ਸਮੱਗਰੀ 'ਤੇ ਜਾਓ

ਅਮਰ ਸਿੰਘ ਸ਼ੌਂਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਮਰ ਸਿੰਘ ਸ਼ੌਂਕੀ (15 ਅਗਸਤ 1916–14 ਅਗਸਤ 1981) ਪੰਜਾਬ ਦਾ ਇੱਕ ਉੱਘਾ ਢਾਡੀ (ਸੰਗੀਤ) ਗਾਇਕ ਸੀ[1][2][3] ਜੋ ਆਪਣੇ ਗਾਏ ਹੀਰ ਅਤੇ ਮਿਰਜ਼ਾ ਸਾਹਿਬਾਂ ਦੇ ਕਿੱਸਿਆਂ ਕਰ ਕੇ ਲੋਕ ਮਨ ਵਿੱਚ ਆਪਣੀ ਅਮਰ ਥਾਂ ਬਣਾ ਚੁੱਕਾ ਹੈ। ਲੋਕ ਵਹੀਰਾਂ ਘੱਤ ਕੇ ਉਸ ਨੂੰ ਸਣਨ ਆਉਂਦੇ ਹੁੰਦੇ ਸਨ।

ਇਹਨਾਂ ਦੇ ਤਕਰੀਬਨ 138 ਰਿਕਾਰਡ ਜਾਰੀ ਹੋਏ ਜਿੰਨ੍ਹਾਂ ਵਿਚੋਂ ਜ਼ਿਆਦਾਤਰ ਉੱਘੀ ਸੰਗੀਤ ਕੰਪਨੀ ਐੱਚ ਐੱਮ ਵੀ ਨੇ ਰਿਕਾਰਡ ਕੀਤੇ।[4] ਉਸ ਦੇ ਗੀਤ ਦੋ ਤਾਰਾ ਵਜਦਾ ਵੇ, ਆਜਾ ਭਾਬੋ ਝੂਟ ਲੈ, ਛੋਟੇ ਲਾਲ ਦੋ ਪਿਆਰੇ, ਮਾਂ ਨੂੰ ਪੁਛਦੇ,ਦਾਦੀ ਜੀ ਘਰ ਹੁਣ ਕਿਤਨੀ ਕੁ ਦੂਰ ਬਹੁਤ ਮਕਬੂਲ ਹਨ।

ਇਹਨਾਂ ਦੀ ਢੱਡ ਚੰਡੀਗੜ੍ਹ ਵਿਖੇ ਸਥਿੱਤ ਪੰਜਾਬ ਕਲਾ ਭਵਨ ਦੀ ਸੰਗੀਤਸ਼ਾਲਾ ਵਿੱਚ ਆਦਰ ਵਜੋਂ ਰੱਖੀ ਗਈ ਹੈ ਜਿੱਥੇ ਹੋਰ ਵੀ ਮਸ਼ਹੂਰ ਗਾਇਕਾਂ ਦੇ ਸਾਜ਼ ਅਤੇ ਹੋਰ ਹਸਤੀਆਂ ਦੀਆਂ ਤਸਵੀਰਾਂ ਰੱਖੀਆਂ ਗਈਆਂ ਹਨ।[1]

ਜ਼ਿੰਦਗੀ[ਸੋਧੋ]

ਸ਼ੌਂਕੀ ਦਾ ਜਨਮ 15 ਅਗਸਤ 1916 ਨੂੰ ਬਰਤਾਨਵੀ ਪੰਜਾਬ ਦੇ ਪਿੰਡ ਭੱਜਲਾਂ (ਹੁਣ ਹੁਸ਼ਿਆਰਪੁਰ ਜ਼ਿਲਾ) ਵਿਚ, ਬਤੌਰ ਅਮਰ ਸਿੰਘ, ਇੱਕ ਸਿੱਖ ਕਿਸਾਨ ਪਰਵਾਰ ਵਿੱਚ ਪਿਤਾ ਮੂਲਾ ਸਿੰਘ ਦੇ ਘਰ ਹੋਇਆ।[2][4] ਇਹ ਕਦੇ ਸਕੂਲ ਨਹੀਂ ਗਏ ਪਰ ਹੋਰਾਂ ਪੜ੍ਹੇ-ਲਿਖੇ ਲੋਕਾਂ ਤੋਂ ਪੰਜਾਬੀ ਲਿਖਣੀ ਅਤੇ ਪੜ੍ਹਨੀ ਸਿੱਖ ਲਈ।

ਉਹਨਾਂ ਦਾ ਵਿਆਹ ਪ੍ਰੀਤਮ ਕੌਰ ਨਾਲ ਹੋਇਆ[1] ਅਤੇ ਉਹਨਾਂ ਦੇ ਘਰ ਤਿੰਨ ਪੁੱਤਰਾਂ, ਸਵਰਾਜ ਸਿੰਘ, ਜਸਪਾਲ ਸਿੰਘ ਅਤੇ ਪਰਗਟ ਸਿੰਘ ਨੇ ਜਨਮ ਲਿਆ।

ਇਹਨਾਂ ਦਾ ਪਰਵਾਰ ਅੱਜ-ਕੱਲ੍ਹ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਭੱਜਲਾਂ ਵਿਖੇ ਰਹਿ ਰਿਹਾ ਹੈ।[1]

ਇਹ ਵੀ ਵੇਖੋ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

ਹਵਾਲੇ[ਸੋਧੋ]

  1. 1.0 1.1 1.2 1.3 "Finally, Punjab's musical tradition finds a home". ਦ ਟ੍ਰਿਬਿਊਨ. Retrieved ਨਵੰਬਰ 18, 2012.
  2. 2.0 2.1 "Dhadi Amar Singh Shonki". Chabbewal-Mahilpur.com. Retrieved ਨਵੰਬਰ 18, 2012. {{cite web}}: External link in |publisher= (help)
  3. "Aaja Bhabhi Jhoot Lai Peengh Hulaare Laindi (Amar Singh Shonki Dhadi Jatha)". ਯੂਟਿਊਬ. ਫ਼ਰਵਰੀ 22, 2011. Retrieved ਨਵੰਬਰ 18, 2012.
  4. 4.0 4.1 "ਮਹਾਨ ਢਾਡੀ ਅਮਰ ਸਿੰਘ ਸ਼ੌਂਕੀ". UNP.me. ਸਤੰਬਰ 8, 2010. Retrieved ਨਵੰਬਰ 18, 2012. {{cite web}}: External link in |publisher= (help)