9 ਅਕਤੂਬਰ
ਦਿੱਖ
<< | ਅਕਤੂਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | ||
6 | 7 | 8 | 9 | 10 | 11 | 12 |
13 | 14 | 15 | 16 | 17 | 18 | 19 |
20 | 21 | 22 | 23 | 24 | 25 | 26 |
27 | 28 | 29 | 30 | 31 | ||
2024 |
9 ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 282ਵਾਂ (ਲੀਪ ਸਾਲ ਵਿੱਚ 283ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 83 ਦਿਨ ਬਾਕੀ ਰਹਿ ਜਾਂਦੇ ਹਨ।
ਵਾਕਿਆ
[ਸੋਧੋ]- 1781– ਅਮਰੀਕਾ 'ਚ ਇਨਕਲਾਬੀ ਜੰਗ ਦੀ ਆਖ਼ਰੀ ਲੜਾਈ ਯਾਰਕ ਟਾਊਨ 'ਚ ਲੜੀ ਗਈ।
- 1839– ਧਿਆਨ ਸਿੰਘ ਡੋਗਰਾ ਨੇ ਆਪਣੇ ਹੱਥੀਂ ਮਹਾਰਾਜਾ ਖੜਕ ਸਿੰਘ ਦਾ ਸਲਾਹਕਾਰ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿਤਾ।
- 1855– ਆਈਜ਼ਕ ਸਿੰਗਰ ਨੇ ਸਿਲਾਈ ਮਸ਼ੀਨ ਦੀ ਮੋਟਰ ਪੇਟੈਂਟ ਕਰਵਾਈ।
- 1914– ਪਹਿਲੀ ਸੰਸਾਰ ਜੰਗ ਦੌਰਾਨ ਜਰਮਨ ਫ਼ੌਜਾਂ ਨੇ ਬੈਲਜੀਅਮ ਦੇ ਸ਼ਹਿਰ ਐਂਟਵਰਪ ਉੱਤੇ ਕਬਜ਼ਾ ਕੀਤਾ।
- 1963– ਇਟਲੀ ਵਿੱਚ ਵਾਈਓਂਟ ਡੈਮ ਦਾ ਪਾਣੀ ਵਧਣ ਕਾਰਨ ਆਏ ਹੜ੍ਹ ਨਾਲ 2 ਤੋਂ 3 ਹਜ਼ਾਰ ਵਿੱਚਕਾਰ ਲੋਕ ਮਾਰੇ ਗਏ।
- 1967– ਮਾਰਕਸੀ ਇਨਕਲਾਬੀ, ਲੇਖਕ, ਡਿਪਲੋਮੇਟ, ਗੁਰੀਲਾ ਆਗੂ, ਫ਼ੌਜੀ ਮਾਹਰ, ਡਾਕਟਰ, ਵਿਦਵਾਨ ਆਗੂ ਚੀ ਗਵੇਰਾ ਨੂੰ ਬੋਲੀਵੀਅਨ ਹਾਕਮਾਂ ਨੇ ਲੋਕਾਂ ਨੂੰ ਇਨਕਲਾਬ ਵਾਸਤੇ ਭੜਕਾਉਣ ਦੇ ਦੋਸ਼ ਹੇਠ ਗੋਲੀ ਨਾਲ ਉਡਾ ਦਿਤਾ।
- 1975– ਰੂਸ ਦੇ ਆਂਦਰੇ ਸਖਾਰੋਵ ਨੂੰ ਨੋਬਲ ਪੁਰਸਕਾਰ ਦਿਤਾ ਗਿਆ, ਉਸ ਨੂੰ 'ਹਾਈਡਰੋਜਨ ਬੰਬ ਦਾ ਪਿਤਾਮਾ' ਮੰਨਿਆ ਜਾਂਦਾ ਹੈ।
- 1992– ਜੂਨ 1984 ਵਿੱਚ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਫ਼ੌਜ ਦੇ ਮੁਖੀ ਜਨਰਲ ਵੈਦਯ ਨੂੰ 10 ਅਗੱਸਤ, 1986 ਦੇ ਦਿਨ ਪੂਨਾ ਵਿੱਚ ਗੋਲੀਆਂ ਮਾਰ ਕੇ ਮਾਰਨ ਦੇ ਦੋਸ਼ ਵਿੱਚ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਨੂੰ ਪੂਨਾ ਜੇਲ ਵਿੱਚ ਫਾਂਸੀ ਦਿਤੀ ਗਈ
- 2012– ਮਲਾਲਾ ਯੂਸਫ਼ਜ਼ਈ ਤੇ ਤਾਲਿਬਾਨ ਨੇ ਗੋਲੀਆਂ ਚਲਾਈਆਂ।
ਜਨਮ
[ਸੋਧੋ]- 1624 – ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦਾ ਪੁੁੱਤਰ ਅਤੇ ਸੁਬੇਦਾਰ ਮੁਹੰਮਦ ਮੁਰਾਦ ਬਖ਼ਸ਼ ਦਾ ਜਨਮ।
- 1864 – ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਜ਼ਿੰਮੇਵਾਰ ਜਨਰਲ ਡਾਇਰ ਦਾ ਜਨਮ।
- 1874 – ਰੂਸੀ ਚਿੱਤਰਕਾਰ, ਲੇਖਕ, ਪੁਰਾਤੱਤਵ ਵਿਗਿਆਨੀ ਨਿਕੋਲਾਈ ਰੋਰਿਕ ਦਾ ਜਨਮ।
- 1892 – ਯੂਗੋਸਲਾਵ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਈਵੋ ਆਂਦਰਿਚ ਦਾ ਜਨਮ।
- 1906 – ਸੈਨੇਗਾਲੀ ਕਵੀ, ਸਿਆਸਤਦਾਨ ਅਤੇ ਸੱਭਿਆਚਾਰਕ ਸਿਧਾਂਤਕਾਰ ਲੀਓਪੋਲਡ ਸੈਨਘੋਰ ਦਾ ਜਨਮ।
- 1937 – ਪੰਜਾਬ ਉਘੇ ਸਿਵਲ ਅਧਿਕਾਰੀ, ਸੰਵੇਦਨਸ਼ੀਲ ਕਵੀ, ਲੋਕ ਹਿਤੈਸ਼ੀ ਅਮਰੀਕ ਸਿੰਘ ਪੂਨੀ ਦਾ ਜਨਮ।
- 1940 – ਅੰਗਰੇਜ਼ ਸੰਗੀਤਕਾਰ, ਗਾਇਕ ਅਤੇ ਗੀਤਕਾਰ ਜਾਨ ਲੈਨਨ ਦਾ ਜਨਮ।
- 1945 – ਭਾਰਤੀ ਕਲਾਸੀਕਲ ਸੰਗੀਤਕਾਰ, ਸਰੋਦ ਵਾਦਨ ਦਾ ਉਸਤਾਦ ਅਮਜਦ ਅਲੀ ਖ਼ਾਨ ਦਾ ਜਨਮ।
- 1959 – ਰੂਸੀ ਵਿਗਿਆਨੀ, ਰਾਜਨੇਤਾ ਅਤੇ ਉਦਾਰਵਾਦੀ ਸਿਆਸਤਦਾਨ ਬਾਰਿਸ ਨਿਮਤਸੋਫ਼ ਦਾ ਜਨਮ।
- 1966 – ਬਰਤਾਨਵੀ ਸਿਆਸਤਦਾਨ ਡੇਵਿਡ ਕੈਮਰਨ ਦਾ ਜਨਮ।
- 1973 – ਪੰਜਾਬੀ ਗਾਇਕ, ਸੰਗੀਤਕਾਰ, ਗੀਤਕਾਰ ਅਤੇ ਕਵੀ ਸੰਗਤਾਰ ਦਾ ਜਨਮ।
ਦਿਹਾਂਤ
[ਸੋਧੋ]- 1963 – ਭਾਰਤੀ ਆਜ਼ਾਦੀ ਘੁਲਾਟੀਆ, ਬੈਰਿਸਟਰ ਅਤੇ ਭਾਰਤੀ ਮੁਸਲਮਾਨ ਰਾਸ਼ਟਰਵਾਦੀ ਨੇਤਾ ਸੈਫੁੱਦੀਨ ਕਿਚਲੂ ਦਾ ਦਿਹਾਂਤ।
- 1967 – ਮਾਰਕਸਵਾਦੀ ਕ੍ਰਾਂਤੀਕਾਰੀ, ਡਾਕਟਰ ਅਤੇ ਲੇਖਕ ਚੀ ਗਵੇਰਾ ਦਾ ਦਿਹਾਂਤ।
- 2006 – ਭਾਰਤੀ ਦਲਿਤ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਦਲਿਤ ਰਾਜਨੀਤੀ ਦੇ ਵਾਹਕ ਕਾਂਸ਼ੀ ਰਾਮ ਦਾ ਦਿਹਾਂਤ।