ਈਲੇਨ ਥਾਂਪਸਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਈਲੇਨ ਥਾਂਪਸਨ
Elaine Thompson Beijing 2015.jpg
ਨਿੱਜੀ ਜਾਣਕਾਰੀ
ਜਨਮ (1992-06-28) 28 ਜੂਨ 1992 (ਉਮਰ 30)
ਮਾਨਚੈਸਟਰ ਪਾਰਿਸ਼, ਜਮਾਇਕਾ
ਕੱਦ1.67 ਮੀਟਰ
ਭਾਰ57 ਕਿ:ਗ੍ਰਾ:
ਖੇਡ
ਦੇਸ਼ਜਮਾਇਕਾ
ਖੇਡਅਥਲੈਟਿਕਸ
Event(s)100 ਮੀਟਰ ਦੌੜ
200 ਮੀਟਰ ਦੌੜ
College teamਤਕਨਾਲੋਜੀ ਯੂਨੀਵਰਸਿਟੀ, ਜਮਾਇਕਾ
Clubਐਮਵੀਪੀ ਟਰੈਕ ਕਲੱਬ
Coached byਸਟੈਫ਼ਨ ਫਰਾਂਸਿਜ
Achievements and titles
Personal best(s)
  • 60ਮੀ (i): 7.04
  • 100ਮੀ: 10.70 (ਰਾਸ਼ਟਰੀ ਰਿਕਾਰਡ)
  • 200ਮੀ: 21.66

ਈਲੇਨ ਥਾਂਪਸਨ (ਜਨਮ 28 ਜੂਨ 1992) ਇੱਕ ਜਮਾਇਕਾ ਮਹਿਲਾ ਅਥਲੀਟ ਹੈ। ਉਸਨੇ 2015 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ 200 ਮੀਟਰ ਈਵੈਂਟ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ ਅਤੇ ਉਹ ਇਸ ਈਵੈਂਟ ਦੀ ਦੁਨੀਆ ਦੀ ਪੰਜਵੀਂ ਸਫ਼ਲ ਮਹਿਲਾ ਅਥਲੀਟ ਮੰਨੀ ਜਾਂਦੀ ਹੈ ਅਤੇ 100 ਮੀਟਰ ਵਿੱਚ ਉਹ ਚੌਥੀ ਸਫ਼ਲ ਮਹਿਲਾ ਅਥਲੀਟ ਮੰਨੀ ਜਾਂਦੀ ਹੈ। ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ ਉਸ ਨੇ 100 ਮੀਟਰ ਈਵੈਂਟ ਵਿੱਚ 10.71 ਸੈਕਿੰਡ ਦਾ ਸਮਾਂ ਲੈ ਕੇ ਸੋਨ ਤਮਗਾ ਜਿੱਤਿਆ ਹੈ ਅਤੇ 200 ਮੀਟਰ ਵਿੱਚ ਵੀ 21.78 ਸੈਕਿੰਡ ਦਾ ਸਮਾਂ ਲੈ ਕੇ ਸੋਨੇ ਦਾ ਤਮਗਾ ਜਿੱਤਿਆ ਹੈ।

ਮੁੱਢਲਾ ਜੀਵਨ[ਸੋਧੋ]

ਥਾਂਪਸਨ ਦਾ ਜਨਮ 28 ਜੂਨ 1992 ਨੂੰ ਹੋਇਆ ਸੀ ਅਤੇ ਉਹ ਮੈਨਚੈਸਟਰ ਪਾਰਿਸ਼, ਜਮਾਇਕਾ ਦੀ ਰਹਿਣ ਵਾਲੀ ਹੈ।[1] ਪਹਿਲਾਂ ਉਸਨੇ ਕ੍ਰਿਸਚਿਆਨਾ ਹਾਈ ਸਕੂਲ ਅਤੇ ਬਾਅਦ ਵਿੱਚ ਮੈਨਚੈਸਚਰ ਹਾਈ ਸਕੂਲ ਵਿੱਚ ਸਿੱਖਿਆ ਹਾਸਿਲ ਕੀਤੀ। ਉਸਨੇ 2009 ਵਿੱਚ ਅੰਤਰ ਸੈਕੰਡਰੀ ਚੈਂਪੀਅਨਸ਼ਿਪ ਵਿੱਚ 12.01 ਸਕਿੰਟ ਦਾ ਸਮਾਂ ਲੈ ਕੇ 100 ਮੀਟਰ ਵਿੱਚ ਚੌਥਾ ਸਥਾਨ ਹਾਸਿਲ ਕੀਤਾ ਸੀ।[2] 2011 ਵਿੱਚ ਉਸਨੇ ਕੁਝ ਅਨੁਸ਼ਾਸ਼ਿਤ ਕਾਰਨਾਂ ਕਰਕੇ ਮੈਨਚੈਸਟਰ ਹਾਈ ਸਕੂਲ ਦੀ ਟੀਮ ਦਾ ਸਾਥ ਛੱਡ ਦਿੱਤਾ ਸੀ।[1][2]

ਪ੍ਰਾਪਤੀਆਂ[ਸੋਧੋ]

ਸਾਲ ਪ੍ਰਤੀਯੋਗਿਤਾ ਸਥਾਨ ਪੁਜੀਸ਼ਨ ਇਵੈਂਟ ਪਰਚੇ
 ਜਮਾਇਕਾ ਨੂੰ ਪੇਸ਼ ਕਰਦੀ ਹੈ
2015 ਵਿਸ਼ਵ ਚੈਂਪੀਅਨਸ਼ਿਪ ਬੀਜਿੰਗ, ਚੀਨ ਪਹਿਲਾ 4 x 100 ਮੀਟਰ ਰਿਲੇਅ 41.07 CR
ਦੂਜਾ 200 ਮੀ. 21.66 PB
(+0.2 m/s)
2016 ਵਿਸ਼ਵ ਇੰਡੋਰ ਚੈਂਪੀਅਨਸ਼ਿਪ ਪੋਰਟਲੈਂਡ, ਸੰਯੁਕਤ ਰਾਜ ਤੀਜਾ 60 ਮੀ. 7.06
ਓਲੰਪਿਕ ਖੇਡਾਂ ਰੀਓ ਡੀ ਜਨੇਰੋ, ਬ੍ਰਾਜ਼ੀਲ ਪਹਿਲਾ 100 ਮੀ. 10.71
(+0.5 m/s)
ਪਹਿਲਾ 200 ਮੀ. 21.78
(+0.5 m/s)

1988 ਵਿੱਚ ਸਿਓਲ ਵਿੱਚ ਹੋਈਆਂ ਓਲੰਪਿਕ ਖੇਡਾਂ ਤੋਂ ਬਾਅਦ ਈਲੇਨ ਥਾਂਪਸਨ ਅਜਿਹੀ ਪਹਿਲੀ ਮਹਿਲਾ ਅਥਲੀਟ ਹੈ ਜਿਸਨੇ ਇੱਕੋ ਓਲੰਪਿਕ (2016 ਰਿਓ) ਦੇ 100 ਮੀਟਰ ਅਤੇ 200 ਮੀਟਰ, ਦੋਵਾਂ ਈਵੈਂਟਾਂ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੋਵੇ।

2016[ਸੋਧੋ]

ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਦੇ 100 ਮੀਟਰ ਈਵੈਂਟ ਦੇ ਵਿੱਚ ਥਾਂਪਸਨ ਨੇ 2012 ਓਲੰਪਿਕ ਖੇਡਾਂ ਦੀ ਵਿਜੇਤਾ ਸ਼ੈਲੀ ਅਤੇ ਟੋਰੀ ਬਾਵੇ ਨੂੰ ਪਿੱਛੇ ਛੱਡ ਕੇ ਸੋਨੇ ਦਾ ਤਮਗਾ ਜਿੱਤਿਆ ਸੀ।

ਇਸ ਤੋਂ ਇਲਾਵਾ ਥਾਂਪਸਨ ਨੇ 2016 ਰਿਓ ਓਲੰਪਿਕ ਵਿੱਚ ਹੀ 200 ਮੀਟਰ ਈਵੈਂਟ ਮੁਕਾਬਲੇ ਵਿੱਚ ਨੀਦਰਲੈਂਡ ਦੀ ਐਥਲੀਟ ਨੂੰ ਪਿੱਛੇ ਛੱਡ ਕੇ ਸੋਨੇ ਦਾ ਤਮਗਾ ਜਿੱਤਿਆ ਸੀ।[3]

ਹਵਾਲੇ[ਸੋਧੋ]

  1. 1.0 1.1 Foster, Laurie (23 June 2015). "Look Out For Elaine Thompson". Jamaica Gleaner. Retrieved 27 July 2015. 
  2. 2.0 2.1 Walker, Howard (20 May 2015). "Sensational Elaine Thompson keeps rising and rising". The Jamaica Observer. Archived from the original on 21 ਅਕਤੂਬਰ 2016. Retrieved 27 July 2015.  Check date values in: |archive-date= (help)
  3. Boylan-Pett, Liam (17 August 2016). "Rio 2016: Elaine Thompson wins gold medal in women's 200m run". SB Nation. Retrieved 18 August 2016.