ਵਿਜੇ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਵਿਜੇ ਕੁਮਾਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਭਾਰਤੀ
ਜਨਮ 19 ਅਗਸਤ 1985(1985-08-19)
ਪਿੰਡ ਬਰਸਰ ਜਿਲਾ ਹਮੀਰਪੁਰ ਹਿਮਾਚਲ ਪ੍ਰਦੇਸ਼
ਖੇਡ
ਦੇਸ਼ ਭਾਰਤ
ਖੇਡ ਨਿਸ਼ਾਨੇਬਾਜੀ

ਸੂਬੇਦਾਰ ਮੇਜਰ ਵਿਜੇ ਕੁਮਾਰ ਏ. ਵੀ. ਐੱਸ. ਐੱਮ., ਐੱਸ. ਐੱਮ. ( ਜਨਮ 19 ਅਗਸਤ 1985) ਇੱਕ ਭਾਰਤੀ ਨਿਸ਼ਾਨੇਬਾਜ ਖਿਡਾਰੀ ਹੈ। ਉਸਨੇ 2012 ਲੰਡਨ ਓਲਿੰਪਕ ਦੇ 25-ਮੀਟਰ ਰੈਪਿਡ ਫਾਈਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ।[1] ਕੁਮਾਰ ਪਿੰਡ ਬਰਸਰ ਜਿਲਾ ਹਮੀਰਪੁਰ ਹਿਮਾਚਲ ਪ੍ਰਦੇਸ਼ ਦੇ ਜੰਮਪਲ ਹਨ ਅਤੇ ਵਰਤਮਾਨ ਵਿੱਚ ਭਾਰਤੀ ਥਲ ਸੈਨਾ ਦੀ ਡੋਗਰਾ ਰੈਜਿਮੈਂਟ (16ਵੀ ਬਟਾਲਿਅਨ) ਵਿੱਚ ਸੂਬੇਦਾਰ ਮੇਜਰ (ਵਾਰੰਟ ਕਲਾਸ ਆਫਿਸਰ I) ਦੇ ਪਦ ਤੇ ਸੇਵਾ ਨਿਭਾਅ ਰਹੇ ਹਨ।[2] ਕੁਮਾਰ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਓਲਿੰਪਕ ਗੋਲਡ ਕਿਉਸਟ ਨਾਮਕ ਸੰਸਥਾ ਦੁਆਰਾ ਸਹਾਇਤਾ ਪ੍ਰਪਾਤ ਹੈ। ਉਹ 2003 ਤੋਂ ਆਰਮੀ ਮਾਰਕਸਮੈਨ ਯੂਨਿਟ (AMU) ਮਹੋ ਵਿੱਖੇ ਤੈਨਾਤ ਜਿੱਥੇ ਉਸਨੂੰ ਰੂਸੀ ਪਾਵੇਲ ਸਮਿਰਨੋਵ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ।

ਪੁਰਸਕਾਰ[ਸੋਧੋ]

ਸੈਨਾ ਸਨਮਾਨ:

  • ਅਤੀ ਵਿਸ਼ਸ਼ਟ ਸੈਵਾ ਮੈਡਲ (ਏ. ਵੀ. ਐੱਸ. ਐੱਮ.) - 2013 ਦੇ ਗਣਤੰਤਰ ਦਿਵਸ ਸਮਾਰੋਹ ਦੌਰਾਨ
  • ਸੈਨਾ ਮੈਡਲ (ਐੱਸ. ਐੱਮ.)
2012 ਲੰਡਨ ਓਲਿੰਪਕ ਵਿੱਚ ਚਾਂਦੀ ਦਾ ਤਮਗਾ ਜਿੱਤਣ ਲਈ
  • INR1 ਕਰੋੜ (U) ਹਿਮਾਚਲ ਸਰਕਾਰ ਦੁਆਰਾ ਨਕਦ ਇਨਾਮ।[3]
  • INR50 ਲੱਖ (US) ਰਾਜਸਥਾਨ ਸਰਕਾਰ ਦੁਆਰਾ ਨਕਦ ਇਨਾਮ।[4]
  • ਸ਼ਿਮੋਗਾ ਗੋਲਡ ਪੇਲਸ ਵਲੋਂ ਤਿੰਨ ਕਿੱਲੋ ਸੋਨਾ।
  • INR2.5 ਮਿਲੀਅਨ (US) ਭਾਰਤੀ ਰਾਈਫਲ ਐਸੋਸਿਏਸ਼ਨ ਦੁਆਰਾ
  • ਭਾਰਤੀ ਥਲ ਸੈਨਾ ਵਿੱਚ ਸੁਬੇਦਾਰ ਤੋਂ ਸੁਬੇਦਾਰ ਮੇਜਰ ਦੇ ਪਦ ਦੀ ਤਰੱਕੀ।

ਹਵਾਲੇ[ਸੋਧੋ]

ਬਾਹਰਲੀਆਂ ਕੜੀਆਂ[ਸੋਧੋ]