ਸਤਪਾਲ ਡਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਤਪਾਲ ਡਾਂਗ
ਜਨਮ4 ਅਕਤੂਬਰ 1920
ਮੌਤ15 ਜੂਨ 2013 (ਉਮਰ 93)
ਸੰਗਠਨਏਟਕ, ਸੀ ਪੀ ਆਈ
ਲਹਿਰਭਾਰਤ ਦਾ ਆਜ਼ਾਦੀ ਸੰਗਰਾਮ, ਕਮਿਊਨਿਜ਼ਮ

ਸਤਪਾਲ ਡਾਂਗ (4 ਅਕਤੂਬਰ,1920[1] — 15 ਜੂਨ,2013[2]) ਸੀ.ਪੀ.ਆਈ. ਦੇ ਆਗੂ ਸਨ। ਉਨ੍ਹਾਂ ਨੇ ਕਮਿਊਨਿਸਟ ਅਤੇ ਟ੍ਰੇਡ ਯੂਨੀਅਨ ਆਗੂ, ਲੋਕ ਪੱਤਰਕਾਰ ਅਤੇ ਮਿਹਨਤੀ ਅਤੇ ਸਮਰਥ ਵਿਧਾਇਕ ਵਜੋਂ ਇਨਸਾਫ਼ ਅਤੇ ਲੋਕ ਹਿਤਾਂ ਲਈ ਆਪਣਾ ਜੀਵਨ ਲੇਖੇ ਲਾਇਆ। ਲੋਕ ਸੇਵਾ ਲਈ ‘ਪਦਮ ਭੂਸ਼ਨ’ ਨਾਲ ਸਨਮਾਨਿਤ ਸ੍ਰੀ ਡਾਂਗ ਅੰਮ੍ਰਿਤਸਰ ਪੱਛਮੀ ਹਲਕੇ ਤੋਂ ਲਗਾਤਾਰ 13 ਸਾਲ ਵਿਧਾਇਕ ਰਹੇ।[3]

ਜੀਵਨ[ਸੋਧੋ]

ਸਤਪਾਲ ਡਾਂਗ ਦਾ ਜਨਮ 4 ਅਕਤੂਬਰ 1920[4] ਨੂੰ ਰਸੂਲਪੁਰ, ਪਾਕਿਸਤਾਨ (ਉਦੋ ਜ਼ਿਲ੍ਹਾ ਗੁੱਜਰਾਂਵਾਲਾ), ਬਰਤਾਨਵੀ ਪੰਜਾਬ ਵਿੱਚ ਹੋਇਆ ਸੀ। ਲਾਹੌਰ ਦੇ ਸਰਕਾਰੀ ਕਾਲਜ ਵਿੱਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਹੀ ਉਹ ਆਜ਼ਾਦੀ ਦੀ ਲਹਿਰ ਵਿੱਚ ਸਰਗਰਮ ਹੋ ਗਏ ਅਤੇ ਖੱਬੇ ਪੱਖੀ ਵਿਦਿਆਰਥੀ ਸੰਗਠਨ ਕੁੱਲ ਹਿੰਦ ਵਿਦਿਆਰਥੀ ਫੈਡਰੇਸ਼ਨ ਦੇ ਜਨਰਲ ਸਕੱਤਰ ਬਣ ਗਿਆ। ਬਾਅਦ ਵਿੱਚ ਉਹ ਵਰਲਡ ਯੂਥ ਫੈਡਰੇਸ਼ਨ ਦੇ ਮੀਤ ਪ੍ਰਧਾਨ ਵੀ ਬਣਿਆ। 1943 ਦੌਰਾਨ ਬੰਗਾਲ ਵਿੱਚ ਪਏ ਅਕਾਲ ਸਮੇਂ ਰਾਹਤ ਸਮੱਗਰੀ ਇਕੱਠੀ ਕਰ ਕੇ ਉਥੇ ਜਾ ਕੇ ਵੰਡਣ ਵਾਲੇ ਮੋਹਰੀ ਵਿਦਿਆਰਥੀ ਆਗੂਆਂ ਵਿੱਚ ਉਹ ਸ਼ਾਮਲ ਸੀ।।943 ਵਿੱਚ ਉਸਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਪਹਿਲੀ ਕਾਂਗਰਸ ਵਿੱਚ ਹਿਸਾ ਲਿਆ ਸੀ।[5] ਇਸ ਸਮੇਂ ਦੌਰਾਨ, ਉਸ ਨੂੰ ਵਿਦਿਆਰਥੀ ਹੋਣ ਦੇ ਦਿਨਾਂ ਤੋਂ ਸਹਿਕਰਮੀ ਵਿਮਲਾ ਬਕਾਇਆ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਿਆ ਜਿਸ ਨਾਲ ਬਾਅਦ ਨੂੰ 1952 ਵਿੱਚ ਉਸ ਨੇ ਵਿਆਹ ਕੀਤਾ ਸੀ।[6] ਭਾਰਤੀ ਆਜ਼ਾਦੀ ਤੋਂ ਬਾਅਦ ਅਤੇ ਕਲਕੱਤਾ ਥੀਸੀਸ ਦੇ ਨਤੀਜੇ ਵਜੋਂ ਬਗਾਵਤ ਦੇ ਬਾਅਦ, ਪਾਰਟੀ ਤੇ ਪਾਬੰਦੀ ਲਗਾਈ ਗਈ ਅਤੇ ਜਦੋਂ ਪਾਬੰਦੀ ਹਟਾਈ ਗਈ, ਤਾਂ ਡਾਂਗ ਜੋੜੇ ਨੂੰ ਅੰਮ੍ਰਿਤਸਰ ਖੇਤਰ ਦੇ ਮਜ਼ਦੂਰ ਵਰਗ ਦੇ ਵਿਚਕਾਰ ਕੰਮ ਕਰਨ ਦੀ ਜਿੰਮੇਵਾਰੀ ਸੌਂਪੀ ਗਈ। ਇਸ ਜੋੜੀ ਨੇ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਛੇਹਰਟਾ ਸਾਹਿਬ ਵਿੱਚ ਡੇਰਾ ਲਾ ਲਿਆ ਅਤੇ 1953 ਵਿੱਚ ਜਦੋਂ ਪਹਿਲੀ ਸਥਾਨਕ ਚੋਣ ਹੋਈ ਤਾਂ ਡਾਂਗ ਛੇਹਰਟਾ ਨਗਰ ਪਾਲਿਕਾ ਦੀ ਪ੍ਰਧਾਨ ਬਣਿਆ।[7] ਡਾਂਗ ਅਗਲੇ ਡੇਢ ਦਹਾਕੇ ਦੇ ਲਈ ਛੇਹਰਟਾ ਸਾਹਿਬ ਦੀ ਸਥਾਨਕ ਰਾਜਨੀਤੀ ਵਿੱਚ ਸਰਗਰਮ ਰਿਹਾ ਸੀ, ਕਈ ਵਾਰੀ ਮਿਉਂਸਿਪੈਲਿਟੀ ਦਾ ਮੁਖੀ ਬਣਿਆ ਸੀ ਅਤੇ ਇਸ ਜਗ੍ਹਾ ਨੂੰ ਇੱਕ ਮਾਡਲ ਟਾਊਨ ਬਣਾਉਣ ਲਈ ਕੰਮ ਕਰਦਾ ਰਿਹਾ ਸੀ।[6] ਫੋਕਸ ਦੀ ਬਦਲੀ 1967 ਵਿੱਚ ਹੋਈ ਜਦੋਂ ਉਸ ਨੂੰ ਪਾਰਟੀ ਨੇ ਰਾਜ ਦੀਆਂ ਚੋਣਾਂ ਵਿੱਚ ਹਿੱਸਾ ਲੈਣ ਲਈ ਕਿਹਾ ਸੀ ਅਤੇ ਉਹ ਸਫਲਤਾਪੂਰਵਕ ਅੰਮ੍ਰਿਤਸਰ ਪੱਛਮੀ ਲੋਕ ਸਭਾ ਹਲਕੇ ਤੋਂ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਵਿਰੁੱਧ ਲੜਿਆ ਸੀ, ਜੋ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਸੀ।[8] ਯੂਨਾਈਟਿਡ ਫਰੰਟ, ਜਿਸ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਸ਼ਾਮਲ ਸੀ ਉਸ ਨੂੰ ਚੋਣਾਂ ਵਿੱਚ ਬਹੁਮਤ ਮਿਲਿਆ ਅਤੇ ਡਾਂਗ ਨੇ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿੱਚ ਬਣੀ ਸਰਕਾਰ ਵਿੱਚ ਫੂਡ ਐਂਡ ਸਿਵਲ ਸਪਲਾਈਜ਼ ਮੰਤਰੀ ਦੇ ਤੌਰ ਤੇ ਸੇਵਾ ਕੀਤੀ।[9] ਇਹ ਰਿਪੋਰਟ ਹੈ ਕਿ ਉਸਨੇ ਮੰਤਰੀ ਦੇ ਬੰਗਲੇ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਮੰਤਰੀ ਦੇ ਕਾਰਜਕਾਲ ਦੌਰਾਨ ਵੀ ਵਿਧਾਇਕ ਹੋਸਟਲ ਵਿੱਚ ਰਹਿਣ ਦਾ ਫੈਸਲਾ ਕੀਤਾ।[10] ਉਨ੍ਹਾਂ ਨੇ 1969, 1972 ਅਤੇ 1977 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੇ ਆਪਣੀ ਜਿੱਤ ਕਾਇਮ ਰੱਖੀ, ਪਰ 1980 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ, ਸੇਵਾ ਰਾਮ ਅਰੋੜਾ ਚੋਣ ਵਿੱਚ ਜਿੱਤ ਗਿਆ ਸੀ। ਪਰ 1982 ਵਿੱਚ ਉਸ ਦੀ ਪਤਨੀ, ਵਿਮਲਾ ਡਾਂਗ ਨੇ ਇਹ ਸੀਟ ਜਿੱਤ ਲਈ ਸੀ।[8]

ਪੁਸਤਕਾਂ[ਸੋਧੋ]

  • ਸਤਪਾਲ ਡਾਂਗ (2000). Terrorism In Punjab. GPH. p. 412. ISBN 978-8121206594.
  • ਸਤਪਾਲ ਡਾਂਗ (2004). State Religion and Politics. GPH. p. 345. ISBN 978-8121208505.

ਹਵਾਲੇ[ਸੋਧੋ]