ਪ੍ਰਿਆ ਤੇਂਦੁਲਕਰ
ਪ੍ਰਿਆ ਤੇਂਦੁਲਕਰ | |
---|---|
ਜਨਮ | [1] | 19 ਅਕਤੂਬਰ 1954
ਮੌਤ | 19 ਸਤੰਬਰ 2002[2] | (ਉਮਰ 47)
ਮੌਤ ਦਾ ਕਾਰਨ | ਦਿਲ ਦਾ ਦੌਰਾ |
ਟੈਲੀਵਿਜ਼ਨ | ਰਜਨੀ |
ਜੀਵਨ ਸਾਥੀ | ਕਰਨ ਰਾਜ਼ਡਨ (m. 1988; sep. 1995) |
ਪ੍ਰਿਆ ਤੇਂਦੁਲਕਰ (19 ਅਕਤੂਬਰ 1954 – 19 ਸਤੰਬਰ, 2002)[4][5] ਇੱਕ ਭਾਰਤੀ ਅਭਿਨੇਤਰੀ,[6] ਸਮਾਜਿਕ ਕਾਰਕੁੰਨ ਅਤੇ ਇੱਕ ਲੇਖਕ ਸੀ[7], ਇੱਕ ਟੀਵੀ ਅਦਾਕਾਰਾ[8] ਜਿਸਨੂੰ ਟੀਵੀ ਸੀਰੀਜ਼ "ਰਜਨੀ" (1984) ਵਿਚਲੀ ਅਹਿਮ ਭੂਮਿਕਾ ਲਈ ਵਧੇਰੇ ਜਾਣਿਆ ਜਾਂਦਾ ਹੈ।[5][5][9] ਪ੍ਰਿਆ ਤੇਂਦੁਲਕਰ ਨੂੰ ਵਧੇਰੇ ਕਰਕੇ ਪਿਆਰ ਇਸ਼ਕ਼ ਔਰ ਮਹੁਬੱਤ (2001), ਰਾਜਾ ਕੋ ਰਾਨੀ ਸੇ ਪਿਆਰ ਹੋ ਗਯਾ[10] (2000) ਅਤੇ ਪ੍ਰੇਮ ਸ਼ਾਸਤਰ (1999) ਵਰਗੀਆਂ ਫ਼ਿਲਮਾਂ ਵਿਚਲੇ ਕੰਮ ਲਈ ਜਾਣੀ ਜਾਂਦੀ ਹੈ।[11][12]
ਸ਼ੁਰੂਆਤੀ ਜੀਵਨ
[ਸੋਧੋ]ਪ੍ਰਿਯਾ ਨੇ ਆਪਣੇ ਬਚਪਨ ਤੋਂ ਕਲਾ ਅਤੇ ਸੱਭਿਆਚਾਰ ਵੱਲ ਝੁਕਾਅ ਦਰਸਾਇਆ ਕਿਉਂਕਿ ਉਸਦੇ ਪਿਤਾ ਪ੍ਰਸਿੱਧ ਲੇਖਕ ਵਿਜੈ ਤੇਂਦੁਲਕਰ ਸਨ।[3][13][14]
ਕੈਰੀਅਰ
[ਸੋਧੋ]ਉਸਦਾ ਪਹਿਲੀ ਇੱਕ ਸਟੇਜ ਪਲੇਅ ਹੈਯ ਵਦਨ (1969) ਵਿੱਚ ਇੱਕ ਗੁੱਡੀ ਦੇ ਰੂਪ ਵਿੱਚ ਸੀ ਜਿਸਨੂੰ ਦੇ ਕਲਪਨਾ ਲਾਜਮੀ ਖੇਡਿਆ। ਬਾਅਦ ਵਿੱਚ ਉਹ 5 ਸਟਾਰ ਹੋਟਲ ਦੀ ਸਰਵਿਸ ਰਿਸੈਪਸ਼ਨਿਸਟ, ਇੱਕ ਏਅਰ ਹੋਸਟੇਸ ਅਤੇ ਇੱਕ ਪਾਰਟ ਟਾਈਮ ਮਾਡਲ ਦੇ ਤੌਰ ਤੇ ਵੱਖ-ਵੱਖ ਨੌਕਰੀਆਂ ਵਿਚਾਲੇ ਅਲੱਗ-ਅਲੱਗ ਨੌਕਰੀਆਂ ਕੀਤੀਆਂ, ਅਤੇ ਉਹ ਇੱਕ ਨਿਊਜ਼ ਰੀਡਰ ਵੀ ਸੀ।[2]
ਉਸ ਦੀ ਪਹਿਲੀ ਫ਼ਿਲਮ ਸ਼ਿਆਮ ਬੇਨੇਗਲ ਦੀ ਫ਼ਿਲਮ ਅੰਕੁਰ (1974) ਸੀ, ਜਿਸ ਵਿੱਚ ਉਸਨੇ ਅਨੰਤ ਨਾਗ ਦੀ ਅਧੀਨ ਪਤਨੀ ਦੀ ਭੂਮਿਕਾ ਨਿਭਾਈ। ਇਸ ਤੋਂ ਬਾਅਦ ਉਸਨੇ ਆਪਣੀ ਦਿਲਚਸਪੀ ਮਰਾਠੀ ਫਿਲਮਾਂ ਵੱਲ ਬਦਲ ਦਿੱਤੀ ਅਤੇ ਤਕਰੀਬਨ ਇੱਕ ਦਰਜਨ ਮਰਾਠੀ ਪਰਿਵਾਰਕ ਸੋਸ਼ਲਜ਼ ਫਿਲਮਾਂ ਵਿੱਚ ਅਨੇਕ ਅਭਿਨੇਤਾ ਅਸ਼ੋਕ ਸਾਰਫ, ਰਵਿੰਦਰ ਮਹਾਜਨੀ ਅਤੇ ਮਹੇਸ਼ ਕੋਠਾਰੇ ਵਰਗੇ ਸਿਤਾਰਿਆਂ ਨੇ ਨਾਲ ਭੂਮਿਕਾ ਨਿਭਾਈ। ਉਸਨੇ ਇੱਕ ਕੰਨੜ ਫ਼ਿਲਮ ਮਿੰਚਿਨਾ ਓਟਾ, ਵਿੱਚ ਅਨੰਤ ਨਾਗ ਦੇ ਨਾਲ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ।
ਉਸਨੇ ਆਪਣੀ ਟੀਵੀ ਸੀਰੀਜ਼ 'ਰਜਨੀ (1985) ਦੇ ਨਾਲ ਕੌਮੀ ਪ੍ਰਸਿੱਧੀ' ਪ੍ਰਾਪਤ ਕੀਤੀ ਸੀ[1][2], ਜਿੱਥੇ ਉਸਨੇ ਇੱਕ ਘਰੇਲੂ ਔਰਤ ਦੀ ਭੂਮਿਕਾ ਨਿਭਾਈ ਸੀ, ਜੋ ਕਿਸੇ ਵੀ ਅਨਿਆਂ ਦੇ ਨਾਲ ਨਹੀਂ ਖੜ੍ਹਦੀ ਸੀ ਅਤੇ ਜਨਤਕ ਸਮਾਜਕ ਮੁੱਦਿਆਂ ਨੂੰ ਹੱਲਾਸ਼ੇਰੀ ਦੇ ਸਕੀ। ਉਸਦਾ ਚਰਿੱਤਰ ਰਜਨੀ ਪੂਰੇ ਭਾਰਤ ਭਰ ਵਿੱਚ ਇੱਕ ਪਰਿਵਾਰਕ ਨਾਂ ਬਣ ਗਿਆ।[15] ਬਾਅਦ ਵਿੱਚ, ਉਸਨੇ ਵਿਜੇ ਤੇਂਦੁਲਕਰ[16] ਦੀ ਟੀਵੀ ਟੀਵੀ ਸੀਰੀਜ਼, ਸਵਯਮਸਿੱਦਧਾ, ਵਿੱਚ ਇੱਕ ਹੋਰ ਨਾਰੀਵਾਦੀ ਭੂਮਿਕਾ ਨਿਭਾਈ। ਮਸ਼ਹੂਰ ਟੀਵੀ ਸ਼ੋਅ ਹਮ ਪਾਂਚ ਵਿੱਚ ਵੀ ਇਸਨੇ ਅਹਿਮ ਭੂਮਿਕਾ ਨਿਭਾਈ।[17]
ਉਸਨੇ ਇੱਕ ਗੁਜਰਾਤੀ ਫ਼ਿਲਮ "ਪੂਜਾ ਨਾ ਫੂਲ" ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਜੋ ਆਪਣੇ ਸਮੇਂ ਦੀ ਇੱਕ ਪ੍ਰਸਿੱਧ ਫ਼ਿਲਮ ਸੀ।[13][18]
ਮੌਤ
[ਸੋਧੋ]ਪ੍ਰਿਆ ਅੱਕਾ 'ਰਜਨੀ' ਦੀ ਮੌਤ 19 ਸਤੰਬਰ, 2002 ਨੂੰ ਉਸਦੀ ਰਿਹਾਇਸ਼ ਪ੍ਰਭਾਦੇਵੀ ਵਿੱਖੇ ਲੰਬਾ ਸਮਾਂ ਬ੍ਰੈਸਟ ਕੈਂਸਰ ਨਾਲ ਜੂਝਣ ਤੋਂ ਬਾਅਦ ਦਿਲ ਦਾ ਦੌਰਾ ਪੈ ਜਾਣ ਕਾਰਨ ਹੋਈ।[14][19][20]
ਨਿੱਜੀ ਜ਼ਿੰਦਗੀ
[ਸੋਧੋ]ਉਸਨੇ "ਰਜਨੀ" ਸੀਰੀਜ਼ ਵਿਚਲੇ ਆਪਣੇ ਸਹਿਯੋਗੀ ਕਲਾਕਾਰ, ਕਰਨ ਰਾਜ਼ਡਨ, ਨਾਲ 1988 ਵਿੱਚ ਵਿਆਹ ਕਰਵਾਇਆ ਪਰ 1995 ਵਿੱਚ ਵਿਭਚਾਰੀ ਜਾਂ ਬਦਕਾਰੀ ਕਾਰਨ ਉਸ ਨਾਲ ਵੱਖ ਹੋ ਗਈ ਸੀ। ਪ੍ਰਿਆ ਮਰਾਠੀ ਅਦਾਕਾਰ, ਵਿਜੈ ਤੇਂਦੁਲਕਰ ਦੀ ਧੀ ਸੀ।[21]
ਹਵਾਲੇ
[ਸੋਧੋ]- ↑ 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2018-01-11. Retrieved 2018-05-31.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 2.3 http://www.indiantelevision.com/headlines/y2k2/sep/sep86.htm
- ↑ 3.0 3.1 "ਪੁਰਾਲੇਖ ਕੀਤੀ ਕਾਪੀ". Archived from the original on 2018-02-12. Retrieved 2018-05-31.
- ↑ "Priya Tendulkar". IndiCine. Archived from the original on 4 ਮਾਰਚ 2016. Retrieved 12 July 2012.
{{cite web}}
: Unknown parameter|dead-url=
ignored (|url-status=
suggested) (help) - ↑ 5.0 5.1 5.2 https://www.goodreads.com/author/show/6597499.Priya_Tendulkar
- ↑ "Priya 'Rajni' Tendulkar passes away". Rediff. Retrieved 12 July 2012.
- ↑ https://in.bookmyshow.com/person/priya-tendulkar/IEIN004350
- ↑ https://www.veethi.com/india-people/priya_tendulkar-profile-2721-17.htm
- ↑ http://www.thehindu.com/thehindu/mag/2002/09/29/stories/2002092900010400.htm
- ↑ http://www.bfi.org.uk/films-tv-people/4ce2ba23ac3f6
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-07-23. Retrieved 2018-05-31.
- ↑ http://www.bollywoodhungama.com/celebrity/priya-tendulkar/filmography/
- ↑ 13.0 13.1 http://www.rediff.com/news/2002/sep/19priya2.htm
- ↑ 14.0 14.1 https://timesofindia.indiatimes.com/entertainment/hindi/bollywood/news/Actress-Priya-Tendulkar-dies-of-heart-attack/articleshow/22670282.cms
- ↑ https://www.hindustantimes.com/tv/how-the-late-priya-tendulkar-took-the-nation-by-storm-in-rajani/story-WqShbUx0UTEEAvQbrasy6K.html
- ↑ wikipedia on Vijay Tendulkar
- ↑ http://zeenews.india.com/tags/priya-tendulkar.html
- ↑ "ਪੁਰਾਲੇਖ ਕੀਤੀ ਕਾਪੀ". Archived from the original on 2021-09-28. Retrieved 2018-05-31.
- ↑ https://www.theguardian.com/news/2002/oct/17/guardianobituaries.filmnews1
- ↑ https://gulfnews.com/news/uae/general/literary-world-mourns-priya-tendulkar-1.399164
- ↑ https://www.indiatoday.in/magazine/obituary/story/20020930-marathi-playwright-vijay-tendulkar-daughter-actor-priya-tendulkar-passes-away-796231-2002-09-30