ਸਮੱਗਰੀ 'ਤੇ ਜਾਓ

ਅਬਦੁਲ ਰੱਜ਼ਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਬਦੁਲ ਰੱਜ਼ਾਕ
عبد الرزاق
ਨਿੱਜੀ ਜਾਣਕਾਰੀ
ਪੂਰਾ ਨਾਮ
ਅਬਦੁਲ ਰੱਜ਼ਾਕ
ਜਨਮ (1979-12-02) 2 ਦਸੰਬਰ 1979 (ਉਮਰ 44)
ਲਾਹੌਰ, ਪੰਜਾਬ, ਪਾਕਿਸਤਾਨ
ਛੋਟਾ ਨਾਮਬੈਂਗ ਬੈਂਗ ਰੱਜ਼ਾਕ, ਦ ਰੱਜ਼ਲਰ [ਹਵਾਲਾ ਲੋੜੀਂਦਾ]
ਕੱਦ5 ft 11 in (1.80 m)
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਮੱਧਮ ਤੇਜ਼ ਗਤੀ ਨਾਲ)
ਭੂਮਿਕਾਆਲ-ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 157)5 ਨਵੰਬਰ 1999 ਬਨਾਮ ਆਸਟਰੇਲੀਆ
ਆਖ਼ਰੀ ਟੈਸਟ1 ਦਸੰਬਰ 2007 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 111)1 ਨਵੰਬਰ 1996 ਬਨਾਮ ਜ਼ਿੰਬਾਬਵੇ
ਆਖ਼ਰੀ ਓਡੀਆਈ18 ਨਵੰਬਰ 2011 ਬਨਾਮ ਸ੍ਰੀ ਲੰਕਾ
ਪਹਿਲਾ ਟੀ20ਆਈ ਮੈਚ (ਟੋਪੀ 1)28 ਅਗਸਤ 2006 ਬਨਾਮ ਇੰਗਲੈਂਡ
ਆਖ਼ਰੀ ਟੀ20ਆਈ15 ਨਵੰਬਰ 2013 ਬਨਾਮ ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1996–2007ਲਾਹੌਰ ਕ੍ਰਿਕਟ ਟੀਮ
1997–1999ਖ਼ਾਨ ਖੋਜ ਲੈਬੋਰਟਰੀਜ
2001–2002ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਇਨਜ ਕ੍ਰਿਕਟ ਟੀਮ
2002–2003ਮਿਡਲਸੈਕਸ ਕਾਉਂਟੀ ਕ੍ਰਿਕਟ ਟੀਮ
2003–2004ਜ਼ਰਾਈ ਤਾਰਾਕਿਆਤੀ ਬੈਂਕ ਲਿਮਿਟਡ ਕ੍ਰਿਕਟ ਟੀਮ
2004–ਲਾਹੌਰ ਲਾਇਨਜ
2007ਵਰਕੈਸਟਰਸ਼ਿਰ ਕਾਉਂਟੀ ਕ੍ਰਿਕਟ
2007–2009ਹੈਦਰਾਬਾਦ ਹੀਰੋਜ
2008ਸਰੀ ਕਾਉਂਟੀ ਕ੍ਰਿਕਟ ਕਲੱਬ
2010ਹੈਂਪਸ਼ਿਰ ਕਾਉਂਟੀ ਕ੍ਰਿਕਟ ਕਲੱਬ
2010ਸਿਆਲਕੋਟ ਸਟਾਲਿਅਨਜ
2011ਲਿਕੈਸਟਰਸ਼ਿਰ ਕਾਉਂਟੀ ਕ੍ਰਿਕਟ ਕਲੱਬ
2011–2012ਮੈਲਬੌਰਨ ਰੈਨਗੇਡਜ
2016-presentਲਾਹੌਰ ਕਲੰਦਰਜ
2012-2013ਵੇਅੰਬਾ ਯੂਨਾਇਟਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ ਟਵੰਟੀ ਅੰਤਰਰਾਸ਼ਟਰੀ ਪਹਿਲਾ ਦਰਜਾ ਕ੍ਰਿਕਟ
ਮੈਚ 46 265 32 122
ਦੌੜਾਂ 1,946 5080 393 5,318
ਬੱਲੇਬਾਜ਼ੀ ਔਸਤ 28.61 29.70 20.68 32.23
100/50 3/7 3/23 0/0 8/28
ਸ੍ਰੇਸ਼ਠ ਸਕੋਰ 134 112 46* 203*
ਗੇਂਦਾਂ ਪਾਈਆਂ 7,008 10,941 339 19,191
ਵਿਕਟਾਂ 100 269 20 355
ਗੇਂਦਬਾਜ਼ੀ ਔਸਤ 36.94 31.83 19.75 31.41
ਇੱਕ ਪਾਰੀ ਵਿੱਚ 5 ਵਿਕਟਾਂ 1 3 0 13
ਇੱਕ ਮੈਚ ਵਿੱਚ 10 ਵਿਕਟਾਂ 0 n/a n/a 2
ਸ੍ਰੇਸ਼ਠ ਗੇਂਦਬਾਜ਼ੀ 5/35 6/35 3/13 7/51
ਕੈਚਾਂ/ਸਟੰਪ 15/– 35/– 2/– 33/–
ਸਰੋਤ: [1], 10 ਦਸੰਬਰ 2013

ਅਬਦੁਲ ਰੱਜ਼ਾਕ (ਉਰਦੂ: عبد الرزاق, ਜਨਮ 2 ਦਸੰਬਰ 1979) ਇੱਕ ਸਾਬਕਾ ਪਾਕਿਸਤਾਨੀ ਕ੍ਰਿਕਟ ਹੈ ਜੋ ਕਿ ਬਤੌਰ ਸੱਜੂ ਬੱਲੇਬਾਜ਼ ਵਜੋਂ ਅਤੇ ਤੇਜ-ਮੱਧਮ ਗਤੀ ਦੇ ਗੇਂਦਬਾਜ ਵਜੋਂ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਖੇਡਦਾ ਰਿਹਾ ਹੈ। ਉਸਦੇ ਤਿੰਨ ਭਰਾ ਹਨ ਅਤੇ ਇੱਕ ਭੈਣ ਹੈ, ਮੁਹੰਮਦ ਅਫ਼ਜ਼ਾਲ, ਮੁਹੰਮਦ ਫ਼ੈਜ਼ਲ, ਮੁਹੰਮਦ ਅਸਫ਼ਾਕ, ਸੈਮਾ ਸ਼ਾਹਿਦ। ਉਸਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਜੀਵਨ ਦੀ ਸ਼ੁਰੂਆਤ 1996 ਵਿੱਚ ਆਪਣੇ ਸਤਾਰਵੇਂ ਜਨਮਦਿਨ ਤੋਂ ਇੱਕ ਮਹੀਨਾ ਪਹਿਲਾਂ ਆਪਣੇ ਖੇਤਰ ਲਾਹੌਰ ਵਿੱਚ ਬਣੇ ਗਦਾਫ਼ੀ ਸਟੇਡੀਅਮ ਵਿੱਚ ਖੇਡਦੇ ਹੋਏ ਕੀਤੀ ਸੀ। ਇਹ ਮੈਚ ਉਸਨੇ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ। ਉਸਨੂੰ ਪਾਕਿਸਤਾਨ ਦੇ ਸਭ ਤੋਂ ਵਧੀਆ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕਰਕੇ ਵੇਖਿਆ ਜਾਂਦਾ ਹੈ। ਅਬਦੁਲ ਨੇ ਪਾਕਿਸਤਾਨ ਲਈ 255 ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਅਤੇ 46 ਟੈਸਟ ਕ੍ਰਿਕਟ ਮੈਚ ਖੇਡੇ ਹਨ।

ਖੇਡ-ਜੀਵਨ[ਸੋਧੋ]

ਸ਼ੁਰੂਆਤੀ ਖੇਡ-ਜੀਵਨ[ਸੋਧੋ]

ਅਬਦੁਲ ਰੱਜ਼ਾਕ ਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਨਵੰਬਰ 1996 ਵਿੱਚ ਜ਼ਿੰਬਾਬਵੇ ਦੀ ਕ੍ਰਿਕਟ ਟੀਮ ਖਿਲਾਫ਼ ਖੇਡਿਆ ਸੀ, ਪਰ ਉਸਨੂੰ ਟੈਸਟ ਕ੍ਰਿਕਟ ਖੇਡਣ ਲਈ ਓਡੀਆਈ ਦੇ ਪਹਿਲੇ ਮੈਚ ਤੋਂ ਬਾਅਦ ਤਿੰਨ ਸਾਲਾਂ ਦਾ ਲੰਬਾ ਇੰਤਜਾਰ ਕਰਨਾ ਪਿਆ ਸੀ। ਸੋ ਨਵੰਬਰ 1999 ਵਿੱਚ ਉਸਨੇ ਬ੍ਰਿਸਬੇਨ ਵਿੱਚ ਆਸਟਰੇਲੀਆਈ ਕ੍ਰਿਕਟ ਟੀਮ ਵਿਰੁੱਧ ਆਪਣਾ ਪਹਿਲਾ ਟੈਸਟ ਕ੍ਰਿਕਟ ਮੈਚ ਖੇਡਿਆ। 1999-2000 ਵਿੱਚ ਹੋਈ ਕਾਰਲਟਨ ਅਤੇ ਯੂਨਾਇਟਡ ਸੀਰੀਜ਼ ਵਿੱਚ ਉਸਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੈਨ ਆਫ਼ ਦ ਸੀਰੀਜ ਇਨਾਮ ਦਿੱਤਾ ਗਿਆ। ਹੋਬਰਟ ਵਿੱਚ ਭਾਰਤੀ ਕ੍ਰਿਕਟ ਟੀਮ ਖਿਲਾਫ਼ ਖੇਡਦੇ ਹੋਏ ਉਸਨੇ ਅਰਧ-ਸੈਂਕਡ਼ਾ ਲਗਾਇਆ ਅਤੇ ਪੰਜ ਵਿਕਟਾਂ ਹਾਸਿਲ ਕੀਤੀਆਂ। ਫਿਰ ਉਸ ਸਾਲ ਹੀ ਉਸਨੇ ਸਾਬਕਾ ਆਸਟਰੇਲੀਆਈ ਤੇਜ-ਗੇਂਦਬਾਜ਼ ਗਲੇਨ ਮੈਕਗ੍ਰਾਥ ਦੀਆਂ ਇੱਕ ਓਵਰ ਦੀਆਂ ਛੇ ਗੇਂਦਾ ਤੇ 5 ਚੌਕੇ ਲਗਾ ਦਿੱਤੇ ਸਨ।

2011 ਕ੍ਰਿਕਟ ਵਿਸ਼ਵ ਕੱਪ[ਸੋਧੋ]

ਰੱਜ਼ਾਕ ਦੀ ਚੋਣ 2011 ਕ੍ਰਿਕਟ ਵਿਸ਼ਵ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ ਦੇ 15 ਮੈਬਰੀ ਦਲ ਵਿੱਚ ਕੀਤੀ ਗਈ ਸੀ ਅਤੇ 2011 ਦਾ ਇਹ ਵਿਸ਼ਵ ਕੱਪ ਭਾਰਤ, ਬੰਗਲਾਦੇਸ਼ ਅਤੇ ਸ੍ਰੀਲੰਕਾ ਵਿੱਚ ਹੋ ਰਿਹਾ ਸੀ। ਇਹ ਕੱਪ ਫਰਵਰੀ ਅਤੇ ਅਪ੍ਰੈਲ ਵਿੱਚ ਹੋਇਆ। ਇਸ ਕੱਪ ਵਿੱਚ ਰੱਜ਼ਾਕ ਦੀ ਭੂਮਿਕਾ ਗੇਂਦਬਾਜੀ ਦੀ ਸ਼ੁਰੂਆਤ ਕਰਨ ਤੇ ਸੀ ਅਤੇ ਬੱਲੇਬਾਜੀ ਵਿੱਚ ਉਹ ਮੱਧ ਵਿੱਚ ਰੱਖਿਆ ਗਿਆ ਸੀ।[1] ਸੋ ਉਸਨੇ ਆਸਟਰੇਲੀਆ ਖਿਲਾਫ਼ ਮੈਚ ਵਿੱਚ 24 ਗੇਂਦਾ ਤੇ ਨਾਬਾਦ 20 ਦੌੜਾਂ ਬਣਾਈਆਂ ਅਤੇ ਪਾਕਿਸਤਾਨ ਨੇ ਇਸ ਮੈਚ ਵਿੱਚ ਜਿੱਤ ਹਾਸਿਲ ਕੀਤੀ। ਪਾਕਿਸਤਾਨ ਟੀਮ ਨੇ ਆਸਟਰੇਲੀਆ ਦੀ 34 ਮੈਚਾਂ ਦੀ ਚਲੀ ਆ ਰਹੀ ਜਿੱਤ ਨੂੰ ਤੋਡ਼ ਦਿੱਤਾ ਸੀ।[2]

ਹਵਾਲੇ[ਸੋਧੋ]

  1. Samiuddin, Osman (1 ਮਾਰਚ 2011), Razzaq wants larger role, retrieved 20 ਮਾਰਚ 2011
  2. McGlashan, Andrew (19 ਮਾਰਚ 2011), Pakistan end Australia's run to finish top. He also scored 62 off 74 deliveries in an early group match against New Zealand., Cricinfo, retrieved 20 ਮਾਰਚ 2011

ਬਾਹਰੀ ਕੜੀਆਂ[ਸੋਧੋ]