ਖ਼ੂਨੀ ਦਰਵਾਜ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖ਼ੂਨੀ ਦਰਵਾਜ਼ਾ
ਖ਼ੂਨੀ ਦਰਵਾਜ਼ਾ
Map
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀ ਮੁਗ਼ਲ - ਅਫ਼ਗਾਨ
ਕਸਬਾ ਜਾਂ ਸ਼ਹਿਰਦਿੱਲੀ
ਦੇਸ਼ਭਾਰਤ

ਖ਼ੂਨੀ ਦਰਵਾਜ਼ਾ ( ਉਰਦੂ خونی دروازہ),ਜਿਸ ਨੂੰ ਲਾਲ ਦਰਵਾਜ਼ਾ ਵੀ ਕਿਹਾ ਜਾਂਦਾ ਹੈ ਦਿੱਲੀ 'ਚ ਬਹਾਦੁਰ ਸ਼ਾਹ ਜ਼ਫ਼ਰ ਮਾਰਗ ਵਿਚ ਦਿੱਲੀ ਗੇਟ ਦੇ ਨੇੜੇ ਸਥਿਤ ਹੈ। ਇਹ ਦਿੱਲੀ ਦੇ ਬਚੇ ਹੋਏ 13 ਇਤਿਹਾਸਕ ਦਰਵਾਜ਼ਿਆਂ ਵਿਚੋਂ ਇਕ ਹੈ। ਇਹ ਪੁਰਾਣੀ ਦਿੱਲੀ ਦੇ ਲਗਭਗ ਅੱਧਾ ਕਿਲੋਮੀਟਰ ਦੱਖਣ ਵਿਚ ਫਿਰੋਜ਼ ਸ਼ਾਹ ਕੋਟਲਾ ਮੈਦਾਨ ਦੇ ਸਾਹਮਣੇ ਸਥਿਤ ਹੈ। ਇਸ ਦੇ ਪੱਛਮ ਵੱਲ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦਾ ਦੁਆਰ ਹੈ। ਇਹ ਦਰਵਾਜ਼ੇ ਦੀ ਬਜਾਏ ਅਸਲ ਵਿੱਚ ਇੱਕ ਤੋਰਣ ਹੈ। ਭਾਰਤ ਦੇ ਪੁਰਾਤੱਤਵ ਵਿਭਾਗ ਨੇ ਇਸ ਨੂੰ ਸੁਰੱਖਿਅਤ ਸਮਾਰਕ ਘੋਸ਼ਿਤ ਕੀਤਾ ਹੈ।

ਇਤਿਹਾਸ[ਸੋਧੋ]

ਖ਼ੂਨੀ ਦਰਵਾਜ਼ੇ ਦਾ ਇਹ ਨਾਮ ਤੱਦ ਪਿਆ ਜਦੋਂ ਇੱਥੇ ਮੁਗ਼ਲ ਸਲਤਨਤ ਦੇ ਤਿੰਨ ਸ਼ਹਿਜ਼ਾਦਿਆਂ  -  ਬਹਾਦੁਰਸ਼ਾਹ ਜ਼ਫ਼ਰ ਦੇ ਬੇਟਿਆਂ ਮਿਰਜ਼ਾ ਮੁਗ਼ਲ ਅਤੇ ਕਿਜਰ ਸੁਲਤਾਨ ਅਤੇ ਪੋਤਰੇ ਅਬੂ ਬਕਰ  -  ਦੀ ਬ੍ਰਿਟਿਸ਼ ਜਨਰਲ ਵਿਲੀਅਮ ਹਾਡਸਨ ਨੇ 1857 ਦੇ ਪਹਿਲੇ ਅਜਾਦੀ ਲੜਾਈ ਦੇ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੁਗ਼ਲ ਸਮਰਾਟ ਦੇ ਆਤਮਸਮਰਪਣ ਦੇ ਅਗਲੇ ਹੀ ਦਿਨ ਵਿਲੀਅਮ ਹਾਡਸਨ ਨੇ ਤਿੰਨਾਂ ਸ਼ਹਿਜ਼ਾਦਿਆਂ ਨੂੰ ਵੀ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਸੀ।  22 ਸਤੰਬਰ ਨੂੰ ਜਦੋਂ ਉਹ ਇਨ੍ਹਾਂ ਤਿੰਨਾਂ ਨੂੰ ਹੁਮਾਯੂੰ  ਦੇ ਮਕਬਰੇ ਤੋਂ ਲਾਲ ਕਿਲੇ ਲੈ ਜਾ ਰਿਹਾ ਸੀ, ਤਾਂ ਉਸਨੇ ਇਨ੍ਹਾਂ ਨੂੰ ਇਸ ਜਗ੍ਹਾ ਰੋਕਿਆ, ਨਗਨ ਕੀਤਾ ਅਤੇ ਗੋਲੀਆਂ ਦਾਗ਼ ਕੇ ਮਾਰ ਮੁਕਾਇਆ। ਇਸਦੇ ਬਾਅਦ ਲਾਸਾਂ ਨੂੰ ਉਸੇ ਹਾਲਤ ਵਿੱਚ ਲੈ ਜਾਕੇ ਕੋਤਵਾਲੀ ਦੇ ਸਾਹਮਣੇ ਦਿਖਾਉਣ ਲਈ ਰੱਖ ਦਿੱਤਾ ਗਿਆ ।

ਇਸ ਦੇ ਨਾਮ ਦੇ ਕਾਰਨ ਬਹੁਤ ਸਾਰੀਆਂ ਅਣਮਨੁੱਖੀ ਘਟਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਦੀ ਪੁਸ਼ਟੀ ਕਰਨਾ ਸੰਭਵ ਨਹੀਂ ਹੈ। ਇਹ ਬਿਲਕੁਲ ਸੰਭਵ ਹੈ ਕਿ ਇਹ ਸਭ ਪੁਰਾਣੀ ਦਿੱਲੀ ਦੇ ਕਾਬੁਲ ਦਰਵਾਜ਼ੇ ਤੇ ਹੋਈਆਂਹੋਣ। ਇਨ੍ਹਾਂ ਵਿਚੋਂ ਕੁਝ ਹਨ-

  • ਅਕਬਰ ਤੋਂ ਬਾਅਦ, ਜਦੋਂ ਜਹਾਂਗੀਰ ਮੁਗਲ ਬਾਦਸ਼ਾਹ ਬਣਿਆ, ਅਕਬਰ ਦੇ ਕੁਝ ਨਵਰਤਨਾਂ ਨੇ ਉਸ ਦਾ ਵਿਰੋਧ ਕੀਤਾ। ਇਸ ਦੇ ਜਵਾਬ ਵਿਚ ਜਹਾਂਗੀਰ ਨੇ ਇਸ ਦਰਵਾਜ਼ੇ 'ਤੇ ਨਵਰਤਨਾਂ ਵਿੱਚੋਂ ਇੱਕ ਅਬਦੁੱਲ ਰਹੀਮ ਖਾਨੇ-ਖਾਨਾ ਦੇ ਦੋ ਲੜਕਿਆਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਇਥੇ ਸੜਨ ਲਈ ਛੱਡ ਦਿੱਤੀਆਂ ਗਈਆਂ। [1]
  • ਔਰੰਗਜ਼ੇਬ ਨੇ ਗੱਦੀ ਦੀ ਲੜਾਈ ਵਿਚ ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਨੂੰ ਹਰਾਇਆ ਅਤੇ ਇਸ ਦਰਵਾਜ਼ੇ ਤੇ ਉਸਦਾ ਸਿਰ ਲਟਕਾ ਦਿੱਤਾ।
  • ਜਦੋਂ 1739 ਵਿਚ ਨਾਦਿਰ ਸ਼ਾਹ ਨੇ ਦਿੱਲੀ ਉੱਤੇ ਹਮਲਾ ਕੀਤਾ ਤਾਂ ਇਸ ਦਰਵਾਜ਼ੇ ਦੇ ਕੋਲ ਬਹੁਤ ਸਾਰਾ ਖ਼ੂਨ ਵਗਿਆ। [2] ਪਰ ਕੁਝ ਸੂਤਰਾਂ ਅਨੁਸਾਰ ਇਹ ਖ਼ੂਨ-ਖਰਾਬਾ ਚਾਂਦਨੀ ਚੌਕ ਦੇ ਦੜੀਬਾ ਇਲਾਕੇ ਵਿੱਚ ਇਸੇ ਨਾਮ ਦੇ ਇੱਕ ਹੋਰ ਦਰਵਾਜ਼ੇ ਤੇ ਵਾਪਰਿਆ।

ਅਤੇ ਕੁਝ ਕਹਾਣੀਆਂ ਤੋਂ ਇਹ ਲਗਦਾ ਹੈ ਕਿ ਮੁਗ਼ਲ ਕਾਲ ਦੌਰਾਨ ਵੀ ਇਸਨੂੰ ਖ਼ੂਨੀ ਦਰਵਾਜਾ ਕਿਹਾ ਜਾਂਦਾ ਸੀ, ਪਰ ਇਤਿਹਾਸਕ ਸਰੋਤਾਂ ਦੇ ਅਨੁਸਾਰ, ਇਸਦਾ ਨਾਮ 1858 ਦੀਆਂ ਘਟਨਾਵਾਂ ਤੋਂ ਬਾਅਦ ਹੀ ਪਿਆ।

ਆਜ਼ਾਦੀ ਤੋਂ ਬਾਅਦ[ਸੋਧੋ]

ਭਾਰਤ ਦੀ ਵੰਡ ਵੇਲੇ ਹੋਏ ਦੰਗਿਆਂ ਵਿਚ ਪੁਰਾਣੇ ਕਿਲ੍ਹੇ ਵੱਲ ਜਾਣ ਵਾਲੇ ਕੁਝ ਸ਼ਰਨਾਰਥੀ ਇਥੇ ਮਾਰੇ ਗਏ ਸਨ। ਇਹ ਦਸੰਬਰ 2002 ਵਿਚ ਫਿਰ ਬਦਨਾਮ ਹੋ ਗਿਆ ਜਦੋਂ ਤਿੰਨ ਨੌਜਵਾਨਾਂ ਨੇ ਇਥੇਇੱਕ ਮੈਡੀਕਲ ਵਿਦਿਆਰਥੀ ਨਾਲ ਬਲਾਤਕਾਰ ਕੀਤਾ।[3] ਇਸ ਘਟਨਾ ਤੋਂ ਬਾਅਦ ਇਹ ਯਾਦਗਾਰ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ ਸੀ।

ਆਰਕੀਟੈਕਚਰ[ਸੋਧੋ]

ਇਹ ਦਰਵਾਜਾ 15.5 ਮੀਟਰ ਉੱਚਾ ਹੈ ਅਤੇ ਦਿੱਲੀ ਦੇ ਕੁਆਰਟਜਾਈਟ ਪੱਥਰ ਦਾ ਬਣਿਆ ਹੋਇਆ ਹੈ। ਇਸ ਉੱਤੇ ਚੜ੍ਹਨ ਲਈ ਤਿੰਨ ਪੌੜੀਆਂ ਵੀ ਬਣੀਆਂ ਹਨ। [1]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. 1.0 1.1 "हिन्दू ऑनलाइन". Archived from the original on 15 दिसंबर 2006. Retrieved 3 दिसम्बर 2006. {{cite web}}: Check date values in: |access-date= and |archive-date= (help)
  2. "इंडिया हैरिटेज". Archived from the original on 1 जुलाई 2006. Retrieved 3 दिसम्बर 2006. {{cite web}}: Check date values in: |access-date= and |archive-date= (help)
  3. "याहू समाचार". Archived from the original on 10 नवंबर 2006. Retrieved 3 दिसम्बर 2006. {{cite web}}: Check date values in: |access-date= and |archive-date= (help)