤੇ ਇਸਲਾਮ[੧੪]। ਮਾਂ-ਪੁਣੇ ਦੀ ਉਸਤਤ ਕਰਨ ਵਾਲੀਆਂ ਕੁਝ ਉਦਾਹਰਣਾਂ ਹਨ: ਕੈਥੋਲਿਕ ਲੋਕਾਂ ਲਈ ਮੈਡੋਨਾ ਜਾਂ ਪਵਿੱਤਰ ਕੁਆਰੀ ਮੈਰੀ (ਮਰੀਅਮ), ਹਿੰਦੂ ਮਾਤਾਵਾਂ ਅਤੇ ਪੁਰਾਤਨ ਯੂਨਾਨੀ ਪੂਰਵ-ਇਸਾਈ ਮੱਤ ਵਿੱਚ ਦੇਮੇਤਰ ਨਾਂ ਦੀ ਮਾਂ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਨੇ ੧੪੯੯ ਵਿੱਚ ਔਰਤ ਜਾਂ ਮਾਂ ਦੀ ਉਸਤਤ ਕਰਦਿਆਂ ਕਿਹਾ ਸੀ ਕਿ "ਇੱਕ ਔਰਤ ਹੀ ਹੈ ਜੋ ਵੰਸ਼ ਨੂੰ ਚਲਾਈ ਰੱਖਦੀ ਹੈ" ਅਤੇ ਸਾਨੂੰ "ਔਰਤ ਨੂੰ ਫਿਟਕਾਰਨਾ ਜਾਂ ਭੰਡਣਾ ਨਹੀਂ ਚਾਹੀਦਾ ਕਿਉਂਕਿ ਉਸਦੀ ਕੁੱਖੋਂ ਹੀ ਦੁਨੀਆਂ ਦੇ ਰਾਜੇ-ਮਹਾਰਾਜੇ ਜਨਮ ਲੈਂਦੇ ਹਨ"।[੧੫][੧੬][੧੭]

ਸਮਾਨਾਰਥੀ ਸ਼ਬਦ ਅਤੇ ਤਰਜਮਾ[ਸੋਧੋ]

ਵਿਲੀਅਮ-ਅਡੋਲਫ਼ ਬੂਗਰੋ ਦੁਆਰਾ "ਚੈਰਿਟੀ", ੧੮੭੮

ਨਿਆਣੇ ਦੇ ਮੂੰਹੋਂ ਨਿਕਲਿਆ ਪਹਿਲਾ ਲੌਕਿਕ ਸ਼ਬਦ "ਮਾ" ਜਾਂ "ਮਾਮਾ" ਵਰਗੀ ਅਵਾਜ਼ ਦਿੰਦਾ ਮੰਨਿਆ ਜਾਂਦਾ ਹੈ। ਇਸ ਧੁਨੀ ਦਾ ਮਾਂ ਸ਼ਬਦ ਨਾਲ ਨਿੱਗਰ ਮੇਲਜੋਲ ਇਸ ਧਰਤੀ ਦੀਆਂ ਲਗਭਗ ਸਾਰੀਆਂ ਬੋਲੀਆਂ ਵਿੱਚ ਕਾਇਮ ਹੈ ਜਿਸਨੇ ਬੋਲੀ ਦੇ ਸਥਾਨੀਕਰਨ ਨੂੰ ਵੀ ਪਛਾੜਿਆ ਹੈ।

ਹਵਾਲੇ[ਸੋਧੋ]

  1. "definition of mother from Oxford Dictionaries Online". Oxford Dictionaries. Oxford University Press. http://oxforddictionaries.com/definition/mother?rskey=YplwRN&result=1. 
  2. "mother n. & v.". The Oxford American Dictionary of Current English. Oxford University Press. http://www.oxfordreference.com.ezproxy.education.tas.gov.au/views/ENTRY.html?subview=Main&entry=t21.e19987. 
  3. "Define Mother at Dictionary.com". Dictionary.com. http://dictionary.reference.com/browse/mother. 
  4. "Definition from". Allwords.com. 2007-04-04. http://www.allwords.com/word-mother.html. Retrieved on 2011-10-27. 
  5. "Dhushara.com". Dhushara.com. http://www.dhushara.com/paradoxhtm/biology.htm. Retrieved on 2011-10-27. 
  6. Growth and Development
  7. Chapter 46 Animal Reproduction
  8. Barbara Melosh, the American Way of Adoption page 10
  9. Save the Children, State of the World's Mothers Report 2006.
  10. http://www.newser.com/story/86023/safest-place-to-give-birth-italy.html
  11. Rogers, Simon (2010-04-13). "Maternal mortality: how many women die in childbirth in your country?". The Guardian. http://www.guardian.co.uk/news/datablog/2010/apr/12/maternal-mortality-rates-millennium-development-goals. 
  12. "What The Bible Says About Mother". Mothers Day World. http://www.mothersdayworld.com/mothers-day-quotes/bible-verses-on-mother.html. Retrieved on 2008-11-24. 
  13. Katz, Lisa. "Religious Obligations of Jewish women". About.com. http://judaism.about.com/cs/women/f/women_mitzvot.htm. Retrieved on 2008-11-24. 
  14. 'Ali Al-Hashimi, Muhammad. The Ideal Muslimah: The True Islâmic Personality of the Muslim Woman as Defined in the Qur'ân and Sunnah. Wisdom Enrichment Foundation, Inc.. Retrieved on 2008-11-24. [ਮੁਰਦਾ ਕੜੀ]
  15. (1983) Aad Guru Granth Sahib. Shiromani Gurdwara Parbandhak Committee, Amritsar. 
  16. Singh, G.B. (2004). Gandhi: Behind the Mask of Divinity. Prometheus Books. ISBN 1-57392-998-0. 
  17. http://www.sikhs.org/women.htm