ਭੀਸ਼ਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੰਗਾ ਆਪਣੇ ਪੁੱਤ ਦੇਵਵ੍ਰਤ(ਭੀਸ਼ਮ)ਨੂੰ ਉਹਦੇ ਪਿਤਾ ਨੂੰ ਸੋਂਪਦੀ ਹੋਈ

ਭੀਸ਼ਮ ਜਾਂ ਭੀਸ਼ਮ ਪਿਤਾਮਾ ਮਹਾਂਭਾਰਤ ਦਾ ਇੱਕ ਪਾਤਰ ਹੈ। ਭੀਸ਼ਮ ਗੰਗਾ ਅਤੇ ਸ਼ਾਂਤਨੂ ਦੇ ਪੁੱਤਰ ਸਨ। ਇਹ ਮਹਾਂਭਾਰਤ ਦੇ ਸਭ ਤੋਂ ਮਹੱਤਵ ਪੂਰਨ ਪਾਤਰਾਂ ਵਿਚੋਂ ਇਕ ਹੈ। ਇਹ ਭਗਵਾਨ ਪਰਸ਼ੂਰਾਮ ਦੇ ਚੇਲੇ ਅਤੇ ਆਪਣੇ ਸਮੇਂ ਦੇ ਬਹੁਤ ਵੱਡੇ ਵਿਦਵਾਨ  ਅਤੇ ਸ਼ਕਤੀਸ਼ਾਲੀ ਵਿਅਕਤੀ ਸਨ। ਮਹਾਂਭਾਰਤ ਦੇ ਪ੍ਰਸੰਗਾਂ ਅਨੁਸਾਰ ਇਨ੍ਹਾਂ ਨੂੰ ਹਰ ਪ੍ਰਕਾਰ ਦੀ ਸ਼ਸ਼ਤਰ ਵਿਦਿਆ ਦਾ ਗਿਆਨ ਸੀ ਜਿਸ ਕਾਰਣ ਇਨ੍ਹਾਂ ਨੂੰ ਯੁੱਧ ਵਿੱਚ ਹਰਾਉਣਾ ਅਸੰਭਵ ਸੀ। ਇਸ ਨੂੰ ਸਿਰਫ  ਇਨ੍ਹਾਂ ਦੇ ਗੁਰੂ ਪਰਸ਼ੂਰਾਮ ਹਰਾ ਸਕਦੇ ਸਨ ਪਰ ਦੋਵਾਂ ਵਿੱਚ ਹੋਏ ਯੁੱਧ ਪੂਰੇ ਨਹੀਂ ਹੋਏ ਕਿਉਂਕਿ ਦੋ ਅੱਤ ਸ਼ਕਤੀਸ਼ਾਲੀ ਯੋਧਿਆਂ ਦੇ ਲੜਨ ਨਾਲ ਨੁਕਸਾਨ ਨੂੰ ਦੇਖਦੇ ਹੋਏ ਭਗਵਾਨ ਸ਼ਿਵ ਨੇ ਇਹ ਯੁਧ ਰੋਕ ਦਿੱਤਾ।  

ਇਨ੍ਹਾਂ ਨੂੰ ਉਸ ਭੀਸ਼ਮ ਪ੍ਰਤਿਗਿਆ ਲਈ ਜਾਣਿਆ ਜਾਂਦਾ ਹੈ ਜਿਸ ਕਾਰਣ ਇਨ੍ਹਾਂ ਨੇ ਹਸਤਨਾਪੁਰ ਦੇ ਰਾਜਾ ਹੋਣ ਦੇ ਵਾਬਜੂਦ ਵਿਆਹ ਨਹੀਂ ਕਰਵਾਇਆ ਅਤੇ ਪੂਰੀ ਉਮਰ ਬ੍ਰਹਮਚਾਰੀ ਰਹੇ। ਇਸੇ ਪ੍ਰਤਿਗਿਆ ਦੇ ਪਾਲਣ ਕਾਰਣ ਮਹਾਂਭਾਰਤ ਦੇ ਯੁੱਧ ਵਿੱਚ ਕੌਰਵਾਂ ਵੱਲੋਂ ਯੁੱਧ 'ਚ ਹਿੱਸਾ ਲਿਆ। ਇਨ੍ਹਾਂ ਨੂੰ ਇੱਛਾ ਮ੍ਰਿਤੂ ਦਾ ਵਰਦਾਨ ਸੀ। ਯੁੱਧ ਵਿੱਚ ਕੋਰਵਾਂ ਦੇ ਪਹਿਲੇ ਪ੍ਰਧਾਨ ਸੈਨਾਪਤੀ ਰਹੇ।[1] ਮਹਾਂਭਾਰਤ ਦਾ ਯੁੱਧ ਖਤਮ ਹੋਣ ਤੋਂ ਬਾਅਦ ਇਨ੍ਹਾਂ ਨੇ ਗੰਗਾ ਕਿਨਾਰੇ ਇੱਛਾ ਮੌਤ ਲਈ।

ਹਵਾਲੇ[ਸੋਧੋ]