ਅਮਲਾ ਅੱਕੀਨੇਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮਲਾ ਅੱਕੀਨੇਨੀ
Amala at Life is beautiful promo by post noon.jpg
2010 ਵਿੱਚ, ਅਮਲਾ ਟੀਚਏਡਸ ਲਾਂਚ ਦੌਰਾਨ
ਜਨਮਅਮਲਾ ਮੁਖਰਜੀ
(1968-09-12) 12 ਸਤੰਬਰ 1968 (ਉਮਰ 53)[1]
ਕਲਕੱਤਾ, ਪੱਛਮੀ ਬੰਗਾਲ, ਭਾਰਤ
ਰਿਹਾਇਸ਼ਹੈਦਰਾਬਾਦ, ਤੇਲੰਗਾਣਾ, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਕਲਾਕਸ਼ੇਤਰ, ਚੇਨਈ
ਪੇਸ਼ਾਅਦਾਕਾਰਾ
ਸਮਾਜ ਸੇਵੀ
ਸਰਗਰਮੀ ਦੇ ਸਾਲ1986–1992
2012–present
ਸਾਥੀਅੱਕੀਨੇਨੀ ਨਾਗਾਰਜੁਨਾ
(m.1992-present)
ਬੱਚੇਅੱਕੀਨੇਨੀ ਅਖਿਲ (b.1994)
ਅੱਕੀਨੇਨੀ ਨਾਗਾ ਚੈਤਨਿਆ (b.1986) (ਸੌਤੇਲਾ-ਪੁੱਤਰ)
ਸੰਬੰਧੀSee ਦੁੱਗਾਬਤੀ-ਅੱਕੀਨੇਨੀ ਪਰਿਵਾਰ

ਅਮਲਾ ਅੱਕੀਨੇਨੀ (née ਮੁਖਰਜੀ) ਇੱਕ ਭਾਰਤੀ ਫਿਲਮ ਅਦਾਕਾਰਾ, ਭਰਤਨਾਟਿਅਮ ਡਾਂਸਰ, ਅਤੇ ਇੱਕ ਪਸ਼ੂ ਭਲਾਈ ਕਾਰਕੁੰਨ ਹੈ।[2][3] ਇਸਨੇ ਤੇਲਗੂ, ਮਲਿਆਲਮ, ਤਾਮਿਲ, ਕੰਨੜ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ।ਇਸਨੇ ਦੋ ਵਾਰ ਦੱਖਣੀ ਫ਼ਿਲਮਫੇਅਰ ਅਵਾਰਡ ਦੋ ਵਾਰ ਜਿੱਤਿਆ ਜਿਨ੍ਹਾਂ ਵਿਚੋਂ ਇੱਕ ਮਲਿਆਲਮ ਅਤੇ ਇੱਕ ਤੇਲਗੂ ਲਈ ਮਿਲਿਆ। ਅਮਲਾ ਅੱਕੀਨੇਨੀ "ਦ ਬਲੂ ਕਰੋਸ ਆਫ਼ ਹੈਦਰਾਬਾਦ" ਦੀ ਸਹਿ-ਬਾਨੀ ਹੈ,[4] ਇੱਕ ਗੈਰ ਸਰਕਾਰੀ ਸੰਗਠਨ (NGO) ਹੈ ਜੋ ਹੈਦਰਾਬਾਦ, ਭਾਰਤ ਵਿੱਚ ਹੈ, ਇਹ ਸੰਸਥਾ ਭਾਰਤ ਵਿੱਚ ਪਸ਼ੂ ਭਲਾਈ ਅਤੇ ਜਾਨਵਰਾਂ ਦੇ ਸੁਰੱਖਿਆ ਅਧਿਕਾਰਾਂ ਲਈ ਕੰਮ ਕਰਦੀ ਹੈ।[5][6]

ਸ਼ੁਰੂਆਤੀ ਜੀਵਨ[ਸੋਧੋ]

ਅਮਲਾ ਅੱਕੀਨੇਨੀ ਦਾ ਜਨਮ ਕੱਲਕਤਾ ਵਿੱਚ ਇੱਕ ਬੰਗਾਲੀ ਬੁਲਾਰੇ ਪਿਤਾ, ਜੋ  ਇੱਕ ਨੇਵਲ ਅਧਿਕਾਰੀ ਸੀ, ਅਤੇ ਆਇਰਿਸ਼ ਮਾਂ ਦੇ ਘਰ ਹੋਇਆ।[7][8] ਇਸਨੇ ਫਾਈਣ ਆਰਟਸ ਕਾਲਜ ਕਲਾਕਸ਼ੇਤਰ ਤੋਂ ਭਰਤਨਾਟਿਅਮ ਵਿੱਚ ਬੈਚੁਲਰ ਆਫ਼ ਫਾਈਨ ਆਰਟਸ ਡਿਗਰੀ ਪ੍ਰਾਪਤ ਕੀਤੀ, ਇਹ ਕਾਲਜ ਰੁਕਮਣੀ ਦੇਵੀ ਅਰੁੰਡੇਲ ਦੁਆਰਾ ਸਥਾਪਤ ਕੀਤਾ ਗਿਆ ਸੀ।[9][10] ਬਾਅਦ ਵਿੱਚ ਉਹ ਟੀ. ਰਾਜੇਂਦਰ ਦੁਆਰਾ ਫਿਲਮਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਈ, ਜੋ ਆਪਣੀ ਭੈਣ ਨਾਲ ਇਸਦੇ ਘਰ ਗਿਆ ਅਤੇ ਉਸਦੀ ਮਾਂ ਨੂੰ ਅਮਲਾ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦੀ ਆਗਿਆ ਦੇਣ ਲਈ ਜੋਰ ਪਾਇਆ, ਜੋ ਇੱਕ ਕਲਾਸੀਕਲ ਫਿਲਮ ਹੋਵੇਗੀ ਜਿਸ ਵਿੱਚ ਅਮਲਾ ਨੇ ਭਰਤਨਾਟਿਅਮ ਵਿੱਚ ਨੱਚਣਾ ਹੈ।[11]

ਨਿੱਜੀ ਜ਼ਿੰਦਗੀ[ਸੋਧੋ]

ਅਮਲਾ ਨੇ 1992 ਵਿੱਚ ਤੇਲਗੂ ਅਭਿਨੇਤਾ ਅੱਕੀਨੇਨੀ ਨਾਗਾਰਜੁਨਾ ਨਾਲ ਵਿਆਹ ਕਰਵਾਇਆ ਅਤੇ ਇਸ ਜੋੜੇ ਦੀ ਇੱਕ ਔਲਾਦ, ਅਭਿਨੇਤਾ ਅੱਕੀਨੇਨੀ ਅਖਿਲ, ਹੈ। ਇਹ ਅੱਕੀਨੇਨੀ ਪਰਿਵਾਰ ਇਸ ਸਮੇਂ ਹੈਦਰਾਬਾਦ ਵਿੱਚ ਰਹਿ ਰਿਹਾ ਹੈ। ਅਮਲਾ ਤੇਲਗੂ ਅਭਿਨੇਤਾ ਨਾਗਾ ਚੈਤਨਿਆ ਦੀ ਸੌਤੇਲੀ ਮਾਂ ਹੈ।[12] ਉਸਨੇ ਇਹ ਵੀ ਉਜਾਗਰ ਕੀਤੀ ਕਿ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਹ ਤੇਲਗੂ ਭਾਸ਼ਾ ਨਹੀਂ ਬੋਲ ਸਕਦੀ।[13]

ਕੈਰੀਅਰ[ਸੋਧੋ]

ਅਮਲਾ ਅੱਕੀਨੇਨੀ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ "ਮੈਥਿਲੀ ਇੰਨਾਈ ਕਾਥਾਲੀ" ਨਾਲ ਕੀਤੀ, ਇਹ ਫ਼ਿਲਮ "ਟੀ. ਰਾਜੇਂਦਰ" ਦੁਆਰਾ ਨਿਰਦੇਸ਼ਿਤ ਕੀਤੀ ਗਈ, ਜੋ ਬਾਕਸ ਆਫ਼ਿਸ ਉੱਪਰ ਪੂਰੀ ਹਿੱਟ ਰਹੀ। ਅਮਲਾ ਨੇ ਛੇਤੀ ਹੀ ਪ੍ਰਸਿੱਧੀ ਪ੍ਰਾਪਤ ਕੀਤੀ, ਉਸਨੇ ਤਾਮਿਲ ਬਾਕਸ ਆਫਿਸ ਦੀਆਂ ਕਈ ਫਿਲਮਾਂ ਸਮੇਤ, ਪਚਾਸ ਫਿਲਮਾਂ ਵਿੱਚ ਕੰਮ ਕੀਤਾ।ਉਸਨੇ ਆਪਣੇ ਭਵਿੱਖਕਾਲੀ ਪਤੀ ਅੱਕੀਨੇਨੀ ਨਾਗਾਰਜੁਨਾ ਨਾਲ ਕੰਮ ਕੀਤਾ, ਜਿਨ੍ਹਾਂ ਵਿਚੋਂ ਉਨ੍ਹਾਂ ਦੀ ਦੋ ਫ਼ਿਲਮਾਂ "ਨਿਰਨਾਯਮ" ਅਤੇ "ਸਿਵਾ" ਹਿੱਟ ਰਹੀਆਂ ਸਨ। ਇਸਨੇ ਉੱਲਾਡੱਕਮ ਫ਼ਿਲਮ ਲਈ ਫ਼ਿਲਮਫ਼ੇਅਰ ਅਵਾਰਡ ਫਾਰ ਬੇਸਟ ਐਕਟਰਸ- ਮਲਿਆਲਮ ਅਵਾਰਡ ਪ੍ਰਾਪਤ ਕੀਤਾ। 

ਅਵਾਰਡ[ਸੋਧੋ]

ਦੱਖਣੀ ਫਿਲਮਫੇਅਰ ਅਵਾਰਡ 
  • 1991 : ਫ਼ਿਲਮਫ਼ੇਅਰ ਅਵਾਰਡ ਫਾਰ ਬੇਸਟ ਐਕਟਰਸ- ਮਲਿਆਲਮ - ਉੱਲਾਡੱਕਮ ਫ਼ਿਲਮ[14]
  • 2012 : ਫਿਲਮਫੇਅਰ ਅਵਾਰਡ ਫਾਰ ਬੇਸਟ ਸਪੋਰਟਿੰਗ ਐਕਟਰਸ – ਤੇਲਗੂ – ਲਾਈਫ਼ ਇਜ਼ ਬਿਊਟੀਫੁਲ
ਸਿਨੇਮਾ ਅਵਾਰਡ
  • 2012 : ਬੇਸਟ ਆਉਟਸਟੈਂਡਿੰਗ ਐਕਟਰਸ – ਲਾਈਫ਼ ਇਜ਼ ਬਿਊਟੀਫੁਲ

ਟੈਲੀਵਿਜ਼ਨ[ਸੋਧੋ]

ਸਾਲ ਸਿਰਲੇਖ ਭੂਮਿਕਾ ਭਾਸ਼ਾ ਚੈਨਲ
2010 ਸੁਪਰ ਮੰਮੀ ਜੱਜ ਤਾਮਿਲ ਸਟਾਰ ਵਿਜੈ
2014-2015 ਉਯਾਮਾਈ ਡਾ ਕਵਿਤਾ ਸੰਦੀਪ ਤਾਮਿਲ ਜ਼ੀ ਤਮਿਲ

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]