ਸਮੱਗਰੀ 'ਤੇ ਜਾਓ

ਕਲੀ (ਛੰਦ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਲੀ
ਸਭਿਆਚਾਰਕ ਮੁੱਢਪੰਜਾਬ
ਮਸ਼ਹੂਰੀ1970ਵਿਆਂ ਵਿੱਚ ਕੁਲਦੀਪ ਮਾਣਕ ਦੁਆਰਾ ਗਾਉਣ ਨਾਲ
ਉਪ-ਵਿਧਾਵਾਂ
  • (ਸੁੱਚੀ ਕਲੀ)
  • (ਅੰਬਾ ਕਲੀ)
  • (ਰੂਪਾ ਕਲੀ)

ਕਲੀ (ਅੰਗਰੇਜ਼ੀ:Kali) ਇੱਕ ਛੰਦ ਹੈ[1] ਜੋ ਕਿ ਪੰਜਾਬੀ ਲੋਕ-ਗੀਤਾਂ ਵਿੱਚ ਵੀ ਵਰਤਿਆ ਗਿਆ ਹੈ। ਇਸ ਦੀਆਂ ਤਿੰਨ ਕਿਸਮਾਂ ਹਨ; ਅੰਬਾ ਕਲੀ, ਸੁੱਚੀ ਕਲੀ, ਰੂਪਾ ਕਲੀ।[2]

ਹਰ ਗੀਤ ਕਲੀ ਨਹੀਂ ਹੁੰਦਾ, ਕਲੀ ਦੀਆਂ ਕੁਝ ਖ਼ਾਸ ਬੰਦਿਸ਼ਾਂ ’ਤੇ ਅੰਦਾਜ਼ ਹੁੰਦਾ ਹੈ ਅਤੇ ਕੁੱਝ ਖ਼ਾਸੀਅਤਾਂ ਹੁੰਦੀਆਂ ਹਨ।

ਕਲੀਆਂ ਦਾ ਬਾਦਸ਼ਾਹ ਕਹੇ ਜਾਣ ਵਾਲ਼ੇ ਕੁਲਦੀਪ ਮਾਣਕ[3] ਨੇ ਆਪਣੇ ਗਾਇਕੀ ਜੀਵਨ ’ਚ 16 ਕਲੀਆਂ ਹੀ ਗਾਈਆਂ ਹਨ ਜਿਹਨਾਂ ’ਚੋਂ 10 ਹਰਦੇਵ ਦਿਲਗੀਰ ਲਿਖੀਆਂ ਹੋਈਆਂ ਹਨ ਅਤੇ ਬਾਕੀ ਹੋਰ ਗੀਤਕਾਰਾਂ ਨੇ ਲਿਖੀਆਂ।[1] ਦਰਅਸਲ ਮਾਣਕ ਦੀ ਗਾਈ ’ਤੇ ਦੇਵ ਥਰੀਕੇ ਵਾਲ਼ੇ ਦੀ ਲਿਖੀ ਕਲੀ, ‘‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’’ ਏਨੀ ਮਕਬੂਲ ਹੋਈ ਕਿ ਲੋਕਾਂ ਨੇ ‘ਮਾਣਕ’ ਨੂੰ ‘ਕਲੀਆਂ ਦਾ ਬਾਦਸ਼ਾਹ’ ਬਣਾ ਦਿੱਤਾ ਜਦਕਿ ਦੇਵ ਥਰੀਕੇ ਵਾਲਾ ਮਾਣਕ ਨੂੰ ‘ਲੋਕ ਗਾਥਾਵਾਂ’ ਦਾ ਬਾਦਸ਼ਾਹ ਮੰਨਦਾ ਹੈ।[1]

ਜਾਣੀਆਂ-ਪਛਾਣੀਆਂ ਕਲੀਆਂ

[ਸੋਧੋ]

ਦੇਵ ਥਰੀਕੇ ਵਾਲ਼ੇ ਦੀਆਂ ਲਿਖੀਆਂ ਅਤੇ ਕੁਲਦੀਪ ਮਾਣਕ ਦੀਆਂ ਗਾਈਆਂ ਕਲੀਆਂ:

  • ਤੇਰੇ ਟਿੱਲੇ ਤੋਂ (ਰਾਂਝੇ ਦੀ ਕਲੀ)
  • ਛੰਨਾ ਚੂਰੀ ਦਾ
  • ਰਾਂਝੇ ਦਾ ਪਟਕਾ
  • ਪਿੰਡ ਤਾਂ ਸਿਆਲਾਂ ਦੇ ਧੀ ਜੰਮੀ ਚੌਧਰੀ ਚੂਚਕ ਦੇ
  • ਤੇਰੀ ਖ਼ਾਤਰ ਹੀਰੇ ਛੱਡ ਕੇ ਤਖ਼ਤ ਹਜ਼ਾਰੇ ਨੂੰ
  • ਸਹਿਤੀ ਹੀਰ ਨੇ ਤਿਆਰੀ ਕਰ ਲਈ ਬਾਗ਼ ਦੀ
  • ਚੜ੍ਹੀ ਜਵਾਨੀ ’ਤੇ ਚੰਦ ਸੂਰਜ (ਹੀਰ ਦੀਆਂ ਮਾਂ ਨਾਲ਼ ਗੱਲਾਂ)
  • ਇੱਕ ਦਿਨ ਕੈਦੋਂ ਸੱਥ ਵਿੱਚ (ਕੈਦੋਂ ਦੀਆਂ ਚੂਚਕ ਨਾਲ਼ ਗੱਲਾਂ)
  • ਗੱਲ ਸੁਣ ਸਿਆਲਾਂ ਦੀਏ ਕੁੜੀਏ ਨੀ... ਗਲ਼ੀਆਂ ਵਿੱਚ ਰਾਂਝਾ ਰੋਲ਼ ’ਤਾ
  • ਇੱਕ ਦਿਨ ਮਿਲ਼ ਕੇ ਚਾਕ ਨੂੰ ਹੀਰ ਆਈ ਜਦ ਬੇਲੇ ’ਚੋਂ

ਹੋਰ ਲੇਖਕਾਂ ਦੀਆਂ ਲਿਖੀਆਂ ਕਲੀਆਂ:

  • ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿੱਚ ਕੇਲਿਆਂ ਦੇ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
  • ਨੀ ਪੁੱਤ ਜੱਟਾਂ ਦਾ ਹਲ਼ ਵਾਹੁੰਦਾ ਵੱਡੇ ਤੜਕੇ ਦਾ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
  • ਸੁੱਚਾ ਸੂਰਮਾ ਭਰਕੇ ਬਾਰਾਂ ਬੋਰ ਨੂੰ (ਗੁਰਮੁਖ ਸਿੰਘ ਗਿੱਲ, ਜਬੋਮਾਜਰਾ)
  • ਸਹਿਤੀ ਹਸਦੀ-ਹਸਦੀ ਮੂਹਰੇ ਬਹਿ ਗਈ ਜੋਗੀ ਦੇ (ਦਲੀਪ ਸਿੰਘ ਸਿੱਧੂ, ਕਣਕਵਾਲ)
  • ਨਮਕ ਹਰਾਮੀ ਹੀਰੇ ਨੌਕਰ ਰੱਖ ਲਿਆ ਮੱਝੀਆਂ ਦਾ (ਦਲੀਪ ਸਿੰਘ ਸਿੱਧੂ, ਕਣਕਵਾਲ)
  • ਤੋਹਮਤ ਮਾੜੀ ਲੋਕੋ ਭਾਈਏਂ ਭੇੜ ਪਵਾ ਦੇਵੇ (ਜਰਨੈਲ ਘੁਮਾਣ)

ਇਹ ਵੀ ਵੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 1.2 "ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਗਾਇਕੀ ਤੇ ਜੀਵਨ ਦੀ ਕਹਾਣੀ ਦੇਵ ਥਰੀਕਿਆਂ ਵਾਲੇ ਦੀ ਜ਼ੁਬਾਨੀ". KuldeepManak.co.in. ਜਨਵਰੀ 5, 2012. Retrieved ਅਗਸਤ 16, 2012. {{cite web}}: External link in |publisher= (help)[permanent dead link]
  2. "ਕਿੱਥੇ ਗਈਆਂ ਕਲੀਆਂ?". ਅਜੀਤ ਹਫ਼ਤਾਵਰੀ. ਮਈ 31, 2012. Archived from the original on 2016-03-05. Retrieved ਅਗਸਤ 16, 2012. {{cite web}}: External link in |publisher= (help); Unknown parameter |dead-url= ignored (|url-status= suggested) (help)
  3. "ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ". DailySuraj.com. ਦਸੰਬਰ 1, 2011. Archived from the original on 2013-04-18. Retrieved ਅਗਸਤ 16, 2012. {{cite web}}: External link in |publisher= (help); Unknown parameter |dead-url= ignored (|url-status= suggested) (help)

ਬਾਹਰੀ ਜੋੜ

[ਸੋਧੋ]