ਅੰਬਾ (ਮਹਾਂਭਾਰਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅੰਬਾ (ਮਹਾਭਾਰਤ) ਤੋਂ ਰੀਡਿਰੈਕਟ)
ਅੰਬਾ (ਮਹਾਂਭਾਰਤ)
ਮਹਾਭਾਰਤਪਾਤਰ
ਅੰਬਾ
ਅੰਬਾ, ਇੱਕ ਜਾਵਨੀਜ਼ ਕਠਪੁਤਲੀ
ਜਾਣਕਾਰੀ
ਪਰਿਵਾਰਅੰਬਿਕਾ ਅਤੇ ਅੰਬਲਿਕਾ

ਭਾਰਤੀ ਮਹਾਂਕਾਵਿ

ਮਹਾਭਾਰਤ ਵਿੱਚ, ਅੰਬਾ ਕਾਸ਼ੀ ਦੇ ਰਾਜੇ ਦੀ ਵੱਡੀ ਧੀ ਹੈ। ਕਾਸ਼ੀ ਦਾ ਰਾਜਾ ਮੰਨਦਾ ਸੀ ਕਿ ਕੁਰੂ ਦਾ ਰਾਜਕੁਮਾਰ ਭੀਸ਼ਮ ਅੰਬਾ ਦੀ ਬਦਕਿਸਮਤੀ ਦਾ ਜ਼ਿੰਮੇਵਾਰ ਹੈ ਅਤੇ ਅੰਬਾ ਦੇ ਜੀਵਨ ਦਾ ਮਕਸੱਦ ਉਸ ਨੂੰ ਬਰਬਾਦ ਕਰਨਾ ਸੀ ਅਤੇ ਉਸ ਦੀ ਇਹ ਇੱਛਾ ਪੂਰੀ ਹੋਈ ਤੇ ਦੁਬਾਰਾ ਸ਼ਿਖੰਡੀ (ਦਰੁਪਦ ਪੁੱਤਰ, ਦ੍ਰੌਪਦੀ ਦਾ ਪਿਤਾ) ਵਜੋਂ ਜਨਮ ਲਿਆ।

ਪਿਛੋਕੜ[ਸੋਧੋ]

ਅੰਬਾ ਕਾਸ਼ੀ ਦੇ ਰਾਜੇ ਦੀ ਵੱਡੀ ਧੀ ਸੀ। ਉਸ ਦੀਆਂ ਦੋ ਛੋਟੀਆਂ ਭੈਣਾਂ ਅੰਬਿਕਾ ਅਤੇ ਅੰਬਾਲਿਕਾ ਸਨ। ਅੰਬਾ ਇੱਕ ਆਮ ਸ਼ਬਦ ਵਰਤਿਆ ਗਿਆ ਹੈ ਜਿਸ ਦਾ ਸੰਸਕ੍ਰਿਤ ਅਰਥ ਮਾਤਾ ਹੈ, ਵੈਦਿਕ ਨਾਲ ਵੀ ਇਸ ਨੂੰ ਵੇਦਾਂ ਦੀ ਮਾਤਾ ਦੇ ਤੌਰ 'ਤੇ ਜੋੜਿਆ ਗਿਆ ਹੈ।[1][2]

ਸਵੰਬਰ[ਸੋਧੋ]

ਤਸਵੀਰ:Bhisma fight in Swayamvara.jpg
ਭੀਸ਼ਮ ਕਾਸ਼ੀ ਦੀਆਂ ਤਿੰਨ ਰਾਜਕੁਮਾਰੀਆਂ ਨੂੰ ਸਵੰਬਰ ਤੋਂ ਬਾਅਦ ਲਿਜਾਉਂਦਾ ਹੋਇਆ।

ਮਹਾਭਾਰਤ ਦਾ ਆਦਿ <i>ਪਰਵਾ</i> ਕਾਸ਼ੀ ਦੇ ਰਾਜ ਵਿੱਚ ਅੰਬਾ ਦੇ ਸਵੰਬਰ ਬਾਰੇ ਬਿਆਨ ਕਰਦਾ ਹੈ। ਅੰਬਾ ਅਤੇ ਸਲਵਾ, ਸੌਬਾਲਾ ਦਾ ਬਾਦਸ਼ਾਹ, ਇੱਕ ਦੂਜੇ ਨੂੰ ਗੁਪਤ ਰੂਪ ਵਿੱਚ ਪਿਆਰ ਕਰਦੇ ਸਨ ਅਤੇ ਅੰਬਾ ਨੇ ਉਸ ਨੂੰ ਵਰਮਾਲਾ ਪਹਿਨਾਉਣ ਦਾ ਵਾਅਦਾ ਕੀਤਾ ਸੀ। ਭੀਸ਼ਮ ਤਿੰਨ ਸੁੰਦਰ ਰਾਜਕੁਮਾਰੀਆਂ ਦਾ ਸਮਾਰੋਹ ਦੇਖਣ ਦਾ ਇੱਛੁਕ ਸੀ, ਅਤੇ ਸਵੰਬਰ ਜਿੱਤ ਕੇ ਆਪਣੇ ਸੌਤੇਲੇ ਭਰਾ ਵਿਚਿਤਰਵਿਰਿਆ ਲਈ ਰਾਜਕੁਮਾਰੀਆਂ ਲਿਜਾਉਣਾ ਚਾਹੁੰਦਾ ਸੀ। ਪਹੁੰਚਣ ਤੋਂ ਬਾਅਦ ਭੀਸ਼ਮ ਨੇ ਦੁਲਹਨਾਂ ਨੂੰ ਅਗਵਾ ਕਰਨ ਦਾ ਆਪਣਾ ਇਰਾਦਾ ਜ਼ਾਹਰ ਕੀਤਾ ਅਤੇ ਸਵੰਬਰ ਲਈ ਇਕੱਠੇ ਹੋਏ ਹੋਰ ਰਾਜਕੁਮਾਰਾਂ ਨੂੰ ਉਸ ਨੂੰ ਰੋਕਣ ਲਈ ਚੁਣੌਤੀ ਦਿੱਤੀ। ਭੀਸ਼ਮ ਨੇ ਰਾਜਕੁਮਾਰੀਆਂ ਨੂੰ ਆਪਣੇ ਰਥ ਤੇ ਧੱਕ ਲਿਆ ਅਤੇ ਉੱਥੋਂ ਚਲਾ ਗਿਆ।

ਮੁਲਾਂਕਣ[ਸੋਧੋ]

ਨਾਰੀਵਾਦੀ ਲੇਖਕ ਗੀਤਾ ਹਰਿਹਰਨ ਨੇ ਥਾਉਜੈਂਡਫੇਸ ਆਫ ਨਾਈਟ ਵਿੱਚ ਅੰਬਾ ਦੀ ਕਹਾਣੀ ਨੂੰ ਬਿਆਨ ਕੀਤਾ। ਭੀਸ਼ਮ ਵਿਰੁੱਧ ਬਦਲਾ ਲੈਣ ਦੀ ਤਿਆਰੀ ਕਰਨ ਦੀ ਉਸ ਦੀ ਹਿੰਮਤ ਅਤੇ ਸਮਰਪਣ ਨੇ ਅੰਬਾ ਨੂੰ "ਤਪੱਸਿਆ ਦਾ ਅਵਤਾਰ" ਦੀ ਉਪਾਧੀ ਦਿੱਤੀ।ਸ਼ਮ ਵਿਰੁੱਧ ਬਦਲਾ ਲੈਣ ਦੀ ਤਿਆਰੀ ਕਰਨ ਦੀ ਉਸ ਦੀ ਬੇਲੋੜੀ ਹਿੰਮਤ ਅਤੇ ਸਮਰਪਿਤ ਪਹੁੰਚ ਨੇ ਅੰਬਾ ਨੂੰ "ਤਪੱਸਿਆ ਦੇ ਅਵਤਾਰ" ਦੀ ਉਪਾਧੀ ਦਿੱਤੀ। [3]

ਅਧਿਆਤਮਿਕ ਗੁਰੂ ਗਣਪਤੀ ਸਚਿਚਾਨੰਦ ਕਹਿੰਦੇ ਹਨ ਕਿ ਅੰਬਾ ਇੱਕ ਮਹਾਨ ਵਿਅਕਤੀ ਸੀ ਅਤੇ ਉਸ ਦੇ ਪਿਆਰ, ਨਿਡਰਤਾ ਅਤੇ ਦ੍ਰਿੜਤਾ ਦੀ ਪ੍ਰਸ਼ੰਸਾ ਕਰਦੇ ਹਨ, ਪਰ ਰਾਜਕੁਮਾਰੀ ਦੀ ਨਕਲ ਕਰਨ ਵਿਰੁੱਧ ਚੇਤਾਵਨੀ ਦਿੰਦੇ ਹਨ, ਜੋ ਬਦਲਾ ਲੈ ਕੇ ਕਦੇ ਖੁਸ਼ ਨਹੀਂ ਸੀ। ਉਹ ਮੰਨਦੇ ਹਨ ਕਿ ਅੰਬਾ ਦੀ ਕਹਾਣੀ ਪਿਆਰ ਅਤੇ ਜ਼ਿੰਦਗੀ ਵਿੱਚ ਕਾਹਲੀ ਨੂੰ ਨਜ਼ਰਅੰਦਾਜ਼ ਕਰਨ ਵਿੱਚ ਨੈਤਿਕਤਾ ਦਿੰਦੀ ਹੈ।[4]

ਹਵਾਲੇ[ਸੋਧੋ]

  1. Simon Brodbeck; Professor Brian Black (9 August 2007). Gender and Narrative in the Mahabharata. Routledge. pp. 205–. ISBN 978-1-134-11995-0. Retrieved 29 April 2013.
  2. T. B. Coburn (1 January 1988). Devī-māhātmya: The Crystallization of the Goddess Tradition. Motilal Banarsidass. pp. 201–. ISBN 978-81-208-0557-6. Retrieved 29 April 2013.
  3. W.S. Kottiswari (1 February 2008). Postmodern Feminist Writers. Sarup & Sons. pp. 93–. ISBN 978-81-7625-821-0. Retrieved 7 May 2013.
  4. Sri Ganapathy Sachchidananda Swamiji. 100 Stories: Stories from Indiann Mythology: Sri Ganapathy Sachchidananda Swamiji. SGS International Vedic Assn. p. 275. GGKEY:PGU195JDY66. Retrieved 7 May 2013.

ਬਾਹਰੀ ਲਿੰਕ[ਸੋਧੋ]