4 ਅਕਤੂਬਰ
ਦਿੱਖ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
4 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 277ਵਾਂ (ਲੀਪ ਸਾਲ ਵਿੱਚ 278ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 88 ਦਿਨ ਬਾਕੀ ਹਨ।
ਵਾਕਿਆ
[ਸੋਧੋ]- ਵਿਸ਼ਵ ਪਸ਼ੂ ਸੁਰੱਖਿਅਤ ਦਿਵਸ
- 1535 – ਸਵਿਟਜ਼ਰਲੈਂਡ ਦੇ ਸ਼ਹਿਰ ਜ਼ਿਊਰਿਖ 'ਚ ਬਾਈਬਲ ਦੀ ਪਹਿਲੀ ਇੰਗਲਿਸ਼ ਟਰਾਂਸਲੇਸ਼ਨ ਛਪੀ।
- 1745 – ਅਕਾਲ ਤਖ਼ਤ ਤੇ ਗੁਰਮਤਾ ਕਰਕੇ ਖਾਲਸੇ ਦੀ 25 ਜੱਥਿਆਂ ਵਿੱਚ ਵੰਡ ਕੀਤੀ ਗਈ।
- 1905 – ਔਰਵਿਲ ਰਾਈਟ ਨੇ ਪਹਿਲੀ ਵਾਰ 30 ਮਿੰਟ ਤੋਂ ਵੱਧ ਸਮੇਂ ਵਾਸਤੇ ਹਵਾਈ ਉਡਾਨ ਭਰੀ।
- 1930 – ਗ਼ਦਰ ਪਾਰਟੀ ਸਾਜ਼ਸ਼ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਰਣਧੀਰ ਸਿੰਘ ਨਾਰੰਗਵਾਲ ਨੂੰ ਰਿਹਾਅ ਕਰ ਦਿਤਾ ਗਿਆ।
- 1957 – ਰੂਸ ਨੇ ਸਪੂਤਨਿਕ-1 ਨੂੰ ਪੁਲਾੜ ਵਿੱਚ ਭੇਜਿਆ ਜੋ ਕਿ ਪੁਲਾੜ ਵਿੱਚ ਦੁਨੀਆ ਦਾ ਪਹਿਲਾ ਸੈਟੇਲਾਈਟ ਸੀ। ਇਸ ਨੂੰ ਵਾਲੈਨਤਿਨ ਗਲੂਸਕੋ ਨੇ ਬਣਾਇਆ ਸੀ।
- 1985 – ਪੰਜਾਬ 'ਚ ਭਾਰਤੀ ਫ਼ੌਜ ਦੀ ਨਵੀਂ ਛਾਉਣੀ ਕਾਇਮ।
- 1992 – ਭਾਰਤ ਦਾ ਇੱਕ ਰਾਜਨੀਤਕ ਦਲ ਸਮਾਜਵਾਦੀ ਪਾਰਟੀ ਦੀ ਸਥਾਪਨਾ ਹੋਈ।
- 1993 – ਸੋਮਾਲੀਆ ਵਿੱਚ ਦਰਜਨਾਂ ਲੋਕਾਂ ਨੇ ਮਾਈਕਲ ਡੂਰਾਂ ਨਾਂ ਦੇ ਇੱਕ ਅਮਰੀਕਨ ਫ਼ੌਜੀ ਨੂੰ ਕਾਬੂ ਕਰ ਕੇ, ਰੱਸੀਆਂ ਨਾਲ ਬੰਨ੍ਹ ਕੇ, ਮੋਗਾਦੀਸ਼ੂ ਦੀਆਂ ਗਲੀਆਂ ਵਿੱਚ ਘਸੀਟਿਆ ਤੇ ਇਸ ਦੀ ਫ਼ਿਲਮ ਬਣਾ ਕੇ ਰੀਲੀਜ਼ ਕੀਤੀ।
- 2012 – ਪਾਕਿਸਤਾਨ ਸਰਕਾਰ ਨੇ ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਿਆ।
ਜਨਮ
[ਸੋਧੋ]- 1857 – ਭਾਰਤੀ ਇਨਕਲਾਬੀ ਸੂਰਬੀਰ, ਵਕੀਲ ਅਤੇ ਪੱਤਰਕਾਰ ਸ਼ਿਆਮਜੀ ਕ੍ਰਿਸਨ ਵਰਮਾ ਦਾ ਜਨਮ।
- 1876 – ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਧਨੀਰਾਮ ਚਾਤ੍ਰਿਕ ਦਾ ਜਨਮ।
- 1920 – ਸੀ ਪੀ ਆਈ ਦੇ ਆਗੂ ਅਤੇ ਟ੍ਰੇਡ ਯੂਨੀਅਨ ਆਗੂ, ਪੱਤਰਕਾਰ ਸਤਪਾਲ ਡਾਂਗ ਦਾ ਜਨਮ।
- 1931 – ਅਮਰੀਕੀ ਦਾਰਸ਼ਨਿਕ ਰਿਚਰਡ ਰੋਰਟੀ ਦਾ ਜਨਮ।
- 1955 – ਹਿੰਦੁਸਤਾਨੀ ਕਲਾਸੀਕਲ ਸੰਗੀਤ ਦਾ ਸਿਤਾਰ ਪਲੇਅਰ ਸ਼ਾਹਿਦ ਪਰਵੇਜ਼ ਖ਼ਾਨ ਦਾ ਜਨਮ।
ਦਿਹਾਂਤ
[ਸੋਧੋ]- 1947 – ਜਰਮਨ ਭੌਤਿਕ ਵਿਗਿਆਨੀ, ਮਿਕਦਾਰ ਮਕੈਨਕੀ ਦੇ ਸਿਧਾਂਤ ਨੂੰ ਜਨਮਦਾਤਾ ਮੈਕਸ ਪਲਾਂਕ ਦਾ ਦਿਹਾਂਤ।
- 2003 – ਫ਼ਾਰਸੀ ਤੇ ਪੰਜਾਬੀ ਦੇ ਪ੍ਰਸਿੱਧ ਵਿਦਵਾਨ, ਗ਼ਜ਼ਲਗੋ ਅਤੇ ਆਲੋਚਕ ਪ੍ਰੋ. ਦੀਵਾਨ ਸਿੰਘ ਦਾ ਦਿਹਾਂਤ।