ਸਮੱਗਰੀ 'ਤੇ ਜਾਓ

ਜੌਂ-ਫ਼ਰਾਂਸੁਆ ਲਿਓਤਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੌਂ-ਫ਼ਰਾਂਸੁਆ ਲਿਓਤਾਰ
ਜੌਂ-ਫ਼ਰਾਂਸੁਆ ਲਿਓਤਾਖ਼, ਫੋਟੋ ਬਰਾਕਾ ਏਤਿੰਗਰ, 1995 ਫਰਾਂਸੀਸੀ ਦਾਰਸ਼ਨਿਕ, ਸਮਾਜ ਵਿਗਿਆਨੀ ਅਤੇ ਸਾਹਿਤਕ ਸਿਧਾਂਤਕਾਰ
ਜਨਮ(1924-08-10)10 ਅਗਸਤ 1924
ਮੌਤ21 ਅਪ੍ਰੈਲ 1998(1998-04-21) (ਉਮਰ 73) (ਲੂਕੇਮੀਆ)
ਪੈਰਿਸ, ਫ਼ਰਾਂਸ
ਰਾਸ਼ਟਰੀਅਤਾਫਰਾਂਸੀਸੀ
ਕਾਲ20ਵੀਂ-ਸਦੀ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲਉੱਤਰ-ਆਧੁਨਿਕਤਾਵਾਦ
ਅਦਾਰੇਸੋਰਬੋਨ, ਪੈਰਿਸ ਯੂਨੀਵਰਸਿਟੀ VIII, ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ, ਏਮੋਰੀ ਯੂਨੀਵਰਸਿਟੀ, ਫ਼ਲਸਫ਼ੇ ਦਾ ਅੰਤਰਰਾਸ਼ਟਰੀ ਕਾਲਜ, ਪੈਰਿਸ ਯੂਨੀਵਰਸਿਟੀ X, ਯੇਲ
ਮੁੱਖ ਵਿਚਾਰ
"ਉੱਤਰ-ਆਧੁਨਿਕ ਸਥਿਤੀ"
"ਮੈਟਾ-ਬਿਰਤਾਂਤ" ਦਾ ਪਤਨ
ਪ੍ਰਭਾਵਿਤ ਹੋਣ ਵਾਲੇ

ਜੌਂ-ਫ਼ਰਾਂਸੁਆ ਲਿਓਤਾਰ (ਫ਼ਰਾਂਸੀਸੀ: [ʒɑ̃ fʁɑ̃swa ljɔtaʁ]; 10 ਅਗਸਤ 1924 – 21 ਅਪਰੈਲ 1998) ਇੱਕ ਫਰਾਂਸੀਸੀ ਦਾਰਸ਼ਨਿਕ, ਸਮਾਜ ਵਿਗਿਆਨੀ ਅਤੇ ਸਾਹਿਤਕ ਸਿਧਾਂਤਕਾਰ ਸੀ। ਇਸਦਾ ਅੰਤਰ-ਅਨੁਸ਼ਾਸਨੀ ਵਿਖਿਆਨ ਗਿਆਨ ਤੇ ਸੰਚਾਰ, ਮਨੁੱਖੀ ਸ਼ਰੀਰ, ਆਧੁਨਿਕ ਤੇ ਉੱਤਰ-ਆਧੁਨਿਕ ਕਲਾ, ਸਾਹਿਤ ਤੇ ਆਲੋਚਤਨਾਤਮਿਕ ਸਿਧਾਂਤ, ਸੰਗੀਤ, ਫ਼ਿਲਮ, ਸਮਾਂ ਤੇ ਯਾਦਦਾਸ਼ਤ ਆਦਿ ਵਿਸ਼ਿਆਂ ਨਾਲ ਸੰਬੰਧਿਤ ਹੈ। ਇਹ 1970ਵਿਆਂ ਵਿੱਚ ਉੱਤਰ-ਆਧੁਨਿਕਤਾਵਾਦ ਅਤੇ ਉੱਤਰ-ਆਧੁਨਿਕਤਾ ਦੇ ਮਨੁੱਖ ਉੱਪਰ ਪਏ ਪ੍ਰਭਾਵਾਂ ਦੀ ਗੱਲ ਕਰਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਇਹ ਯਾਕ ਦੇਰਿਦਾ, ਫਰਾਂਸੋਆ ਛਾਤੇਲੇ ਅਤੇ ਯੀਲ ਦੇਲੂਜ਼ ਦੇ ਨਾਲ ਫ਼ਲਸਫ਼ੇ ਦੇ ਅੰਤਰਰਾਸ਼ਟਰੀ ਕਾਲਜ ਦਾ ਸਹਿ-ਸੰਸਥਾਪਕ ਹੈ।