ਤਾਸ਼ਕੰਤ ਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਾਸ਼ਕੰਤ ਖੇਤਰ
Toshkent viloyati
Тошкент вилояти
ਖੇਤਰ
ਖੋਦਜ਼ਿਕੰਤ ਵਿੱਚ ਚਿਰਚਿਕ ਨਦੀ
ਉਜ਼ਬਿਕਸਤਾਨ ਵਿੱਚ ਤਾਸ਼ਕੰਤ ਖੇਤਰ ਦੀ ਸਥਿਤੀ
Coordinates: 41°10′N 69°45′E / 41.167°N 69.750°E / 41.167; 69.750ਗੁਣਕ: 41°10′N 69°45′E / 41.167°N 69.750°E / 41.167; 69.750
ਦੇਸ਼ਉਜ਼ਬੇਕਿਸਤਾਨ
ਪ੍ਰਸ਼ਾਸਨਿਕ ਕੇਂਦਰਨੂਰਫ਼ਸ਼ੋਨ
ਸਰਕਾਰ
 • ਹੋਕਿਮਸੋਦਿਕ ਅਬਦੁੱਲਾਏਵ
Area
 • Total15,300 km2 (5,900 sq mi)
ਅਬਾਦੀ (2005)
 • ਕੁੱਲ44,50,000
 • ਘਣਤਾ290/km2 (750/sq mi)
ਟਾਈਮ ਜ਼ੋਨਪੂਰਬ (UTC+5)
 • ਗਰਮੀਆਂ (DST)ਮਾਪਿਆ ਨਹੀਂ ਗਿਆ (UTC+5)
ISO 3166 ਕੋਡUZ-TO
ਜ਼ਿਲ੍ਹਾ15
ਸ਼ਹਿਰ17
ਕਸਬੇ18
ਪਿੰਡ146

ਤਾਸ਼ਕੰਤ ਖੇਤਰ (ਉਜਬੇਕ: Тошкент вилояти, ਤੋਸ਼ਕੇਂਤ ਵਿਲੋਇਤੀ) ਉਜ਼ਬੇਕਿਸਤਾਨ ਵਿੱਚ ਇੱਕ ਖੇਤਰ ਹੈ ਜਿਹੜਾ ਦੇਸ਼ ਦੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਹੈ। ਇਹ ਸਿਰ ਦਰਿਆ ਅਤੇ ਤੀਨ ਸ਼ਾਨ ਪਰਬਤਾਂ ਦੇ ਵਿਚਕਾਰਲੇ ਇਲਾਕੇ ਵਿੱਚ ਸਥਿਤ ਹੈ। ਇਸ ਖੇਤਰ ਦੀ ਹੱਦ ਕਿਰਗਿਸਤਾਨ, ਤਾਜਿਕਸਤਾਨ, ਸਿਰਦਾਰਯੋ ਖੇਤਰ ਅਤੇ ਨਮਾਗਾਨ ਖੇਤਰ ਨਾਲ ਲੱਗਦੀ ਹੈ। ਇਸ ਖੇਤਰ ਦਾ ਕੁੱਲ ਖੇਤਰਫਲ 15,300 ਵਰਗ ਕਿ ਮੀ ਹੈ ਅਤੇ 2005 ਵਿੱਚ ਇਸਦੀ ਅਨੁਮਾਨਿਤ ਆਬਾਦੀ 44, 50,000 ਸੀ। ਇਸ ਦੀ ਰਾਜਧਾਨੀ ਤਾਸ਼ਕੰਤ ਸ਼ਹਿਰ ਹੈ।

==ਜ਼ਿਲ੍ਹੇ==
ਜ਼ਿਲ੍ਹੇ ਦਾ ਨਾਮ ਰਾਜਧਾਨੀ
1 ਅੱਕੁਰਗਨ ਜ਼ਿਲ੍ਹਾ ਅੱਕੁਰਗਨ
2 ਬੇਕਾਬਾਦ ਜ਼ਿਲ੍ਹਾ ਜ਼ਫ਼ਰ
3 ਬੋਸਤਾਨਲੀਕ ਜ਼ਿਲ੍ਹਾ ਗਜ਼ਲਕੰਤ
4 ਬੁਕਾ ਜ਼ਿਲ੍ਹਾ ਬੁਕਾ
5 ਚਿਨਾਜ਼ ਜ਼ਿਲ੍ਹਾ ਚਿਨਾਜ਼
6 ਕੀਬਰੇ ਜ਼ਿਲ੍ਹਾ ਕੀਬਰੇ
7 ਪਾਰਕੰਤ ਜ਼ਿਲ੍ਹਾ ਪਾਰਕੰਤ
8 ਪਿਸਕੰਤ ਜ਼ਿਲ੍ਹਾ ਪਿਸਕੰਤ
9 ਕੁਈ ਚਿਰਚਿਕ ਜ਼ਿਲ੍ਹਾ ਦੁਸਤੋਬਾਦ
10 ਉਰਤਾ ਚਿਰਚਿਕ ਜ਼ਿਲ੍ਹਾ ਤੋਏਤੇਪਾ
11 ਯੰਗੀਯੋਲ ਜ਼ਿਲ੍ਹਾ ਗੁਲਬਖ਼ੋਰ
12 ਯੁਕੋਰੀ ਚਿਰਚਿਕ ਜ਼ਿਲ੍ਹਾ ਯੰਗੀਬੋਜ਼ੋਰ
13 ਜ਼ੰਗੀਆਤਾ ਜ਼ਿਲ੍ਹਾ ਕੇਲੇਸ

ਸੰਖੇਪ ਜਾਣਕਾਰੀ[ਸੋਧੋ]

ਤਾਸ਼ਕੰਤ ਖੇਤਰ 15 ਪ੍ਰਾਸ਼ਸਨਿਕ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। 2017 ਤੋਂ, ਪ੍ਰਸ਼ਾਸਨਿਕ ਖੇਤਰ ਨੂਰੋਫ਼ਸ਼ਨ ਹੈ। ਹੋਰ ਸ਼ਹਿਰਾਂ ਵਿੱਚ ਅੰਗਰੇਨ, ਉਲਮਾਲਿਕ, ਉਖਾਨਗਰੋਨ, ਬੇਕਾਬਾਦ, ਚਿਰਚਿਕ, ਗ਼ਜ਼ਲਕੰਤ, ਕੇਲੇਸ, ਪਾਰਕੰਤ, ਯੰਗੀਆਬਾਦ ਅਤੇ ਯੰਗੀਓਲ ਸ਼ਾਮਿਲ ਹਨ।

ਇਸ ਖੇਤਰ ਦੀ ਜਲਵਾਯੂ ਮਹਾਂਦੀਪੀ ਹੈ, ਜਿਸ ਵਿੱਚ ਨਮ ਸਰਦੀਆਂ ਅਤੇ ਗਰਮ ਖੁਸ਼ਕ ਗਰਮੀਆਂ ਹਨ।

ਕੁਦਰਤੀ ਸਰੋਤਾਂ ਵਿੱਚ ਤਾਂਬਾ, ਭੂਰਾ ਕੋਲਾ, ਮੋਲਿਬਡੇਨਿਮ, ਜ਼ਿੰਕ, ਸੋਨਾ, ਸਿਲਵਰ, ਕੁਦਰਤੀ ਗੈਸ, ਪੈਟਰੋਲੀਅਮ, ਸਲਫ਼ਰ, ਲੂਣ, ਚੂਨਾ-ਪੱਥਰ ਅਤੇ ਗਰੇਨਾਈਟ ਸ਼ਾਮਿਲ ਹਨ।

ਤਾਸ਼ਕੰਤ ਖੇਤਰ ਦੇਸ਼ ਦਾ ਸਭ ਤੋਂ ਵੱਧ ਆਰਥਿਕ ਤੌਰ 'ਤੇ ਵਿਕਸਿਤ ਖੇਤਰ ਹੈ। ਉਦਯੋਗਾਂ ਵਿੱਚ ਊਰਜਾ ਉਤਪਾਦਨ, ਮਾਇਨਿੰਗ, ਧਾਤੂ ਢਾਲਣਾ, ਖਾਦ ਬਣਾਉਣਾ, ਰਸਾਇਣ, ਇਲੈਕਟ੍ਰੋਨਿਕਸ, ਕੱਪੜਾ, ਕਪਾਹ ਨੂੰ ਸ਼ੁੱਧ ਕਰਨਾ, ਖਾਣ ਵਾਲੀਆਂ ਚੀਜ਼ਾਂ ਬਣਾਉਣਾ ਅਤੇ ਜੁੱਤਾ ਉਦਯੋਗ ਸ਼ਾਮਿਲ ਹੈ।

ਤਾਸ਼ਕੰਤ ਖੇਤਰ ਵਿੱਚ ਖੇਤੀਬਾੜੀ ਉਦਯੋਗ ਬਹੁਤ ਵਿਕਸਿਤ ਅਤੇ ਆਧੁਨਿਕ ਹੈ, ਜਿਹੜਾ ਕਿ ਸਿੰਜਾਈ ਉੱਪਰ ਨਿਰਭਰ ਹੈ। ਮੁੱਖ ਫ਼ਸਲਾਂ ਵਿੱਚ ਕਪਾਹ ਅਤੇ ਭੰਗ ਸ਼ਾਮਿਲ ਹਨ ਪਰ ਦਾਲਾਂ, ਖ਼ਰਬੂਜ਼ੇ, ਤਰਬੂਜ਼, ਕੱਦੂ, ਤੋਰੀਆਂ, ਫ਼ਲ ਅਤੇ ਸਬਜ਼ੀਆਂ ਦੀ ਖੇਤੀ ਵੀ ਵਧ ਰਹੀ ਹੈ। ਪਸ਼ੂ-ਪਾਲਣ ਵੀ ਬਹੁਤ ਮਹੱਤਵਪੂਰਨ ਧੰਦਾ ਹੈ।

ਇਸ ਖੇਤਰ ਦਾ ਆਵਾਜਾਈ ਢਾਂਚਾ ਬਹੁਤ ਵਿਕਸਿਤ ਹੈ, ਜਿਸ ਵਿੱਚ 360 km ਰੇਲਵੇ ਅਤੇ 3771 km ਸੜਕਾਂ ਦਾ ਜਾਲ ਹੈ। ਤਾਸ਼ਕੰਤ ਵਿੱਚ ਇੱਕ ਵੱਡਾ ਹਵਾਈ ਅੱਡਾ ਹੈ, ਜਿਹੜਾ ਕਿ ਦੂਜੇ ਦੇਸ਼ਾਂ ਵਿੱਚ ਜਾਣ ਦਾ ਮੁੱਖ ਜ਼ਰੀਆ ਹੈ।

ਚਤਕਲ ਰਾਸ਼ਟਰੀ ਬਾਗ, ਜਿਸ ਵਿੱਚ ਪਰਬਤ ਅਤੇ ਜੰਗਲ ਹਨ, ਤਾਸ਼ਕੰਤ ਖੇਤਰ ਦੇ ਵਿੱਚ ਹੀ ਪੈਂਦਾ ਹੈ।

ਖੇਤਰ ਦੇ ਨਾਲ ਲੱਗਦੇ ਇਲਾਕੇ[ਸੋਧੋ]

ਹਵਾਲੇ[ਸੋਧੋ]