ਚਿੱਠੀਅਾਂ ਬਿਨ ਸਿਰਨਾਵਿਓਂ
ਲੇਖਕ | ਜੀ. ਵੀ. ਪਲੈਖ਼ਾਨੋਵ |
---|---|
ਦੇਸ਼ | ਰੂਸ |
ਭਾਸ਼ਾ | ਮੂਲ ਭਾਸ਼ਾ ਰੂਸੀ ਤੇ ਅਨੁਵਾਦ-ਪੰਜਾਬੀ ਭਾਸ਼ਾ |
ਵਿਸ਼ਾ | ਇਤਿਹਾਸ ਦਾ ਭੌਤਿਕਵਾਦੀ ਅਧਿਐਨ |
ਪ੍ਰਕਾਸ਼ਕ | ਨਵਯੁਗ ਪਬਲਿਸ਼ਰਜ਼ |
ਸਫ਼ੇ | 307 |
'ਚਿੱਠੀਆਂ ਬਿਨ ਸਿਰਨਾਵਿਓਂ' ਪੁਸਤਕ "ਨਵਯੁਗ ਪਬਲਿਸ਼ਰਜ਼-ਨਵੀਂ ਦਿੱਲੀ" ਦੁਆਰਾ ਪ੍ਰਕਾਸ਼ਿਤ ਜੀ. ਵੀ. ਪਲੈਖ਼ਾਨੋਵ ਦੀ ਰਚਨਾ ਹੈ, ਜਿਸ ਨੂੰ ਡਾ. ਹਰਿਭਜਨ ਸਿੰਘ ਨੇ ਅਨੁਵਾਦ ਕੀਤਾ ਹੈ। ਇਸ ਪੁਸਤਕ ਦਾ ਛਾਪਕ ਐਚ.ਐਸ. ਆਫਸੈਟ ਹੈ। ਆਲੋਚਨਾ ਵਿਧਾ ਦੀ ਇਹ ਪੁਸਤਕ 'ਚ ਵੱਖ-ਵੱਖ ਚਿੱਠੀਆਂ ਰਾਹੀਂ ਸਮਾਜ ਦੇ ਅੰਗਾਂ ਨੂੰ ਸਾਹਿਤਕ ਨੁਕਤਾਨਿਗ਼ਾਰ ਤੋਂ ਪੁਨਰ-ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਹੈ।
ਚਿੱਠੀਆਂ
[ਸੋਧੋ]ਇਸ ਭਾਗ ਵਿੱਚ "ਛੇ"(ਅਸਲ 'ਚ "ਪੰਜ" ਕਿਉਂਕਿ 'ਚੌਥੀ' ਅਸਲੋਂ ਹੀ ਮਿਲੀ ਨਹੀਂ ਤੇ ਪਹਿਲੀ, ਦੂਸਰੀ, ਤੀਸਰੀ, ਪੰਜਵੀਂ ਤੇ ਛੇਵੀਂ ਚਿੱਠੀ ਹੀ ਪੁਸਤਕ 'ਚ ਹੈ) ਵੱਖ-ਵੱਖ ਵਿਸ਼ਿਆਂ ਅਨੁਸਾਰ ਚਿੱਠੀਆਂ ਹਨ, ਜੋ ਹੁਣ ਤੱਕ ਸਮਾਜ, ਜ਼ਿੰਦਗੀ ਨੂੰ ਵੇਖਣ ਦੇ ਨਜ਼ਰੀਏ ਸੰਬੰਧੀ ਪ੍ਰਗਟਾਏ ਵਿਚਾਰਾਂ ਦਾ ਮੁਲਾਂਕਣ/ਆਲੋਚਨਾ ਵੀ ਨਾਲ਼ੋ ਨਾਲ਼ ਕਰਦੀਆਂ, ਨਵਾਂ ਨਜ਼ਰੀਏ ਪੇਸ਼ ਕਰਦੀਆਂ ਹਨ, ਜਿਵੇਂ-
ਪਹਿਲੀ ਚਿੱਠੀ
[ਸੋਧੋ]ਇਸ ਚਿੱਠੀ 'ਚ ਕਲਾ ਦੇ ਚਿੰਨ੍ਹਾਂ ਭਾਵ ਸ਼ਿੰਗਾਰ ਆਦਿ ਤੋਂ ਕਿਸੇ ਕਬੀਲੇ ਸੰਬੰਧੀ ਸੁਹਜ ਭਾਵਾਂ ਦਾ ਤੇ ਮਨੋ-ਬਿਰਤੀ ਦੇ ਭੇਦ ਦੇ ਪਤਾ ਲੱਗਣ ਬਾਰੇ ਵੀਚਾਰ ਕੀਤੀ ਹੈ। 'ਕਾਸਾਲਿਸ' ਇਹ ਗੱਲ ਬਾਸੂਤੋ ਕਬੀਲੇ ਦੇ ਕਾਫ਼ੀਰਾਂ ਬਾਰੇ ਕਹਿੰਦਾ ਹੈ, ਕਿ ਇਸ ਕਬੀਲੇ ਦੀਆਂ ਔਰਤਾਂ ਨੇ ਆਪਣੀਆਂ ਬਾਹਾਂ 'ਚ ਧਾਤ (ਲੋਹੇ) ਦੇ ਚੂੜੇ ਪਾਏ ਹੁੰਦੇ ਹਨ, ਜੋ ਚੱਲਣ ਵੇਲ਼ੇ ਛਣਕਦੇ ਹਨ। ਇਹ ਵਜ਼ਨਦਾਰ ਹੁੰਦੇ ਹਨ, ਪਰ ਫ਼ਿਰ ਵੀ ਇਸ ਨੂੰ ਸੁੰਦਰਤਾ ਨਾਲ਼ ਜੋੜਿਆ ਗਿਆ ਕਿਉਂਕਿ ਲੋਹਾ ਉਹਨਾਂ ਲਈ ਕੀਮਤੀ ਧਾਤ ਹੈ ਤੇ ਇਸੇ ਨਾਲ਼ ਆਮੀਰੀ ਤੇ ਸੁੰਦਰਤਾ ਜੁੜੀ ਹੈ[1]। ਬ੍ਰਾਜ਼ੀਲ ਦੇ 'ਕੁਣ' ਕਬੀਲੇ ਵੀ ਕੰਮ ਵੇਲ਼ੇ ਲੈਅਆਤਮਿਕ ਆਵਾਜ਼ ਕੱਢਦੇ ਹਨ। ਇਹਨਾਂ ਦਾ ਸੰਬੰਧ ਕਾਵਿ-ਰੂਪਾਂ ਦੀ ਬਜਾਏ ਕਾਵਿ-ਵਸਤਾਂ ਨਾਲ਼ ਹੈ।[2] ਇਉਂ ਹੋਰ ਵੀ ਅਧਿਐਨ ਕੀਤਾ ਹੈ।
ਦੂਸਰੀ ਚਿੱਠੀ
[ਸੋਧੋ]ਇਹ 'ਆਦਿਮ ਲੋਕਾਂ' ਦੀ ਕਲਾ ਦੇ ਰਹੱਸ ਖੋਲਣ ਦੀ ਕੋਸ਼ਿਸ਼ 'ਚ ਯਤਨਸ਼ੀਲ ਚਿੱਠੀ ਹੈ। ਜਿਸ 'ਚ ਉਹਨਾਂ ਦੇ ਸਮਾਜਿਕ ਪ੍ਰਸੰਗਾਂ ਵਿੱਚ ਕਲਾ ਸੰਬੰਧੀ ਸਮਝਣ ਦਾ ਯਤਨ ਕੀਤਾ ਹੈ। ਆਦਿਮ ਮਾਨਵ ਹਰ ਤਰ੍ਹਾਂ ਦਾ ਕਾਰਜ ਕਰਦਾ ਸੀ ਪਰ 'ਜੁੱਟ' 'ਚ ਰਹਿ ਕੇ। ਇਹ ਵੱਖਰੀ ਗੱਲ ਹੈ ਕਿ ਉਸਨੇ ਹਥਿਆਰ ਤੇ ਅੱਗ ਦੀ ਵਰਤੋਂ ਬਾਰੇ ਸਿੱਖ ਲਿਆ ਸੀ, ਪਰ ਇਹ 'ਇੱਕ-ਜੁੱਟਤਾ' ਦਾ ਹੀ ਨਤੀਜਾ ਸੀ। ਲੇਖਕ ਅਨੁਸਾਰ ਜਿੱਥੇ ਸਾਂਝੀ ਕਿਰਿਆ ਲਈ ਲੋਕ ਜੁੱਟਦੇ ਹੀ ਨਹੀਂ, ਉੱਥੇ ਕਦੇ ਕਲਾ ਪੈਦਾ ਨਹੀਂ ਹੋ ਸਕਦੀ।[3]
ਤੀਸਰੀ ਚਿੱਠੀ
[ਸੋਧੋ]ਇਹ ਉਸ ਤੋਂ ਅਗਲੇਰੇ ਪੜ੍ਹਾਅ ਹੈ ਕਿ ਮਨੁੱਖ ਖੁ਼ਰਾਕ ਲਈ ਕੱਲ-ਮਕੱਲੇ ਦੀ ਤਲਾਸ਼ 'ਚੋਂ ਅਰਥਚਾਰਾ ਪੈਦਾ ਹੋਇਆ ? ਬੂਚਰ ਅਨੁਸਾਰ, "ਇਹ ਅਸੰਭਵ ਹੈ।" ਅਰਥਚਾਰੇ ਲਈ ਅਨੇਕਾਂ ਯਤਨ ਕਾਰਜਸ਼ੀਲ ਸਨ। ਕਾਰਜ ਪ੍ਰਮੁੱਖ ਕਾਰਨ ਸੀ, ਜਿਸ ਦਾ ਮਤਲਬ ਹੈ-ਕਿਸੇ ਸੁਚੇਤ ਉਦੇਸ਼ ਪ੍ਰਤੀ ਸਰੀਰਕ ਸ਼ਕਤੀ ਦੀ ਵਰਤੋਂ। ਇਸ ਲਈ ਪਹਿਲਾਂ ਖੇਡਾਂ ਹੋਂਦ 'ਚ ਆਈਆਂ, ਫ਼ਿਰ ਸ਼ਿਕਾਰ ਲਈ ਹਥਿਆਰ ਹੋਂਦ 'ਚ ਆਏ। ਇਸ ਦੇ ਨਾਲ਼ ਹੀ ਸ਼ਕਤੀ, ਉਸਦੇ ਨਾਲ਼ ਹੀ ਉਸਦਾ ਕੇਂਦਰੀਕਰਨ, ਜਿਸ ਨਾਲ਼ ਅਰਥਚਾਰੇ ਦਾ ਸੰਕਲਪ ਹੋਂਦ 'ਚ ਆਇਆ ਤੇ ਗ਼ੁਲਾਮਦਾਰੀ ਯੁੱਗ ਦੇ ਸ਼ੁਰੂਆਤ ਦੇ ਸੰਕੇਤ ਸ਼ੁਰੂ ਹੋ ਗਏ ਸਨ। ਇਸ ਦੇ ਵਿੱਚ ਹੀ 'ਕਲਾ' ਵੀ ਮੌਜੂਦ ਸੀ ਪਰ ਲੇਖਕ ਦਾ ਵਿਚਾਰ ਹੈ ਕਿ ਆਦਿਮ ਕਲਾ ਦਾ ਇਤਿਹਾਸ ਉੱਕਾ ਸਾਡੇ ਸਮਝ 'ਚ ਨਹੀਂ ਆ ਸਕਦਾ ਕਿਉਂਕਿ ਕਲਾ 'ਕੰਮ' ਨਾਲ਼ੋਂ ਵੀ ਪੁਰਾਣੀ ਹੈ।[4] ਉਂਝ ਅਰਥਚਾਰੇ ਦਾ ਜਨਮ ਖੇਡ ਦੇ ਮੁੱਢਲੇ ਰੂਪ ਤੋਂ ਪੈਦਾ ਹੋਇਆ ਕਿਉਂਕਿ ਇਹ ਉਪਜਾਉ ਸ਼ਕਤੀਆਂ ਨਾਲ਼ ਜੁੜੀ ਕਿਰਿਆ ਸੀ, ਇਸ ਹਿਸਾਬ ਨਾਲ਼ ਉਪਯੋਗੀ ਕਿਰਿਆ ਦਾ ਸਥਾਨ ਖੇਡ ਤੋਂ ਪਹਿਲਾ ਹੈ ਭਾਵ ਉਪਯੋਗੀ ਕਿਰਿਆ ਖੇਡ ਤੋਂ ਪੁਰਾਣੀ ਹੈ। ਕਿਉਂਕਿ ਖੇਡ ਮੁੱਢਲੇ ਰੂਪ ਵਿੱਚ ਸਰੀਰਕ ਸ਼ਕਤੀ ਦੇ ਖਪਤ ਹੋਂ ਦਾ ਜ਼ਰੀਆ ਸੀ ਤੇ ਫ਼ਿਰ ਇਹ ਸਿਰਜਨਾਤਮਿਕ ਕਾਰਜ ਦ3 ਨਾਲ਼ ਵੀ ਜੁੜ ਗਿਆ ਅਤੇ ਉਪਯੋਗੀ ਕਿਰਿਆ ਨਾਲ਼ ਵੀ। ਉਪਯੋਗ ਕਿਰਿਆ ਨੇ ਹੀ ਮੁੱਢਲੇ ਅਰਥਚਾਰੇ ਨੂੰ ਜਨਮ ਦੇ ਕੇ ਉਸ ਦਾ ਵਿਕਾਸ ਕੀਤਾ। ਆਰੰਭਿਕ ਸਮੇਂ 'ਚ ਇਹ ਕਿਰਿਆ ਕਲਾ ਦੇ ਸੁਖ਼ਮ ਰੂਪ ਦਾ ਪ੍ਰਗਟਾਅ ਸੀ, ਇਉਂ "ਕਲਾ" ਦਾ ਆਦਿਮ ਸਮਾਜ 'ਚ ਵੀ ਤੇ ਅਰਥਚਾਰੇ 'ਚ ਵੀ ਵਿਸ਼ੇਸ਼ ਸਥਾਨ ਰਿਹਾ ਹੈ। "ਸਪੈਂਸਰ" ਨੇ ਵੀ ਇਸ ਨੂੰ ਦ੍ਰਿੜਾਇਆ ਹੈ। ਸੋ, ਕੰਮ ਕਲਾ ਤੋਂ ਪੁਰਾਣਾ ਹੈ। ਕਿਉਂਕਿ ਅਰੰਭਿਕ ਰੂਪ 'ਚ ਕਾਰਜ ਜਾਂ ਕੰਮ ਦਾ ਖ਼ਾਸ ਉਦੇਸ਼ ਸੀ, ਜੋ ਸਮਾਂ ਪਾ ਕੇ "ਕਲਾ" ਨਾਲ਼ ਜੁੜ ਗਿਆ।
ਚੌਥੀ ਚਿੱਠੀ
[ਸੋਧੋ]'ਚੌਥੀ ਚਿੱਠੀ' ਮੂਲ ਕਿਤਾਬ 'ਚ ਵੀ ਨਹੀਂ ਤੇ ਸਿਰਫ਼ ਪਹਿਲੀ, ਦੂਸਰੀ, ਤੀਸਰੀ, ਪੰਜਵੀਂ ਤੇ ਛੇਵੀਂ ਚਿੱਠੀ ਹੀ ਪੁਸਤਕ 'ਚ ਦਰਜ਼ ਹੈ।
ਪੰਜਵੀਂ ਚਿੱਠੀ
[ਸੋਧੋ]ਇਸ ਚਿੱਠੀ 'ਚ ਆਦਿਮ ਲੋਕਾਂ ਦੀ ਕਲਾ ਬਾਰੇ ਗੱਲ ਕੀਤੀ ਗਈ ਹੈ। ਇਸ ਕਲਾ ਨੂੰ ਜਰਮਨ ਲੋਕ ਨੇਚਰਵੋਕਰ(Natur-Voker) ਕਹਿੰਦੇ ਹਨ। ਇਸ ਦੀ ਇਤਿਹਾਸ ਦੀ ਭੌਤਿਕਵਾਦੀ ਦ੍ਰਿਸ਼ਟੀ ਰਾਹੀਂ ਸਮਝਣ ਦਾ ਯਤਨ ਕੀਤਾ ਗਿਆ ਹੈ। 'ਲੁਇਸ ਐੱਚ. ਮੌਰਗਨ' ਨੇ ਮਿਥਿਆ ਹੈ ਕਿ ਪ੍ਰਚੀਨ ਸਮਾਜ 'ਚ "ਸੱਭਿਅਤਾ ਦਾ ਯੁੱਗ" ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਮਨੁੱਖ ਨੇ ਸਵੱਰ-ਲਿਪੀ ਦੀ ਕਾਢ ਕੱਢੀ ਤੇ ਲਿਖਣਾ ਸ਼ੁਰੂ ਕੀਤਾ। 'ਨਾਚ' ਦੇ ਮੁੱਖ ਰੂਪ ਰੱਖ ਕੇ ਉਸ ਦੀ ਕਿਰਿਆਵਾਂ ਅਨੁਸਾਰ "ਆਦਿਮ ਸਮਾਜ" ਦੀ ਕਲਾ ਬਾਰੇ ਵੀਚਾਰ ਕੀਤੀ ਹੈ। ਲੇਖਕ ਕਹਿੰਦਾ ਹੈ ਕਿ ਗਹਿਣਿਆਂ ਦੇ ਚਰਿੱਤਰ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਕਬੀਲੇ ਦੀਆਂ ਉਤਪਾਦਕ ਸ਼ਕਤੀਆਂ ਕਿਸ ਅਵਸਥਾ 'ਚ ਹਨ।[5] ਆਰੰਭ ਵਿੱਚ ਵਸਤੂਆਂ ਉਪਯੋਗ ਦੇ ਤੌਰ 'ਤੇ ਵਰਤੀਆਂ ਜਾਣੀਆਂ ਸ਼ੁਰੂ ਹੋਈਆਂ, ਫ਼ਿਰ ਇਹ ਸੋਹਣੀਆਂ ਲੱਗਣ ਲੱਗੀਆਂ ਤੇ ਜੀਵਨ ਦਾ ਹਿੱਸਾ ਬਣ ਗਈਆਂ। ਇਹਨਾਂ ਵਸਤਾਂ ਵਿੱਚ ਹੀ 'ਕਲਾ' ਦੇ ਉੱਤਮ ਨਮੂਨੇ ਸਨ।
ਛੇਵੀਂ ਚਿੱਠੀ
[ਸੋਧੋ]ਇਸ 'ਚ ਕੇਂਦਰੀ ਬ੍ਰਾਜ਼ੀਲ ਤੇ ਨਿਉ ਗਿਨੀ ਦੇ ਪਾਪੂਆਂ ਲੋਕਾਂ ਦੀ ਕੰਘੀ ਦੇ ਰੂਪ, ਫਲਾਂ(ਜਾਂ ਸ਼ਬਜੀਆਂ, ਜਿਵੇਂ-ਕੱਦੂ) ਨੂੰ ਬਰਤਨ ਦੇ ਤੌਰ 'ਤੇ ਵਰਤਣ ਦੇ ਹਵਾਲੇ ਨਾਲ਼ ਵੀਚਾਰ, ਰੇਖਾ ਗਣਿਤ, ਪਹਿਰਾਵੇ, ਭੂਗੋਲ ਆਦਿ ਬਾਰੇ ਗੱਲ ਕੀਤੀ ਹੈ ਤੇ ਵਿਚਾਰ ਪੇਸ਼ ਕੀਤਾ ਹੈ ਕਿ ਉਸ ਸਮੇਂ ਦੇ ਮਨੁੱਖ ਨੂੰ ਬਹੁਤਾ ਕੁਝ ਉਸਦੀ ਲੋੜ ਨੇ ਹੀ ਦੇ ਦਿੱਤਾ। ਜਿਵੇਂ- ਸ਼ਿਕਾਰੀ ਨੂੰ ਚਿੱਤਰਕਲਾ ਤੇ ਮੂਰਤੀਕਲਾ[6] "ਵਾਨ ਦੇਨ ਸਤੇਨੇਨ" ਨੇ ਬਹੁਤ ਉਚਿਤ ਕਿਹਾ ਹੈ ਕਿ ਜਰਮਨ ਸ਼ਬਦ ਜ਼ੀਸ਼ਨੇਨ(Zeichnen) ਆਦਿਮ ਸਮਾਜ ਦੀ ਰੇਖਾਚਿੱਤਰ-ਕਲਾ ਦੇ ਮੁੱਢ ਨਾਲ਼ ਆਪਣੇ ਸੰਬੰਧ ਦਾ ਪਤਾ ਦਿੰਦਾ ਹੈ। ਸਪਸ਼ਟ ਹੈ ਕਿ ਇਸ ਸ਼ਬਦ ਦੀ ਉਤਪਤੀ ਜ਼ੀਸ਼ੇਨ(Zeichen) ਤੋਂ ਹੋਈ ਹੈ, ਜਿਸ ਦਾ ਅਰਥ ਹੈ 'ਚਿਹਨ'। ਵਾਨ ਦੇਨ ਸਤੇਨੇਨ ਦਾ ਵਿਚਾਰ ਹੈ ਕਿ ਸੰਸਾਰ-ਸਾਧਨ ਦੇ ਰੂਪ ਵਿੱਚ ਚਿਹਨ-ਰਚਨਾ ਦਾ ਜਨਮ ਰੇਖਾ-ਚਿੱਤਰਾਂ ਤੋਂ ਪਹਿਲਾਂ ਹੋਇਆ।[7] ਇਉਂ ਕਲਾ ਦਾ ਵਿਕਾਸ ਹੁੰਦਾ ਆਇਆ।
ਕਲਾ ਤੇ ਸਮਾਜਿਕ ਜੀਵਨ
[ਸੋਧੋ]ਇਸ 'ਚ ਕਲਾ ਦਾ ਸਮਾਜ ਨਾਲ਼ ਸੰਬੰਧ ਅਤੇ ਸਮਾਜੀ ਜੀਵਨ ਬਾਰੇ ਵੱਖ-ਵੱਖ ਵਿਦਵਾਨਾਂ ਨੂੰ ਆਲੋਚਨਾਤਕ ਨੁਕਤੇ ਤੋਂ ਲੈ ਕੇ ਵੀਚਾਰ ਕੀਤਾ ਹੈ। ਇਹ ਸਾਲ 1912 ਈ: 'ਚ ਲੇਖਕ ਵੱਲੋਂ ਲੀਗ ਅਤੇ ਪੈਰਿਸ ਵਿੱਚ ਰੂਸੀ ਜ਼ੁਬਾਨ 'ਚ ਦਿੱਤਾ ਵਖਿਆਨ ਹੈ, ਜੋ ਖ਼ੁਦ ਹੀ ਲੇਖਕ ਵੱਲੋਂ ਲਿਖਤੀ ਰੂਪ 'ਚ ਢਾਲ ਕੇ ਭੇਟ ਕੀਤਾ ਹੈ। ਮੌਖਿਕ ਰੂਪ ਨਾਲ਼ੋਂ ਫ਼ੇਰ ਵੀ ਕੁਝ ਕੁ ਅੰਸ਼ ਰਹਿ ਗਿਆ, ਜੋ ਇਸ 'ਚ ਨਹੀਂ ਆਇਆ।
ਭਾਗ ਪਹਿਲਾ
[ਸੋਧੋ]ਇਹ ਲੇਖ 1912 ਈ: 'ਚ ਪਹਿਲੀ ਵਾਰ ਸੋਵਰੇਮੇਨਿਕ ਪੱਤ੍ਰਿਕਾ ਵਿੱਚ ਟੁਕੜਿਆਂ ਦੇ ਰੂਪ ਵਿੱਚ ਨਵੰਬਰ- ਦਸੰਬਰ ਸਾਲ 1912 ਅਤੇ ਜਨਵਰੀ 1913 'ਚ ਛਪਿਆ ਸੀ, ਜੋ ਬਾਅਦ 'ਚ ਲੇਖਕ(ਪਲੈਖ਼ਾਨੋਵ) ਦੇ ਸਮੁੱਚੇ ਸੰਗ੍ਰਹਿ 'ਚ ਸ਼ਾਮਿਲ ਕੀਤਾ ਗਿਆ।[8] ਇਸ 'ਚ ਕਲਾ ਸੰਬੰਧੀ ਸਰਕਾਰੀ ਖੇਤਰ ਦੀ ਗੱਲ ਕੀਤੀ ਹੈ।
ਭਾਗ ਦੂਸਰਾ
[ਸੋਧੋ]ਇਸ ਭਾਗ ਵਿੱਚ ਫ਼ਰਾਂਸੀਸੀ ਲੇਖਕਾਂ, ਜੋ 'ਦੂਜੀ ਸਲਤਨਤ' ਦੇ ਸਨ, ਵਿੱਚੋਂ ਕਈਆਂ ਨੇ ਕਲਾ ਕਲਾ ਲਈ ਦਾ ਸਿਧਾਂਤ ਤਿਆਗ ਦਿੱਤਾ। ਉਦਾਹਰਨ ਵੱਜੋਂ ਅਗੈਗਜ਼ਾਂਡਰ ਡੂਮਾ(ਸਪੁੱਤ੍ਰ) ਨੇ ਕਲਾ ਸੰਬੰਧੀ ਸਪਸ਼ਟ ਸ਼ਬਦਾ ਵਿੱਚ ਕਿਹਾ ਕਿ, "ਕਲਾ ਕਲਾ ਲਈ ਦਾ ਕੋਈ ਅਰਥ ਨਹੀਂ।"[9] ਇਸ ਭਾਗ 'ਚ ਹੋਰ ਵੀ ਕਈ ਮਹੱਤਵਪੂਰਨ ਚਰਚੇ ਹਨ।
ਭਾਗ ਤੀਸਰਾ
[ਸੋਧੋ]ਹਰ ਵਿਚਾਰ ਕਿਸੇ ਕਲਾ ਕਿਰਤ ਦੀ ਬੁਨਿਆਦ ਨਹੀਂ ਬਣ ਸਕਦਾ। ਮਿਥਿਆ ਵਿਚਾਰ ਕਲਾ-ਕਿਰਤ ਨੂੰ ਜ਼ਰੂਰ ਹੀ ਠੇਸ ਪਹੁੰਚਾਉਂਦਾ ਹੈ ਕਿਉਂਕਿ ਇਸ ਨਾਲ਼ ਪਾਤਰਾਂ ਦੀ ਮਨੋ-ਬਿਰਤੀ ਇੱਕ ਝੂਠੀ ਦਿਸ਼ਾ ਵੱਲ ਮੁੜ ਜਾਂਦੀ ਹੈ।[4] ਜੋ ਪ੍ਰਤਿਭਾਸ਼ੀਲ ਵਿਅਕਤੀ ਮਿਥਿਆ ਵਿਚਾਰ ਤੋਂ ਪ੍ਰੇਰਣਾ ਲੈਂਦਾ ਹੈ, ਉਹ ਆਪਣੀ ਰਚਨਾ ਵਿਗਾੜ ਲੈਂਦਾ ਹੈ।, ਲੇਖਕ ਅਨੁਸਾਰ, ਆਪਣੇ ਆਪ ਨੂੰ ਰੱਬ ਵਾਂਗ ਪਿਆਰਨ ਵਾਲ਼ੇ ਬੰਦਿਆਂ ਨੂੰ ਆਪਣੇ ਆਲ-ਦੁਆਲੇ ਦੇ ਸਮਾਜ ਨਾਲ਼ ਕੋਈ ਦਿਲਚਸਪੀ ਨਹੀਂ ਹੁੰਦੀ ਉਹਨਾਂ ਦੀਆਂ ਰੀਝਾਂ ਲਾਜ਼ਮੀ ਤੌਰ 'ਤੇ ਅਤਿਅੰਤ ਧੁੰਦਲੀਆਂ ਹੁੰਦੀਆਂ ਹਨ। ਆਪਣੀ ਕਵਿਤਾ, "ਇੱਕ ਗੀਤ" ਮਿਸਿਜ਼ ਹਿਪੀਅਸ' ਇਉਂ ਗਾਉਂਦੀ ਹੈ:
ਕਵਿਤਾ ਹਾਇ ਗ਼ਮਾਂ ਦੀ ਮਾਰੀ ਮੈਂ ਮਰ ਚੱਲੀ,
ਮੈਂ ਮਰ ਚੱਲੀ।
ਇੱਕ ਸੁਪਨਾ ਜਿਸ ਦੀ ਮੈਨੂੰ ਸਮਝ ਨਾ ਆਏ,
ਸਮਝ ਨਾ ਆਏ।
ਰੀਝ ਮੇਰੀ ਨਾ ਜਾਣਾ ਕਿੱਥੋਂ ਆਈ,
ਕਿੱਥੋ ਆਈ।
ਜੀਅ ਲੋਚੇ ਇੱਕ ਕਰਾਮਾਤ ਹੋ ਜਾਏ,
ਹਾਂ, ਹੋ ਜਾਏ।
ਜੀਅ ਚਾਹੇ ਕੁਝ ਅਣਹੋਣੀ ਹੋ ਜਾਵੇ,
ਵਹਾਂ, ਹੋ ਜਾਵੇ।
ਪੀਲ਼ਾ ਅੰਬਰ ਅਲੋਕਾਰ ਦਾ ਵਾਅਦਾ,
ਸੁੱਚਮੁੱਚ ਦਾ ਵਾਅਦਾ।
ਮੈਂ ਬਿਨ ਹੰਝੂ ਰੋਵਾਂ ਵਾਅਦਾ ਟੁੱਟਾ,
ਵਾਅਦਾ ਟੁੱਟਾ।
ਰੱਬ ਮੈਨੂੰ ਦੇ ਦੇ ਵਸਤ ਅਹੋਈ,
ਵਸਤ ਅਹੋਈ।[10]
— ਮਿਸ਼ਿਜ ਹਿਪੀਅਸ
ਇਹਨਾਂ ਸਤਰਾਂ 'ਚ ਗੱਲ ਲੁਕੀ ਛਿਪੀ ਨਹੀਂ ਰਹੀ ਕਿ ਜੋ ਵਿਅਕਤੀ ਆਪਣੇ ਆਪ ਨੂੰ ਰੱਬ ਵਾਂਗ ਪਿਆਰ ਕਰਦਾ ਹੈ, ਉਸ 'ਚ ਦੂਸਰਿਆਂ ਨਾਲ਼ ਦੁੱਖ ਸਾਝਾਂ ਕਰਨ ਦੀ ਸ਼ਕਤੀ ਜਾਂਦੀ ਰਹਿੰਦੀ ਹੈ। ਮੰਗਲ ਦੇਵਤਾ ਦਾ ਦਾਰਸ਼ਨਿਕ ਸਪੁੱਤ੍ਰ ਸਰਗੇਯੇਵ-ਜ਼ੈਂਸਕੀ ਦਾ ਲੈਫ਼ਟੀਨੈਂਟ ਬਾਬਾਯੇਵ ਕਹਿੰਦਾ ਹੈ ਕਿ, "ਕਲਾ ਲਹੂ ਦੀ ਘਾਟ 'ਚੋਂ ਉਪਜਦੀ ਹੈ।"[11] ਪਰ ਇਹ ਆਂਸ਼ਿਕ ਸਹੀ ਹੈ, ਸੋ ਕਲਾ ਖੇਤਰ ਸੁੰਦਰਤਾ ਜਾਂ ਹੋਰ ਖ਼ੇਤਰਾਂ ਨਾਲ਼ੋਂ ਕਿਤੇ ਵੱਧ ਵਿਆਪਕ ਹੈ।
ਲੇਖਕ ਦੀਆਂ ਹੋਰ ਪੁਸਤਕਾਂ
[ਸੋਧੋ]- ਸਮਾਜਵਾਦ ਤੇ ਰਾਜਨੀਤਿਕ ਸੰਘਰਸ਼(Socialism and the Political Struggle)-1883[1]
- ਸਾਡੇ ਵੱਖਰੇਵੇਂ(Our differences)-1885[2]
- ਜੀ. ਆਈ. ਯੂਪੈਨਸਕੀ(G.।. Uspensky)-1888
- ਅਜ਼ਾਦੀ ਦਾ ਨਵਾਂ ਜੇਤੂ(A New Champion of Autocracy)-1889
- ਐੱਸ. ਕਰੋਨਿਨ(S. Karonin)-1890
- ਬੁਰਜੂਆ ਕ੍ਰਾਂਤੀ(The Bourgeois Revolution)- 1890-1891
- ਇਤਿਹਾਸ ਦਾ ਮਾਰਕਸਵਾਦੀ ਸੰਕਲਪ(The Materialist Conception of History)-1891
- ਹੀਗ਼ਲ ਦੀ ਮੌਤ ਦੀ ਸੱਠਵੀਂ ਵਰ੍ਹੇਗੰਡ ਲਈ(For The Sixtieth Anniversary of Hegel's Death)-1891
- ਅਰਾਜਕਤਾਵਾਦ ਤੇ ਸਮਾਜਵਾਦ-ਇਲੀਨੋਰ ਮਾਰਕਸ ਦਾ ਪ੍ਰਸਤਾਵ(Anarchism & Socialism)-1895
- ਮੋਨੀਸਮ ਨਜ਼ਰੀਏ ਤੋਂ ਇਤਿਹਾਸ ਦਾ ਵਿਕਾਸ(The Development of the Monist View of History)-1895
- ਪਦਾਰਥਵਾਦ ਦੇ ਇਤਿਹਾਸ ਤੇ ਲੇਖ(Essays on the History of Materialism)-1896
- ਐਨ. ਆਈ. ਨਉਮੋਵ(N.।. Naumov)-1897
- ਏ. ਐੱਲ. ਵੋਲਿਨਸਕੀ:ਰੂਸੀ ਆਲੋਚਨਾ-ਸਾਹਿਤਿਕ ਲੇਖ(A. L. Volynsky: Russian Critics. Literary Essays -1897
- ਐੱਨ. ਜੀ. ਚਿਰਨਸ਼ਿਵਸਕੀ ਦੀ ਸੁਹਜਵਾਦੀ ਥਿਊਰੀ[ਮਤ](N. G. Chernyshevsky's Aesthetic Theory)-1897
- ਬਲਿੰਸਕੀ ਅਤੇ ਵਿਗਿਆਨਕ ਵਾਸਤਵਿਕਤਾ(Belinski and Rational Reality)-1897
- ਇਤਿਹਾਸ ਦੇ ਅੰਦਰੂਨੀ ਕਿਰਦਾਰ 'ਤੇ ਪ੍ਰਸ਼ਨ(On the Question of the।ndividual's Role in History)-1898
- ਐਨ. ਏ. ਨੇਕਰਾਸੋਵ-ਰੂਸੀ ਵਿੱਚ(N. A. Nekrasov-In Russian)-1903
- ਵਿਗਿਆਨਕ ਸਮਾਜਵਾਦ ਤੇ ਧਰਮ(Scientific Socialism and Religion)-1904
- ਦੋ ਮੋਰਚਿਆਂ 'ਤੇ:ਰਾਜਨੀਤਿਕ ਲੇਖਾਂ ਦਾ ਸੰਗ੍ਰਹਿ-ਰੂਸੀ ਵਿੱਚ(On Two Fronts: Collection of Political Articles)- 1905
- ਸਮਾਜਵਾਦੀ ਨਜ਼ਰੀਏ ਤੋਂ ਅਠਾਰਵੀਂ ਸਦੀ ਦਾ ਫ਼ਰਾਂਸੀਸੀ ਨਾਟਕ ਤੇ ਫ਼ਰਾਂਸੀਸੀ ਚਿੱਤਰਕਾਰੀ (French Drama and French Painting of the Eighteenth Century from the Sociological Viewpoint)1905
- ਪ੍ਰੋਲੇਤਾਰੀ ਲਹਿਰ ਤੇ ਬੁਰਜੂਆ ਕਲਾ(The Proletarian Movement and Bourgeois Art)1905
- ਹੈਨਰਿਕ ਇਬਸਨ(Henrik।bsen)-1906
- ਅਸੀਂ ਤੇ ਉਹ-ਰੂਸੀ ਵਿੱਚ(Us and Them-in Russian)-1907
- ਮਨੋਵਿਗਿਆਨ ਉੱਤੇ ਮਜ਼ਦੂਰ ਸੰਘਰਸ਼(On the Psychology of the Workers' Movement)-1907
- ਮਾਰਕਸਵਾਦਵਾਦ ਦੀਆਂ ਮੌਲਕਿ ਸਮੱਸਿਆ(Fundamental Problems of Marxism)-1908
- ਸਾਡੀ ਵਰਤਮਾਨੀ ਵਿਚਾਰਧਾਰਾ-ਫ਼ਲਸਤੀਨ ਦੇ ਦਿਨਾਂ ਵੇਲ਼ੇ(The।deology of Our Present-Day Philistine)-1908
- ਟਾਲਸਟਾਏ ਅਤੇ ਕ਼ੁਦਰਤ(Tolstoy and Nature)1908
- ਰੂਸ 'ਚ ਅਖੌਤੀ ਧਾਰਮਿਕ ਖੌਜਾਂ(On the So-Called Religious Seekings in Russia(-1909
- ਐਨ. ਜੀ. ਚਿਰਨਸ਼ਿਵਸਕੀ(N. G. Chernyshevsky) -1909
- ਕਾਰਲ ਮਾਰਕਸ ਤੇ ਲੀਵ ਟਾਲਸਟਾਏ(Karl Marx and Lev Tolstoy)1911
- ਏ. ਆਈ. ਹੇਰਜ਼ਿਨ ਅਤੇ ਸਰਫ਼ਡੋਮ(A.।. Herzen and Serfdom)1911
- ਡੋਬਰੋਲੀਬੋਵ ਅਤੇ ਓਸਤਰੋਵਸਕੀ(Dobrolyubov and Ostrovsky)1911
- ਕਲਾ ਤੇ ਸਮਾਜੀ ਜੀਵਨ(Art and Social Life)1912–1913
- ਮਾਤਭੂਮੀ ਦੇ ਸਾਲ: ਲੇਖਾਂ ਤੇ ਭਾਸ਼ਣਾਂ ਦਾ ਸੰਪੂਰਨ ਸੰਗ੍ਰਹਿ- ਵੋਲਿਊਮ-1 ਵੋਲਿਊਮ-2)-ਰੂਸੀ ਭਾਸ਼ਾ ਵਿੱਚ(Year of the Motherland: Complete Collected Articles and Speeches, 1917-1918,।n Two Volumes. Volume 1; Volume 2 -In Russian)-1921
ਹਵਾਲੇ
[ਸੋਧੋ]- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-47
- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-51
- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-17
- ↑ 4.0 4.1 ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-266
- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-175
- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-189
- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-195
- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-199
- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-229
- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-272
- ↑ ਚਿੱਠੀਆਂ ਬਿਨ ਸਿਰਨਾਵਿਓਂ, ਲੇਖਕ-ਜੀ.ਪਲੈਖ਼ਾਨਿਵ, ਐਡੀਸ਼ਨ-2012, ਪ੍ਰਕਾਸ਼ਕ-ਨਵਯੁਗ ਪਬਲੀਸ਼ਰਜ਼-ਨਵੀਂ ਦਿੱਲੀ, ਪੰਨਾ-273