ਅਪਰਾਜਿਤਾ ਰਾਜਾ
ਅਪਰਾਜਿਤਾ ਰਾਜਾ (ਜਨਮ 24 ਜਨਵਰੀ 1991) ਇੱਕ ਖੱਬੇ ਪੱਖੀ ਭਾਰਤੀ ਸਿਆਸਤਦਾਨ ਹੈ ਜੋ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਰਾਸ਼ਟਰੀ ਨੇਤਾ ਸੀ। [1] ਉਹ ਆਲ ਇੰਡੀਆ ਯੂਥ ਫੈਡਰੇਸ਼ਨ ਦੀ ਕੌਮੀ ਕੌਂਸਲ ਮੈਂਬਰ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਅਤੇ ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵੂਮੈਨ ਦੀ ਜਨਰਲ ਸਕੱਤਰ ਐਨੀ ਰਾਜਾ ਦੀ ਪੁੱਤਰੀ ਹੈ। [2] [3]
ਅਪਰਾਜਿਤਾ ਨੇ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਵਿੱਚ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕੀਤੀ, ਆਪਣੇ ਦੂਜੇ ਸਾਲ ਵਿੱਚ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਪ੍ਰਧਾਨਗੀ ਲਈ ਚੋਣ ਵਿੱਚ ਖੜ੍ਹੀ ਹੋਈ ਸੀ। [4] [5] ਬਾਅਦ ਵਿੱਚ ਉਸਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਫਿਲਾਸਫੀ ਵਿੱਚ ਮਾਸਟਰ ਦੀ ਡਿਗਰੀ ਕੀਤੀ। ਉਹ ਏਆਈਐਸਐਫ ਦੀ ਜੇਐਨਯੂ ਯੂਨਿਟ ਦੀ ਪ੍ਰਧਾਨ ਸੀ। ਦਿੱਲੀ ਪੁਲਿਸ ਦੁਆਰਾ ਉਸ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਜੇਐਨਯੂ ਕੈਂਪਸ ਵਿੱਚ 2016 ਦੇ ਇੱਕ ਇਕੱਠ ਵਿੱਚ ਸ਼ਾਮਲ ਹੋਈ ਸੀ ਜਿਸ ਵਿੱਚ 2001 ਵਿੱਚ ਭਾਰਤੀ ਸੰਸਦ 'ਤੇ ਹਮਲਾ ਕਰਨ ਲਈ ਦੋਸ਼ੀ ਠਹਿਰਾਏ ਗਏ ਅੱਤਵਾਦੀ ਅਫਜ਼ਲ ਗੁਰੂ ਨੂੰ 2013 ਵਿੱਚ ਹੋਈ ਫਾਂਸੀ ਦਾ ਵਿਰੋਧ ਕਰਦੇ ਹੋਏ "ਰਾਸ਼ਟਰ ਵਿਰੋਧੀ " ਨਾਅਰੇ ਲਗਾਏ ਗਏ ਸਨ। ਅਪਰਾਜਿਤਾ ਨੇ ਕਿਹਾ ਕਿ ਭਾਵੇਂ ਉਹ ਉਸ ਇਕੱਠ ਵਿੱਚ ਸ਼ਾਮਲ ਨਹੀਂ ਸੀ ਹੋਈ, ਅਤੇ ਉਨ੍ਹਾਂ ਨੂੰ "ਬਚਗਾਨਾ ਅਤੇ ਬੇਸਮਝ" ਕਹਿੰਦੀ ਸੀ। ਪਰ ਉਨ੍ਹਾਂ ਤੇ ਦੇਸ਼ਧ੍ਰੋਹ ਦਾ ਦੋਸ਼ ਨਹੀਂ ਲਾਉਣਾ ਸਹੀ ਨਹੀਂ ਸੀ ਸਮਝਦੀ ਅਤੇ ਨਾਅਰੇ ਲਾਉਣਾ ਦਾ ਅਧਿਕਾਰ ਉਨ੍ਹਾਂ ਨੂੰ ਹੈ। [6] ਬੰਗਾਲੀ ਕਵੀ ਮੰਦਾਕ੍ਰਾਂਤਾ ਸੇਨ ਨੇ ਇਸ ਮੁੱਦੇ 'ਤੇ ਅਪਰਾਜਿਤਾ ਦਾ ਸਮਰਥਨ ਕਰਦੇ ਹੋਏ ਇੱਕ ਕਵਿਤਾ ਲਿਖੀ, ਮੈਂ ਅਪਰਾਜਿਤਾ ਹਾਂ । [7]
ਹਵਾਲੇ
[ਸੋਧੋ]- ↑ Saini, Shivam (2016-02-27). "Aparajitha Raja is in the eye of a 'patriotic' storm". Business Standard India. Retrieved 2021-06-18.
- ↑ "D Raja's daughter to contest elections for DUSU president". Hindustan Times (in ਅੰਗਰੇਜ਼ੀ). 2010-09-01. Retrieved 2021-06-18.
- ↑ Paul, Cithara (22 December 2018). "King and queen of hearts". The Week (in ਅੰਗਰੇਜ਼ੀ). Archived from the original on 6 March 2023. Retrieved 18 June 2021.
- ↑ "D Raja's daughter to contest elections for DUSU president". Hindustan Times (in ਅੰਗਰੇਜ਼ੀ). 2010-09-01. Retrieved 2021-06-18."D Raja's daughter to contest elections for DUSU president". Hindustan Times. 1 September 2010. Retrieved 18 June 2021.
- ↑ "For Aparajitha, lineage alone won't seal victory". The Indian Express (in ਅੰਗਰੇਜ਼ੀ). 2010-09-02. Retrieved 2024-02-06.
- ↑ Saini, Shivam (2016-02-27). "Aparajitha Raja is in the eye of a 'patriotic' storm". Business Standard India. Retrieved 2021-06-18.Saini, Shivam (27 February 2016). "Aparajitha Raja is in the eye of a 'patriotic' storm". Business Standard India. Retrieved 18 June 2021.
- ↑ Bhattacharya, Santwana (2016-03-13). "Insider-Out". The New Indian Express (in ਅੰਗਰੇਜ਼ੀ). Retrieved 2024-02-06.