ਸਮੱਗਰੀ 'ਤੇ ਜਾਓ

ਅਲੀਮ ਡਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲੀਮ ਡਾਰ
ਅਲੀਮ ਡਾਰ ਆਈ.ਸੀ.ਸੀ। ਅਵਾਰਡਾਂ ਸਮੇਂ
ਨਿੱਜੀ ਜਾਣਕਾਰੀ
ਪੂਰਾ ਨਾਮ
ਅਲੀਮ ਸਰਵਰ ਡਾਰ
ਜਨਮ (1968-06-06) 6 ਜੂਨ 1968 (ਉਮਰ 56)
ਝੰਗ, ਪੰੰਜਾਬ, ਪਾਕਿਸਤਾਨ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਲੈੱਗ ਸਪਿਨ
ਭੂਮਿਕਾਅੰਪਾਇਰ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1997/98ਮੁਲਤਾਨ
1995/96ਐਲੀਡ ਬੈਂਕ ਲਿਮਿਟਿਡ ਕਲੱਬ
1987–1995ਲਾਹੌਰ ਸ਼ਹਿਰ
1986/87ਪਾਕਿਸਤਾਨ ਰੇਲਵੇ
ਆਖ਼ਰੀ ਪਹਿਲਾ ਦਰਜਾ6 ਦਿਸੰਬਰ 1997 ਗੁਜਰਾਂਵਾਲਾ ਬਨਾਮ ਬਹਾਵਲਪੁਰ
ਆਖ਼ਰੀ ਏ ਦਰਜਾ23 ਮਾਰਚ 1998 ਗੁਜਰਾਂਵਾਲਾ ਬਨਾਮ ਮਲੇਸ਼ੀਆ
ਅੰਪਾਇਰਿੰਗ ਬਾਰੇ ਜਾਣਕਾਰੀ
ਟੈਸਟ ਅੰਪਾਇਰਿੰਗ115 (2003–2017)
ਓਡੀਆਈ ਅੰਪਾਇਰਿੰਗ187 (2000–2017)
ਟੀ20ਆਈ ਅੰਪਾਇਰਿੰਗ42 (2009–2017)
ਕਰੀਅਰ ਅੰਕੜੇ
ਪ੍ਰਤਿਯੋਗਤਾ ਪਹਿਲਾ ਦਰਜਾ ਏ ਦਰਜਾ
ਮੈਚ 17 18
ਦੌੜਾ ਬਣਾਈਆਂ 270 179
ਬੱਲੇਬਾਜ਼ੀ ਔਸਤ 11.73 19.88
100/50 0/0 0/0
ਸ੍ਰੇਸ਼ਠ ਸਕੋਰ 39 37
ਗੇਂਦਾਂ ਪਾਈਆਂ 740 634
ਵਿਕਟਾਂ 11 15
ਗੇਂਦਬਾਜ਼ੀ ਔਸਤ 34.36 31.66
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 n/a
ਸ੍ਰੇਸ਼ਠ ਗੇਂਦਬਾਜ਼ੀ 3/19 3/27
ਕੈਚਾਂ/ਸਟੰਪ 5/– 17/–
ਸਰੋਤ: ESPN Cricinfo, 23 ਨਵੰਬਰ 2017

ਅਲੀਮ ਸਰਵਰ ਡਾਰ (ਜਨਮ : 6 ਜੂੂੂਨ 1968), ਝੰਗ, ਪੰੰਜਾਬ, ਪਾਕਿਸਤਾਨ ਦੇ ਸਾਬਕਾ ਪਹਿਲਾ ਦਰਜਾ ਕ੍ਰਿਕਟਰ ਅਤੇ ਵਰਤਮਾਨ ਵਿੱਚ ਇੱਕ ਅੰਪਾਇਰ ਹੈੈ।[1][2] ਅਲੀਮ ਡਾਰ ਨੇ ਆਪਣੀ ਟੈਸਟ ਅੰਪਾਇਰਿੰਗ ਦੀ ਸ਼ੁਰੂਆਤ ਸੰਨ 2003 ਵਿੱਚ ਕੀਤੀ ਸੀ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਦੀ ਸ਼ੁਰੂਆਤ ਸੰਨ 2000 ਵਿੱਚ ਕੀਤੀ ਸੀ।[3]

ਅਲੀਮ ਡਾਰ ਅੰਤਰਰਾਸ਼ਟਰੀ ਦਰਜੇ ਵਿੱਚ ਬਹੁਤ ਵਧੀਆ ਅੰਪਾਇਰ ਹੈ ਅਤੇ ਇਹ ਆਈ.ਸੀ.ਸੀ। ਦੇ ਇਲੀਟ ਅੰਪਾਇਰਿੰਗ ਪੈਨਲ ਵਿੱਚ ਸ਼ਾਮਿਲ ਹੈ। ਉਸਨੇ ਲਗਾਤਾਰ ਤਿੰਨ ਵਾਰ 2009,2010 ਅਤੇ 2011 ਵਿੱਚ ਅੰਪਾਇਰਿੰਗ ਲਈ ਆਈ.ਸੀ.ਸੀ। ਅਵਾਰਡ ਜਿੱਤਿਆ ਹੈ। 2016 ਤੱਕ ਅਲੀਮ ਡਾਰ, ਮਰਾਇਸ ਇਰਾਸਮਸ, ਰਿਚਰਡ ਕੈਟਲਬੋਰੋ, ਕੁੁਮਾਰ ਧਰਮਸੇਨਾ ਅਤੇ ਸਾਈਮਨ ਟੌਫ਼ਲ ਨੂੰ ਹੀ ਇਹ ਅਵਾਰਡ ਦਿੱਤਾ ਗਿਆ ਹੈ। ਅੰਪਾਇਰ ਬਣਨ ਤੋਂ ਪਹਿਲਾ ਇਹ ਐਲੀਡ ਬੈਂਕ, ਗੁਜਰਾਂਵਾਲਾ, ਲਾਹੌਰ ਅਤੇ ਪਾਕਿਸਤਾਨ ਰੇਲਵੇ ਲਈ ਪਹਿਲਾ ਦਰਜਾ ਕ੍ਰਿਕਟ ਖੇਡਿਆ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਲੈੱਗ ਸਪਿਨ ਗੇਂਦਬਾਜ਼ ਸੀ। ਖਿਡਾਰੀ ਦੇ ਤੌਰ 'ਤੇ ਸੰਨਿਆਸ ਤੋਂ ਬਾਅਦ ਉਸਨੇ ਅੰਪਾਇਰਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਜਿੱਥੇ ਉਸਨੂੰ ਕੁਝ ਹੀ ਸਾਲਾਂ ਵਿੱਚ ਬਹੁਤ ਪ੍ਰਸਿੱਧੀ ਮਿਲੀ। ਉਹ ਇਸਲਾਮੀਆ ਕਾਲਜ, ਲਾਹੌਰ ਵਿੱਚ ਪੜ੍ਹਿਆ ਹੈ। ਅਲੀਮ ਡਾਰ ਕੋਲ ਹੁਣ ਤੱਕ ਕੁੱਲ 322 ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿੱਚ ਅੰਪਾਇਰਿੰਗ ਦਾ ਵਿਸ਼ਵ ਰਿਕਾਰਡ ਹੈ, ਜਿਹੜਾ ਉਸਨੂੰ ਦੁਨੀਆ ਦਾ ਸਭ ਤੋਂ ਤਜਰਬੇਕਾਰ ਅੰਪਾਇਰ ਬਣਾਉਂਦਾ ਹੈ।[4]

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2015-04-02. Retrieved 2017-11-23. {{cite web}}: Unknown parameter |dead-url= ignored (|url-status= suggested) (help)
  2. "ਪੁਰਾਲੇਖ ਕੀਤੀ ਕਾਪੀ". Archived from the original on 2018-12-25. Retrieved 2017-11-23. {{cite web}}: Unknown parameter |dead-url= ignored (|url-status= suggested) (help)
  3. http://www.espncricinfo.com/ci-icc/content/player/39157.html
  4. https://www.samaa.tv/sports/2017/01/aleem-dar-breaks-record-for-officiating-most-international-matches/. {{cite web}}: Missing or empty |title= (help)