ਪਾਕਿਸਤਾਨ ਦੀਆਂ ਭਾਸ਼ਾਵਾਂ
ਪਾਕਿਸਤਾਨ ਦੀਆਂ ਭਾਸ਼ਾਵਾਂ | |
---|---|
ਸਰਕਾਰੀ ਭਾਸ਼ਾਵਾਂ | ਅੰਗ੍ਰੇਜ਼ੀ, ਉਰਦੂ |
ਰਾਸ਼ਟਰੀ ਭਾਸ਼ਾਵਾਂ | ਉਰਦੂ |
ਮੁੱਖ ਭਾਸ਼ਾਵਾਂ | ਪੰਜਾਬੀ/ਲਹਿੰਦਾ (54%), ਪਸ਼ਤੋ (15%), ਸਿੰਧੀ (14%), ਉਰਦੂ (8%), ਬਲੋਚੀ (3.6%) |
Main immigrant languages | ਅਰਬੀ, ਦਰੀ, ਬੰਗਾਲੀ, ਗੁਜਰਾਤੀ, ਮਮੋਣੀ |
Sign languages | ਭਾਰਤੀ-ਪਾਕਿਸਤਾਨੀ ਚਿਨ੍ਹ ਭਾਸ਼ਾ |
Common keyboard layouts |
ਪਾਕਿਸਤਾਨ ਦੀਆਂ ਭਾਸ਼ਾਵਾਂ ਵਿੱਚ ਉਰਦੂ ਰਾਸ਼ਟਰੀ ਭਾਸ਼ਾ ਦੇ ਤੌਰ ਤੇ ਅਤੇ ਅੰਗ੍ਰੇਜ਼ੀ ਦਫ਼ਤਰੀ ਭਾਸ਼ਾ ਦੇ ਤੌਰ ਤੇ ਸ਼ਾਮਿਲ ਹਨ। ਪਾਕਿਸਤਾਨ ਦੀਆਂ ਕੁੱਝ ਖੇਤਰੀ ਭਾਸ਼ਾਵਾਂ ਵਿੱਚ ਪੰਜਾਬੀ, ਪਸ਼ਤੋ, ਸਿੰਧੀ, ਬਲੋਚੀ, ਕਸ਼ਮੀਰੀ, ਬ੍ਰਹੁਈ, ਸ਼ਿਨਾ, ਬਲਤੀ, ਖੋਵਰ, ਢਤਕੀ, ਮਰਵਾੜੀ, ਵਾਖੀ, ਸ਼ਾਮਿਲ ਹਨ। ਪਾਕਿਸਤਾਨ ਦੀਆਂ ਜਾਦਾਤਰ ਭਾਸ਼ਾਵਾਂ ਭਾਰਤੀ-ਯੂਰਪੀ ਭਾਸ਼ਾ ਸਮੂਹ ਨਾਲ ਸੰਬੰਧਿਤ ਹਨ।
ਭਾਸ਼ਾ | 2008 ਦਾ ਅਨੁਮਾਨ | 1998 ਦੀ ਜਨ-ਗਣਨਾ | ਪ੍ਰਭੂਤਾ ਦੇ ਖ਼ੇਤਰ |
---|---|---|---|
ਪੰਜਾਬੀ | 44.17% | 44.15% | ਪੰਜਾਬ |
ਪਸ਼ਤੋ | 15.44% | 15.42% | ਖਿਬੇਰ-ਪਖਤੁਨਖਵਾ |
ਸਿੰਧੀ | 14.12% | 14.10% | ਸਿੰਧ |
ਸਰਾਇਕੀ | 10.42% | 10.53% | ਦੱਖਣ-ਪੰਜਾਬ |
ਉਰਦੂ | 7.59% | 7.57% | ਸ਼ਹਿਰੀ ਸਿੰਧ |
ਬਲੋਚੀ | 3.59% | 3.57% | ਬਲੋਚਿਸਤਾਨ |
• 1951 ਅਤੇ 1961 ਦੀ ਜਨ-ਗਣਨਾ ਦੇ ਅਧਾਰ ਤੇ ਸਰਾਇਕੀ ਨੂੰ ਪੰਜਾਬੀ ਵਿੱਚ ਸ਼ਾਮਿਲ ਕਰ ਦਿੱਤਾ ਗਿਆ।
ਰਾਸ਼ਟਰੀ ਭਾਸ਼ਾ: ਉਰਦੂ
[ਸੋਧੋ]ਉਰਦੂ ਪਾਕਿਸਤਾਨ ਦੀ ਰਾਸ਼ਟਰੀ ਭਾਸ਼ਾ ਹੈ, ਅਤੇ ਅੰਗ੍ਰੇਜ਼ੀ ਅਤੇ ਉਰਦੂ ਪਾਕਿਸਤਾਨ ਦੀਆਂ ਸਰਕਾਰੀ ਭਾਸ਼ਾਵਾਂ ਹਨ। ਚਾਹੇ ਕਿ ਪਾਕਿਸਤਾਨ ਵਿੱਚ ਉਰਦੂ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਸਿਰਫ 8% ਲੋਕ ਹੀ ਬੋਲਦੇ ਹਨ, ਪਰ ਇਹ ਪਾਕਿਸਤਾਨ ਵਿੱਚ ਦੂਸਰੀ ਭਾਸ਼ਾ ਦੇ ਰੂਪ ਵਿੱਚ ਵੱਡੇ ਪੱਧਰ ਤੇ ਬੋਲੀ ਅਤੇ ਸਮਝੀ ਜਾਂਦੀ ਹੈ। ਫ਼ਾਰਸੀ ਭਾਸ਼ਾ ਤੇ ਕਨੂੰਨੀ ਰੋਕ ਲੱਗਣ ਤੋਂ ਬਾਅਦ ਉਰਦੂ ਹੋਂਦ ਵਿੱਚ ਆਈ।
ਪ੍ਰਾਂਤਿਕ ਭਾਸ਼ਾਵਾਂ
[ਸੋਧੋ]ਪੰਜਾਬੀ
[ਸੋਧੋ]44% ਤੋਂ ਜਿਆਦਾ ਪਾਕਿਸਤਾਨੀ, ਖਾਸ ਤੌਰ ਤੇ ਪੰਜਾਬ ਵਿੱਚ, ਪੰਜਾਬੀ ਨੂੰ ਪਹਿਲੀ ਭਾਸ਼ਾ ਦੀ ਤਰ੍ਹਾਂ ਬੋਲਦੇ ਹਨ। ਪਾਕਿਸਤਾਨ ਵਿੱਚ ਕੁੱਲ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਰਨੀ ਔਖੀ ਹੈ ਕਿਉਂਕਿ ਕਈ ਉਪ-ਭਾਸ਼ਾਵਾਂ, ਜਿਵੇਂ ਕਿ, ਸਰਾਇਕੀ ਅਤੇ ਹਿੰਦਕੋ, ਨੂੰ ਕੁੱਝ ਲੋਕ ਪੰਜਾਬੀ ਦਾ ਹੀ ਹਿੱਸਾ ਮੰਨਦੇ ਹਨ ਅਤੇ ਕੁੱਝ ਲੋਕ ਉਹਨਾ ਨੂੰ ਵੱਖ-ਵੱਖ ਭਾਸ਼ਾਵਾਂ ਗਿਣਦੇ ਹਨ। ਜੇਕਰ ਸਰਾਇਕੀ ਅਤੇ ਹਿੰਦਕੋ ਨੂੰ ਪੰਜਾਬੀ ਦਾ ਭਾਗ ਮੰਨਿਆ ਜਾਵੇ ਤਾਂ ਪਾਕਿਸਤਾਨ ਦੀ 60% ਅਬਾਦੀ ਪੰਜਾਬੀ ਬੋਲਦੀ ਹੈ, ਜੋ ਕਿ ਪਾਕਿਸਤਾਨ ਵਿੱਚ ਪੰਜਾਬ ਦੀ ਕੁਲ ਆਬਾਦੀ ਦੇ ਬਰਾਬਰ ਹੈ। ਉਹ ਪੰਜਾਬੀ, ਜਿਸ ਵਿੱਚ ਸਾਹਿਤ ਲਿਖਿਆ ਜਾਂਦਾ ਹੈ, ਉਹ ਪਾਕਿਸਤਾਨੀ ਪੰਜਾਬ ਦੇ ਲਾਹੌਰ, ਸਿਆਲਕੋਟ, ਗੁਜਰਾਂਵਾਲਾ ਅਤੇ ਸ਼ੇਖੂਪੁਰਾ ਜਿਲਿਆਂ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਹੈ। ਇਸਨੂੰ ਵਾਰਿਸ ਸ਼ਾਹ(1722–1798) ਨੇ ਆਪਣੀ ਕਿਤਾਬ ਹੀਰ ਰਾਂਝਾ ਵਿੱਚ ਵਰਤਿਆ ਸੀ। ਇਸਨੂੰ ਭਾਰਤ ਦੇ ਪੰਜਾਬ ਪ੍ਰਦੇਸ਼ ਵਿੱਚ ਵੀ ਬੋਲਿਆ ਜਾਂਦਾ ਹੈ ਅਤੇ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ।
ਪਸ਼ਤੋ
[ਸੋਧੋ]ਪਾਕਿਸਤਾਨ ਦੀ ਲਗ-ਭਗ 15.42% ਅਬਾਦੀ ਪਸ਼ਤੋ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਬੋਲਦੀ ਹੈ। ਕਰਾਚੀ ਵਿੱਚ ਸਭ ਤੋਂ ਜਿਆਦਾ ਪਸ਼ਤੋ ਬੋਲੀ ਜਾਂਦੀ ਹੈ। ਅਫਗਾਨਿਸਤਾਨ ਵਿੱਚ ਪਸ਼ਤੋ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦਿੱਤਾ ਜਾਂਦਾ ਹੈ। ਖੁਸ਼ਹਾਲ ਖਾਨ ਖ਼ਤੱਕ(1613–1689) ਅਤੇ ਰਹਮਾਨ ਬਾਬਾ(1633–1708) ਪਸ਼ਤੋ ਭਾਸ਼ਾ ਦੇ ਦੋ ਪ੍ਰਸਿਧ ਕਵੀ ਸਨ।
ਸਿੰਧੀ
[ਸੋਧੋ]ਲਗ-ਭਗ 14.5% ਪਾਕਿਸਤਾਨੀ, ਜਿਆਦਾਤਰ ਸਿੰਧ, ਬਲੋਚਿਸਤਾਨ ਅਤੇ ਦੱਖਣ-ਪੰਜਾਬ ਦੇ ਲੋਕ, ਸਿੰਧੀ ਨੂੰ ਪਹਿਲੀ ਭਾਸ਼ਾ ਦੇ ਤੌਰ ਤੇ ਬੋਲਦੇ ਹਨ। ਇਸ ਭਾਸ਼ਾ ਦਾ ਇੱਕ ਭਰਪੂਰ ਸਾਹਿਤ ਹੈ, ਅਤੇ ਸਕੂਲਾਂ ਵਿੱਚ ਵੀ ਸਿੰਧੀ ਪੜ੍ਹਾਈ ਜਾਂਦੀ ਹੈ। ਇਹ ਸੰਸਕ੍ਰਿਤ ਅਤੇ ਅਰਬੀ ਭਾਸ਼ਾਵਾਂ ਤੋਂ ਉਤਪੰਨ ਹੋਈ ਹੈ।
ਬਲੋਚੀ
[ਸੋਧੋ]ਪਾਕਿਸਤਾਨ ਦੀ ਲਗ-ਭਗ 4% ਅਬਾਦੀ ਬਲੋਚੀ ਨੂੰ ਪਹਿਲੀ ਭਾਸ਼ਾ ਦੀ ਤਰਾਂ ਬੋਲਦੀ ਹੈ। ਇਹ ਜਿਆਦਾਤਰ ਬਲੋਚਿਸਤਾਨ ਦੇ ਖ਼ੇਤਰ ਵਿੱਚ ਬੋਲੀ ਜਾਂਦੀ ਹੈ। ਇਸਦੀ ਮੁੱਖ ਉਪਭਾਸ਼ਾ ਰਕਸ਼ਾਨੀ ਹੈ। ਬਲੋਚੀ ਇੱਕ ਸੁੰਦਰ ਕਾਵਿ ਗੁਣਾਂ ਵਾਲੀ ਭਾਸ਼ਾ ਹੈ, ਅਤੇ ਇੱਕ ਭਰਪੂਰ ਭਾਸ਼ਾ ਹੈ।
ਖੇਤਰੀ ਭਾਸ਼ਾਵਾਂ
[ਸੋਧੋ]ਕਸ਼ਮੀਰੀ
[ਸੋਧੋ]ਇਹ ਇੱਕ ਪੁਰਾਤਨ ਦਰਦਿਕ ਭਾਸ਼ਾ ਹੈ, ਜੋ ਕਿ ਪਾਕਿਸਤਾਨ ਦੇ ਆਜ਼ਾਦ ਕਸ਼ਮੀਰ, ਪੰਜਾਬ, ਗਿਲਗਿਤ-ਬਲਤੀਸਤਾਨ ਪ੍ਰਦੇਸ਼ਾਂ ਵਿੱਚ ਬੋਲੀ ਜਾਂਦੀ ਹੈ। ਪਾਕਿਸਤਾਨ ਦੀ 100,000 ਤੋਂ ਜ਼ਾਦਾ ਅਬਾਦੀ ਕਸ਼ਮੀਰੀ ਬੋਲਦੀ ਹੈ।
ਬ੍ਰਹੁਈ
[ਸੋਧੋ]ਇਹ ਮਧ ਅਤੇ ਪੂਰਬ-ਮਧ ਬਲੋਚਿਸਤਾਨ ਦੀ ਭਾਸ਼ਾ ਹੈ। ਇਸ ਭਾਸ਼ਾ ਉੱਤੇ ਬਲੋਚੀ, ਸਿੰਧੀ ਅਤੇ ਪਸ਼ਤੋ ਦਾ ਪ੍ਰਭਾਅ ਹੈ। ਪਾਕਿਸਤਾਨ ਦੀ 1–1.5% ਜਨਤਾ ਦੀ ਪਹਿਲੀ ਭਾਸ਼ਾ ਬ੍ਰਹੁਈ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |