ਅਮਿਤਾ ਮਲਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਿਤਾ ਮਲਿਕ
ਅਮਿਤਾ ਮਲਿਕ, ਓਆਸਿਸ ਵਿੱਖੇ ਮੁੱਖ ਮਹਿਮਾਨ ਵਜੋਂ, 1983
ਜਨਮ1921
ਮੌਤ(2009-02-20)20 ਫਰਵਰੀ 2009 (age 87)
ਰਾਸ਼ਟਰੀਅਤਾਭਾਰਤੀ
ਪੇਸ਼ਾਫ਼ਿਲਮ ਅਤੇ ਟੈਲੀਵਿਜ਼ਨ ਆਲੋਚਕ
ਪੁਰਸਕਾਰ

ਅਮਿਤਾ ਮਲਿਕ (ਬੰਗਾਲੀ:অমিতা মালিক; ਹਿੰਦੀ: अमिता मलिक) 1921 – 20 ਫ਼ਰਵਰੀ 2009) ਇੱਕ ਭਾਰਤੀ ਮੀਡੀਆ ਆਲੋਚਕ ਸੀ। ਇਸਨੂੰ ਟਾਈਮ ਮੈਗਜ਼ੀਨ ਦੁਆਰਾ ਭਾਰਤ ਦੀ "ਸਭ ਤੋਂ ਪ੍ਰਮੁੱਖ ਫ਼ਿਲਮ ਅਤੇ ਟੈਲੀਵਿਜ਼ਨ ਆਲੋਚਕ" ਵਜੋਂ ਪੇਸ਼ ਕੀਤਾ ਗਿਆ ਸੀ,[1] "ਭਾਰਤੀ ਮੀਡੀਆ ਦੀ ਪਹਿਲੀ ਔਰਤ" ਅਤੇ "ਭਾਰਤ ਦੀ ਸਭ ਤੋਂ ਮਸ਼ਹੂਰ ਸਿਨੇਮਾ ਟਿੱਪਣੀਕਾਰ" ਕਿਹਾ ਗਿਆ।[2] ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ, 1944 ਵਿੱਚ, ਆਲ ਇੰਡੀਆ ਰੇਡੀਓ, ਲਖਨਊ ਤੋਂ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਕਈ ਪ੍ਰਿੰਟ ਪਬਲੀਕੇਸ਼ਨ ਦ ਸਟੇਟਸਮੈਨ, ਦ ਟਾਈਮਜ਼ ਆਫ਼ ਇੰਡੀਆ, ਦਾ ਇੰਡੀਅਨ ਐਕਸਪ੍ਰੈਸ ਅਤੇ ਪਾਇਨੀਅਰ ਲਈ ਵੀ ਲਿਖਿਆ।[3] 20 ਫਰਵਰੀ 2009 ਨੂੰ ਦੱਖਣੀ ਦਿੱਲੀ ਦੇ ਨੇੜੇ ਕੈਲਾਸ਼ ਹਸਪਤਾਲ ਵਿੱਚ 87 ਸਾਲ ਦੀ ਉਮਰ ਵਿੱਚ ਉਸਦੀ "ਲਿਉਕੇਮਿਆ" (ਲਹੂ ਦੇ ਕੈਂਸਰ) ਕਰਕੇ ਮੌਤ ਹੋ ਗਈ ਸੀ।[4]

ਬਚਪਨ[ਸੋਧੋ]

ਮਲਿਕ ਦਾ ਜਨਮ ਇੱਕ ਬੰਗਾਲੀ ਪਰਿਵਾਰ ਵਿੱਚ, ਗੁਹਾਟੀ, ਅਸਮ, ਬਰਤਾਨਵੀ ਭਾਰਤ ਵਿੱਚ ਹੋਇਆ। ਜਦੋਂ ਅਮਿਤਾ 21 ਦਿਨ ਦੀ ਸੀ ਤਾਂ ਉਹ ਇੱਕ ਕਾਰ ਵਿੱਚ ਸਫ਼ਰ ਕਰ ਰਹੀ ਸੀ ਅਤੇ ਉਸ ਦੀ ਕਾਰ ਦੂਜੀ ਕਾਰ ਨਾਲ ਟਕਰਾ ਗਈ ਸੀ ਜਿਸ ਵਿੱਚ ਮਹਾਤਮਾ ਗਾਂਧੀ ਬੈਠੇ ਸਨ।ਗਾਂਧੀ ਜੀ ਨੂੰ ਛੋਟੀ ਜਿੰਦ ਬਾਰੇ ਬਹੁਤ ਚਿੰਤਾ ਸੀ।[5] ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਫਿਲਮ "ਦ ਗੋਲਡ ਰਸ਼" ਦੇਖੀ ਸੀ ਜੋ ਚਾਰਲੀ ਚੈਪਲਿਨ ਦੁਆਰਾ ਅਦਾ ਕੀਤੀ ਗਈ ਸੀ।[6]

ਕੈਰੀਅਰ[ਸੋਧੋ]

ਉਸਨੇ ਲਖਨਊ ਵਿੱਖੇ, ਆਲ ਇੰਡੀਆ ਰੇਡੀਓ ਵਿੱਚ ਕੰਮ ਸ਼ੁਰੂ ਕੀਤਾ ਜਿੱਥੇ ਉਸਦੀ ਤਨਖਾਹ ਇੱਕ ਮਹੀਨੇ ਵਿੱਚ "ਸ਼ਨੀਵਾਰ ਨੂੰ ਲੰਚ ਆਹਰ ਯੂਰੋਪੀ ਮਿਊਜ਼ਿਕ ਦਾ ਸਪਤਾਹਿਕ ਪ੍ਰੋਗਰਾਮ ਦੀ ਪੇਸ਼ਕਾਰੀ" ਦੀ 100 ਰੁਪਏ ਸੀ।[7] 1944 ਵਿੱਚ, ਉਸਨੇ ਰਸਮੀ ਤੌਰ 'ਤੇ ਪ੍ਰੋਗ੍ਰਾਮ ਸਹਾਇਕ ਦੀ ਮਸ਼ਹੂਰੀ ਵਾਲੇ ਪੋਸਟ ਲਈ ਅਰਜ਼ੀ ਦਿੱਤੀ ਅਤੇ ਆਲ ਇੰਡੀਆ ਰੇਡੀਓ ਦੇ ਦਿੱਲੀ ਸਟੇਸ਼ਨ ਤੇ ਨਿਯੁਕਤ ਕੀਤਾ ਗਿਆ।[8] ਉਹ ਇੰਗਮਾਰ ਬਰਗਮਾਨ ਅਤੇ ਮਾਰਲੋਨ ਬ੍ਰਾਂਡੋ ਵਰਗੇ ਕਈ ਮਹੱਤਵਪੂਰਨ ਫਿਲਮ ਹਸਤੀਆਂ ਅਤੇ ਨਿਰਦੇਸ਼ਕਾਂ ਦੀ ਇੰਟਰਵਿਊ ਲਈ ਇਕਮਾਤਰ ਭਾਰਤੀ ਫ਼ਿਲਮ ਆਲੋਚਕ ਹੋਣ ਦਾ ਮਾਣ ਪ੍ਰਾਪਤ ਹੈ।[9]

ਅਮਿਤਾ, ਇੰਦਰਾ ਗਾਂਧੀ ਦੀ ਇੰਟਰਵਿਊ ਲੈਣ ਵਾਲੀ ਪਹਿਲੀ ਰਿਪੋਟਰ ਸੀ ਜਦੋਂ ਉਹ ਲਾਲ ਬਹਾਦੁਰ ਸ਼ਾਸਤਰੀ ਦੀ ਮੌਤ ਤੋਂ ਬਾਅਦ ਅਚਾਨਕ ਭਾਰਤ ਦੀ ਪ੍ਰਧਾਨ ਮੰਤਰੀ ਬਣ ਗਈ ਸੀ।[10] 

ਕਿਤਾਬਾਂ[ਸੋਧੋ]

ਅਮਿਤਾ, ਨੋ ਹੋਲਡਸ ਬਾਰਡ: ਇੱਕ ਆਤਮਕਥਾ, 1 ਜਨਵਰੀ, 1999

ਸਨਮਾਨ[ਸੋਧੋ]

1. ਕਮਲ ਕੁਮਾਰੀ ਨੈਸ਼ਨਲ ਅਵਾਰਡ

2. ਬੀ.ਡੀ.ਗੋਇਨਕਾ ਅਵਾਰਡ, ਪੱਤਰਕਾਰੀ ਵਿੱਚ, 1992 

3. ਹੋਨੀ. ਫੈਲੋਸ਼ਿਪ ਆਫ਼ ਇੰਟਰਨੈਸ਼ਨਲ ਪੁਲਿਸ ਐਸੋਸੀਏਸ਼ਨ 

ਵੇਰਵਾ[ਸੋਧੋ]

  • ਅਮਿਤਾ ਦੀ ਤਰ੍ਹਾਂ, ਇੱਕ ਹੋਰ ਫ਼ਿਲਮ ਆਲੋਚਕ ਚਿਦਾਨੰਦਾ ਦਾਸਗੁਪਤਾ ਦਾ ਜਨਮ 1921 ਵਿੱਚ ਸ਼ਿਲਾਂਗ, ਅਸਮ, ਭਾਰਤ ਵਿੱਚ ਬ੍ਰਹਮੋ ਮਾਤਾ ਪਿਤਾ ਕੋਲ ਹੋਇਆ ਸੀ।

ਹਵਾਲੇ[ਸੋਧੋ]

  1. "Worldwide Wave – Why is the Entire Planet Baywatching? Why Not? It's Sexy, Wholesome Fun. Yes, Really". Time. 25 September 1995. Archived from the original on 17 August 2000. Retrieved 31 July 2017. "ਪੁਰਾਲੇਖ ਕੀਤੀ ਕਾਪੀ". Archived from the original on 17 ਅਗਸਤ 2000. Retrieved 2 ਮਾਰਚ 2018. {{cite web}}: Unknown parameter |dead-url= ignored (|url-status= suggested) (help) Archived 17 August 2000[Date mismatch] at the Wayback Machine.
  2. New Straits Times, Singapore, 16 May 1991
  3. "Amita Malik, RIP". news.outlookindia.com. Archived from the original on 6 October 2011. Retrieved 26 October 2012. {{cite web}}: Unknown parameter |dead-url= ignored (|url-status= suggested) (help)
  4. [1] Archived 27 February 2009 at the Wayback Machine.
  5. pg.3/4 "Amita No Holds Barred" ISBN 81-7223-351-5
  6. pg. 13 "Amita No Holds Barred" ISBN 81-7223-351-5
  7. pg. 63 "Amita No Holds Barred" ISBN 81-7223-351-5
  8. pg. 77 "Amita No Holds Barred" ISBN 81-7223-351-5
  9. "Lonely death for a trailblazer – Analysis – DNA". Dnaindia.com. 26 February 2009. Retrieved 26 October 2012.
  10. "Amita no holds barred" – pages 180/181

ਬਾਹਰੀ ਕੜੀਆਂ [ਸੋਧੋ]