ਅਰਬੀ ਘੋੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਬੀ ਘੋੜਾ
ਇੱਕ ਅਰਬੀ ਘੋੜੀ
ਹੋਰ ਨਾਂਅਅਰੇਬੀਆਈ, ਅਰਬ
ਦੇਸ਼ਮੱਧ ਪੂਰਬ ਵਿੱਚ ਵਿਕਸਿਤ ਹੋਇਆ, ਖ਼ਾਸ ਕਰਕੇ ਅਰਬੀ ਪਰਾਇਦੀਪ ਖੇਤਰ ਵਿੱਚ
ਗੁਣ
ਰੰਗਲਾਖਾ, ਕਾਲਾ, ਸਲੇਟੀ ਜਾਂ ਭੂਰੇ ਰੰਗ ਦਾ
ਵੱਖ ਵਿਸ਼ੇਸ਼ਤਾਵਾਂਹੱਡੀਆਂ ਦੀ ਖ਼ਾਸ ਬਣਤਰ, ਕਮਾਨੀ ਬਣਤਰ, ਚਾਪਦਾਰ ਗਰਦਨ, ਧੜ ਦਾ ਪਿਛਲਾ ਭਾਗ ਸਮਤਲ, ਉੱਚੀ ਪੂਛ

Equus ferus caballus

ਅਰਬੀ ਜਾਂ ਅਰੇਬੀਆਈ ਘੋੜਾ (Arabic: الحصان العربي [ ħisˤaːn ʕarabiː]) ਇੱਕ ਘੋੜੇ ਦੀ ਨਸਲ ਹੈ ਜਿਹੜੀ ਕਿ ਅਰਬ ਪ੍ਰਾਇਦੀਪ ਵਿੱਚ ਵਿਕਸਿਤ ਹੋਈ ਸੀ।

ਇੱਕ ਵਿਸ਼ੇਸ਼ ਸਿਰ ਦੀ ਸ਼ਕਲ ਅਤੇ ਉੱਚ ਪੂਛ ਵਾਲੀ ਕਾਠੀ ਦੇ ਨਾਲ, ਅਰਬੀ ਘੋੜੇ ਸੰਸਾਰ ਵਿੱਚ ਸਭ ਤੋਂ ਆਸਾਨੀ ਨਾਲ ਪਛਾਣੀਆਂ ਜਾ ਸਕਣ ਵਾਲੇ ਘੋੜੇ ਦੀਆਂ ਨਸਲਾਂ ਵਿੱਚੋਂ ਇੱਕ ਹੈ। ਪੁਰਾਤੱਤਵ ਦੇ ਅਨੁਸਾਰ ਇਹ ਮੱਧ ਪੂਰਬ ਦੇ ਘੋੜਿਆਂ ਦੀਆਂ ਸਭ ਤੋਂ ਪੁਰਾਣੀਆਂ ਨਸਲਾਂ ਵਿੱਚੋਂ ਇੱਕ ਹੈ। ਅੱਜ ਤੋਂ 4,500 ਸਾਲ ਪਹਿਲਾਂ ਦੀਆਂ ਨਸਲਾਂ ਵੀ ਆਧੁਨਿਕ ਅਰਬੀ ਘੋੜਿਆਂ ਦੇ ਵਰਗੀਆਂ ਹਨ। ਕਈ ਇਤਿਹਾਸਿਕ ਘਟਨਾਵਾਂ ਦੇ ਕਾਰਨ ਜਿਹਨਾਂ ਵਿੱਚ ਜੰਗ ਅਤੇ ਵਪਾਰ ਸ਼ਾਮਿਲ ਹਨ, ਅਰਬੀ ਘੋੜੇ ਪੂਰੇ ਸੰਸਾਰ ਵਿੱਚ ਫੈਲ ਚੁੱਕੇ ਹਨ। ਇਸ ਨਸਲ ਦੀ ਵਰਤੋਂ ਹੋਰਨਾਂ ਨਸਲਾਂ ਨੂੰ ਸੁਧਾਰਨ ਲਈ ਵੀ ਕੀਤੀ ਜਾਂਦੀ ਹੈ ਜਿਸ ਵਿੱਚ ਗਤੀ, ਸਹਿਣਸ਼ੀਲਤਾ ਅਤੇ ਮਜ਼ਬੂਤ ਹੱਡੀਆਂ ਸ਼ਾਮਿਲ ਹਨ। ਅੱਜਕੱਲ੍ਹ ਅਰਬੀ ਘੋੜੇ ਦਾ ਖ਼ੂਨ ਘੋੜਸਵਾਰੀ ਲਈ ਵਰਤੇ ਜਾਂਦੇ ਹਰੇਕ ਆਧੁਨਿਕ ਘੋੜੇ ਵਿੱਚ ਪਾਇਆ ਜਾਂਦਾ ਹੈ।

ਅਰਬੀ ਘੋੜੇ ਦਾ ਵਿਕਾਸ ਅਰਬ ਦੇ ਮਾਰੂਥਲਾਂ ਵਿੱਚ ਬੱਦੂ ਲੋਕਾਂ ਦੁਆਰਾ ਕੀਤਾ ਗਿਆ ਸੀ। ਲੋਕ ਕਦੇ-ਕਦੇ ਆਪਣੇ ਘੋੜਿਆਂ ਨੂੰ ਆਪਣੇ ਪਰਿਵਾਰਿਕ ਟੈਂਟ ਵਿੱਚ ਲੈ ਆਉਂਦੇ ਸਨ ਤਾਂ ਕਿ ਉਹਨਾਂ ਨੂੰ ਢੁੱਕਵਾਂ ਮੌਸਮ ਅਤੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਸਦੀਆਂ ਤੋਂ ਇਨਸਾਨਾਂ ਨਾਲ ਨੇੜਲੇ ਸਬੰਧਾਂ ਕਾਰਨ ਅਰਬੀ ਘੋੜਾ ਠੰਢੇ ਸੁਭਾਅ ਦਾ ਹੁੰਦਾ ਹੈ ਅਤੇ ਇਹ ਬਹੁਤ ਛੇਤੀ ਸਿੱਖਦਾ ਹੈ। ਇਸਨੂੰ ਜੰਗੀ ਘੋੜੇ ਦੇ ਤੌਰ 'ਤੇ ਵੀ ਇਸਤੇਮਾਲ ਕੀਤਾ ਗਿਆ ਸੀ, ਕਿਉਂਕਿ ਇਹ ਬਹੁਤ ਤੇਜ਼ ਅਤੇ ਹੁਸ਼ਿਆਰ ਹੁੰਦਾ ਹੈ। ਇਹਨਾਂ ਬਹੁਤ ਸਾਰੀਆਂ ਖ਼ਾਸੀਅਤਾਂ ਕਾਰਨ ਅੱਜਕੱਲ੍ਹ ਲੋਕਾਂ ਲਈ ਜ਼ਰੂਰੀ ਹੋ ਗਿਆ ਹੈ ਕਿ ਉਹ ਇਹਨਾਂ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਉਣ।

ਨਸਲੀ ਗੁਣ[ਸੋਧੋ]

ਅਰਬੀ ਘੋੜਿਆਂ ਦੇ ਸਿਰ ਤਿਕੋਣੇ ਹੁੰਦੇ ਹਨ, ਮੱਥਾ ਚੌੜਾ, ਅੱਖਾਂ ਵੱਡੀਆਂ, ਵੱਡੀਆਂ ਨਾਸਾਂ ਅਤੇ ਨੱਕ ਛੋਟਾ ਹੁੰਦਾ ਹੈ। ਇਹਨਾਂ ਵਿੱਚੋਂ ਬਹੁਤਿਆਂ ਦੀ ਬਣਤਰ ਕਮਾਨੀਦਾਰ ਹੁੰਦੀ ਹੈ। ਇਹਨਾਂ ਦੀ ਗਰਦਨ ਤੰਗ ਅਤੇ ਚਾਪਦਾਰ ਹੁੰਦੀ ਹੈ, ਪਿਛਲਾ ਭਾਗ ਬਹੁਤ ਮੁਲਾਇਮ ਅਤੇ ਕੁਦਰਤੀ ਤੌਰ 'ਤੇ ਪੂਛ ਉੱਪਰ ਨੂੰ ਉੱਠੀ ਹੋਈ ਹੁੰਦੀ ਹੈ। ਇਹਨਾਂ ਦੀਆਂ ਹੱਡੀਆਂ ਅਤੇ ਪੈਰ ਬਹੁਤ ਮਜ਼ਬੂਤ ਹੁੰਦੇ ਹਨ। ਇਹ ਸਹਿਣਸ਼ੀਲਤਾ ਲਈ ਸਭ ਤੋਂ ਵਧੀਆ ਘੋੜੇ ਹਨ। ਅਰਬੀ ਘੋੜਿਆਂ ਦੇ ਰੰਗ ਆਮ ਤੌਰ 'ਤੇ ਕਾਲੇ, ਲਾਖੇ ਅਤੇ ਭੂਰੇ ਹੁੰਦੇ ਹਨ। ਇਹਨਾਂ ਘੋੜਿਆਂ ਵਿੱਚ ਰੌਬੀਕਾਨੋ ਜਾਂ ਸਬੀਨੋ ਦੇ ਜੀਨ ਵੀ ਹੋ ਸਕਦੇ ਹਨ। ਚਿੱਟੇ ਨਿਸ਼ਾਨਾਂ ਵਾਲੇ ਘੋੜਿਆਂ ਨੂੰ ਛੱਡ ਕੇ ਹਰੇਕ ਅਰਬੀ ਘੋੜੇ ਦੀ ਚਮੜੀ ਦੀ ਹੇਠਲੀ ਤਹਿ ਕਾਲੀ ਹੁੰਦੀ ਹੈ।[1][2][3]

ਵਰਤੋਂ[ਸੋਧੋ]

ਅਰਬੀ ਘੋੜੇ ਬਹੁਤ ਥਾਵਾਂ ਤੇ ਖਿੱਚ ਦਾ ਕੇਂਦਰ ਹੁੰਦੇ ਹਨ ਜਿਹਨਾਂ ਵਿੱਚ ਘੋੜਦੌੜ, ਘੋੜਿਆਂ ਦੀ ਪ੍ਰਦਰਸ਼ਨੀ, ਸਹਿਣਸ਼ੀਲਤਾ ਘੋੜਸਵਾਰੀ, ਉੱਚੀਆਂ ਛਾਲਾਂ ਦਾ ਪ੍ਰਦਰਸ਼ਨ ਆਦਿ ਸ਼ਾਮਿਲ ਹਨ। ਜਿਹੜੇ ਲੋਕ ਮੁਕਾਬਲਿਆਂ ਨੂੰ ਪਸੰਦ ਨਹੀਂ ਕਰਦੇ ਉਹਨਾਂ ਲਈ ਵੀ ਕਈ ਥਾਵਾਂ ਤੇ ਇਹ ਖਿੱਚ ਦਾ ਕੇਂਦਰ ਹੁੰਦੇ ਹਨ ਕਿਉਂਕਿ ਇਹਨਾਂ ਦੇ ਸਰੀਰ ਦੀ ਬਣਤਰ ਬਹੁਤ ਸ਼ਾਨਦਾਰ ਅਤੇ ਇਹ ਬਹੁਤ ਸਮਝਦਾਰ ਅਤੇ ਠੰਢੇ ਹੁੰਦੇ ਹਨ। ਅਰਬੀ ਘੋੜਿਆਂ ਨੂੰ ਫ਼ਿਲਮਾਂ, ਪਰੇਡਾਂ, ਸਰਕਸਾਂ ਅਤੇ ਹੋਰ ਬਹੁਤ ਸਾਰੇ ਖਿੱਚ ਕੇਂਦਰਾਂ ਤੇ ਵੇਖਿਆ ਜਾ ਸਕਦਾ ਹੈ।

ਇਤਿਹਾਸ[ਸੋਧੋ]

ਅਰਬੀ ਘੋੜਿਆਂ ਬਾਰੇ ਬਹੁਤ ਸਾਰੀਆਂ ਲੋਕ ਕਥਾਵਾਂ ਅਤੇ ਮਿੱਥਾਂ ਮਸ਼ਹੂਰ ਹਨ। ਇਹਨਾਂ ਵਿੱਚੋਂ ਇੱਕ ਹੈ ਕਿ ਖ਼ਲੀਫ਼ਾ ਮੁਹੰਮਦ ਸਾਹਿਬ ਨੇ ਆਪਣੀਆਂ ਸਭ ਤੋਂ ਵੱਧ ਪਸੰਦੀਦਾ ਘੋੜੀਆਂ ਨੂੰ ਚੁਣਿਆ ਜਿਹਨਾਂ ਨੂੰ ਉਹਨਾਂ ਨੇ ਅਲ ਖਮਸਾ ਕਿਹਾ, ਜਿਸਦਾ ਮਤਲਬ ਪੰਜ ਹੈ ਅਤੇ ਕਿਹਾ ਕਿ ਇਹ ਅਰਬੀ ਘੋੜਿਆਂ ਦੀ ਨੀਂਹ ਹੈ। ਇੱਕ ਹੋਰ ਲੋਕ ਕਥਾ ਅਨੁਸਾਰ ਸ਼ੀਬਾ ਦੀ ਰਾਣੀ ਨੇ ਰਾਜੇ ਸੁਲੇਮਾਨ ਨੂੰ ਇੱਕ ਅਰਬੀ ਘੋੜੀ ਦਿੱਤੀ ਸੀ ਅਤੇ ਇਸ ਤਰ੍ਹਾਂ ਇਹਨਾਂ ਦੀ ਨਸਲ ਸ਼ੁਰੂ ਹੋਈ।

ਹਵਾਲੇ[ਸੋਧੋ]

  1. Schofler, Flight Without Wings, pp. 11–12
  2. Arabian Horse Association. "Arabians are beautiful, but are they good athletes? - The Versatile Arabian". AHA Website. Arabian Horse Association. Archived from the original on ਜੂਨ 12, 2008. Retrieved ਮਈ 28, 2008. {{cite web}}: Unknown parameter |deadurl= ignored (|url-status= suggested) (help)
  3. Edwards, The Arabian, pp. 245–246

ਬਾਹਰਲੇ ਲਿੰਕ[ਸੋਧੋ]