ਸਮੱਗਰੀ 'ਤੇ ਜਾਓ

ਲੀਨਕਸ ਮਿੰਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿਨਅਕਸ ਮਿੰਟ
ਮੇਟ 1.8 (ਉੱਪਰ) ਅਤੇ ਸਿਨੈਮੌਨ 2.2 (ਹੇਠਾਂ) ਵਰਤ ਰਿਹਾ ਲਿਨਅਕਸ ਮਿੰਟ 17 (ਕਿਆਨਾ)
ਉੱਨਤਕਾਰClement Lefebvre, Jamie Boo Birse, Kendall Weaver, ਅਤੇ ਭਾਈਚਾਰਾ[1]
ਓਐੱਸ ਪਰਿਵਾਰਯੂਨਿਕਸ-ਵਰਗਾ
ਕਮਕਾਜੀ ਹਾਲਤਜਾਰੀ
ਸਰੋਤ ਮਾਡਲਖੁੱਲ੍ਹਾ ਸਰੋਤ
ਪਹਿਲੀ ਰਿਲੀਜ਼27 ਅਗਸਤ 2006; 18 ਸਾਲ ਪਹਿਲਾਂ (2006-08-27)
ਵਿੱਚ ਉਪਲਬਧਬਹੁ-ਭਾਸ਼ਾਈ[2]
ਅੱਪਡੇਟ ਤਰੀਕਾAPT (+ ਮਿੰਟਅਪਡੇਟ, Synaptic)
ਪੈਕੇਜ ਮਨੇਜਰdpkg
ਪਲੇਟਫਾਰਮIA-32, x86-64
ਕਰਨਲ ਕਿਸਮਮੋਨੋਲਿਥਿਕ (ਲਿਨਅਕਸ)
Userlandਗਨੂ
ਡਿਫਲਟ
ਵਰਤੋਂਕਾਰ ਇੰਟਰਫ਼ੇਸ
1.0: ਕੇਡੀਈ
2.0-9: ਜੀਨੋਮ 2 / LXDE (also for some versions)
12: ਜੀਨੋਮ 3, MGSE ਸਮੇਤ
13-17: ਸਿਨੈਮੌਨ/ਮੇਟ/ਕੇਡੀਈ/Xfce[3]
ਲਸੰਸਮੁੱਖ ਤੌਰ ਤੇ GPL ਅਤੇ ਹੋਰ ਆਜ਼ਾਦ ਸਾਫ਼ਟਵੇਅਰ ਲਸੰਸ, ਮਾਮੂਲੀ ਮਲਕੀਅਤੀ ਵਾਧੇ
ਅਧਿਕਾਰਤ ਵੈੱਬਸਾਈਟlinuxmint.com

ਲਿਨਅਕਸ ਮਿੰਟ ਡੈਸਕਟਾਪ ਕੰਪਿਊਟਰਾਂ ਲਈ ਇੱਕ 32- ਅਤੇ 64-ਬਿਟ ਲਿਨਅਕਸ ਤਕਸੀਮ ਹੈ ਜੋ ਉਬੁੰਟੂ ਜਾਂ ਡੈਬੀਅਨ ’ਤੇ ਅਧਾਰਤ ਹੁੰਦੀ ਹੈ।[4] ਇਸ ਦਾ ਬਿਆਨਿਆ ਨਿਸ਼ਾਨਾ ਆਧੁਨਿਕ, ਸੁਚੱਜਾ ਅਤੇ ਆਰਾਮਦੇਹ ਆਪਰੇਟਿੰਗ ਸਿਸਟਮ ਬਣਨਾ ਹੈ ਜੋ ਤਾਕਤਵਰ ਅਤੇ ਵਰਤਣ ਵਿੱਚ ਸੌਖਾ ਹੋਵੇ। ਕੁਝ ਮਲਕੀਅਤੀ ਸਾਫ਼ਟਵੇਅਰ, ਜਿਵੇਂ ਅਡੋਬ ਫ਼ਲੈਸ਼, ਸ਼ਾਮਲ ਕਰ ਕੇ ਇਹ ਗ਼ੈਰ-ਮਾਮੂਲੀ ਮਲਟੀਮੀਡੀਆ ਹਿਮਾਇਤ ਮੁਹੱਈਆ ਕਰਾਉਂਦਾ ਹੈ। ਮਿੰਟ ਦਾ ਮਾਟੋ ਹੈ "ਆਜ਼ਾਦੀ ਤੋਂ ਸੁਚੱਜਤਾ ਵੱਲ"।[5]

ਉਬੁੰਟੂ-ਅਧਾਰਤ ਲਿਨਅਕਸ ਮਿੰਟ ਦੇ ਨਵੇਂ ਵਰਜਨ ਤਕਰੀਬਨ ਹਰ ਛੇ ਮਹੀਨੇ ਵਿੱਚ ਜਾਰੀ ਹੁੰਦੇ ਹਨ। ਸਭ ਤੋਂ ਪਹਿਲੀ ਰਿਲੀਜ਼, "ਐਡਾ", 2006 ਵਿੱਚ ਜਾਰੀ ਹੋਈ ਸੀ ਅਤੇ 17ਵੀਂ ਰਿਲੀਜ਼, "ਕਿਆਨਾ", 31 ਮਈ 2014 ਨੂੰ ਜਾਰੀ ਹੋਈ। ਪੁਰਾਣੇ ਵਰਜਨਾਂ ਲਈ ਮਦਦ/ਹਿਮਾਇਤ ਨਵਾਂ ਵਰਜਨ ਜਾਰੀ ਹੋਣ ਤੋਂ ਥੋੜਾ ਸਮਾਂ ਬਾਅਦ ਹੀ ਖ਼ਤਮ ਹੋ ਜਾਂਦੀ ਹੇ ਪਰ ਇਸ ਦੇ ਕਈ ਲੰਬਾ-ਸਮਾਂ ਹਿਮਾਇਤ ਵਰਜਨ ਵੀ ਹਨ ਜਿਸ ਵਿੱਚ ਇਸ ਦਾ ਮੌਜੂਦ ਵਰਜਨ, 17.x, ਵੀ ਸ਼ਾਮਲ ਹੈ ਜਿਸ ਨੂੰ ਅਗਲੇ ਪੰਜ ਸਾਲ, ਅਪਰੈਲ 2019 ਤੱਕ ਹਿਮਾਇਤ ਹਾਸਲ ਹੈ।

ਇਤਿਹਾਸ

[ਸੋਧੋ]

ਲਿਨਅਕਸ ਮਿੰਟ ਦੀ ਸ਼ੁਰੂਆਤ ਵਰਜਨ 1.0 ਦੀ ਬੀਟਾ ਰਿਲੀਜ਼ ਨਾਲ਼ 2006 ਵਿੱਚ ਹੋਈ[6] ਜੋ ਕੂਬੁੰਟੂ ’ਤੇ ਅਧਾਰਤ ਸੀ। ਇਸ ਦਾ ਕੋਡ ਨਾਮ "ਐਡਾ" ਸੀ। ਅਗਲੀ ਰਿਲੀਜ਼, ਵਰਜਨ 2.0 "ਬਾਰਬਰਾ" ਉਬੁੰਟੂ ਅਧਾਰਤ ਪਹਿਲਾ ਵਰਜਨ ਸੀ। ਇਹਨਾਂ ਸ਼ੁਰੂਆਤੀ ਰਿਲੀਜ਼ਾਂ ਤੋਂ ਵਰਜਨ 3.0, "ਕੈਸੈਂਡਰਾ", ਦੀ ਰਿਲੀਜ਼ ਤੱਕ ਇਸ ਦੇ ਕੁਝ ਹੀ ਵਰਤੋਂਕਾਰ ਸਨ।[7]

ਵਰਜਨ 2.0 ਉਬੁੰਟੂ 6.10 ’ਤੇ ਅਧਾਰਤ ਸੀ[8] ਇਸਤੋਂ ਬਾਅਦ ਲਿਨਅਕਸ ਮਿੰਟ ਨੇ ਆਪਣੇ ਕੋਡਬੇਸ ਵਰਤਣਾ ਸ਼ੁਰੂ ਕੀਤਾ ਅਤੇ ਹਰੇਕ ਰਿਲੀਜ਼ ਪਿਛਲੀ ਤੋਂ ਬਣਦੀ ਸੀ ਪਰ ਪੈਕੇਜ ਭੰਡਾਰ ਉਬੁੰਟੂ ਦੀ ਹਾਲੀਆ ਰਿਲੀਜ਼ ਵਾਲ਼ੇ ਵਰਤਣੇ ਜਾਰੀ ਰੱਖੇ।

2008 ਵਿੱਚ ਲਿਨਅਕਸ ਮਿੰਟ ਨੇ ਉਬੁੰਟੂ ਵਾਲ਼ਾ ਰਿਲੀਜ਼ ਚੱਕਰ ਅਪਣਾ ਲਿਆ ਅਤੇ ਵਰਜਨ 5 "ਇਲੀਸਾ" ਤੋਂ ਪਹਿਲਾਂ ਆਪਣਾ ਮਾਮੂਲੀ ਵਰਜਨ ਨੰਬਰ ਵਰਤਣਾ ਵੀ ਛੱਡ ਦਿੱਤਾ। ਵਰਜਨ 6 "ਫ਼ੈਲੀਸ਼ੀਆ" ਤੋਂ ਲੈ ਕੇ, ਹੁਣ ਇਸ ਦੀ ਹਰੇਕ ਰਿਲੀਜ਼ ਸਿੱਧੀ ਉਬੁੰਟੂ ਦੀ ਹਾਲੀਆ ਰਿਲੀਜ਼ ’ਤੇ ਅਧਾਰਤ ਹੁੰਦੀ ਹੈ ਜੋ ਉਬੁੰਟੂ ਤੋਂ ਇੱਕ ਮਹੀਨੇ ਬਾਅਦ ਜਾਰੀ ਹੁੰਦੀ ਹੈ।

2010 ਵਿੱਚ ਲਿਨਅਕਸ ਮਿੰਟ ਨੇ ਲਿਨਅਕਸ ਮਿੰਟ ਡੈਬੀਅਨ ਐਡੀਸ਼ਨ ਜਾਰੀ ਕੀਤਾ ਜੋ ਸਿੱਧਾ ਡੈਬੀਅਨ ’ਤੇ ਅਧਾਰਤ ਹੈ।

ਹਵਾਲੇ

[ਸੋਧੋ]
  1. "Linux Mint Teams - Linux Mint".
  2. "Linux Mint - Official Documentation". Retrieved 19 ਮਈ 2013.
  3. "Download - Linux Mint". Linux Mint. Retrieved 29 ਅਕਤੂਬਰ 2013.
  4. "Linux Mint". Distrowatch. Retrieved 16 ਅਪਰੈਲ 2014.
  5. "Linux Mint - About". Retrieved 2 ਜੂਨ 2013.
  6. "Linux Mint 2.0 "Barbara" - Main Edition".
  7. "Happy birthday LinuxMint!". 27 ਅਗਸਤ 2007. Retrieved 2 ਜੂਨ 2013.
  8. "Linux Mint 1.0 beta "Ada" - Main Edition".