ਸੀ. ਰਾਜਾਗੋਪਾਲਚਾਰੀ
ਚੱਕਰਵਰਤੀ ਰਾਜਗੋਪਾਲਾਚਾਰੀ | |
---|---|
ਭਾਰਤ ਦਾ ਗਵਰਨਰ ਜਰਨਲ | |
ਦਫ਼ਤਰ ਵਿੱਚ 21 ਜੂਨ 1948 – 26 ਜਨਵਰੀ 1950 | |
ਮੋਨਾਰਕ | ਯੂਨਾਇਟਡ ਕਿੰਗਡਮ ਦਾ ਜਾਰਜ ਛੇਵਾਂ |
ਪ੍ਰਧਾਨ ਮੰਤਰੀ | ਜਵਾਹਰਲਾਲ ਨਹਿਰੂ |
ਤੋਂ ਪਹਿਲਾਂ | ਲੂਈਸ ਮਾਊਂਟਬੈਟਨ |
ਤੋਂ ਬਾਅਦ | ਪਦਵੀ ਹਟਾ ਦਿੱਤੀ ਗਈ |
ਮਦਰਾਸ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 10 ਅਪਰੈਲ 1952 – 13 ਅਪਰੈਲ 1954 | |
ਗਵਰਨਰ | ਸ੍ਰੀ ਪ੍ਰਕਾਸ਼ |
ਤੋਂ ਪਹਿਲਾਂ | ਪੀ ਐੱਸ ਕੁਮਾਰਸਵਾਮੀ ਰਾਜਾ |
ਤੋਂ ਬਾਅਦ | ਕੇ ਕਾਮਰਾਜ |
ਭਾਰਤ ਦਾ ਘਰੇਲੂ ਮਾਮਲਿਆਂ ਦਾ ਮੰਤਰੀ | |
ਦਫ਼ਤਰ ਵਿੱਚ 26 ਦਸੰਬਰ 1950 – 25 ਅਕਤੂਬਰ 1951 | |
ਪ੍ਰਧਾਨ ਮੰਤਰੀ | ਜਵਾਹਰਲਾਲ ਨਹਿਰੂ |
ਤੋਂ ਪਹਿਲਾਂ | ਵਲਭਭਾਈ ਪਟੇਲ |
ਤੋਂ ਬਾਅਦ | ਕੈਲਾਸ਼ ਨਾਥ ਕਾਟਜੂ |
ਗਵਰਨਰ ਪੱਛਮ ਬੰਗਾਲ | |
ਦਫ਼ਤਰ ਵਿੱਚ 15 ਅਗਸਤ 1947 – 21 ਜੂਨ 1948 | |
ਪ੍ਰੀਮੀਅਰ | ਪ੍ਰਫੁੱਲ ਚੰਦਰ ਘੋਸ਼ ਬਿਧਾਨ ਚੰਦਰ ਰਾਏ |
ਤੋਂ ਪਹਿਲਾਂ | ਫਰੈਡਰਿਕ ਬੁਰੋਜ |
ਤੋਂ ਬਾਅਦ | ਕੈਲਾਸ਼ ਨਾਥ ਕਾਟਜੂ |
ਮਦਰਾਸ ਦੇ ਮੁੱਖ ਮੰਤਰੀ | |
ਦਫ਼ਤਰ ਵਿੱਚ 14 ਜੁਲਾਈ 1937 – 9 ਅਕਤੂਬਰ 1939 | |
ਗਵਰਨਰ | ਲਾਰਡ ਅਰਸਕੀਨ |
ਤੋਂ ਪਹਿਲਾਂ | ਕੁਰਮਾ ਵੇਂਕਟਾ ਰੈਡੀ ਨਾਇਡੂ |
ਤੋਂ ਬਾਅਦ | ਤੰਗੁਤੂਰੀ ਪ੍ਰਕਾਸ਼ਮ |
ਨਿੱਜੀ ਜਾਣਕਾਰੀ | |
ਜਨਮ | ਥੋਰਾਪਾਲੀ, ਬਰਤਾਨਵੀ ਰਾਜ (ਹੁਣ ਭਾਰਤ) | 10 ਦਸੰਬਰ 1878
ਮੌਤ | 25 ਦਸੰਬਰ 1972 ਮਦਰਾਸ, ਭਾਰਤ | (ਉਮਰ 94)
ਸਿਆਸੀ ਪਾਰਟੀ | ਸਤੰਤਰ ਪਾਰਟੀ (1959–1972) |
ਹੋਰ ਰਾਜਨੀਤਕ ਸੰਬੰਧ | ਭਾਰਤੀ ਰਾਸ਼ਟਰੀ ਕਾਂਗਰਸ (Before 1957) ਭਾਰਤੀ ਰਾਸ਼ਟਰੀ ਲੋਕਤੰਤਰੀ ਕਾਗਰਸ (1957–1959) |
ਜੀਵਨ ਸਾਥੀ | ਅਲਮੇਲੂ ਮੰਗਾਮਾ (1897–1916) |
ਅਲਮਾ ਮਾਤਰ | ਸੈਂਟਰਲ ਕਾਲਜ ਪ੍ਰੈਜ਼ੀਡੈਂਸੀ ਕਾਲਜ, ਮਦਰਾਸ |
ਪੇਸ਼ਾ | ਵਕੀਲ ਲੇਖਕ |
ਦਸਤਖ਼ਤ | ਤਸਵੀਰ:Rajagopalachari sign.jpg |
ਚੱਕਰਵਰਤੀ ਰਾਜਗੁਪਾਲਚਾਰੀ (ਜਾਂ ਸੀ. ਰਾਜਗੁਪਾਲਚਾਰੀ ਜਾਂ ਰਾਜਾਜੀ ਜਾਂ ਸੀ.ਆਰ. (10 ਦਸੰਬਰ, 1878- 25 ਦਸੰਬਰ, 1972) ਇੱਕ ਵਕੀਲ, 'ਅਜ਼ਾਦੀ ਘੁਲਾਟੀਏ, ਸਿਆਸਤਦਾਨ, ਨੀਤੀਵਾਨ ਸੀ। ਉਹ ਭਾਰਤ ਦੇ ਅੰਤਮ ਗਵਰਨਰ ਜਰਨਲ ਸੀ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਉਚਕੋਟੀ ਦੇ ਨੇਤਾ ਰਹੇ ਹਨ। ਉਹ ਬੰਗਾਲ ਦੇ ਗਵਰਨਰ ਵੀ ਰਹੇ ਹਨ। ਉਸ ਨੇ ਸਤੰਤਰ ਪਾਰਟੀ ਬਣਾਈ। ਭਾਰਤ ਰਤਨ ਪ੍ਰਾਪਤ ਕਰਨ ਵਾਲੇ ਉਹ ਪਹਿਲੇ ਭਾਰਤੀ ਨਾਗਰਿਕ ਸੀ।
ਮੁੱਢਲੀ ਜ਼ਿੰਦਗੀ
[ਸੋਧੋ]ਰਾਜਗੋਪਾਲਾਚਾਰੀ ਦ ਜਨਮ ਥੋਰਾਪਲੀ ਪਿੰਡ ਦੇ ਮੁਨਸਿਫ਼ ਚੱਕਰਵਰਤੀ ਵੈਂਕਟਰਮਨ ਅਤੇ ਸਿੰਗਾਰਅੰਮਾ ਦੇ ਘਰ 10 ਦਸੰਬਰ 1878 ਨੂੰ ਹੋਇਆ ਸੀ।[1][2] ਇਹ ਪਰਵਾਰ ਮਦਰਾਸ ਪ੍ਰੈਜੀਡੈਂਸੀ ਵਿੱਚ ਪੈਂਦੇ ਥੋਰਾਪਲੀ ਪਿੰਡ ਦਾ ਪੱਕਾ ਆਇੰਗਾਰ ਪਰਵਾਰ ਸੀ।[3]
ਇੱਕ ਕਮਜ਼ੋਰ ਅਤੇ ਬੀਮਾਰ ਬੱਚਾ, ਰਾਜਗੋਪਾਲਾਚਾਰੀ ਆਪਣੇ ਮਾਪਿਆਂ ਲਈ ਨਿਰੰਤਰ ਚਿੰਤਾ ਦਾ ਵਿਸ਼ਾ ਸੀ ਜਿਨ੍ਹਾਂ ਨੂੰ ਡਰ ਸੀ ਕਿ ਉਹ ਜ਼ਿਆਦਾ ਦੇਰ ਨਹੀਂ ਜੀਵੇਗਾ।[4] ਇੱਕ ਛੋਟੇ ਬੱਚੇ ਦੇ ਰੂਪ ਵਿੱਚ, ਉਸਨੂੰ ਥੋਰਾਪੱਲੀ ਵਿੱਚ ਇੱਕ ਪਿੰਡ ਦੇ ਸਕੂਲ ਵਿੱਚ ਦਾਖਲ ਕਰਵਾਇਆ ਗਿਆ ਸੀ,[4] ਫਿਰ ਪੰਜ ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਨਾਲ ਹੋਸੂਰ ਚਲੇ ਗਏ ਜਿੱਥੇ ਰਾਜਗੋਪਾਲਾਚਾਰੀ ਨੇ ਹੋਸੂਰ ਆਰ.ਵੀ. ਗੌਰਮਿੰਟ ਬੁਆਏਜ਼ ਹਾਇਰ ਸੈਕੰਡਰੀ ਸਕੂਲ ਵਿੱਚ ਦਾਖਲਾ ਲਿਆ।.[4] ਉਸਨੇ ਆਪਣੀ ਮੈਟ੍ਰਿਕ ਦੀ ਪ੍ਰੀਖਿਆ 1891 ਵਿੱਚ ਪਾਸ ਕੀਤੀ ਅਤੇ 1894 ਵਿੱਚ ਸੈਂਟਰਲ ਕਾਲਜ, ਬੰਗਲੌਰ ਤੋਂ ਆਰਟਸ ਵਿੱਚ ਗ੍ਰੈਜੂਏਟ ਹੋਇਆ।[4] ] ਰਾਜਗੋਪਾਲਾਚਾਰੀ ਨੇ ਮਦਰਾਸ ਦੇ ਪ੍ਰੈਜੀਡੈਂਸੀ ਕਾਲਜ ਵਿੱਚ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਜਿੱਥੋਂ ਉਸਨੇ 1897 ਵਿੱਚ ਗ੍ਰੈਜੂਏਸ਼ਨ ਕੀਤੀ।[3]
ਰਾਜਗੋਪਾਲਾਚਾਰੀ ਨੇ 1897 ਵਿੱਚ ਆਲੇਮੇਲੂ ਮੰਗਲਮਾਮਾ ਨਾਲ ਵਿਆਹ ਕਰਵਾਇਆ[3] ਅਤੇ ਉਨ੍ਹਾਂ ਦੇ ਪੰਜ ਬੱਚੇ ਸੀ, ਤਿੰਨ ਬੇਟੇ: ਸੀ ਆਰ ਨਰਸਿਮਹਨ, ਸੀ ਆਰ ਕ੍ਰਿਸ਼ਨਾਸਵਾਮੀ, ਅਤੇ ਸੀ ਆਰ ਰਾਮਸਵਾਮੀ, ਅਤੇ ਦੋ ਬੇਟੀਆਂ: ਲਕਸ਼ਮੀ ਗਾਂਧੀ (ਪਹਿਲਾ ਨਾਂ ਰਾਜਾਗੋਪਾਲਾਚਾਰੀ) ਅਤੇ ਨਾਮਾਗਿਰੀ ਅਮਾਮਲ ਸੀ ਆਰ।[3][5] ਮੰਗਲਮਾ ਦੀ ਮੌਤ 1916 ਵਿੱਚ ਹੋ ਗਈ ਸੀ ਅਤੇ ਰਾਜਗੋਪਾਲਾਚਾਰੀ ਨੇ ਆਪਣੇ ਬੱਚਿਆਂ ਦੀ ਦੇਖਭਾਲ ਦੀ ਪੂਰੀ ਜ਼ਿੰਮੇਵਾਰੀ ਆਪ ਲੈ ਲਈ ਸੀ।[3] ਉਸ ਦਾ ਪੁੱਤਰ ਚੱਕਰਵਰਤੀ ਰਾਜਗੋਪਾਲਾਚਾਰੀ ਨਰਸਿੰਮਹਾ 1952 ਅਤੇ 1957 ਦੀਆਂ ਚੋਣਾਂ ਵਿੱਚ ਕ੍ਰਿਸ਼ਨਾਗਿਰੀ ਤੋਂ ਲੋਕ ਸਭਾ ਲਈ ਚੁਣਿਆ ਗਿਆ ਸੀ ਅਤੇ ਉਸ ਨੇ 1952 ਤੋਂ 1962 ਤੱਕ ਕ੍ਰਿਸ਼ਣਾਗਿਰੀ ਲਈ ਸੰਸਦ ਮੈਂਬਰ ਵਜੋਂ ਸੇਵਾ ਨਿਭਾਈ ਸੀ।[6][7] ਬਾਅਦ ਵਿੱਚ ਉਸਨੇ ਆਪਣੇ ਪਿਤਾ ਦੀ ਜੀਵਨੀ ਲਿਖੀ। ਰਾਜਗੋਪਾਲਾਚਾਰੀ ਦੀ ਧੀ ਲਕਸ਼ਮੀ ਨੇ ਮਹਾਤਮਾ ਗਾਂਧੀ ਦੇ ਪੁੱਤਰ ਦੇਵਦਾਸ ਗਾਂਧੀ ਨਾਲ ਵਿਆਹ ਕਰਵਾ ਲਿਆi[3][8] ਉਸਦੇ ਪੋਤਰਿਆਂ ਵਿੱਚ ਜੀਵਨੀਕਾਰ ਰਾਜਮੋਹਨ ਗਾਂਧੀ, ਦਾਰਸ਼ਨਿਕ ਰਾਮਚੰਦਰ ਗਾਂਧੀ ਅਤੇ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲ ਕ੍ਰਿਸ਼ਨ ਗਾਂਧੀ ਸ਼ਾਮਲ ਹਨ।[9] ਉਸ ਦੇ ਪੜਪੋਤੇ, ਚੱਕਰਵਰਤੀ ਰਾਜਗੋਪਾਲਾਚਾਰੀ ਕੇਸਾਵਨ, ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਤਾਮਿਲਨਾਡੂ ਕਾਂਗਰਸ ਕਮੇਟੀ ਦੇ ਟਰੱਸਟੀ ਹਨ।[10]
ਭਾਰਤੀ ਸੁਤੰਤਰਤਾ ਅੰਦੋਲਨ
[ਸੋਧੋ]ਰਾਜਗੋਪਾਲਾਚਾਰੀ ਦੀ ਜਨਤਕ ਮਾਮਲਿਆਂ ਅਤੇ ਰਾਜਨੀਤੀ ਵਿੱਚ ਦਿਲਚਸਪੀ ਉਦੋਂ ਸ਼ੁਰੂ ਹੋਈ ਜਦੋਂ ਉਸਨੇ 1900 ਵਿੱਚ ਸੇਲਮ ਵਿੱਚ ਆਪਣੀ ਕਾਨੂੰਨੀ ਪ੍ਰੈਕਟਿਸ ਦੀ ਸ਼ੁਰੂਆਤ ਕੀਤੀ।[2] 28 ਸਾਲ ਦੀ ਉਮਰ ਵਿਚ, ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਇਆ ਅਤੇ 1906 ਦੇ ਕਲਕੱਤਾ ਸੈਸ਼ਨ ਵਿੱਚ ਡੈਲੀਗੇਟ ਦੇ ਤੌਰ ਤੇ ਭਾਗ ਲਿਆ।[4] ਭਾਰਤੀ ਸੁਤੰਤਰਤਾ ਕਾਰਕੁਨ ਬਾਲ ਗੰਗਾਧਰ ਤਿਲਕ ਤੋਂ ਪ੍ਰੇਰਿਤ[8] ਉਹ 1911 ਵਿੱਚ ਸਲੇਮ ਮਿਉਂਸਪਲਿਟੀ ਦਾ ਮੈਂਬਰ ਬਣ ਗਿਆ।[11] 1917 ਵਿਚ, ਉਹ ਮਿਉਂਸਿਪਲ ਦੇ ਚੇਅਰਮੈਨ ਚੁਣਿਆ ਗਿਆ ਅਤੇ 1917 ਤੋਂ 1919 ਤੱਕ ਇਸ ਅਹੁਦੇ ਤੇ ਸੇਵਾ ਕੀਤੀ।[8][12] ਇਸ ਦੌਰਾਨ ਉਹ ਸਲੇਮ ਮਿਊਂਸਪੈਲਟੀ ਦੇ ਪਹਿਲੇ ਦਲਿਤ ਮੈਂਬਰ ਦੀ ਚੋਣ ਲਈ ਜ਼ਿੰਮੇਵਾਰ ਸੀ। 1917 ਵਿਚ, ਉਸਨੇ ਦੇਸ਼ ਧ੍ਰੋਹ ਦੇ ਦੋਸ਼ਾਂ ਦੇ ਵਿਰੁੱਧ ਭਾਰਤੀ ਸੁਤੰਤਰਤਾ ਕਾਰਕੁਨ ਪੀ. ਵਰਦਾਰਜੂਲੂ ਨਾਇਡੂ ਦਾ ਪੱਖ ਲਿਆ।[13] ਅਤੇ ਦੋ ਸਾਲ ਬਾਅਦ ਰੋਲਟ ਐਕਟ ਦੇ ਵਿਰੁੱਧ ਅੰਦੋਲਨਾਂ ਵਿੱਚ ਹਿੱਸਾ ਲਿਆ।[12][14] ਰਾਜਗੋਪਾਲਾਚਾਰੀ ਸਵਦੇਸ਼ੀ ਸਟੀਮ ਨੈਵੀਗੇਸ਼ਨ ਕੰਪਨੀ ਦੇ ਸੰਸਥਾਪਕ ਵੀ. ਚਿਦੰਬਰਮ ਪਿਲਾਈ ਦਾ ਨਜ਼ਦੀਕੀ ਦੋਸਤ ਸੀ ਅਤੇ ਨਾਲ ਹੀ ਭਾਰਤੀ ਸੁਤੰਤਰਤਾ ਕਾਰਕੁਨ ਐਨੀ ਬੇਸੈਂਟ ਅਤੇ ਸੀ. ਵਿਜੇਰਾਘਵਾਚਾਰੀਆ ਦੀ ਭਰਪੂਰ ਪ੍ਰਸ਼ੰਸਾ ਦਾ ਪਾਤਰ ਸੀ।
ਹਵਾਲੇ
[ਸੋਧੋ]- ↑ Bakshi, p 1
- ↑ 2.0 2.1 Famous Indians of the 21st Century. Pustak Mahal. 2007. p. 42. ISBN 978-81-223-0829-7.
- ↑ 3.0 3.1 3.2 3.3 3.4 3.5 Hopley, Antony R. H. "Chakravarti Rajagopalachari". Oxford Dictionary of National Biography. ਹਵਾਲੇ ਵਿੱਚ ਗ਼ਲਤੀ:Invalid
<ref>
tag; name "oxforddnb" defined multiple times with different content - ↑ 4.0 4.1 4.2 4.3 4.4 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedourleadersp50
- ↑ "Chakravarti Rajagopalachari". geni_family_tree (in ਅੰਗਰੇਜ਼ੀ (ਅਮਰੀਕੀ)). Retrieved 17 January 2018.
- ↑ "Statistical Report on General Elections 1951 to the First Lok Sabha" (PDF). Election Commission of India. Archived from the original (PDF) on 8 October 2014. Retrieved 15 August 2010.
- ↑ "Statistical Report on General Elections 1957 to the Second Lok Sabha" (PDF). Election Commission of India. Archived (PDF) from the original on 8 October 2014. Retrieved 15 August 2010.
- ↑ 8.0 8.1 8.2 Varma et al., p 52
- ↑ Ramachandra Guha (15 August 2009). "The Rise and Fall of the Bilingual Intellectual" (PDF). Economic and Political Weekly. XLIV (33).
- ↑ https://economictimes.indiatimes.com/news/politics-and-nation/motilal-vora-appointed-as-tamil-nadu-congress-committee-trustee/articleshow/46235465.cms
- ↑ Bakshi, Shri Ram (1990). C. Rajagopalachari. Anmol Publications. p. 399. ISBN 978-81-7041-313-4.
- ↑ 12.0 12.1 Mahmud, Syed Jafar (1994). Pillars of Modern India, 1757–1947. APH Publishing. p. 88. ISBN 978-81-7024-586-5.
- ↑ Ralhan, p 34
- ↑ Guha, Ramachandra (2 February 2003). "Gandhi and Rajaji". The Hindu. Archived from the original on 16 December 2007. Retrieved 23 November 2006.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |