ਸਮੱਗਰੀ 'ਤੇ ਜਾਓ

ਅਲਬੇਰ ਕਾਮੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਲਬੇਅਰ ਕਾਮੂ ਤੋਂ ਮੋੜਿਆ ਗਿਆ)
ਅਲਬੇਰ ਕਾਮੂ
ਨਿਊਯਾਰਕ ਵਿਸ਼ਵ-ਟੈਲੀਗਰਾਮ ਅਤੇ ਦ ਸਨ ਨਿਊਜ਼ਪੇਪਰ ਸੰਗ੍ਰਹਿ ਵਿੱਚੋਂ ਪੋਰਟਰੇਟ, 1957
ਜਨਮ(1913-11-07)7 ਨਵੰਬਰ 1913
ਮੌਤ4 ਜਨਵਰੀ 1960(1960-01-04) (ਉਮਰ 46)
ਵਿਲੇਬਲੇਵਿਨ, ਯੋਨ, ਬਰਗੰਡੀ, ਫ਼ਰਾਂਸ
ਕਾਲ20th century philosophy
ਖੇਤਰWestern philosophy
ਸਕੂਲਊਲਜਲੂਲਵਾਦ
ਮੁੱਖ ਰੁਚੀਆਂ
ਨੀਤੀ ਸ਼ਾਸਤਰ, ਮਨੁੱਖਤਾ, ਇਨਸਾਫ਼, ਪਰੇਮ, ਰਾਜਨੀਤੀ

ਐਲਬੇਅਰ ਕਾਮੂ (ਫ਼ਰਾਂਸੀਸੀ: [albɛʁ kamy] ( ਸੁਣੋ); 7 ਨਵੰਬਰ 1913 – 4 ਜਨਵਰੀ 1960) ਫਰਾਂਸੀਸੀ, ਸਾਹਿਤ ਲਈ ਨੋਬਲ ਇਨਾਮ ਜੇਤੂ ਲੇਖਕ, ਪੱਤਰਕਾਰ, ਅਤੇ ਦਾਰਸ਼ਨਿਕ ਸੀ। ਉਸਦੇ ਵਿਚਾਰਾਂ ਨੇ ਐਬਸਰਡਿਜ਼ਮ ਵਜੋਂ ਪ੍ਰਸਿੱਧ ਦਰਸ਼ਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਉਸਨੇ ਆਪਣੇ ਲੇਖ "ਦ ਰੈਬੈਲ" ਵਿੱਚ ਲਿਖਿਆ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਨਿਹਲਵਾਦ ਦੇ ਦਰਸ਼ਨ ਦਾ ਵਿਰੋਧ ਕਰਨ ਦੇ ਲੇਖੇ ਲਾ ਦਿੱਤੀ ਸੀ ਹਾਲਾਂਕਿ ਉਹ ਵਿਅਕਤੀਗਤ ਆਜ਼ਾਦੀ ਵਿੱਚ ਡੂੰਘੀ ਤਰ੍ਹਾਂ ਖੁਭਿਆ ਰਿਹਾ। ਭਾਵੇ ਉਸਨੂੰ ਅਸਤਿਤਵਵਾਦ ਦਾ ਹਾਮੀ ਦੱਸਿਆ ਜਾਂਦਾ ਹੈ, ਪਰ ਕਾਮੂ ਨੇ ਆਪਣੇ ਜਿਉਂਦੇ ਜੀਅ ਹਮੇਸ਼ਾ ਇਸ ਗੱਲ ਨੂੰ ਨਕਾਰਿਆ।[2] 1945 ਵਿੱਚ ਇੱਕ ਇੰਟਰਵਿਊ ਦੌਰਾਨ ਕਾਮੂ ਨੇ ਕਿਸੇ ਵੀ ਵਿਚਾਰਧਾਰਕ ਇਲਹਾਕ ਤੋਂ ਇਨਕਾਰ ਕੀਤਾ ਸੀ: "ਨਹੀਂ, ਮੈਂ ਕੋਈ ਅਸਤਿਤਵਵਾਦੀ ਨਹੀਂ ਹਾਂ। ਸਾਰਤਰ ਅਤੇ ਮੈਂ ਆਪਣੇ ਨਾਂਵ ਇੱਕ-ਦੂਸਰੇ ਨਾਲ ਜੁੜੇ ਦੇਖ ਕੇ ਹਮੇਸ਼ਾ ਹੈਰਾਨ ਹੁੰਦੇ ਹਾਂ।..."[3] ਕਾਮੂ ਫਰਾਂਸੀਸੀ ਅਲਜੀਰੀਆ ਦੇ ਇੱਕ ਪਾਇਡ-ਨੋਇਰ ਪਰਿਵਾਰ ਵਿੱਚ ਪੈਦਾ ਹੋਇਆ ਸੀ। ਉਹ ਯੂਨੀਵਰਸਿਟੀ ਆਫ਼ ਐਲਜੀਅਰਜ਼ ਵਿੱਚ ਪੜ੍ਹਦਾ ਸੀ ਜਿੱਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ।

ਮੁਢਲਾ ਜੀਵਨ

[ਸੋਧੋ]

ਕਾਮੂ ਦਾ ਜਨਮ ਅਲਜੀਰੀਆ ਵਿੱਚ, ਜਿਹੜਾ ਉਸ ਸਮੇਂ ਫ਼ਰਾਂਸ ਦੇ ਅਧੀਨ ਸੀ, ਮੋਨ-ਡੋਵੀ ਦੇ ਸਥਾਨ 'ਤੇ 7 ਨਵੰਬਰ 1913 ਨੂੰ ਇੱਕ ਪਾਇਡ-ਨੋਇਰ ਪਰਿਵਾਰ ਵਿੱਚ ਹੋਇਆ ਸੀ।[4] ਉਸ ਦਾ ਪਿਤਾ ਲੂਸੀਐਂ ਫ਼ਰਾਂਸੀਸੀ ਖੇਤ ਮਜ਼ਦੂਰ ਸੀ, ਜਿਹੜਾ ਲੜਾਈ ਦੇ ਮੋਰਚੇ 'ਤੇ 1914 ਵਿੱਚ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਸਪੇਨੀ ਵੰਸ਼ ਦੀ ਸੀ ਅਤੇ ਨੀਮ-ਬੋਲ਼ੀ ਸੀ।[5] ਕਾਮੂ ਦਾ ਬਚਪਨ ਗ਼ਰੀਬੀ ਵਿੱਚ ਗੁਜ਼ਰਿਆ।

1933, ਕਾਮੂ ਨੂੰ ਲਾਇਸੀ (ਯੂਨੀਵਰਸਿਟੀ ਦੀ ਤਿਆਰੀ ਦੇ ਸਕੂਲ) ਵਿੱਚ ਦਾਖਲਾ ਮਿਲ ਗਿਆ। ਆਖਰ ਉਹ ਯੂਨੀਵਰਸਿਟੀ ਆਫ਼ ਐਲਜੀਅਰਜ਼ ਵਿੱਚ ਚਲਿਆ ਗਿਆ ਜਿੱਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ। ਬਿਮਾਰੀ ਕਾਰਨ ਉਸਨੂੰ ਜੁਜ਼-ਵਕਤੀ ਵਿਦਿਆਰਥੀ ਬਣਨਾ ਪਿਆ। ਉਹ ਫ਼ਿਲਾਸਫ਼ੀ ਦੇ ਵਿਸ਼ੇ ਵਿੱਚ ਬੜਾ ਹੁਸ਼ਿਆਰ ਸੀ ਅਤੇ 1935 ਵਿੱਚ ਉਸਨੇ ਇਸ ਵਿਸ਼ੇ ਵਿੱਚ ਬੀ ਏ ਦੇ ਤੁੱਲ ਆਪਣੀ ਡਿਗਰੀ ਲਈ। ਮਾਈ 1936 ਵਿੱਚ ਉਸਨੇ ਪਲੌਟੀਨਸ 'ਤੇ ਆਪਣਾ ਥੀਸਿਜ਼ ਪੇਸ਼ ਕੀਤਾ। ਖੇਡਾਂ ਤੇ ਨਾਟਕ ਉਸ ਦੇ ਹੋਰ ਰੁਝੇਵੇਂ ਸਨ। ਪੜ੍ਹਾਈ ਕਰਦਿਆਂ ਹੀ ਉਸ ਨੂੰ ਕਈ ਹੋਰ ਕੰਮ ਕਰਨੇ ਪਏ। ਉਹਨੇ ਟਿਊਸ਼ਨਾਂ ਕੀਤੀਆਂ ਅਤੇ ਮੌਸਮ ਵਿਭਾਗ ਵਿੱਚ ਕਲਰਕੀ ਦਾ ਕੰਮ ਵੀ ਕੀਤਾ।

ਰਚਨਾਵਾਂ

[ਸੋਧੋ]

ਨਾਵਲ

[ਸੋਧੋ]
  • ਅਜਨਬੀ (L'Étranger)(1942)
  • ਪਲੇਗ (La Peste)(1947)
  • ਪਤਨ (La Chute) (1956)
  • ਸੁਹਣੀ ਮੌਤ (La Mort heureuse) (ਰਚਨਾ 1936–38, ਮੌਤ ਉਪਰੰਤ 1971 ਚ ਪ੍ਰਕਾਸ਼ਿਤ)
  • ਪਹਿਲਾ ਆਦਮੀ (Le premier homme) (ਅਧੂਰਾ, ਮੌਤ ਉਪਰੰਤ 1995 ਚ ਪ੍ਰਕਾਸ਼ਿਤ)

ਹਵਾਲੇ

[ਸੋਧੋ]
  1. Michel Onfray. L'ordre Libertaire: La vie philosophique de Albert Camus. Flammarion. 2012
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
  3. "Les Nouvelles littéraires", 15 November 1945
  4. "Albert Camus— Britannica Online Encyclopedia". Britannica.com. Archived from the original on 5 ਅਕਤੂਬਰ 2009. Retrieved 17 October 2009. {{cite web}}: Unknown parameter |deadurl= ignored (|url-status= suggested) (help)
  5. Lottman 1979, p.11
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.