ਸਮੱਗਰੀ 'ਤੇ ਜਾਓ

ਸੱਪ ਪੌੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੱਪ ਪੌੜੀ
ਖੇਡਾਂ ਦਾ ਬੋਰਡ
ਕਿਰਿਆਸ਼ੀਲਤਾ ਦੇ ਸਮਾਂਪੁਰਾਤਨ ਖੇਡਾਂ ਤੋਂ ਹੁਣ ਤੱਕ
ਵਿਧੀਬੋਰਡ ਖੇਡਾਂ
ਦੌੜ ਵਾਲੀਆਂ ਖੇਡਾਂ
ਪਾਸਾ ਖੇਡਾਂ
ਖਿਡਾਰੀ2+
ਉਮਰ ਹੱਦ3+
ਸਥਾਪਿਤ ਕਰਨ ਦਾ ਸਮਾਂਬਹੁਤ ਘੱਟ
ਖੇਡਣ ਦਾ ਸਮਾਂ15–45 ਮਿੰਟ
ਰਲ਼ਵਾਂ ਮੌਕਾਸਾਰੇ
ਯੋਗਤਾਵਾਂਗਿਣਤੀ, ਧਿਆਨ

ਸੱਪ ਪੌੜੀ ਜਾਂ ਸੱਪ ਸੀੜੀ ਬੱਚਿਆਂ ਦੀ ਖੇਡ ਹੈ ਕਈ ਵਾਰੀ ਬੱਚਿਆਂ ਨਾਲ ਵੱਡੇ ਵੀ ਖੇਡਦੇ ਹਨ। ਇਸ ਖੇਡ ਦਾ ਹੋਰ ਨਾਮ ਮੋਕਸ਼ ਪਾਤਮ ਜਾਂ ਪਰਮ ਪਦਮ ਵੀ ਕਿਹਾ ਜਾਂਦਾ ਹੈ। ਇਹ ਖੇਡ ਘਰ ਵਿੱਚ ਹੀ ਖੇਡੀ ਜਾ ਸਕਦੀ ਹੈ ਇਸ ਵਾਸਤੇ ਕੋਈ ਖੇਡ ਦਾ ਮੈਦਾਨ ਦੀ ਜ਼ਰੂਰਤ ਨਹੀਂ ਪੈਂਦੀ। ਇਸ ਖੇਡ ਨੂੰ ਬੋਰਡ ਉੱਤੇ ਡਾਈਸ ਨਾਲ ਖੇਡਿਆ ਜਾਂਦਾ ਹੈ। ਇਸ ਨੂੰ ਦੋ ਜਾਂ ਇਸ ਤੋਂ ਵੱਧ ਖਿਡਾਰੀ ਖੇਡ ਸਕਦੇ ਹਨ। ਇਸ ਖੇਡ ਦੀ ਖੋਜ ਭਾਰਤ ਵਿੱਚ ਹੋਈ ਮੰਨੀ ਜਾਂਦੀ ਹੈ।[1]

ਸਮਾਨ

[ਸੋਧੋ]

ਬੋਰਡ ਉੱਤੇ ਕਈ ਨਿੱਕੇ-ਨਿੱਕੇ ਡੱਬਿਆਂ ਉੱਤੇ ਪੌੜੀਆਂ ਅਤੇ ਸੱਪ ਬਣੇ ਹੁੰਦੇ ਹਨ। ਹਰ ਸੱਪ ਤੇ ਪੌੜੀ ਸ਼ੁਰੂ ਤੇ ਅੰਤ ਵਿੱਚ ਦੋ ਡੱਬਿਆਂ ਨਾਲ ਜੁੜੇ ਹੋਏ ਹੁੰਦੇ ਹਨ। ਪੌੜੀਆਂ ਦਾ ਮਤਲਵ ਲਾਭ ਤੇ ਸੱਪ ਦਾ ਮਤਲਵ ਹਾਨੀ ਹੈ। ਪੌੜੀਆਂ ਦੀ ਗਿਣਤੀ ਸੱਪਾਂ ਦੀ ਗਿਣਤੀ ਤੋਂ ਘੱਟ ਹੁੰਦੀ ਹੈ ਹਾਥੀ ਦੰਦ ਅਤੇ ਹੱਡੀਆਂ ਦੇ ਬਣੇ ਹੋਏ ਪਾਸੇ (ਡਾਈਸ) ਜਿਨ੍ਹਾਂ ਉੱਪਰ ਬਿੰਦੀਆਂ ਦੇ ਨਿਸ਼ਾਨ ਬਣੇ ਹੋਏ ਹਨ।

ਇਤਿਹਾਸ

[ਸੋਧੋ]

ਇਹ ਖੇਡ ਪੂਰਵ-ਇਤਿਹਾਸ ਕਾਲ ਤੋਂ ਖੇਡੀ ਜਾਂਦੀ ਰਹੀ ਹੋਵੇਗੀ। ਇਸਦੇ ਸਬੂਤ ਸਿੰਧੂ ਘਾਟੀ ਸੱਭਿਅਤਾ ਦੇ ਸਮੇਂ ਵੀ ਮਿਲੇ ਹਨ। ਹਾਥੀ ਦੰਦ ਅਤੇ ਹੱਡੀਆਂ ਦੇ ਬਣੇ ਹੋਏ ਪਾਸੇ (ਡਾਈਸ) ਜਿਨ੍ਹਾਂ ਉੱਪਰ ਬਿੰਦੀਆਂ ਦੇ ਨਿਸ਼ਾਨ ਬਣੇ ਹੋਏ ਹਨ ਲੋਥਲ, ਕਾਲੀਬੰਗਨ ਅਤੇ ਆਲਮਗੀਰ ਤੋਂ ਪ੍ਰਾਪਤ ਹੋਏ ਹਨ। ਇਸ ਖੇਡ ਦਾ ਜ਼ਿਕਰ ਰਿਗਵੇਦ ਵਿੱਚ ਵੀ ਮਿਲਦਾ ਹੈ। ਵੈਦਿਕ ਲੋਕ ਵਿਭੀਦਕ ਨੂੰ ਪਾਸੇ ਵਜੋਂ ਵਰਤਦੇ ਸਨ। ਇਸ ਖੇਡ ਦਾ ਜ਼ਿਕਰ ਮਹਾਂਭਾਰਤ ਵਿੱਚ ਵੀ ਮਿਲਦਾ ਹੈ ਜਦੋਂ ਯੁਧਿਸ਼ਟਰ ਆਪਣੀ ਪਤਨੀ ਅਤੇ ਹੋਰ ਸਭ ਕੁਝ ਕੌਰਵਾਂ ਨੂੰ ਹਾਰ ਜਾਂਦਾ ਹੈ। ਸਕੰਦ ਪੁਰਾਣ ਵਿੱਚ ਸ਼ਿਵ ਤੇ ਪਾਰਵਤੀ ਨੂੰ ਚੌਪਰ ਖੇਡਦੇ ਹੋਏ ਵਰਨਣ ਕੀਤਾ ਗਿਆ ਹੈ। ਇਹ ਦ੍ਰਿਸ਼ ਇਲੋਰਾ ਗੁਫਾਵਾਂ ਵਿੱਚ ਵੀ ਮੂਰਤੀਮਾਨ ਕੀਤਾ ਗਿਆ ਹੈ। ਸਭ ਧਰਮ ਜਿਵੇਂ ਹਿੰਦੂ, ਮੁਸਲਿਮ, ਬੁੱਧ ਤੇ ਜੈਨ ਗਿਆਨ ਚੌਪਰ ਮਿਲਦੇ ਹਨ। ਬਸਤੀਵਾਦੀ ਰਾਜ ਦੌਰਾਨ ਇਹ ਖੇਡ ਇੰਗਲੈਂਡ ਤੋਂ ਹੁੰਦੀ ਹੋਈ ਸਾਰੀ ਦੁਨੀਆ ਵਿੱਚ ਪ੍ਰਚੱਲਿਤ ਹੋ ਗਈ।

ਹਵਾਲੇ

[ਸੋਧੋ]
  1. "Chutes and Ladders - Snakes and Ladders". About.com.