ਅੰਜਲੀ ਭਾਗਵਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅੰਜਲੀ ਮੰਦਾਰ ਭਾਗਵਤ
Anjalibhagwat.JPG
ਨਿੱਜੀ ਜਾਣਕਾਰੀ
ਜਨਮ ਨਾਂ ਅੰਜਲੀ ਵੇਦਪਾਠਕ ਭਾਗਵਤ
ਰਾਸ਼ਟਰੀਅਤਾ ਭਾਰਤੀ
ਜਨਮ 5 ਦਸੰਬਰ 1969(1969-12-05)
ਮੁੰਬਈ, ਮਾਹਾਰਾਸ਼ਟਰ
ਰਿਹਾਇਸ਼ ਪੂਨੇ, ਮਾਹਾਰਾਸ਼ਟਰ
ਖੇਡ
ਖੇਡ ਰਾਈਫਲ ਸ਼ੂਟਿੰਗ
Turned pro 1988

ਅੰਜਲੀ ਮੰਦਾਰ ਭਾਗਵਤ (ਪੈਦਾ 5 ਦਸੰਬਰ, 1969) ਇੱਕ ਭਾਰਤੀ ਨਿਸ਼ਾਨੇਬਾਜ ਹੈ। ਉਹ ਸਾਬਕਾ ਨੰਬਰ ਇੱਕ ਖਿਡਾਰਣ ਹੈ ਅਤੇ ਆਮ ਤੌਰ ਤੇ ਇਤਾਹਾਸ ਚ ਸਭ ਤੋਂ ਮਹਾਨ ਭਾਰਤੀ ਔਰਤ ਅਥਲੀਟ ਖਿਡਾਰੀ ਮੰਨੀ ਜਾਦੀਂ ਹੈ। ਉਸਨੇ 2002 ਵਿੱਚ 10 ਮੀਟਰ ਏਅਰ ਰਾਇਫਲ ਮੁਕਾਬਾਲਾ ਜਿੱਤ ਕੇ ਸਿਖਰਲੀ ਨਿਸ਼ਾਨੇਬਾਜ ਹੋਣ ਦਾ ਮਾਨ ਹਾਸਿਲ ਕਿੱਤਾ। ਉਸ ਨੇ ਆਪਨਾ ਪਹਿੱਲਾ ਵਿਸ਼ਵ ਕੱਪ ਫਾਈਨਲ 2003 ਵਿੱਚ ਮਿਲਾਨ, ਵਿੱਚ ਜਿੱਤਿਆ।

ਉਸਦਾ ਚੋਟੀ ਦਾ ਖਿਤਾਬ ਆਈ. ਐੱਸ. ਐੱਸ. ਐੱਫ. ਚੈਂਪਿਅਨ ਆਫ ਦੀ ਚੈਂਪਿਅਨ ਖਿਤਾਬ ਹੈ। 2002 ਵਿੱਚ ਮਿਉਨਕਵਿੱਚ ਹੋਏ ਪੁਰਸ਼ ਅਤੇ ਔਰਤਾ ਦੇ ਮਿਕਸਡ ਏਅਰ ਰਾਇਫਲ ਮੁਕਾਬਲਿਆਂ ਵਿੱਚ ਤਮਗਾ ਜਿਤੱਣ ਵਾਲੀ ਉਹ ਇੱਕੋ ਇੱਕ ਭਾਰਤੀ ਸੀ। ਉਸਨੇ ਭਾਰਤ ਦਾ ਪ੍ਰਤਿਨਿਧ ਲਗਾਤਾਰ ਤਿੰਨ ਓਲਿਪੰਕਮੁਕਾਬਲਿਆਂ ਵਿੱਚ ਕਿੱਤਾ ਹੈ ਅਤੇ ਉਹ 2000 ਸਿਡਨੀ ਓਲਿਪੰਕ ਦੇ ਫਾਈਨਲ ਵਿੱਚ ਪੁੱਜੀ ਜੋ ਕਿ ਕਿਸੇ ਭਾਰਤੀ ਔਰਤ ਲਈ ਪਹਿਲੀ ਵਾਰ ਸੀ। ਉਸਨੇ ਕਾਮਨਵੈਲਥ ਖੇਡਾਂ ਵਿੱਚ 12 ਸੋਨ ਤਮਗੇ ਅਤੇ 4 ਚਾਦੀਂ ਦੇ ਤਮਗੇ ਜਿੱਤੇ ਹਨ। ਉਸਦਾ ਕਾਮਨਵੈਲਥ ਖੇਡਾਂ ਵਿੱਚ 10 ਮੀਟਰ ਏਅਰ ਰਾਈਫਲ ਅਤੇ ਸਪੋਰਟਸ ਰਾਈਫਲ 3P ਵਿੱਚ ਵਿਸ਼ਵ ਰਿਕਾਰਡ ਹੈ। 2003 ਏਫਰੋ-ਏਸ਼ੀਅਨ ਖੇਡਾਂ ਵਿੱਚ ਭਾਗਵਤ ਨੇ ਸਪੋਰਟਸ 3P ਅਤੇ ਏਅਰ ਰਾਈਫਲ ਮੁਕਾਬਲਿਆਂ ਵਿੱਚ ਲੜੀਵਾਰ ਸੋਨ ਅਤੇ ਚਾਦੀਂ ਦੇ ਤਮਗੇ ਜਿੱਤ ਕੇ ਇਤਾਹਾਸ ਰਚਿਆ। ਹੁਣ ਤੱਕ ਉਸਨੇ 31 ਸੋਨ, 23 ਚਾਦੀਂ ਅਤੇ 7 ਕਾਂਸੇ ਦੇ ਤਮਗੇ ਜਿੱਤੇ ਜਨ।

ਹਵਾਲੇ[ਸੋਧੋ]