ਗੀਤ ਸੇਠੀ
ਦਿੱਖ
ਨਿੱਜੀ ਜਾਣਕਾਰੀ | |
---|---|
ਜਨਮ | 17 ਅਪਰੈਲ 1961 ਦਿੱਲੀ |
ਗੀਤ ਸ੍ਰੀਰਾਮ ਸੇਠੀ (ਜਨਮ 17 ਅਪਰੈਲ 1961)[1] ਇੱਕ ਭਾਰਤੀ ਪੇਸ਼ੇਵਾਰ ਖਿਡਾਰੀ ਹੈ ਅਤੇ ਇੰਗਲਿਸ਼ ਬਿਲਿਅਰਡਸ ਖੇਡਦਾ ਹੈ। ਇਸ ਖੇਡ ਵਿੱਚ ਉਸਨੇ 1990 ਦੇ ਦਸ਼ਕ ਵਿੱਚ ਆਪਣਾ ਦਬਦਬਾ ਬਣਾਏ ਰੱਖਿਆ। ਇਸ ਤੋਂ ਇਲਾਵਾ ਉਹ ਸਨੂਕਰ ਦਾ ਵੀ ਸ਼ੌਕਿਆ ਤੌਂਰ ਤੇ ਖਿਡਾਰੀ ਹੈ ਅਤੇ ਉਸਨੇ ਇਸ ਵਿੱਚ ਕਾਫੀ ਨਾਮ ਕਮਾਇਆ ਹੈ। ਇੰਗਲਿਸ਼ ਬਿਲਿਅਰਡਸ ਵਿੱਚ ਉਸਨੇ ਛੇ ਵਾਰ ਪੇਸ਼ੇਵਾਰ ਅਤੇ ਤਿੰਨ ਵਾਰ ਸ਼ੌਕਿਆ ਪੱਧਰ ਦੇ ਵਿਸ਼ਵ ਖਿਤਾਬੀ ਮੁਕਾਬਲਿਆਂ ਦਾ ਜੇੱਤੂ ਰਿਹਾ ਹੈ। ਇਸ ਖੇਡ ਦੇ ਦੋ ਵਿਸ਼ਵ ਰਿਕਾਰਡ ਵੀ ਉਸ ਦੇ ਨਾਮ ਦਰਜ ਹਨ।[1][2] ਭਾਰਤ ਵਿੱਚ ਖੇਡਾਂ ਦੇ ਵਿਕਾਸ ਲਈ ਉਸਨੇ ਪ੍ਰਕਾਸ਼ ਪਾਦੂਕੋਨੇ, ਨਾਲ ਮਿਲ ਕੇ ਸੰਸਥਾ ਓਲਿੰਪਕ ਗੋਲਡ ਕਿਉਸਟ ਦੀ ਸ਼ੁਰੂਆਤ ਕੀਤੀ।