ਸਮੱਗਰੀ 'ਤੇ ਜਾਓ

ਸੋਮਨਾਥ ਮੰਦਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੋਮਨਾਥ ਮੰਦਰ
સોમનાથ મંદિર
ਧਰਮ
ਮਾਨਤਾਹਿੰਦੂ
ਜ਼ਿਲ੍ਹਾਗਿਰ ਸੋਮਨਾਥ
Governing bodyਸ਼੍ਰੀ ਸੋਮਨਾਥ ਟਰੱਸਟ ਗੁਜਰਾਤ
ਟਿਕਾਣਾ
ਟਿਕਾਣਾਵੇਰਾਵਲ
ਰਾਜਗੁਜਰਾਤ
ਦੇਸ਼ਭਾਰਤ
ਆਰਕੀਟੈਕਚਰ
ਕਿਸਮਮੰਦਰ
ਸਿਰਜਣਹਾਰਸਰਦਾਰ ਪਟੇਲ (ਹੁਣ ਵਾਲ਼ਾ ਮੰਦਰ)
ਵੈੱਬਸਾਈਟ
somnath.org

ਸੋਮਨਾਥ ਮੰਦਰ ਭਾਰਤ ਦਾ ਪ੍ਰਸਿਧ ਮੰਦਰ ਹੈ ਜੋ ਗੁਜਰਾਤ ਵਿੱਚ ਸਥਿਤ ਹੈ। ਇਹ ਮੰਦਰ ਸ਼ਿਵ ਭਗਵਾਨ ਅਤੇ ਮਾਤਾ ਸਰਸਵਤੀ ਦੇ ਨਾਮ 'ਤੇ ਬਣਾਇਆ ਗਿਆ। ਮਹਿਮੂਦ ਗਜ਼ਨਵੀ ਭਾਰਤ ਉਤੇ ਕੀਤੇ ਆਪਣੇ 17ਵੇਂ ਹਮਲੇ ਸਮੇਂ 1025 ਈਸਵੀ ਵਿੱਚ ਸੋਮਨਾਥ ਮੰਦਰ ਦੇ ਦਰਵਾਜ਼ੇ ਲੈ ਗਿਆ ਸੀ। ਪਰੰਪਰਾ ਅਨੁਸਾਰ ਉਸ ਦੇ ਮਰਨ ਉਪਰੰਤ ਉਹ ਦਰਵਾਜ਼ੇ ਗਜ਼ਨੀ ਵਿਖੇ ਉਸਾਰੇ ਉਸ ਦੇ ਮਕਬਰੇ ਵਿੱਚ ਲਾ ਦਿੱਤੇ ਗਏ ਸਨ।[1] ਹੁਣ ਵਾਲੇ ਮੰਦਰ ਦੀ ਉਸਾਰੀ, ਸਰਦਾਰ ਪਟੇਲ ਨੇ ਕਰਵਾਈ ਹੈ।

ਸੋਮਨਾਥ ਮੰਦਰ ਵਿਸ਼ਵ ਪ੍ਰਸਿੱਧ ਧਾਰਮਿਕ ਅਤੇ ਸੈਰ-ਸਪਾਟਾ ਸਥਾਨ ਹੈ। 7:30 ਤੋਂ 8:30 ਵਜੇ ਤੱਕ ਮੰਦਰ ਦੇ ਵਿਹੜੇ ਵਿੱਚ ਇੱਕ ਘੰਟੇ ਦਾ ਸਾਊਂਡ ਅਤੇ ਲਾਈਟ ਸ਼ੋਅ ਚੱਲਦਾ ਹੈ, ਜਿਸ ਵਿੱਚ ਸੋਮਨਾਥ ਮੰਦਰ ਦੇ ਇਤਿਹਾਸ ਦਾ ਬਹੁਤ ਹੀ ਖ਼ੂਬਸੂਰਤ ਵਰਣਨ ਕੀਤਾ ਜਾਂਦਾ ਹੈ। ਲੋਕ ਕਥਾਵਾਂ ਦੇ ਅਨੁਸਾਰ, ਇੱਥੇ ਹੀ ਭਗਵਾਨ ਕ੍ਰਿਸ਼ਨ ਦੀ ਮੌਤ ਹੋਈ ਸੀ। ਇਸ ਕਾਰਨ ਇਸ ਖੇਤਰ ਦੀ ਮਹੱਤਤਾ ਹੋਰ ਵੀ ਵਧ ਗਈ ਹੈ।

ਸੋਮਨਾਥ ਮੰਦਰ ਦੀ ਵਿਵਸਥਾ ਅਤੇ ਸੰਚਾਲਨ ਦਾ ਕੰਮ ਸੋਮਨਾਥ ਟਰੱਸਟ ਦੇ ਅਧੀਨ ਹੈ। ਸਰਕਾਰ ਨੇ ਟਰੱਸਟ ਨੂੰ ਜ਼ਮੀਨ ਅਤੇ ਬਾਗ ਦੇ ਕੇ ਆਮਦਨ ਦਾ ਪ੍ਰਬੰਧ ਕੀਤਾ ਹੈ। ਇਹ ਤੀਰਥ ਪੂਰਵਜਾਂ, ਨਰਾਇਣ ਬਾਲੀ ਆਦਿ ਦੇ ਸੰਸਕਾਰਾਂ ਲਈ ਵੀ ਪ੍ਰਸਿੱਧ ਹੈ। ਇਸ ਥਾਂ 'ਤੇ ਚੇਤ, ਭਾਦੋਂ, ਕੱਤਕ ਮਹੀਨਿਆਂ ਵਿੱਚ ਸ਼ਰਾਧ ਕਰਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ। ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਇੱਥੇ ਸ਼ਰਧਾਲੂਆਂ ਦੀ ਭਾਰੀ ਭੀੜ ਰਹਿੰਦੀ ਹੈ। ਇਸ ਤੋਂ ਇਲਾਵਾ ਇੱਥੇ ਤਿੰਨ ਨਦੀਆਂ ਹੀਰਨ, ਕਪਿਲਾ ਅਤੇ ਸਰਸਵਤੀ ਦਾ ਬਹੁਤ ਵੱਡਾ ਸੰਗਮ ਹੈ। ਇਸ ਤ੍ਰਿਵੇਣੀ ਇਸ਼ਨਾਨ ਦਾ ਵੀ ਵਿਸ਼ੇਸ਼ ਮਹੱਤਵ ਹੈ।

ਕਥਾਵਾਂ

[ਸੋਧੋ]

ਪ੍ਰਾਚੀਨ ਹਿੰਦੂ ਗ੍ਰੰਥਾਂ ਵਿਚ ਦੱਸੀ ਗਈ ਕਹਾਣੀ ਦੇ ਅਨੁਸਾਰ, ਸੋਮ ਅਰਥਾਤ ਚੰਦਰ ਨੇ ਰਾਜਾ ਦਕਸ਼ਪ੍ਰਜਾਪਤੀ ਦੀਆਂ 27 ਧੀਆਂ ਨਾਲ ਵਿਆਹ ਕੀਤਾ ਸੀ। ਪਰ ਉਨ੍ਹਾਂ ਵਿੱਚ ਰੋਹਿਣੀ ਨਾਮ ਦੀ ਆਪਣੀ ਪਤਨੀ ਨੂੰ ਉਹ ਵਧੇਰੇ ਪਿਆਰ ਅਤੇ ਸਤਿਕਾਰ ਦੇ ਰਿਹਾ ਸੀ। ਇਸ ਬੇਇਨਸਾਫ਼ੀ ਨੂੰ ਵੇਖ ਕੇ ਦਕਸ਼ ਨੇ ਗੁੱਸੇ ਵਿੱਚ ਆ ਕੇ ਚੰਦਰਦੇਵ ਨੂੰ ਸਰਾਪ ਦਿੱਤਾ ਕਿ ਹੁਣ ਤੋਂ ਤੁਹਾਡੀ ਚਮਕ ਹਰ ਰੋਜ਼ ਘੱਟਦੀ ਰਹੇਗੀ। ਨਤੀਜੇ ਵਜੋਂ, ਚੰਦ ਦੀ ਚਮਕ ਹਰ ਦੂਜੇ ਦਿਨ ਘਟਣ ਲੱਗੀ। ਸਰਾਪ ਤੋਂ ਦੁਖੀ ਹੋ ਕੇ ਸੋਮ ਨੇ ਭਗਵਾਨ ਸ਼ਿਵ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅਖੀਰ ਸ਼ਿਵ ਨੇ ਪ੍ਰਸੰਨ ਹੋ ਕੇ ਸੋਮ-ਚੰਦਰ ਦਾ ਸਰਾਪ ਦੂਰ ਕਰ ਦਿੱਤਾ। ਸੋਮ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਭਗਵਾਨ ਸ਼ਿਵ ਨੂੰ ਇੱਥੇ ਸਥਾਪਿਤ ਕੀਤਾ ਗਿਆ ਅਤੇ ਇਸਦਾ ਨਾਮ "ਸੋਮਨਾਥ" ਰੱਖਿਆ ਗਿਆ।

ਹਵਾਲੇ

[ਸੋਧੋ]
  1. Gopal, Ram (1994). Hindu culture during and after Muslim rule: survival and subsequent challenges. M.D. Publications Pvt. Ltd. p. 148. ISBN 81-85880-26-3.