ਵੱਲਭਭਾਈ ਪਟੇਲ
ਸਰਦਾਰ ਵੱਲਭਭਾਈ ਪਟੇਲ | |
---|---|
ਭਾਰਤ ਦਾ ਉਪ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 15 ਅਗਸਤ 1947 – 15 ਦਸੰਬਰ 1950 | |
ਪ੍ਰਧਾਨ ਮੰਤਰੀ | ਜਵਾਹਰਲਾਲ ਨਹਿਰੂ |
ਤੋਂ ਪਹਿਲਾਂ | ਪਦਵੀ ਸਥਾਪਤ ਕੀਤੀ ਗਈ |
ਤੋਂ ਬਾਅਦ | ਮੋਰਾਰਜੀ ਦੇਸਾਈ |
ਗ੍ਰਹਿ ਮੰਤਰੀ | |
ਦਫ਼ਤਰ ਵਿੱਚ 15 ਅਗਸਤ 1947 – 15 ਦਸੰਬਰ 1950 | |
ਪ੍ਰਧਾਨ ਮੰਤਰੀ | ਜਵਾਹਰਲਾਲ ਨਹਿਰੂ |
ਤੋਂ ਪਹਿਲਾਂ | ਪਦਵੀ ਸਥਾਪਤ ਕੀਤੀ ਗਈ |
ਤੋਂ ਬਾਅਦ | ਸੀ. ਰਾਜਾਗੋਪਾਲਾਚਾਰੀ |
ਨਿੱਜੀ ਜਾਣਕਾਰੀ | |
ਜਨਮ | ਨਾਦੀਆਦ, ਬੰਬਈ ਪ੍ਰੈਜੀਡੈਂਸੀ, ਬਰਤਾਨਵੀ ਰਾਜ | 31 ਅਕਤੂਬਰ 1875
ਮੌਤ | 15 ਦਸੰਬਰ 1950 ਬੰਬੇ, ਬੰਬਈ ਰਾਜ, ਭਾਰਤ | (ਉਮਰ 75)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਬੱਚੇ | ਮਨੀਬੇਨ ਪਟੇਲ, ਦਾਹਿਆਭਾਈ ਪਟੇਲ |
ਅਲਮਾ ਮਾਤਰ | ਮਿਡਲ ਟੈਂਪਲ |
ਪੇਸ਼ਾ | ਵਕਾਲਤ |
ਸਰਦਾਰ ਵੱਲਭਭਾਈ ਪਟੇਲ (ਗੁਜਰਾਤੀ: સરદાર વલ્લભભાઈ પટેલ ) (ਹਿੰਦੀ ਉਚਾਰਨ: [ʋəlləbˈbʱaːi pəˈʈeːl] ( ਸੁਣੋ)) (31 ਅਕਤੂਬਰ 1875 – 15 ਦਸੰਬਰ 1950) ਭਾਰਤ ਦੇ ਇੱਕ ਬੈਰਿਸਟਰ ਅਤੇ ਰਾਜਨੀਤੀਵਾਨ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚੋਂ ਇੱਕ ਅਤੇ ਭਾਰਤ ਗਣਰਾਜ ਦੇ ਬਾਨੀਆਂ ਵਿੱਚੋਂ ਇੱਕ ਸੀ। ਉਸਨੂੰ ਅਕਸਰ ਸਰਦਾਰ ਦੇ ਵਿਸ਼ੇਸ਼ਣ ਨਾਲ ਪੁਕਾਰਿਆ ਜਾਂਦਾ ਸੀ।ਉਹ ਗੁਜਰਾਤ ਦੇ ਦਿਹਾਤ ਵਿੱਚ ਵੱਡੇ ਹੋਏ ਸੀ। [1] ਪਟੇਲ ਦਾ ਭਾਰਤ ਦੀ ਆਜ਼ਾਦੀ ਦੀ ਲਹਿਰ ਅਤੇ ਬਾਅਦ ਦੇ ਮੁਢਲੇ ਦੌਰ ਵਿਚ ਦੇਸ਼ ਦੇ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਰਿਹਾ ਹੈ।[2]
ਜੀਵਨ ਤੇ ਕੰਮ
[ਸੋਧੋ]ਸਰਦਾਰ ਵੱਲਭ ਭਾਈ ਪਟੇਲ ਦਾ ਜਨਮ 31 ਅਕਤੂਬਰ 1875 ਨੂੰ ਇੱਕ ਛੋਟੇ ਜਿਹੇ ਪਿੰਡ ਨਾਦੀਆਦ ’ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਝਾਵਰ ਭਾਈ ਪਟੇਲ ਇੱਕ ਸਾਧਾਰਣ ਕਿਸਾਨ ਸਨ ਅਤੇ ਮਾਂ ਲਾਡ ਬਾਈ ਇੱਕ ਸਾਧਾਰਣ ਘਰੇਲੂ ਮਹਿਲਾ ਸਨ। ਬਚਪਨ ਤੋਂ ਹੀ ਸਰਦਾਰ ਪਟੇਲ ਬਹੁਤ ਹੀ ਮਿਹਨਤੀ ਅਤੇ ਵਿਲੱਖਣ ਪ੍ਰਤਿਭਾ ਦੇ ਮਾਲਕ ਸਨ। ਉਹ ਖੇਤੀਬਾੜੀ ‘ਚ ਆਪਣੇ ਪਿਤਾ ਦੀ ਮਦਦ ਕਰਦੇ ਸਨ ਅਤੇ ਐਨ. ਕੇ. ਹਾਈ ਸਕੂਲ ‘ਚ ਪੜ੍ਹਦੇ ਸਨ। ਉਹ ਬਹੁਤ ਹੀ ਸਮਝਦਾਰ ਅਤੇ ਹੁਸ਼ਿਆਰ ਵਿਦਿਆਰਥੀ ਸਨ। ਉਨ੍ਹਾਂ1896‘ਚ ਆਪਣੀ ਹਾਈ ਸਕੂਲ ਦੀ ਪ੍ਰੀਖਿਆ ਪਹਿਲੇ ਦਰਜੇ ਨਾਲ ਪਾਸ ਕੀਤੀ। ਗਰੀਬੀ ਦੇ ਬਾਵਜੂਦ ਇਨ੍ਹਾਂ ਦੇ ਪਿਤਾ ਨੇ ਪਟੇਲ ਨੂੰ ਕਾਲਜ ਉੱਚ ਸਿੱਖਿਆ ਹਾਸਲ ਕਰਨ ਲਈ ਭੇਜਣ ਦਾ ਫੈਸਲਾ ਕੀਤਾ ਪਰ ਇਨ੍ਹਾਂ ਨੇ ਇਨਕਾਰ ਕਰ ਦਿੱਤਾ। ਤਿੰਨ ਸਾਲ ਤੱਕ ਉਹ ਘਰ ‘ਚ ਹੀ ਰਹੇ ਅਤੇ ਜ਼ਿਲਾ ਨੇਤਾ ਦੀ ਪ੍ਰੀਖਿਆ ਲਈ ਸਖਤ ਮਿਹਨਤ ਕੀਤੀ ਅਤੇ ਚੰਗੇ ਨੰਬਰਾਂ ਨਾਲ ਪਾਸ ਵੀ ਹੋਏ। ਸ. ਪਟੇਲ ਇੱਕ ਸੁਤੰਤਰ ਸੁਭਾਅ ਦੇ ਵਿਅਕਤੀ ਸਨ। ਉਹ ਅੰਗਰੇਜ਼ਾਂ ਲਈ ਕੋਈ ਵੀ ਕੰਮ ਕਰਨ ਤੋਂ ਨਫਰਤ ਕਰਦੇ ਸਨ। ਉਹ ਗੋਦਰਾ ਨਾਮਕ ਥਾਂ ‘ਤੇ ਖੁਦ ਹੀ ਆਪਣੀ ਕਾਨੂੰਨ ਦੀ ਪੜ੍ਹਾਈ ਲਈ ਅਭਿਆਸ ਕਰਨ ਲੱਗੇ। ਛੇਤੀ ਹੀ ਅਭਿਆਸ ਨਿਖਰਿਆ ਅਤੇ ਹੌਲੀ-ਹੌਲੀ ਪੈਸੇ ਵੀ ਆਉਣ ਲੱਗੇ ਅਤੇ ਉਨ੍ਹਾਂ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਬਣਾਇਆ। ਉਨ੍ਹਾਂ 1904 ‘ਚ ਝਾਬਰਾਬਾ ਨਾਲ ਵਿਆਹ ਕੀਤਾ ਅਤੇ ਸਾਲ1905 ਇੱਕ ਬੇਟੀ ਮਨੀਬੇਨ ਦਾ ਜਨਮ ਹੋਇਆ। ਇਸ ਤੋਂ ਬਾਅਦ ਇੱਕ ਬੇਟੇ ਦਹਿਆ ਦਾ ਜਨਮ ਹੋਇਆ। ਉਨ੍ਹਾਂ ਨੂੰ ਆਪਣੀ ਵਕੀਲ ਦੀ ਪੜ੍ਹਾਈ ਲਈ ਉੱਚ ਸਿੱ ਖਿਆ ਲਈ ਇੰਗਲੈਂਡ ਜਾਣਾ ਪਿਆ। ਸਾਲ 1908‘ਚ ਉਹ ਬੈਰਿਸਟਰ ਦੇ ਰੂਪ ‘ਚ ਭਾਰਤ ਵਾਪਸ ਆਏ ਅਤੇ ਮੁੰਬਈ ‘ਚ ਅਭਿਆਸ ਸ਼ੁਰੂ ਕਰ ਦਿੱਤਾ। ਸਾਲ1909 ‘ਚ ਉਨ੍ਹਾਂ ਦੀ ਪਤਨੀ ਬੀਮਾਰ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਨਾਲ ਉਹ ਬਹੁਤ ਦੁਖੀ ਰਹਿਣ ਲੱਗੇ। ਉਨ੍ਹਾਂ ਆਪਣੇ ਬੱਚਿਆਂ ਨੂੰ ਸੈਂਟ ਮੈਰੀ ਸਕੂਲ ਮੁੰਬਈ ‘ਚ ਭਰਤੀ ਕਰਾਇਆ ਅਤੇ ਆਪ ਇੰਗਲੈਂਡ ਚਲੇ ਗਏ ਅਤੇ ਸਾਲ 1913 ‘ਚ ਭਾਰਤ ਆਏ।
ਅਜ਼ਾਦੀ ਸੰਗਰਾਮ ਵਿੱਚ
[ਸੋਧੋ]ਉਨ੍ਹਾਂ ਵਾਪਸ ਆ ਕੇ ਅਹਿਮਦਾਬਾਦ ‘ਚ ਅਭਿਆਸ ਸ਼ੁਰੂ ਕੀਤਾ ਅਤੇ ਛੇਤੀ ਹੀ ਉਨ੍ਹਾਂ ਨੂੰ ਸਥਾਨਕ ਜੀਵਨ ਦੀਆਂ ਗਤੀਵਿਧੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਲੱਗਾ। ਉਹ ਉਨ੍ਹਾਂ ਦੀ ਮਦਦ ਕਰਨ ਲੱਗੇ। ਛੇਤੀ ਹੀ ਉਹ ਬਹੁਤ ਹੀ ਲੋਕਪ੍ਰਿਅ ਵਿਅਕਤੀ ਬਣ ਗਏ ਅਤੇ ਨਗਰ ‘ਚ ਕਾਰਪੋਰੇਸ਼ਨ ਚੋਣਾਂ ‘ਚ ਜਿੱਤ ਹਾਸਲ ਕੀਤੀ। ਸਾਲ 1915ਦੇ ਆਲੇ-ਦੁਆਲੇ ਜਦੋਂ ਮਹਾਤਮਾ ਗਾਂਧੀ ਦਾ ਸਵੇਦਸ਼ੀ ਅੰਦੋਲਨ ਸਿਖਰਾਂ ‘ਤੇ ਸੀ। ਇੱਕ ਦਿਨ ਅਹਿਮਦਾਬਾਦ ‘ਚ ਮਹਾਤਮਾ ਗਾਂਧੀ ਇੱਕ ਸਭਾ ਨੂੰ ਸੰਬੋਧਨ ਕਰ ਰਹੇ ਸਨ ਤਾਂ ਪਟੇਲ ਨੇ ਉਨ੍ਹਾਂ ਨੂੰ ਸੁਣਿਆ ਅਤੇ ਉਹ ਉਨ੍ਹਾਂ ਦੇ ਭਾਸ਼ਣ ਤੋਂ ਏਨੇ ਪ੍ਰਭਾਵਿਤ ਹੋ ਗਏ ਕਿ ਉਨ੍ਹਾਂ ਅੰਦੋਲਨ ‘ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਬ੍ਰਿਟਿਸ਼ ਸਰਕਾਰ ਦੇ ਜ਼ੁਲਮ ਸਿਖਰਾਂ ‘ਤੇ ਸਨ। ਬ੍ਰਿਟਿਸ਼ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਨੂੰ ਜ਼ਬਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਸਾਨਾਂ ਦੇ ਹੱਕ ‘ਚ ਖੜ੍ਹੇ ਹੋ ਕੇ ਬ੍ਰਿਟਿਸ਼ ਸਰਕਾਰ ਦਾ ਵਿਰੋਧ ਕੀਤਾ ਅਤੇ ਅੰਗਰੇਜ਼ੀ ਸਰਕਾਰ ਨੂੰ ਨਿਯਮਾਂ ‘ਚ ਸੋਧ ਕਰਨ ਲਈ ਮਜਬੂਤ ਕੀਤਾ। ਇਸ ਤਰ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਮਿਲ ਗਈ ਅਤੇ ਉਨ੍ਹਾਂ ਖੁਸ਼ ਹੋ ਕੇ ਉਨ੍ਹਾ ਨੂੰ ਸਰਦਾਰ ਦਾ ਨਾਂ ਦਿੱਤਾ। ਬ੍ਰਿਟਿਸ਼ ਸਰਕਾਰ ਉਨ੍ਹਾਂ ਨੂੰ ਖਤਰਾ ਸਮਝਣ ਲੱਗੇ ਸਨ। ਉਨ੍ਹਾਂ ਵਲੋਂ ਦਿੱਤੇ ਭਾਸ਼ਣਾਂ ਨੂੰ ਸਰਕਾਰ ਵਿਰੋਧੀ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਕਈ ਕਈ ਵਾਰ ਫੜ੍ਹ ਕੇ ਜੇਲ ਭੇਜਿਆ। 1942 ‘ਚ ਉਨ੍ਹਾਂ ਭਾਰਤ ਛੱਡੋ ਅੰਦੋਲਨ ‘ਚ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਹਿੱਸਾ ਲਿਆ। ਅੰਦੋਲਨ ਦੌਰਾਨ ਕਈ ਨੇਤਾਵਾਂ ਨਾਲ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਅਹਿਮਦਾਬਾਦ ਦੀ ਜੇਲ ‘ਚ ਭੇਜ ਦਿੱਤਾ। ਬ੍ਰਿਟਿਸ਼ ਸਰਕਾਰ ਛੋਟੇ-ਛੋਟੇ ਸੂਬਿਆਂ ਦੀ ਜਨਤਾ ਦਾ ਸ਼ੋਸ਼ਣ ਕਰਕੇ ਉਨ੍ਹਾਂ ਦੇ ਪੈਸਿਆਂ ਨਾਲ ਐਸ਼ ਕਰਦੇ ਸਨ ਸਰਦਾਰ ਵੱਲਭ ਭਾਈ ਪਟੇਲ ਨੇ ਇਸਦਾ ਵਿਰੋਧ ਕੀਤਾ। ਸਰਦਾਰ ਪਟੇਲ ਮਹਾਨ ਗਿਆਨ ਅਤੇ ਰਾਜਨੀਤਿਕ ਦੂਰਦਰਸ਼ਿਤਾ ਕਾਰਨ ਜਨਤਾ ‘ਚ ਕਾਫੀ ਹਰਮਨਪਿਆਰੇ ਹੋ ਗਏ। ਦੇਸ਼ ‘ਚ ਵਿਦਿਆਰਥੀਆਂ ਨੂੰ ਸਿੱਖਿਆ ਹਾਸਲ ਕਰਨ ‘ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਬ੍ਰਿਟਿਸ਼ ਸਰਕਾਰ ਖਿਲਾਫ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੜਾਈ ਲੜੀ। ਉਨ੍ਹਾਂ ਦੇਸ਼ ਦੀ ਏਕਤਾ ਨੂੰ ਸਹੀ ਦਿਸ਼ਾ ‘ਚ ਲਿਜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਇਸ ਮਹਾਨ ਕੰਮ ਲਈ ਉਨ੍ਹਾਂ ਨੂੰ ‘ਆਇਰਨ ਮੈਨ’ ਦਾ ਖਿਤਾਬ ਮਿਲਿਆ। ਸ. ਪਟੇਲ ਗਾਂਧੀ ਜੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਅਤੇ ਟੀਚਰ ਸਮਝਦੇ ਸਨ। ਉਨ੍ਹਾਂ ਗਾਂਧੀ ਜੀ ਵਲੋਂ ਦਰਸਾਏ ਕੰਮਾਂ ਨੂੰ ਬੜੇ ਉਤਸ਼ਾਹ ਨਾਲ ਅੱਗੇ ਵਧਾਇਆ। ਗਾਂਧੀ ਜੀ ਦੀ ਮੌਤ ਨੇ ਉਨ੍ਹਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ। 15 ਦਸੰਬਰ 1950 ਨੂੰ ਕਾਰਡਿਕ ਦੀ ਗ੍ਰਿਫਤਾਰੀ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਪੂਰਾ ਦੇਸ਼ ਸ਼ੋਕ ‘ਚ ਡੁੱਬ ਗਿਆ। ਰੋਜ਼ਾਨਾ ਦੀ ਜ਼ਿੰਦਗੀ ‘ਚ ਠਹਿਰਾਅ ਆ ਗਿਆ। ਇੱਕ ਹਰਮਨਪਿਆਰੇ ਨੇਤਾ ਦੇ ਰੂਪ ‘ਚ ਉਨ੍ਹਾਂ ਦੀ ਪਛਾਣ ਬਣ ਗਈ ਸੀ। ਪੂਰੇ ਦੇਸ਼ ਨੇ ਉਨ੍ਹਾਂ ਨੂੰ ਹੰਝੂਆਂ ਨਾਲ ਆਪਣੀ ਸ਼ਰਧਾਂਜਲੀ ਭੇਟ ਕੀਤੀ। ਸਾਲ 1991 ਨੂੰ ਦੇਸ਼ ਲਈ ਕੀਤੇ ਗਏ ਮਹਾਨ ਕੰਮਾਂ ਲਈ ਉਨ੍ਹਾਂ ਨੂੰ ਭਾਰਤ ਰਤਨ ਦੇ ਐਵਾਰਡ ਨਾਲ ਨਿਵਾਜਿਆ ਗਿਆ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ "ਪਟੇਲ ਦੀ ਵਿਰਾਸਤ ਅਤੇ ਏਕਤਾ ਦੀ ਮੂਰਤੀ - Tribune Punjabi". Tribune Punjabi (in ਅੰਗਰੇਜ਼ੀ (ਅਮਰੀਕੀ)). 2018-10-31. Retrieved 2018-11-16.[permanent dead link]
<ref>
tag defined in <references>
has no name attribute.