ਯੁਗੇਸ਼ਵਰ ਦੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੋਗੇਸ਼ਵਰ ਦੱਤ
ਨਿੱਜੀ ਜਾਣਕਾਰੀ
ਛੋਟੇ ਨਾਮਯੋਗੀ
ਰਾਸ਼ਟਰੀਅਤਾਭਾਰਤੀ
ਜਨਮ (1982-11-02) 2 ਨਵੰਬਰ 1982 (ਉਮਰ 37)
ਬੈਂਸਵਾਲ ਕਲਾਂ ਜ਼ਿਲ੍ਹਾ ਸੋਨੀਪਤ, ਹਰਿਆਣਾ
ਰਿਹਾਇਸ਼ਹਰਿਆਣਾ
ਕੱਦ5 ਫ਼ੁੱਟ 7 ਇੰਚ (1.70 ਮੀ)
ਖੇਡ
ਦੇਸ਼ ਭਾਰਤ
ਖੇਡਕੁਸ਼ਤੀ
Teamਭਾਰਤ
Coached byਪੀ.ਆਰ.ਸੋਂਧੀ
Now coachingਕੌਮੀ ਖੇਡ ਸੰਸਥਾ ਪਟਿਆਲਾ
Updated on 11 ਅਗਸਤ 2012.

ਯੋਗੇਸ਼ਵਰ ਦੱਤ ਆਪਣੀ ਭਲਵਾਨੀ ਸਦਕਾ ਦੇਸ਼ ਦਾ ਮਾਣ ਹੈ। ਇਸ ਭਲਵਾਨ ਨੂੰ ਲਗਾਤਾਰ ਤਿੰਨ ਵਾਰ ਓਲੰਪਿਕ ਪਿੜ ‘ਚ ਜੌਹਰ ਦਿਖਾਉਣ ਦਾ ਮਾਣ ਹਾਸਲ ਹੈ। ਐਤਕੀਂ ਤੀਜੇ ਲੰਡਨ ਓਲੰਪਿਕ ਪਿੜ ਵਿੱਚੋਂ ਇਸ ਪਹਿਲਵਾਨ ਨੇ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਭਰੀ ਹੈ, ਜਿਸ ਨਾਲ ਭਾਰਤੀ ਕੁਸ਼ਤੀ ਦਾ ਕੌਮਾਂਤਰੀ ਪੱਧਰ ‘ਤੇ ਕੱਦ ਹੋਰ ਬੁਲੰਦ ਹੋਇਆ ਹੈ।

ਮੁੱਢਲਾ ਜੀਵਨ[ਸੋਧੋ]

ਆਪ ਦਾ ਜਨਮ ਹਰਿਆਣਾ[1] ਦੇ ਛੋਟੇ ਜਿਹੇ ਪਿੰਡ ਬੈਂਸਵਾਲ ਕਲਾਂ ਵਿੱਚ 2 ਨਵੰਬਰ 1982 ਨੂੰ ਹੋਇਆ। ਇੱਕ ਛੋਟੇ ਜਿਹੇ ਪਿੰਡ ਦੇ ਫੌਲਾਦੀ ਸਰੀਰ ਦੇ ਮਾਲਕ, ਕਣਕਵੰਨੇ ਰੰਗ ਵਾਲਾ ਪੰਜ ਫੁੱਟ ਪੰਜ ਇੰਚ ਕੱਦ ਦਾ ਨੌਜਵਾਨ ਓਲੰਪਿਕ ਪਿੰਡ ਵਿੱਚ ਸਫ਼ਲ ਹੋਣ ‘ਚ ਕਾਮਯਾਬ ਹੋਇਆ ਹੈ।

ਕੌਮੀ ਖੇਡ ਸੰਸਥਾ ਪਟਿਆਲਾ[ਸੋਧੋ]

ਯੋਗੇਸ਼ਵਰ ਦੱਤ ਦੇ ਓਲੰਪਿਕ ‘ਚੋਂ ਜਿੱਤੇ ਤਗਮੇ ਨਾਲ ਕੌਮੀ ਖੇਡ ਸੰਸਥਾ ਪਟਿਆਲਾ ਦਾ ਸੀਨਾ ਐਤਕੀਂ ਵੀ ਮਾਣ ਨਾਲ ਚੌੜਾ ਹੋ ਗਿਆ ਹੈ ਇਸ ਖਿਡਾਰੀ ਦੀ 2004 ਵਿੱਚ ਏਥਨਜ਼ ਵਿਖੇ ਹੋਈ ਓਲੰਪਿਕ ਲਈ ਚੋਣ ਹੋਈ ਸੀ। ਮੁੜ ਦੂਜੀ ਵਾਰ ਓਲੰਪਿਕ ‘ਚ ਮਘਣ ਲਈ ਵੀ ਇਸ ਖਿਡਾਰੀ ਨੇ 2008 ਵਿੱਚ ਪੇਇਚਿੰਗ ਓਲੰਪਿਕ ਲਈ ਲਗਾਤਾਰ ਚਾਰ ਸਾਲ ਪਟਿਆਲਾ ਵਿਖੇ ਹੀ ਕੋਚਿੰਗ ਲਈ ਸੀ। ਲੰਡਨ ਓਲੰਪਿਕ ਦੇ ਮੈਦਾਨ ਵਿੱਚ ਇਸ ਖਿਡਾਰੀ ਨੇ ਪਿਛਲੀਆਂ ਸਾਰੀਆਂ ਰੜਕਾਂ ਕੱਢਦਿਆਂ ਦੇਸ਼ ਦੀ ਝੋਲੀ ਤਗਮਾ ਪਾਉਣ ‘ਚ ਕਾਮਯਾਬੀ ਹਾਸਲ ਕਰ ਲਈ। ਭਾਰਤੀ ਕੁਸ਼ਤੀ ਦੇ ਸਾਬਕਾ ਮੁੱਖ ਕੋਚ ਪੀ.ਆਰ.ਸੋਂਧੀ ਜਿਸ ਕੋਲ ਕਈ ਸਾਲ ਐਨ.ਆਈ. ਐਸ.ਪਟਿਆਲਾ ‘ਚ ਯੋਗੇਸ਼ਵਰ ਦੱਤ ਨੇ ਪ੍ਰੈਕਟਿਸ ਕੀਤੀ ਹੈ।

ਜੀਵਨ ਦੀਆਂ ਪ੍ਰਾਪਤੀਆਂ[ਸੋਧੋ]

 1. 1995 ਵਿੱਚ ਦਿੱਲੀ ਵਿਖੇ ਹੋਈ ਨੈਸ਼ਨਲ ਚੈਂਪੀਅਨਸ਼ਿਪ ‘ਚ 32 ਕਿਲੋ ਭਾਰ ਵਰਗ ਵਿੱਚ ਕੁੱਦ ਕੇ ਚਾਂਦੀ ਦਾ ਤਗਮਾ ਫੁੰਡਿਆ।
 2. ਨੈਸ਼ਨਲ ਸਕੂਲ ਖੇਡਾਂ ਵਿੱਚ ਵੀ ਇਸ ਖਿਡਾਰੀ ਦੀ ਧਮਕ ਰਹੀ ਤੇ ਇਸ ਪੜਾਅ ਦੌਰਾਨ ਇਸ ਖਿਡਾਰੀ ਨੇ ਅੱਧੀ ਦਰਜਨ ਸੋਨੇ ਦੇ ਤਗਮੇ ਜਿੱਤਣ ਦਾ ਸੁਭਾਗ ਹਾਸਲ ਕੀਤਾ।
 3. ਦੋ ਵਾਰ ਨੈਸ਼ਨਲ ਜੂਨੀਅਰ ‘ਚੋਂ ਚੈਂਪੀਅਨ ਹੋਣ ਦਾ ਮਾਣ ਰਿਹਾ ਜਦੋਂਕਿ ਇੱਕ ਵਾਰ ਚਾਂਦੀ ਦਾ ਤਗਮਾ ਜਿੱਤਿਆ।
 4. ਸਬ ਜੂਨੀਅਰ ਮੁਕਾਬਲਿਆਂ ‘ਚ ਵੀ ਇਹ ਖਿਡਾਰੀ ਇੱਕ ਸੋਨ ਤੇ ਇੱਕ ਚਾਂਦੀ ਦਾ ਤਗਮਾ ਜਿੱਤ ਚੁੱਕਿਆ ਹੈ।
 5. 2004 ਵਿੱਚ ਨਡਾਨੀ ਵਿਖੇ ਹੋਈ ਸੀਨੀਅਰ ਨੈਸ਼ਨਲ ਵਿੱਚੋਂ ਪਹਿਲੀ ਥਾਂ ਹਾਸਲ ਕਰ ਕੇ ਆਪਣੀ ਜਿੱਤ ਦਾ ਡੰਕਾ ਬਰਕਰਾਰ ਰੱਖਿਆ।
 6. ਨੈਸ਼ਨਲ ਗੇਮਜ਼ ਵਿੱਚੋਂ ਵੀ ਇਹ ਖਿਡਾਰੀ ਇੱਕ ਵਾਰ ਦੂਜੀ ਤੇ ਇੱਕ ਵਾਰ ਤੀਜੀ ਪੁਜੀਸ਼ਨ ਮੱਲਣ ‘ਚ ਕਾਮਯਾਬ ਰਿਹਾ।
 7. ਇਸ ਨੇ ਪੋਲੈਂਡ ਵਿਖੇ ਹੋਈ ਕੈਡਿਟ ਚੈਂਪੀਅਨਸ਼ਿਪ ਵਿੱਚੋਂ ਪਹਿਲੀ ਥਾਂ ਮੱਲੀ
 8. ਈਰਾਨ ਵਿਖੇ ਹੋਈ ਜੂਨੀਅਰ ਚੈਂਪੀਅਨਸ਼ਿਪ ਵਿੱਚੋਂ ਦੂਜੀ ਪੁਜੀਸ਼ਨ ਹਾਸਲ ਕਰ ਕੇ ਚੰਗੇ ਪਹਿਲਵਾਨ ਹੋਣ ਦਾ ਸਬੂਤ ਦਿੱਤਾ।
 9. ਦੱਖਣੀ ਅਫਰੀਕਾ ਅਤੇ ਕੈਨੇਡਾ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ‘ਚੋਂ ਸੋਨ ਦੇ ਤਗਮੇ ਜਿੱਤੇ।
 10. ਦੱਖਣੀ ਅਫਰੀਕਾ ਦੀਆਂ ਸੈਫ਼ ਗੇਮਜ਼ ‘ਚ ਵੀ ਇਸ ਨੂੰ ਚਾਂਦੀ ਦਾ ਤਗਮਾ ਜਿੱਤਣ ਦਾ ਮਾਣ ਹੈ।
 11. ਅਮਰੀਕਾ ਕੱਪ ਵਿੱਚ ਇਸ ਦਾ ਬਿਹਤਰੀਨ ਪ੍ਰਦਰਸ਼ਨ ਰਿਹਾ।
 12. ਦੱਖਣੀ ਅਫਰੀਕਾ ਕੱਪ ‘ਚੋਂ ਇਸ ਨੇ ਇੱਕ ਸੋਨੇ ਤੇ ਇੱਕ ਚਾਂਦੀ ਦਾ ਤਗਮਾ ਜਿੱਤ ਕੇ ਦੇਸ਼ ਦੀ ਝੋਲੀ ਤਗਮਿਆਂ ਨਾਲ ਹੋਰ ਭਰਪੂਰ ਕੀਤੀ।
 13. ਸਾਲ 2008 ‘ਚ ਏਸ਼ੀਅਨ ਚੈਂਪੀਅਨਸ਼ਿਪ ਜਿਹੜੀ ਦੱਖਣੀ ਕੋਰੀਆ ਵਿਖੇ ਹੋਈ ਵਿੱਚੋਂ ਵੀ ਯੋਗੇਸ਼ਵਰ ਸੋਨੇ ਦਾ ਤਗਮਾ ਜਿੱਤਣ ‘ਚ ਕਾਮਯਾਬ ਰਿਹਾ। ਇਸ ਤਗਮੇ ਦੀ ਖ਼ਾਸੀਅਤ ਇਹ ਸੀ ਕਿ ਭਾਰਤ ਦੀ 21 ਸਾਲਾਂ ਬਾਅਦ ਸੋਨੇ ਦੇ ਤਗਮੇ ਤਕ ਪਹੁੰਚ ਬਣੀ ਸੀ।
 14. ਲੰਡਨ ਓਲੰਪਿਕ ਵਿੱਚ ਕੁਸ਼ਤੀ ਵਿੱਚੋਂ ਵੀ ਦੇਸ਼ ਦੀ ਝੋਲੀ ਇੱਕ ਹੋਰ ਕਾਂਸੀ ਦਾ ਤਗਮਾ ਜੁੜ ਗਿਆ।

ਸਨਮਾਨ[ਸੋਧੋ]

ਹਵਾਲੇ[ਸੋਧੋ]

 1. The Pioneer. Dailypioneer.com (1 January 1970).
 2. "Padma Awards". pib. 27 January 2013. Retrieved 27 January 2013.