ਸਮੱਗਰੀ 'ਤੇ ਜਾਓ

ਮੀਰਾ ਦੱਤਾ ਗੁਪਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੀਰਾ ਦੱਤਾ ਗੁਪਤਾ
ਜਨਮ1907[1]
ਮੌਤ1983[2] (aged 76)
ਅਲਮਾ ਮਾਤਰਬੇਥੁਨ ਕਾਲਜ[3], ਕਲਕੱਤਾ
ਪੇਸ਼ਾਸਿੱਖਿਆਰਥੀ ਅਤੇ ਸਿਆਸਤਦਾਨ

ਮੀਰਾ ਦੱਤਾ ਗੁਪਤਾ (ਬੰਗਾਲੀ: মীরা দত্ত গুপ্ত) (5 ਅਕਤੂਬਰ, 1907 - 18 ਜਨਵਰੀ, 1983) ਇੱਕ ਜਾਣੀ-ਮਾਣੀ ਆਜ਼ਾਦੀ ਘੁਲਾਟੀਏ[4][5], ਸਿੱਖਿਆਰਥੀ, ਸਿਆਸਤਦਾਨ[6] ਅਤੇ ਕਲਕੱਤਾ ਵਿੱਚ ਔਰਤਾਂ ਦੇ ਮੁੱਦਿਆਂ ਦੀ ਲੜਨ ਦੀ ਕਾਰਕੁੰਨ ਰਹੀ ਸੀ।[7][8][9] ਉਹ ਬੰਗਾਲ ਵਿਚ ਵਿਧਾਨ ਸਭਾ (ਐਮ.ਐਲ.ਏ) ਦੀ ਮੈਂਬਰ[10] ਅਤੇ ਫਿਰ 1937 ਤੋਂ 1957 ਤੱਕ ਪੱਛਮੀ ਬੰਗਾਲ ਲਈ 20 ਸਾਲ ਕੰਮ ਕੀਤਾ ਸੀ, ਪਹਿਲੀ ਗੱਲ ਉਸਨੇ 1937 ਵਿੱਚ ਮਹਿਲਾਵਾਂ ਦੇ ਹਲਕੇ ਦੀ ਨੁਮਾਇੰਦਗੀ ਕੀਤੀ[11][12], ਅਤੇ ਫਿਰ 1952 ਤੋਂ 1957 ਭੋਵਨੀਪੁਰ ਦੀ ਨੁਮਾਇੰਦਗੀ ਕੀਤੀ। ਉਹ ਭੋਵਨੀਪੁਰ ਤੋਂ ਪਹਿਲੀ ਐਮ-ਐਲ.ਏ ਰਹੀ ਸੀ।[13] 

ਪਿਛੋਕੜ

[ਸੋਧੋ]

ਮੀਰਾ, ਸਾਰਤ ਦੱਤਾ ਗੁਪਤਾ, ਆਈਏਐਸ, ਭਾਰਤ ਦਾ ਅਕਾਊਂਟੈਂਟ ਜਨਰਲ (retd.) ਅਤੇ ਸਰਾਰਜਬਾਲਾ ਦੱਤਾ ਗੁਪਤਾ ਦੀ ਧੀ ਸੀ। ਉਸਦਾ ਜਨਮ 5 ਅਕਤੂਬਰ, 1907 ਨੂੰ ਉਸਦੇ ਨਾਨਕੇ ਘਰ ਢਾਕਾ ਵਿੱਚ ਹੋਇਆ ਸੀ।  ਉਸਦੇ ਦਾਦਾ ਪੂਰਵਜਾਂ ਨੇ ਢਾਕਾ ਜਿਲ੍ਹੇ ਦੇ ਜਨੇਸਰ ਪਿੰਡ ਦੀ ਤ੍ਰ੍ਪਾਸ਼ਾ ਵੱਲ ਦੀ ਪੱਧਰੀ ਜ਼ਮੀਨ ਦੀ ਮਾਲਕੀਅਤ ਕੀਤੀ ਸੀ, ਜਿਸ ਕਾਰਨ ਉਸਦਾ ਪਰਿਵਾਰ 1947 ਵਿੱਚ ਬੰਗਾਲ ਦੀ ਦੂਜੀ ਵੰਡ ਦੌਰਾਨ ਤੱਕ ਉੱਥੇ ਰਿਹਾ ਸੀ। ਉਸਦੇ ਦਾਦਕਿਆਂ ਦੇ ਰਿਸ਼ਤੇਦਾਰ ਇਸ ਵੰਡ ਤੋਂ ਬਹੁਤ ਪ੍ਰਭਾਵਿਤ ਨਹੀਂ ਸਨ ਇਸ ਲਈ ਉਨੀਵੀਂ ਸਦੀ ਦੇ ਅੰਤ ਤੋਂ ਪਰਿਵਾਰ ਦੇ ਬਹੁਤ ਸਾਰੇ ਮੈਂਬਰ ਕਲਕੱਤੇ ਵਿਚ ਰਹਿ ਰਹੇ ਸਨ ਅਤੇ ਕੰਮ ਕਰਦੇ ਸਨ। ਕਲਕੱਤਾ ਵਿੱਚ, ਹਾਜ਼ਰਾ ਰੋਡ ਉੱਪਰ, ਉਸਨੇ ਆਪਣੇ ਮਾਤਾ-ਪਿਤਾ ਨਾਲ ਆਪਣੇ ਜ਼ਿੰਦਗੀ ਦੇ ਬਹੁਤ ਸਾਲ ਗੁਜ਼ਾਰੇ ਸਨ। 

ਉਸਦੀ ਭਤੀਜੀ, ਸ਼ਾਂਤੀ ਦਾਸਗੁਪਤਾ, ਇਕ ਵਿਧਾਇਕ (ਐਮਐਲਏ) ਸੀ, ਜੋ ਪੱਛਮੀ ਬੰਗਾਲ ਦੀ ਸਰਕਾਰ (1972-77) ਵਿੱਚ ਸਿੱਖਿਆ ਮੰਤਰੀ ਸੀ। ਉਸਦਾ ਭਤੀਜ ਜਵਾਈ ਬਰੂਨ ਡੇ ਸੀ।[14]

ਜੀਵਨ ਅਤੇ ਸਿੱਖਿਆ

[ਸੋਧੋ]

ਉਹ ਸੈਂਟ ਜੋਹਨ'ਸ ਡਿਓਸਨ ਸਕੂਲ, ਕਲਕੱਤਾ ਅਤੇ ਬੇਥੁਨ ਕਾਲਜ[15], ਕਲਕੱਤਾ, ਕਲਕੱਤਾ ਯੂਨੀਵਰਸਿਟੀ ਦਾ ਕਾਲਜ[16] ਦੀ ਵਿਦਿਆਰਥੀ ਰਹੀ ਅਤੇ ਇਹ ਇੱਕ ਹੋਣਹਾਰ ਵਿਦਿਆਰਥੀ ਸੀ। ਉਸਨੇ ਆਪਣੀ ਐਮਐਸਸੀ ਗਣਿਤ ਵਿੱਚ ਕਲਕੱਤਾ ਯੂਨੀਵਰਸਿਟੀ ਤੋਂ, 1930 ਵਿੱਚ ਚੰਗੇ ਨੰਬਰਾਂ ਤੋਂ ਪੂਰੀ ਕੀਤੀ। 

ਉਸਦੇ ਮਾਤਾ-ਪਿਤਾ ਦੇਸ਼ਭਗਤ ਭਾਵਨਾ ਨਾਲ ਪ੍ਰੇਰਿਤ ਸਨ ਅਤੇ ਮੀਰਾ ਉਨ੍ਹਾਂ ਵਿਚਾਰਾਂ ਨੂੰ ਜਿਵੇਂ ਜਿਵੇਂ ਵੱਡੀ ਹੋ ਰਹਿ ਸੀ ਉਵੇਂ ਹੀ ਉਨ੍ਹਾਂ ਵਿਚਾਰਾਂ ਨੂੰ ਗ੍ਰਹਿਣ ਕਰ ਰਹਿ ਸੀ। ਉਸ ਸਮੇਂ ਉਸਦੇ ਪਿਤਾ ਸੀਨੀਅਰ ਸਰਕਾਰੀ ਅਧਿਕਾਰੀ ਸਨ, ਇਸ ਲਈ ਪੁਲਿਸ ਨੇ ਬਹੁਤ ਲੰਬਾ ਸਮਾਂ ਮੀਰਾ ਦੇ ਬਗਾਵਤੀ ਹੋਣ ਉੱਪਰ ਸ਼ੱਕ ਨਹੀਂ ਕੀਤਾ ਸੀ। ਹਜ਼ਰਾ ਰੋਡ 'ਤੇ ਉਹ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਅਤੇ ਉਸੇ ਘਰ ਵਿੱਚ ਉਹ ਕ੍ਰਾਂਤੀਕਾਰੀ ਪਾਰਟੀ ਵਰਕਰਾਂ ਲਈ ਗੁਪਤ ਰੂਪ ਵਿੱਚ ਦਸਤਾਵੇਜ਼, ਹਥਿਆਰ ਅਤੇ ਗੋਲਾ ਬਾਰੂਦ ਛੁਪਾਕੇ ਰੱਖਦੀ ਸੀ। 1946 ਦੇ ਕਲਕੱਤਾ ਦੰਗਿਆਂ ਦੇ ਦੌਰਾਨ ਉਸਨੇ ਮੁਸਲਿਮ ਅਤੇ ਹਿੰਦੂ ਦੰਗਾ ਪੀੜਤਾਂ ਦੋਵਾਂ ਨੂੰ ਸ਼ਰਨ ਦਿੱਤੀ। ਇਸ ਕੋਸ਼ਿਸ਼ ਵਿੱਚ ਉਸਦੇ ਆਪਣੇ ਪਰਿਵਾਰ ਦੇ ਮੈਂਬਰਾਂ ਨੇ ਵੀ ਉਸਦਾ ਸਰਗਰਮ ਸਮਰਥਨ ਕੀਤਾ, ਜਿਨ੍ਹਾਂ ਵਿੱਚ ਉਸਦੇ ਮਾਤਾ-ਪਿਤਾ ਵੀ ਸਨ।ਆਪਣੇ ਰਾਜਨੀਤਕ ਜੀਵਨ ਦੇ ਸ਼ੁਰੂਆਤੀ ਸਾਲਾਂ ਵਿੱਚ, ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਸੀ, ਪਰ ਮਗਰੋਂ ਉਹ ਭਾਰਤੀ ਕਾਂਗਰਸ ਪਾਰਟੀ ਤੋਂ ਨਿਰਾਸ਼ ਹੋ ਕੇ, ਉਹ ਫਾਰਵਰਡ ਬਲਾਕ ਵਿੱਚ ਸ਼ਾਮਲ ਹੋ ਗਈ।[17][14]

ਸਿਆਸੀ ਕੈਰੀਅਰ 

[ਸੋਧੋ]

ਉਹ ਭਾਰਤੀ ਕਾਂਗਰਸ ਪਾਰਟੀ ਦੀ 1937 ਅਤੇ 1946 ਤੱਕ ਸਰਗਰਮ ਮੈਂਬਰ ਰਹਿ ਸੀ। ਉਸਨੂੰ, ਚਾਰ ਵਾਰ (1937, 1942, 1946 ਅਤੇ 1951) ਬਤੌਰ ਬੰਗਾਲ ਦੀ ਵਿਧਾਨ ਸਭਾ ਮੈਂਬਰ ਵਜੋਂ ਚੁਣਿਆ ਗਿਆ ਸੀ, ਬਾਅਦ ਵਿੱਚ ਇਸਨੂੰ ਪੱਛਮੀ ਬੰਗਾਲ ਦਾ ਨਾਂ ਦੇ ਦਿੱਤਾ ਗਿਆ। ਉਸਨੂੰ ਤਤਕਾਲੀ ਮੁੱਖ ਮੰਤਰੀ ਬਿਧਾਨ ਚੰਦਰ ਰਾਏ ਤੋਂ ਬਾਅਦ, 1952 ਦੀ ਕੈਬਨਿਟ ਵਿੱਚ ਡਿਪਟੀ ਮੰਤਰੀ ਦੇ ਅਹੁਦੇ ਦਾ ਪ੍ਰਸਤਾਵ ਦਿੱਤਾ ਗਿਆ ਸੀ, ਜਿਸਦੀ ਪੇਸ਼ਕਸ਼ ਨੂੰ ਮੀਰਾ ਨੇ ਠੁਕਰਾ ਦਿੱਤਾ ਸੀ।[18]

ਮੌਤ

[ਸੋਧੋ]

ਉਸਦੀ ਮੌਤ 18 ਜਨਵਰੀ, 1983 ਨੂੰ 76 ਸਾਲ ਦੀ ਉਮਰ ਵਿੱਚ, ਨਮੋਨੀਆ ਕਾਰਨ ਹੋਈ। 

ਹਵਾਲੇ

[ਸੋਧੋ]
  1. https://www.spokeo.com/Mira-Gupta/Famous-Politician
  2. https://www.spokeo.com/Mira-Gupta/Famous-Politician
  3. "ਪੁਰਾਲੇਖ ਕੀਤੀ ਕਾਪੀ". Archived from the original on 2018-04-27. Retrieved 2018-05-12. {{cite web}}: Unknown parameter |dead-url= ignored (|url-status= suggested) (help)
  4. en:Category:Indian_women_educational_theorists
  5. https://steemit.com/freedom/@aarkay/the-brave-indian-women-freedom-fighters
  6. "ਪੁਰਾਲੇਖ ਕੀਤੀ ਕਾਪੀ". Archived from the original on 2018-04-27. Retrieved 2018-05-12. {{cite web}}: Unknown parameter |dead-url= ignored (|url-status= suggested) (help)
  7. https://en.unionpedia.org/i/West_Bengal_Board_of_Secondary_Education
  8. https://www.ranker.com/review/mira-dattagupta/1595699
  9. https://www.spokeo.com/Mira-Gupta/Famous-Politician
  10. http://www.writeopinions.com/mira-datta-gupta
  11. http://www.writeopinions.com/mira-datta-gupta
  12. https://www.spokeo.com/Mira-Gupta/Famous-Politician
  13. https://www.spokeo.com/Mira-Gupta/Famous-Politician
  14. 14.0 14.1 en:Mira Data Gupta
  15. "ਪੁਰਾਲੇਖ ਕੀਤੀ ਕਾਪੀ". Archived from the original on 2018-04-27. Retrieved 2018-05-12. {{cite web}}: Unknown parameter |dead-url= ignored (|url-status= suggested) (help)
  16. en:Bethune College
  17. "ਪੁਰਾਲੇਖ ਕੀਤੀ ਕਾਪੀ". Archived from the original on 2018-04-27. Retrieved 2018-05-12. {{cite web}}: Unknown parameter |dead-url= ignored (|url-status= suggested) (help)
  18. Key Highlights of General Elections 1951 to the Legislative Assembly of West Bengal Archived 30 September 2007 at the Wayback Machine.