ਸਮੱਗਰੀ 'ਤੇ ਜਾਓ

ਅੰਦੀਜਾਨ ਖੇਤਰ

ਗੁਣਕ: 40°45′N 72°10′E / 40.750°N 72.167°E / 40.750; 72.167
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅੰਦੀਜਾਨ ਪ੍ਰਾਂਤ ਤੋਂ ਮੋੜਿਆ ਗਿਆ)
ਅੰਦੀਜਾਨ ਖੇਤਰ
ਨਵੋਈ ਵਿਲੋਇਤੀ
ਖੇਤਰ
ਉਜ਼ਬੇਕੀਸਤਾਨ ਵਿੱਚ ਅੰਦੀਜਾਨ
ਉਜ਼ਬੇਕੀਸਤਾਨ ਵਿੱਚ ਅੰਦੀਜਾਨ
ਗੁਣਕ: 40°45′N 72°10′E / 40.750°N 72.167°E / 40.750; 72.167
Countryਉਜ਼ਬੇਕੀਸਤਾਨ
ਰਾਜਧਾਨੀਅੰਦੀਜਾਨ
ਸਰਕਾਰ
 • ਹੋਕਮਸ਼ੁਹਰਤਬੇਕ ਅਬਦੁਰ੍ਹਾਮੋਨੋਵ
ਖੇਤਰ
 • ਕੁੱਲ4,200 km2 (1,600 sq mi)
ਆਬਾਦੀ
 (2013)
 • ਕੁੱਲ27,56,400
 • ਘਣਤਾ660/km2 (1,700/sq mi)
ਸਮਾਂ ਖੇਤਰਯੂਟੀਸੀ+5 (ਪੂਰਬ)
 • ਗਰਮੀਆਂ (ਡੀਐਸਟੀ)ਯੂਟੀਸੀ+5 (ਨਿਰੀਖਣ ਨਹੀਂ ਕੀਤਾ ਗਿਆ)
ISO 3166 ਕੋਡUZ-AN
ਜ਼ਿਲ੍ਹੇ14
ਸ਼ਹਿਰ11
ਕਸਬੇ0
ਪਿੰਡ95

ਅੰਦੀਜਾਨ ਖੇਤਰ (ਉਜ਼ਬੇਕ: Andijon viloyati/Андижон вилояти, ئەندىجان ۋىلايەتى) ਉਜ਼ਬੇਕਿਸਤਾਨ ਵਿੱਚ ਇੱਕ ਖੇਤਰ ਹੈ ਜਿਹੜਾ ਕਿ ਫ਼ਰਗਨਾ ਵਾਦੀ ਦੇ ਪੂਰਬ ਵਿੱਚ ਸਥਿਤ ਅਤੇ ਇਹ ਦੂਰ ਪੂਰਬੀ ਉਜ਼ਬੇਕੀਸਤਾਨ ਵਿੱਚ ਪੈਂਦਾ ਹੈ। ਇਸਦੀ ਹੱਦ ਕਿਰਗਿਜ਼ਸਤਾਨ, ਫ਼ਰਗਨਾ ਖੇਤਰ ਅਤੇ ਨਮਾਗਾਨ ਖੇਤਰ ਨਾਲ ਲੱਗਦੀ ਹੈ। ਇਸਦਾ ਕੁੱਲ ਖੇਤਰਫਲ 4,200 km2 ਹੈ। ਇਸਦੀ ਅਬਾਦੀ ਤਕਰੀਬਨ 2,756,400 ਹੈ।[1] ਜਿਸ ਕਰਕੇ ਕਿ ਇਹ ਉਜ਼ਬੇਕੀਸਤਾਨ ਦਾ ਸਭ ਤੋਂ ਸੰਘਣੀ ਅਬਾਦੀ ਵਾਲਾ ਖੇਤਰ ਹੈ।

ਅੰਦੀਜਾਨ ਸ਼ਬਦ ਫ਼ਾਰਸੀ ਦੇ ਸ਼ਬਦ اندکان ਅੰਦਕਾਨ ਤੋਂ ਬਣਿਆ ਹੈ।[2] ਆਮ ਸ਼ਬਦ ਜੋੜ ਅਨੁਸਾਰ ਇਸ ਨਾਂ ਦਾ ਸਬੰਧ ਗਾਂਧੀ ਤੁਰਕਾਂ ਨਾਲ ਜੁੜਦਾ ਹੈ, ਜਿਹੜੇ ਕਿ ਇਸਲਾਮ ਤੋਂ ਪਹਿਲਾਂ ਦੇ ਸਮੇਂ ਨਾਲ ਸਬੰਧ ਰੱਖਦੇ ਹਨ।[3]

ਅੰਦੀਜਾਨ 14 ਪ੍ਰਸ਼ਾਸਕੀ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਸਦੀ ਰਾਜਧਾਨੀ ਅੰਦੀਜਾਨ ਹੈ। ਇੱਥੋਂ ਦਾ ਮੌਸਮ ਮਹਾਂਦੀਪੀ ਜਲਵਾਯੂ ਦੇ ਵਾਂਗ ਹੈ ਜਿਸ ਵਿੱਚ ਗਰਮੀਆਂ ਅਤੇ ਸਰਦੀਆਂ ਦੇ ਤਾਪਮਾਨ ਵਿੱਚ ਬਹੁਤ ਫਰਕ ਹੁੰਦਾ ਹੈ।

ਇੱਥੋਂ ਦੇ ਕੁਦਰਤੀ ਸੋਮਿਆਂ ਵਿੱਚ ਕੱਚਾ ਤੇਲ, ਕੁਦਰਤੀ ਗੈਸ, ਓਜ਼ਕਰਾਈਟ ਅਤੇ ਚੂਨਾ-ਪੱਥਰ ਦੇ ਭੰਡਾਰ ਸ਼ਾਮਿਲ ਹਨ। ਉਜ਼ਬੇਕੀਸਤਾਨ ਦੇ ਹੋਰਨਾਂ ਖੇਤਰਾਂ ਵਾਂਗ, ਇਹ ਵੀ ਆਪਣੇ ਬਹੁਤ ਮਿੱਠੇ ਖ਼ਰਬੂਜ਼ਿਆਂ ਅਤੇ ਤਰਬੂਜ਼ਾਂ ਲਈ ਜਾਣਿਆ ਜਾਂਦਾ ਹੈ, ਪਰ ਅੱਜਕੱਲ੍ਹ ਇੱਥੇ ਸਿੰਜਾਈ ਵਾਲੀ ਜ਼ਮੀਨ ਵਿੱਚ ਹੋਰ ਫ਼ਸਲਾਂ ਦੀ ਖੇਤੀ ਵੀ ਕੀਤੀ ਜਾਣ ਲੱਗੀ ਹੈ, ਜਿਹਨਾਂ ਵਿੱਚ ਕਪਾਹ, ਅਨਾਜ, ਅੰਗੂਰਾਂ ਦੀ ਕਾਸ਼ਤ ਅਤੇ ਸਬਜ਼ੀਆਂ ਸ਼ਾਮਿਲ ਹਨ।

ਇੱਥੋਂ ਦੇ ਉਦਯੋਗ ਵਿੱਚ ਧਾਤੂ ਢਾਲਣਾ, ਰਸਾਇਣ ਉਦਯੋਗ, ਛੋਟੇ ਉਦਯੋਗ, ਖਾਦ ਉਦਯੋਗ ਸ਼ਾਮਿਲ ਹਨ। ਪਹਿਲਾ ਕਾਰ ਬਣਾਉਣ ਵਾਲਾ ਪਲਾਂਟ ਮੱਧ ਏਸ਼ੀਆ ਵਿੱਚ ਅੰਦੀਜਾਨ ਖੇਤਰ ਦੇ ਸ਼ਹਿਰ ਅਸਾਕਾ ਵਿੱਚ ਉਜ਼ਬੇਕ-ਕੋਰੀਅਨ ਦੇ ਸਾਂਝੇ ਉੱਦਮ ਨਾਲ ਖੋਲ੍ਹਿਆ ਗਿਆ ਸੀ, ਜਿਸਦਾ ਨਾਂ ਉਜ਼ਡਾਇਵੂ ਹੈ, ਜਿਹੜੀ ਕੰਪਨੀ ਨੈਕਸੀਆ ਅਤੇ ਟਿਕੋ ਕਾਰਾਂ ਬਣਾਉਂਦੀ ਹੈ ਅਤੇ ਛੋਟੀਆਂ ਬੱਸਾਂ ਦਾ ਨਿਰਮਾਣ ਵੀ ਕਰਦੀ ਹੈ।

ਪ੍ਰਸ਼ਾਸਕੀ ਜ਼ਿਲ੍ਹੇ

[ਸੋਧੋ]
ਅੰਦੀਜਾਨ ਦੇ ਜ਼ਿਲ੍ਹੇ
ਜ਼ਿਲ੍ਹੇ ਦਾ ਨਾਂ ਜ਼ਿਲ੍ਹੇ ਦੀ ਰਾਜਧਾਨੀ
1 ਅੰਦੀਜਾਨ ਜ਼ਿਲ੍ਹਾ ਕੁਇਗਨਯਾਰ
2 ਅਸਾਕਾ ਜ਼ਿਲ੍ਹਾ ਅਸਾਕਾ
3 ਬਾਲਿਕਚੀ ਜ਼ਿਲ੍ਹਾ ਬਾਲਿਕਚੀ
4 ਬੋਜ਼ ਜ਼ਿਲ੍ਹਾ ਬੋਜ਼
5 ਬੁਲੋਕਬੋਸ਼ੀ ਜ਼ਿਲ੍ਹਾ ਬੁਲੋਕਬੋਸ਼ੀ
6 ਇਜ਼ਬੋਸਕਨ ਪੇਤੁਗ
7 ਜਲਾਲਕੁਦੁਕ ਅਖੁਨਬਾਬਾਏਵ
8 ਖੋਦਜਾਓਬਾਦ ਜ਼ਿਲ੍ਹਾ ਖੋਦਜਾਓਬਾਦ
9 ਕੁਰਗਨਤੇਪਾ ਕੁਰਗਨਤੇਪਾ
10 ਮਰ੍ਹਾਮਤ ਜ਼ਿਲ੍ਹਾ ਮਰ੍ਹਾਮਤ
11 ਉਲਤਿਨਕੋਲ ਜ਼ਿਲ੍ਹਾ ਉਲਤਿਨਕੋਲ
12 ਪਖਤਾਬਾਦ ਜ਼ਿਲ੍ਹਾ ਪਖਤਾਬਾਦ
13 ਸ਼ਾਖਰੀਹੋਨ ਸ਼ਾਖਰੀਹੋਨ
14 ਉਲੁਗਨਰ ਉਕੁਲਤਿਨ

ਹਵਾਲੇ

[ਸੋਧੋ]
  1. The State Committee of the Republic of Uzbekistan on Statistics
  2. Dehkhoda Dictionary Archived October 3, 2011, at the Wayback Machine.
  3. Географические названия мира: Топонимический словарь. — М: АСТ. Поспелов Е.М. 2001.